Punjab

ਬੱਸ ਪਰਮਿਟ ਰੱਦ ਕਰਨ ਤੇ ਬੇਅਦਬੀ ਮਾਮਲੇ ਨੂੰ ਲੈ ਕੇ ਸੁਖਬੀਰ ਬਾਦਲ ਨੇ ਕਹੀ ਵੱਡੀ ਗੱਲ , ਮੁੱਖ ਮੰਤਰੀ ’ਤੇ ਤਿੱਖਾ ਹਮਲਾ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਵਲੋਂ ਓਹਨਾ ਦੀਆਂ ਬੱਸਾਂ ਦੇ ਪਰਮਿਟ ਰੱਦ ਕਰਨ ਨੂੰ ਕਿ  ਕਿਹਾ ਕਿ ਉਹਨਾਂ ਦੀ ਟਰਾਂਸਪੋਰਟ ਕੰਪਨੀ ਦੇ ਬੱਸ ਪਰਮਿਟ ਬਿਲਾਂ ਕੋਈ ਨੋਟਿਸ ਦਿੱਤਿਆਂ ਰੱਦ ਕੀਤੇ ਗਏ ਹਨ। ਉਹਨਾਂ ਕਿਹਾ ਕਿ ਸਾਡੇ ਵੱਲ ਤਾਂ ਪੰਜਾਬ ਸਰਕਾਰ ਦਾ ਇਕ ਰੁਪਿਆ ਵੀ ਟੈਕਸ ਬਕਾਇਆ ਨਹੀਂ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਕਾਂਗਰਸੀ ਆਗੂਆਂ ਦੀਆਂ ਕੰਪਨੀਆਂ ਵੱਡੀਆਂ ਡਿਫਾਲਟਰ ਹਨ ਪਰ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਸਰਕਾਰੀ ਬੱਸਾਂ ਦੇ 280 ਕਰੋੜ ਰੁਪਏ ਦੇ ਟੈਕਸ ਬਕਾਏ ਦੇਣੇ ਹਨ ਤੇ ਜ਼ੁਰਮਾਨੇ ਸਾਨੁੰ ਕੀਤੇ ਜਾ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਕਾਂਗਰਸ ਦੇ ਬੁੱਧੀਜੀਵੀ ਸੈਲ ਦੇ ਪ੍ਰਧਾਨ ਅਨੀਸ਼ ਸਿਦਾਣਾ ਦੇ ਅੱਜ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਣ ਮੌਕੇ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। 

ਸੁਖਬੀਰ ਬਾਦਲ ਨੇ ਮੁੱਖ ਮੰਤਰੀ ’ਤੇ ਤਿੱਖਾ ਹਮਲਾ ਬੋਲਿਆ। ਉਹਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਸੂਬੇ ਵਿਚ ਨਜਾਇਜ਼ ਕਲੌਨੀਆਂ ਕੱਟਣ ਵਾਲਾ ਸਭ ਤੋਂ ਵੱਡਾ ਕਲੋਨਾਈਜ਼ਰ ਹੈ ਜੋ ਖਰੜ-ਰੋਪੜ ਪੱਟੀ ’ਤੇ ਗੈਰ ਕਾਨੂੰਨੀ ਕਲੌਨੀਆਂ ਖੁੰਬਾਂ ਵਾਂਗ ਉਗਣ ਲਈ ਜ਼ਿੰਮੇਵਾਰ ਹੈ ਤੇ ਇਸਨੇ ਇਲਾਕੇ ਵਿਚ ਰੇਤ ਮਾਇਨਿੰਗ ਦੇ ਵਪਾਰ ’ਤੇ ਕਬਜ਼ਾ ਕੀਤਾ ਹੋਇਆ ਹੈ। ਸਰਦਾਰ ਬਾਦਲ ਨੇ ਕਿਹਾ ਕਿ ਮੁੰਖ ਮੰਤਰੀ ਗੈਰ ਕਾਨੂੰਨੀ ਕਲੌਨੀਆਂ ਤੇ ਰੇਤ ਮਾਫੀਆ ਦੀ ਸਰਪ੍ਰਸਤੀ ਕਰਨ ਲਈ ਜਾਣੇ ਜਾਂਦੇ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਰੇਤੇ ਦੀਆਂ ਕੀਮਤਾਂ ਘਟਾਉਣ ਦੇ ਨਾਂ ’ਤੇ ਲੋਕਾਂ ਨਾਲ ਫਰੇਬ ਕੀਤਾ ਹੈ। ਉਹਨਾਂ ਕਿਹਾ ਕਿ ਲੋਕਾਂ ਨੁੰ ਕਿਤੇ ਵੀ ਮੁੱਖ ਮੰਤਰੀ ਦੇ ਕੀਤੇ ਐਲਾਨ ਮੁਤਾਬਕ 5 ਰੁਪਏ ਪ੍ਰਤੀ ਫੁੱਟ ਰੇਤਾ ਨਹੀਂ ਮਿਲ ਰਿਹਾ ਬਲਕਿ ਇਸ ਝੁਠ ਦੇ ਪ੍ਰਚਾਰ ਲਈ ਸੂਬੇ ਦੇ ਖ਼ਜ਼ਾਨੇ ਨੇ 50 ਕਰੋੜ ਰੁਪਏ ਗੁਆ ਲਏ ਹਨ।  ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਪੈਟਰੋਲੀਅਮ ਪਦਾਰਥ ਵੀ ਖਿੱਤੇ ਵਿਚ ਸਭ ਤੋਂ ਸਸਤੇ ਹੋਣ ਬਾਰੇ ਝੁਠ ਬੋਲਿਆ ਤੇ 31 ਮਾਰਚ ਤੱਕ ਬਿਜਲੀ ਦਰਾਂ ਵਿਚ 3 ਰੁਪਏ ਦੀ ਕਟੌਤੀ ਕਰ ਕੇ ਪੰਜਾਬੀਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਹੈ।

ਜਦੋਂ ਉਹਨਾਂ ਤੋਂ ਹਾਈ ਕੋਰਟ ਵਿਚ ਐਸ ਟੀ ਐਫ ਦੀ ਰਿਪੋਰਟ ਬਾਰੇ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਕੋਈ ਵੀ ਪੰਜਾਬ ਸਰਕਾਰ ਨੂੰ ਨਸ਼ਿਆਂ ਦੇ ਸੌਦਾਗਰਾਂ ਨੂੰ ਗ੍ਰਿਫਤਾਰ ਕਰਨ ਤੋਂ ਨਹੀਂ ਰੋਕ ਰਿਹਾ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਬਜਾਏ ਨਸ਼ਿਆਂ ਦੇ ਸੌਦਾਗਰਾਂ ਨੂੰ ਗ੍ਰਿਫਤਾਰ ਕਰਨ ਦੇ, ਕਾਂਗਰਸ ਸਰਕਾਰ ਉਸੇ ਤਰੀਕੇ ਮਾਮਲੇ ਦਾ ਸਿਆਸੀਕਰਨ ਕਰ ਰਹੀ ਹੈ ਜਿਵੇਂ ਇਸਨੇ ਬੇਅਦਬੀ ਮਾਮਲੇ ਦਾ ਕੀਤਾ।

ਬਾਦਲ ਨੇ ਸਰਕਾਰ ਨੂੰ ਇਹ ਵੀ ਚੁਣੌਤੀ ਦਿੱਤੀ ਕਿ ਉਹ ਬੇਅਦਬੀ ਮਾਮਲੇ ਵਿਚ ਉਹਨਾਂ ਦੇ ਖਿਲਾਫ ਨਿੱਕਾ ਜਿਹਾ ਵੀ ਸਬੂਤ ਵਿਖਾਵੇ ਤੇ ਕਿਹਾ ਕਿ ਸਰਕਾਰ ਕੇਸ ਵਿਚ ਉਹਨਾਂ ਨੁੰ ਫਸਾਉਣ ਲਈ ਪੱਬਾਂ ਭਾਰ ਹੋਈ ਪਈ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਹੀ ਮੈਨੁੰ ਫਸਾਉਣ ਲਈ ਮੁੱਖ ਮੰਤਰੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਡੀ ਜੀ ਪੀ ਆਈ ਪੀ ਐਸ ਸਹੋਤਾ ਵੱਲੋਂ ਰਚੀ ਗਈ ਸਾਜ਼ਿਸ਼ ਬੇਨਕਾਬ ਕੀਤੀ ਹੈ ਤੇ ਜੇਕਰ ਇਹ ਮੈਨੁੰ ਫਸਾਉਂਦੇ ਹਨ ਤਾਂ ਫਿਰ ਇਹ ਧਾਰਾ 120 (ਬੀ) ਤਹਿਤ ਜ਼ਿੰਮੇਵਾਰ ਹੋਣਗੇ।

ਇਸ ਮੌਕੇ ਜੋ ਅਕਾਲੀ ਦਲ ਵਿਚ ਸ਼ਾਮਲ ਹੋਏ ਉਹਨਾਂ ਵਿਚ ਪ੍ਰਤਾਪ ਸਿੰਘ ਫਿਰੋਜ਼ਪੁਰ ਪ੍ਰਧਾਨ ਸੈਣ ਸਮਾਜ, ਰਮੇਸ਼ ਬੋਗਾਰੀਆ ਪ੍ਰਧਾਨ ਪ੍ਰਜਾਪਤ ਸਮਾਜ, ਅਨੁਜ ਸੂਦ ਫਤਿਹਗੜ੍ਹ ਸਾਹਿਬ, ਨਰਿੰਦਰ ਸਿੰਘ ਨੱਨੂ  ਕੱਕੜ, ਰਮਨ ਸੈਣ ਜਲਾਲਾਬਾਦ, ਪਰਵਿੰਦਰ ਕੱਕੜ ਜਨਰਲ ਸਕੱਤਰ ਯੂਥ ਕਾਂਗਰਸ, ਰਮਨ ਜੁਨੇਜਾ ਜ਼ੀਰਕਪੁਰ ਤੇ ਬੰਟੀ ਬਵੇਜਾ ਜਲਾਲਾਬਾਦ ਸ਼ਾਮਲ ਹਨ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਰਾਜ ਕੁਮਾਰ ਗੁਪਤਾ, ਹੰਸ ਰਾਜ ਜੋਸਨ ਤੇ ਸਤਿੰਦਰਜੀਤ ਮੰਟਾ ਵੀ ਹਾਜ਼ਰ ਸਨ। 

Related Articles

Leave a Reply

Your email address will not be published. Required fields are marked *

Back to top button
error: Sorry Content is protected !!