ਵਿੱਤ ਮੰਤਰੀ ਦਾ ਬਠਿੰਡਾ ਸ਼ਹਿਰ ਵਿੱਚ ਦੂਜਾ ਦਿਨ, ਵੰਡੀਆਂ 7.53 ਕਰੋੜ ਰੁਪਏ ਦੀਆਂ ਗ੍ਰਾਂਟਾਂ

Punjab
By Admin
ਸ਼ਹਿਰਾਂ ਦੀਆਂ ਵੱਖ-ਵੱਖ ਕਾਲੋਨੀਆਂ ਵਿੱਚ ਸੀਵਰੇਜ, ਸੜਕਾਂ, ਸਟਰੀਟ ਲਾਈਟਾਂ ਅਤੇ ਟੋਭਿਆਂ ਦੇ ਨਵੀਨੀਕਰਨ ਲਈ ਖ਼ਰਚੀ ਜਾਵੇਗੀ ਰਾਸ਼ੀ
ਲਾਈਨੋਂ-ਪਾਰ ਦੇ ਬਾਸ਼ਿੰਦਿਆਂ ਦੇ ਬਿਜਲੀ ਬਿੱਲ ਭਰਨ ਲਈ ਬਣੇਗਾ ਵੱਖਰਾ ਬਿੱਲ ਕੇਂਦਰ, ਵਿਸ਼ੇਸ਼ ਬੱਸ ਸਰਵਿਸ ਕੀਤੀ ਜਾਵੇਗੀ ਸ਼ੁਰੂ
ਬਠਿੰਡਾ, 4 ਜਨਵਰੀ ( ਅਪਡੇਟ ਪੰਜਾਬ  ): ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਸ਼ਹਿਰ ਦੇ ਦੌਰੇ ਦੇ ਦੂਜੇ ਦਿਨ ਜਿਥੇ ਸ਼ਹਿਰ ਦੀਆਂ ਵੱਖ-ਵੱਖ ਕਾਲੋਨੀਆਂ ਵਿੱਚ ਸੀਵਰੇਜ ਪਾਉਣ, ਸੜਕਾਂ ਦੇ ਮਜ਼ਬੂਤੀਕਰਨ, ਸਟਰੀਟ ਲਾਈਟਾਂ ਲਾਉਣ ਸਣੇ ਟੋਭਿਆਂ ਦੇ ਨਵੀਨੀਕਰਨ ਲਈ 7.53 ਕਰੋੜ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ, ਉਥੇ ਲਾਈਨੋਂ-ਪਾਰ ਦੇ ਬਾਸ਼ਿੰਦਿਆਂ ਦੀਆਂ ਮੁਸ਼ਕਿਲਾਂ ਦੇ ਸਨਮੁਖ ਬਿਜਲੀ ਬਿੱਲ ਭਰਨ ਲਈ ਵੱਖਰਾ ਬਿੱਲ ਕੇਂਦਰ ਬਣਾਉਣ ਅਤੇ ਵਿਸ਼ੇਸ਼ ਬੱਸ ਸਰਵਿਸ ਸ਼ੁਰੂ ਕਰਨ ਦਾ ਐਲਾਨ ਕੀਤਾ।
ਵਿੱਤ ਮੰਤਰੀ ਨੇ ਥ੍ਰੀ ਪਾਮ ਨੇੜੇ ਆਦਰਸ਼ ਨਗਰ ਅਤੇ ਹਰਦੇਵ ਨਗਰ ਸਮੇਤ ਸ਼ਹਿਰ ਦੀਆਂ ਵੱਖ-ਵੱਖ ਕਾਲੋਲੀਆਂ ਵਿੱਚ ਕੀਤੀਆਂ ਜਨ ਸਭਾਵਾਂ ਦੌਰਾਨ ਅਰਜੁਨ ਨਗਰ, ਟੀ.ਪੀ.ਸੀ. ਕਾਲੋਨੀ ਅਤੇ ਜੋਗੀ ਨਗਰ ਵਿੱਚ ਸੀਵਰੇਜ ਪਾਉਣ, ਸੜਕਾਂ ਬਣਾਉਣ ਅਤੇ ਸਟਰੀਟ ਲਾਈਟਾਂ ਲਾਉਣ ਲਈ 2.5 ਕਰੋੜ ਰੁਪਏ ਦੀ ਲਾਗਤ ਵਾਲੇ ਕੰਮ ਦੀ ਸ਼ੁਰੂਆਤ ਕੀਤੀ। ਸ੍ਰੀ ਬਾਦਲ ਨੇ ਵਾਰਡ-1 ਵਿੱਚ ਆਦਰਸ਼ ਨਗਰ ਦੀਆਂ ਸਾਰੀਆਂ ਸੜਕਾਂ ਦੇ ਮਜ਼ਬੂਤੀਕਰਨ ਲਈ 1.5 ਕਰੋੜ ਰੁਪਏ, ਸ਼ਹਿਰ  ਵਿੱਚ ਮੇਨ ਡਿਸਪੋਜਲ ਦੇ ਸੁਧਾਰ ਲਈ 1.38 ਕਰੋੜ ਰੁਪਏ ਵਿੱਚੋਂ 50 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ ਅਤੇ ਰਹਿੰਦੀ ਧਨ ਰਾਸ਼ੀ ਵੀ ਜਲਦ ਹੀ ਮੁਹੱਇਆ ਕਰਵਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ਦੇ ਊਧਮ ਸਿੰਘ ਨਗਰ ਦੇ ਸਰਕਾਰੀ ਸਕੂਲ ਵਿੱਚ ਕਮਰੇ ਬਣਾਉਣ ਸਮੇਤ ਬੁਨਿਆਦੀ ਢਾਂਚੇ ਦੇ ਵਿਕਾਸ ਲਈ 80 ਲੱਖ ਰੁਪਏ, ਸੰਜੇ ਨਗਰ ਅਤੇ ਨਰੂਆਣਾ ਰੋਡ ਸਥਿਤ ਟੋਭਿਆਂ ਦੇ ਨਵੀਨੀਕਰਨ ਲਈ 60-60 ਲੱਖ ਰੁਪਏ ਦੇ ਚੈਕ ਮੁਹੱਲਾ ਵਾਸੀਆਂ ਦੀ ਹਾਜ਼ਰੀ ਵਿੱਚ ਅੱਜ ਜਾਰੀ ਕੀਤੇ ਅਤੇ ਜੋਗੀ ਨਗਰ ਦੀ ਟਿੱਬੇ ਵਾਲੀ ਧਰਮਸ਼ਾਲਾ ਲਈ 10 ਲੱਖ ਰੁਪਏ ਅਤੇ ਬਾਲਮੀਕ ਧਰਮਸ਼ਾਲਾ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਲਾਈਨੋਂ-ਪਾਰ ਇਲਾਕੇ ਵਿਖੇ ਇੱਕ ਹੋਰ ਜਨ ਸਭਾ ਦੌਰਾਨ ਲੋਕਾਂ ਵੱਲੋਂ ਬਿਜਲੀ ਦੇ ਬਿੱਲ ਭਰਨ ਲਈ ਦੂਰ ਜਾਣ ਦੀ ਸਮੱਸਿਆ ਬਾਰੇ ਦੱਸਣ ‘ਤੇ ਵਿੱਤ ਮੰਤਰੀ ਨੇ ਮੌਕੇ ‘ਤੇ ਹੀ ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ ਨਾਲ ਗੱਲ ਕਰਕੇ ਇਥੇ ਕਿਸੇ ਢੁਕਵੀਂ ਥਾਂ ‘ਤੇ ਬਿੱਲ ਕੇਂਦਰ ਸਥਾਪਤ ਕਰਨ ਦਾ ਐਲਾਨ ਕੀਤਾ। ਵਿੱਤ ਮੰਤਰੀ ਨੇ ਦੱਸਿਆ ਕਿ ਇਥੇ ਪੀ.ਐਸ.ਪੀ.ਸੀ.ਐਲ. ਦਾ ਵੱਖਰਾ ਬਿਲ ਕੇਂਦਰ ਬਣਨ ਨਾਲ ਲੋਕਾਂ ਨੂੰ ਹੁਣ ਸ਼ਹਿਰ ਵਾਲੇ ਪਾਸੇ ਦੂਰ ਦਾ ਰਸਤਾ ਤੈਅ ਕਰਨਾ ਨਹੀਂ ਜਾਣਾ ਪਵੇਗਾ। ਇਥੋਂ ਦੇ ਬਾਸ਼ਿੰਦਿਆਂ ਦੀ ਬੱਸ ਸਰਵਿਸ ਮੁਹੱਈਆ ਕਰਾਉਣ ਦੀ ਦੂਸਰੀ ਵੱਡੀ ਸਮੱਸਿਆ ਬਾਰੇ ਵੀ ਸ੍ਰੀ ਬਾਦਲ ਨੇ ਪੀ.ਆਰ.ਟੀ.ਸੀ. ਦੇ ਜਨਰਲ ਮੈਨੇਜਰ ਨਾਲ ਗੱਲ ਕੀਤੀ ਅਤੇ ਉਨਾਂ ਨੂੰ ਲਾਈਨੋਂ-ਪਾਰ ਲਈ ਵਿਸ਼ੇਸ਼ ਬੱਸ ਸਰਵਿਸ ਸ਼ੁਰੂ ਕਰਨ ਦੇ ਆਦੇਸ਼ ਦਿੱਤੇ। ਉਨਾਂ ਲਾਈਨੋਂ-ਪਾਰ ਇਲਾਕੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜਲਦ ਹੀ ਇੱਕ ਵੱਖਰੀ ਪੁਲਿਸ ਚੌਕੀ ਬਣਾਉਣ ਦਾ ਵੀ ਭਰੋਸਾ ਦਿੱਤਾ।
ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਦੀਆਂ ਆਪਣੀਆਂ ਰੈਲੀਆਂ ਦੌਰਾਨ ਉਚੇਚੇ ਤੌਰ ‘ਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਉਨਾਂ ਦੇ ਛੇਤੀ ਤੋਂ ਛੇਤੀ ਹੱਲ ਦਾ ਵਿਸ਼ਵਾਸ ਦਿਵਾਇਆ।
ਇਸ ਦੌਰਾਨ ਜ਼ਿਲਾ ਸ਼ਹਿਰੀ ਪ੍ਰਧਾਨ ਸ਼੍ਰੀ ਮੋਹਨ ਲਾਲ ਝੂੰਬਾ, ਸ਼੍ਰੀ ਜਗਰੂਪ ਸਿੰਘ ਸਾਬਕਾ ਐਮ.ਸੀ., ਸ਼੍ਰੀ ਅਸ਼ੋਕ ਪ੍ਰਧਾਨ, ਸ਼੍ਰੀ ਜੈਜੀਤ ਜੌਹਲ, ਸ਼੍ਰੀ ਰਾਜਨ ਗਰਗ, ਸ਼੍ਰੀ ਕੇ.ਕੇ. ਅਗਰਵਾਲ, ਸ਼੍ਰੀ ਅਰੁਣ ਵਧਾਵਨ, ਸ਼੍ਰੀ ਪਵਨ ਮਾਨੀ, ਸ਼੍ਰੀ ਚਮਕੌਰ ਮਾਨ, ਸ਼੍ਰੀ ਟਹਿਲ ਸਿੰਘ ਸੰਧੂ, ਸ਼੍ਰੀ ਨੱਥੂ ਰਾਮ, ਸ਼੍ਰੀ ਪ੍ਰਕਾਸ਼ ਚੰਦ, ਓ.ਐਸ.ਡੀ. ਸ਼੍ਰੀ ਜਸਵੀਰ ਸਿੰਘ, ਜਿੰਮੀ ਬਰਾੜ, ਸ਼ਰਫਰਾਜ ਗਿੱਲ ਅਤੇ ਇੰਦਰ ਸਾਹਨੀ ਸਮਤੇ ਕਈ ਕਾਂਗਰਸੀ ਆਗੂ ਹਾਜ਼ਰ ਸਨ।

Leave a Reply