ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਯਤਨ ਵੀ ਉਪਰ ਚੁੱਕ ਰਹੇ- ਹਰਜਿੰਦਰਪਾਲ ਪੰਨੂੰ

Punjab
By Admin

 

 

ਈਟੀਯੂ ਦੇ ਸੂਬਾ ਪ੍ਰਧਾਨ ਪੰਨੂੰ ਤੇ ਹੋਰ ਸੂਬਾ ਆਗੂਆਂ ਨੇ ਸ. ਪ੍ਰਾਇਮਰੀ ਸਕੂਲ, ਖੰਨਾ-8 ਪਹੁੰਚੇ

 

ਸਰਕਾਰੀ ਪ੍ਰਾਇਮਰੀ ਸਕੂਲ ਖੰਨਾ -8 ਵਿਖੇ ਐਲੀਮੈਂਟਰੀ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਸ.ਹਰਜਿੰਦਰਪਾਲ ਸਿੰਘ ਜੀ ਪੰਨੂੰ ਪਹੁੰਚੇ। ਉਨ੍ਹਾਂ ਦੇ ਨਾਲ ਈਟੀਯੂ ਦੇ ਸੂਬਾ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਤੇ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਤੇ ਹੋਰ ਸੂਬਾ ਆਗੂ ਵਿਸ਼ੇਸ਼ ਤੌਰ ਤੇ ਪਹੁੰਚੇ । ਸੂਬਾ ਆਗੂਆਂ ਦਾ ਸਕੂਲ ਪਹੁੰਚਣ ਤੇ ਸਕੂਲ ਮੁਖੀ ਸਤਵੀਰ ਸਿੰਘ ਰੌਣੀ ਤੇ ਸਕੂਲ ਅਧਿਆਪਕਾਂ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆ ਆਖਿਆ ਗਿਆ। ਸੂਬਾ ਆਗੂਆਂ ਨੇ ਸਕੂਲ ਦੇ ਸਮਾਰਟ ਕਲਾਸਰੂਮ ਜ਼, ਮਿੱਡ-ਡੇ-ਮੀਲ ਬਣਨ ਦੇ ਵਧੀਆ ਪ੍ਰਬੰਧ,ਅਧਿਆਪਕਾਂ ਵੱਲੋਂ ਬੱਚਿਆਂ ਨੂੰ ਦਿੱਤੀ ਜਾ ਰਹੀ ਆਧੁਨਿਕ ਤਕਨੀਕ ਨਾਲ ਸਿੱਖਿਆ ਤੇ ਸਕੂਲ ਦੀ ਸਫਾਈ ਤੇ ਅਨੁਸ਼ਾਸਨ ਦੇ ਪ੍ਰਬੰਧਾਂ ਨੂੰ ਦੇਖਿਆ। ਸੂਬਾ ਪ੍ਰਧਾਨ ਪੰਨੂੰ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਜਿੱਥੇ ਅਸੀਂ ਅਧਿਆਪਕ ਹੱਕਾਂ ਲਈ ਸੰਘਰਸ਼ ਕਰਨਾ ਹੈ,ਉੱਥੇ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਮਿਲ ਕੇ ਉਪਰਾਲੇ ਕਰਕੇ ਬਚਾਉਣਾ ਸਾਡੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੈ।ਉਨ੍ਹਾਂ ਨੇ ਸਕੂਲ ਦੇ ਸ਼ਾਨਦਾਰ ਪ੍ਰਬੰਧਾਂ ਲਈ ਸਕੂਲ ਦੇ ਸਮੁੱਚੇ ਅਧਿਆਪਕਾਂ ਨੂੰ ਮਿਲ ਕੇ ਕੰਮ ਕਰਨ ਲਈ ਵਧਾਈ ਦਿੰਦੇ ਕਿਹਾ ਕਿ ਸਾਰੇ ਅਧਿਆਪਕਾਂ ਨੂੰ ਇਸ ਤਰ੍ਹਾਂ ਮਿਲ ਕੇ ਕੰਮ ਚਾਹੀਦਾ ਹੈ ਉਨ੍ਹਾਂ ਨੇ ਸਕੂਲ ਦੇ ਪ੍ਰਬੰਧ ਤੋਂ ਪ੍ਰਭਾਵਿਤ ਹੋ ਕੇ ਆਪਣੀ ਨੇਕ ਕਮਾਈ ਵਿੱਚ ਸਕੂਲ ਲਈ 5100 ਰੁਪਏ ਦਿੱਤੇ ।ਗੁਰਿੰਦਰ ਘੁੱਕੇਵਾਲੀ ਤੇ ਸਤਬੀਰ ਬੋਪਾਰਾਏ ਵੱਲੋਂ ਸਕੂਲ ਦੀ ਬਿਲਡਿੰਗ ਅਤੇ ਕਮਰਿਆਂ ਵਿੱਚ ਅਧਿਆਪਕਾਂ ਵੱਲੋ ਤਿਆਰ ਸ਼ਾਨਦਾਰ ਟੀਐਲ ਐਮ,ਸਿੱਖਿਆ ਦਾ ਮਾਟੋ, ਪੇਂਟਿੰਗਾਂ ਲਈ ਵੀ ਅਧਿਆਪਕਾਂ ਦੀ ਬਹੁਤ ਤਰੀਫ ਕੀਤੀ ।ਸਕੂਲ ਅਧਿਆਪਕਾਂ ਵੱਲੋਂ ਸੂਬਾ ਪ੍ਰਧਾਨ ਪੰਨੂੰ ਤੇ ਸੂਬਾ ਕਮੇਟੀ ਦੇ ਆਗੂਆਂ ਦਾ ਸਕੂਲ ਪਹੁੰਚਣ ਤੇ ਧੰਨਵਾਦ ਕਰਦਿਆਂ ਸੂਬਾ ਆਗੂਆਂ ਨੂੰ ਸਨਮਾਨ ਕੀਤਾ ਗਿਆ। ਇਸ ਤੇ ਲਖਵਿੰਦਰ ਸਿੰਘ ਦਹੂਰੀਆਂ, ਤੇਜਇੰਦਰਪਾਲ ਸਿੰਘ ਮਾਨ, ਰੁਪਿੰਦਰ ਸਿੰਘ ਰਵੀ, ਸੁਖਰਾਜ ਸਿੰਘ,ਮਨਪ੍ਰੀਤ ਸਿੰਘ ਖੰਨਾ,ਮੈਡਮ ਪ੍ਰੋਮਿਲਾ,ਮੈਡਮ ਮੀਨੂੰ, ਕਿਰਨਜੀਤ ਕੌਰ, ਅਮਨਦੀਪ ਕੌਰ, ਨੀਲੂ ਮਦਾਨ, ਮੋਨਾ ਸ਼ਰਮਾ, ਮੰਨੂ ਸ਼ਰਮਾ,ਕੁਲਵੀਰ ਕੌਰ,ਨੀਲਮ ਸਪਨਾ,ਰਸ਼ਪਾਲ ਕੌਰ ਆਦਿ ਅਧਿਆਪਕ ਹਾਜ਼ਰ ਸਨ ।

 

Leave a Reply