Punjab

24 ਘੰਟਿਆਂ ਅੰਦਰ 759 ਕਿਸਾਨਾਂ ਨੂੰ 16.55 ਕਰੋੜ ਐਮਐਸਪੀ ਦਾ ਭੁਗਤਾਨ: ਆਸ਼ੂ

ਸੂਬੇ ਵਿੱਚ ਦੋ ਦਿਨਾਂ ਦੌਰਾਨ 72474 ਮੀਟਿ੍ਰਕ ਟਨ ਝੋਨੇ ਦੀ ਹੋਈ ਖ਼ਰੀਦ : ਆਸ਼ੂ
ਚੰਡੀਗੜ, 4 ਅਕਤੂਬਰ :
ਪੰਜਾਬ ਰਾਜ ਵਿੱਚ ਅੱਜ ਝੋਨੇ ਦੀ ਖਰੀਦ ਦੇ ਦੂਜੇ ਦਿਨ ਸਰਕਾਰੀ ਏਜੰਸੀਆਂ ਵੱਲੋਂ 43,799 ਮੀਟਿ੍ਰਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ ਅਤੇ ਸੂਬਾ ਸਰਕਾਰ ਨੇ ਇਸ ਸੀਜ਼ਨ ਹੁਣ ਤੱਕ ਝੋਨੇ ਦੇ ਕੇਂਦਰੀ ਪੂਲ ਵਿੱਚ 67,263 ਮੀਟਿ੍ਰਕ ਟਨ ਝੋਨੇ ਦੀ ਖ਼ਰੀਦ ਹੋਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਹੁਣ ਤੱਕ ਕੁੱਲ 72474 ਮੀਟਿ੍ਰਕ ਟਨ ਝੋਨੇ ਦੀ  ਖਰੀਦ ਕੀਤੀ ਜਾ ਚੁੱਕੀ ਹੈ ਜਿਸ ਵਿੱਚੋਂ ਪ੍ਰਾਈਵੇਟ ਮਿੱਲਰਾਂ ਵਲੋਂ 5200 ਮੀਟਿ੍ਰਕ ਟਨ ਝੋਨਾ ਖਰੀਦਿਆ ਗਿਆ ਹੈ। ਉਨਾਂ ਦੱਸਿਆ ਕਿ ਸੂਬੇ ਦੀਆ ਮੰਡੀਆਂ ਵਿੱਚ ਹੁਣ 104119 ਮੀਟਿ੍ਰਕ ਟਨ ਝੋਨੇ ਦੀ ਆਮਦ ਹੋਈ ਹੈ। ਪਿਛਲੇ  24 ਘੰਟਿਆਂ ਅੰਦਰ 759 ਕਿਸਾਨਾਂ ਨੂੰ 16.55 ਕਰੋੜ ਐਮਐਸਪੀ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ।
ਕਿਸਾਨਾਂ ਨੂੰ ਨਿਰਵਿਘਨ ਝੋਨੇ ਦੀ ਖਰੀਦ ਨੂੰ ਯਕੀਨੀ ਬਣਾਉਣ ਵਾਲੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਖੁਰਾਕ ਮੰਤਰੀ ਨੇ ਕਿਹਾ ਕਿ ਝੋਨੇ ਦੀ ਖਰੀਦ ਨੂੰ ਸਭ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਇਸ ਸੀਜ਼ਨ ਕਿਸੇ ਇੱਕ ਕਿਸਾਨ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਦੂਜੇ ਰਾਜਾਂ ਤੋਂ ਸਸਤਾ ਝੋਨਾ/ਬਾਸਮਤੀ ਖਰੀਦ ਕੇ  ਪੰਜਾਬ ਵਿੱਚ ਲਿਆਉਣ ਦੇ ਮਾਮਲੇ ਵਿਚ ਮਾਨਸਾ ਵਿਚ ਇਕ ਐਫ.ਆਈ.ਆਰ. ਦਰਜ: ਆਸ਼ੂ 
ਚੰਡੀਗੜ੍ਹ, 4 ਅਕਤੂਬਰ:
ਦੂਜੇ ਰਾਜਾਂ ਤੋਂ ਸਸਤੇ ਭਾਅ ਖਰੀਦ ਕੇ ਝੋਨਾ/ਬਾਸਮਤੀ ਦੀ  ਆੜ ਵਿੱਚ ਪਰਮਲ ਝੋਨਾ  ਪੰਜਾਬ ਵਿੱਚ ਲਿਆਉਣ ਦੇ ਮਾਮਲੇ ਵਿੱਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ  ਅੱਜ ਮਾਨਸਾ ਵਿਖੇ ਇਕ ਐਫ.ਆਈ.ਆਰ. ਦਰਜ ਕਾਰਵਾਈ ਗਈ ਹੈ।
ਇਸ  ਸਬੰਧੀ ਜਾਣਕਾਰੀ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਵਲੋਂ ਸਰਦੂਲਗੜ੍ਹ ਵਿਚ ਅੰਤਰਰਾਜੀ ਨਾਕਾ  ਲਗਾਇਆ ਗਿਆ ਸੀ ਜਿੱਥੇ ਇਕ ਸ਼ੱਕੀ  ਟਰੱਕ ਦੀ ਜਦੋਂ ਰੋਕ ਕੇ ਜਾਂਚ ਕੀਤੀ ਗਈ ਤਾਂ ਰਾਜਸਥਾਨ ਤੋਂ ਸਸਤੇ ਭਾਅ ਤੇ ਖਰੀਦਿਆ ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ  ਲਿਆਉਣ ਦਾ ਮਾਮਲਾ ਸਾਹਮਣੇ ਆਇਆ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ  ਪਾਲ ਸਿੰਘ ਅਤੇ ਗੁਰਮੀਤ ਸਿੰਘ ਡਰਾਈਵਰ ਖ਼ਿਲਾਫ਼ ਆਈ ਪੀ ਸੀ ਦੀ ਧਾਰਾ 420, 188 ਅਧੀਨ ਥਾਣਾ ਸਿਟੀ ਸਰਦੂਲਗੜ੍ਹ ਵਿਖੇ ਐਫ ਆਈ ਆਰ ਨੰ. 169 ਮਿਤੀ 04.10.2021 ਦਰਜ ਕਰਵਾਈ ਗਈ।
ਸ਼੍ਰੀ ਆਸ਼ੂ ਨੇ ਕਿਹਾ ਝੋਨੇ ਦੀ ਰੀਸਾਇਕਲਿੰਗ/ਬੋਗਸ ਬਿਲਿੰਗ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਜਿਸ ਤਹਿਤ ਸੂਬੇ ਭਰ ਵਿਚ 150 ਉਡਣ ਦਸਤੇ ਗਠਿਤ ਕੀਤੇ ਗਏ ਹਨ ਜੋਂ ਕਿ ਅੰਤਰਰਾਜੀ ਨਾਕਿਆਂ ਅਤੇ ਮੰਡੀਆਂ ਵਿੱਚ ਨਿਗਰਾਨੀ ਰੱਖ ਰਹੇ ਹਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!