ਸਿਖ ਫਾਰ ਜਸਟਿਸ : ਧਾਲੀਵਾਲ ਦਾ ਫੇਸਬੂਕ ਲਾਇਵ ਹੋਇਆ ਠੁਸ

Punjab punjab

ਰੇਫਰੈਂਡਮ- 2020 ਨੂੰ ਪੰਜਾਬ ਨੇ ਨਕਾਰਿਆ
ਚੰਡੀਗੜ੍ਹ , 5 ਜੂਨ (): ਸਿਖ ਫਾਰ ਜਸਟਿਸ ਦੇ ਰੇਫਰੈਂਡਮ-2020 ਅਭਿਆਨ ਨੂੰ ਪੰਜਾਬ ਦੇ ਲੋਕ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ । ਸਿੱਖ ਫਾਰ ਜਸਟਿਸ ਦੇ ਕਲੀਨਸ਼ੇਵ ਧਾਲੀਵਾਲ ਦਾ ਫੇਸਬੂਕ ਤੇ ਲਾਇਵ ਪੂਰੀ ਤਰ੍ਹਾਂ ਠੁਸ ਹੋ ਕੇ ਰਹਿ ਗਿਆ ਤੇ ਉਸਦਾ ਇਹ ਸ਼ੋਅ ਬੁਰੀ ਤਰ੍ਹਾਂ ਫਲਾਪ ਹੋ ਗਿਆ ਹੈ । ਧਾਲੀਵਾਲ ਖੁਦ ਬੋਲ ਰਿਹਾ ਕਿ ਪਿਛਲੇ ਦਿਨ ਨਾਲੋਂ ਅੱਜ ਬਹੁਤ ਘੱਟ ਲੋਕ ਲਾਇਵ ਹੋ ਰਹੇ ਹਨ ,ਇਹ ਚਿੰਤਾ ਦੀ ਗੱਲ ਹੈ । ਰੇਫਰੈਂਡਮ ਦੀ ਗੱਲ ਕਰਨ ਵਾਲੇ ਧਾਲੀਵਾਲ ਖੁਦ ਹੀ ਸਾਫ ਨਹੀਂ ਹਨ , ਜ਼ਿਆਦਾਤਰ ਬਾਹਰ ਵਿਦੇਸ਼ ਵਿਚ ਬੈਠੇ ਲੋਕ ਹੀ ਲਾਇਵ ਸਨ । ਪੰਜਾਬ ਅੰਦਰ ਇਹਨਾਂ ਦਾ ਅਭਿਆਨ ਬੁਰੀ ਤਰ੍ਹਾਂ ਫਲਾਪ ਹੋ ਗਿਆ ਹੈ । ਕੋਈ ਕੁਵੈਤ ਤੋਂ ਬੋਲ ਰਿਹਾ ਸੀ, ਕੋਈ ਦੁਬਈ ਤੋਂ ਬੋਲ ਰਿਹਾ ਸੀ , ਜ਼ਿਆਦਤਰ ਬਾਹਰ ਵਿਦੇਸ਼ ਵਿਚ ਬੈਠੇ ਲੋਕ ਹੀ ਫੋਨ ਕਰ ਰਹੇ ਸਨ । ਪੰਜਾਬ ਦੇ ਲੋਕਾਂ ਨੇ ਗੁਰਪਤਵੰਤ ਸਿੰਘ ਪਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ । ਦੁਨੀਆ ਭਰ ਵਿਚ 600 ਬੰਦਾ ਧਾਲੀਵਾਲ ਨਾਲ ਆਨ ਲਾਈਨ ਸੀ, ਉਸ ਵਿੱਚੋ 90 ਫ਼ੀਸਦੀ ਬਾਹਰਲੇ ਦੇਸ਼ ਵਿਚ ਬੈਠੇ ਲੋਕ ਸਨ । ਧਾਲੀਵਾਲ ਦੇ ਆਪਣੇ ਬੰਦੇ ਸਨ ।

ਧਾਲੀਵਾਲ ਦੀ ਗੱਲਬਾਤ ਵਿਚ ਸਾਫ ਝਲਕ ਰਿਹਾ ਹੈ ਕਿ ਲੋਕ ਉਨ੍ਹਾਂ ਨੂੰ ਸਮਰਥਨ ਦੇ ਨਹੀਂ ਦੇ ਰਹੇ ਹਨ । ਆਪਣੇ ਆਪ ਨੂੰ ਬੁਰੀ ਤਰ੍ਹਾਂ ਨਕਾਰਿਆ ਦੇਖ ਧਾਲੀਵਾਲ ਕਾਫੀ ਬੇਵੱਸ ਨਜ਼ਰ ਆ ਰਹੇ ਸੀ । ਕਿਸੇ ਨੇ ਪੁੱਛਿਆ ਕਿ ਨਵੰਬਰ ਤੱਕ ਵੋਟਾਂ ਦਾ ਕੰਮ ਪੂਰਾ ਹੋ ਜਾਵੇਗਾ ਤਾਂ ਧਾਲੀਵਾਲ ਨੇ ਕਿਹਾ ਕੱਲ੍ਹ ਦਾ ਪਤਾ ਨਹੀਂ ਕਿ ਮੈਂ ਸਵੇਰ ਸੁੱਤਾ ਉਠਾ ਜਾ ਨਹੀਂ ? ਧਾਲੀਵਾਲ ਦੇ ਸ਼ੋਅ ਦੀ ਖਾਸੀਅਤ ਇਹ ਰਹੀ ਕਿ ਹੋਲੀ ਹੋਲੀ ਲੋਕ ਲਾਇਵ ਤੋਂ ਘਟਦੇ ਗਏ , ਲੋਕ ਨੂੰ ਲਾਲਚ ਦਿੱਤਾ ਜਾ ਰਿਹਾ ਹੈ । ਹੁਣ ਵਟ੍ਸ ਐਪ ਤੇ ਫਾਰਮ ਭੇਜਣ ਦੀ ਗੱਲ ਰਿਹਾ ਸੀ ਕਿ ਵੈਬਸਾਈਟ ਤੇ ਕੰਮ ਫਲਾਪ ਹੋ ਗਿਆ , ਏਹੀ ਨਹੀਂ ਕਈਆਂ ਨੇ ਕਿਹਾ ਵਟ੍ਸ ਐਪ ਤੇ ਨਾ ਭੇਜੋ , ਪ੍ਰਿੰਟ ਕੱਢਣਾ ਮੁਸ਼ਕਲ ਹੋ ਜਾਵੇਗਾ

By Admin

Leave a Reply