ਗਿੱਪੀ ਗਰੇਵਾਲ ਨੇ ਰਚਿਆ ਇਤਿਹਾਸ, ‘Ask’em’ ਬਣਿਆ ਸਭ ਤੋਂ ਜਿਆਦਾ ਕਮੇਂਟਸ ਵਾਲਾ ਗਾਣਾ

ਚੰਡੀਗੜ੍ਹ 22 ਸਤੰਬਰ 2020।

ਗਿੱਪੀ ਗਰੇਵਾਲ, ਹਰ ਅਰਥ ਵਿੱਚ ਸਫਲਤਾ ਦਾ ਇਕ ਨਾਮ ਸਮਾਨਾਰਥੀ ਹੈ। ਕੈਰੀ ਓਨ ਜੱਟਾ, ਮੰਜੇ ਬਿਸਤਰੇ ਅਤੇ ਅਰਦਾਸ ਵਰਗੀਆਂ ਫਿਲਮਾਂ ਨਾਲ ਆਪਣੀ ਜਗ੍ਹਾ ਬਣਾਉਂਦੇ ਹੋਏ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਤੋਂ ਲੈ ਕੇ ਬਾਕਸ ਆਫਿਸ ਦੇ ਸਭ ਤੋਂ ਵੱਡੇ ਰਿਕਾਰਡਾਂ ਨੂੰ ਤੋੜਣ ਤੱਕ, ਗਿੱਪੀ ਗਰੇਵਾਲ ਨੇ ਆਪਣੇ ਆਪ ਨੂੰ ਪੰਜਾਬੀ ਮਨੋਰੰਜਨ ਇੰਡਸਟਰੀ ਦਾ ਕੰਨਟੈਂਟ ਕਿੰਗ ਸਾਬਤ ਕੀਤਾ ਹੈ। ਆਪਣੀ ਸਫਲਤਾ ਵਿੱਚ ਇਕ ਹੋਰ ਖੰਭ ਜੋੜਦਿਆਂ, ਗਿੱਪੀ ਗਰੇਵਾਲ ਦੇ ਗਾਣੇ ‘Ask’em’ ਦੇ ਪ੍ਰੀਮੀਅਰ ਦੇ ਅੰਦਰ ਸਭ ਤੋਂ ਵੱਧ ਕਮੇਂਟਸ ਵਾਲੀ ਵੀਡੀਓ ਬਣਕੇ ਇਤਿਹਾਸ ਰਚਿਆ।

ਹਾਲ ਹੀ ਵਿੱਚ, ਗਿੱਪੀ ਗਰੇਵਾਲ ਨੇ ਆਪਣੀ ਐਲਬਮ ‘ਦਿ ਮੇਨ ਮੈਨ’ ਦੀ ਘੋਸ਼ਣਾ ਕੀਤੀ ਜਿਸ ਵਿੱਚ ਸਾਰੀਆਂ ਸ਼ੈਲੀਆਂ ਦੇ ਗਾਣੇ ਅਤੇ ਪੰਜਾਬੀ ਇੰਡਸਟਰੀ ਦੇ ਸਭ ਤੋਂ ਵੱਡੇ ਕਲੈਬੋਰੇਸ਼ਨ ਸੰਗ੍ਰਿਹ ਸ਼ਾਮਲ ਹਨ ਜਿਸ ਨੇ ਸੰਗੀਤ ਪ੍ਰੇਮੀਆਂ ਵਿੱਚ ਕਾਫ਼ੀ ਰੌਣਕ ਪੈਦਾ ਕੀਤੀ। ਐਲਬਮ ਦੇ ਪਹਿਲੇ ਗਾਣੇ ‘ਆਏਂ ਕਿਵੇਂ’ ਨੇ ਲੰਬੇ ਸਮੇਂ ਤੋਂ ਸੰਗੀਤ ਚਾਰਟਸ ਤੇ ਸਫਲਤਾਪੂਰਵਕ ਸ਼ਾਸਨ ਕੀਤਾ। ਹੁਣ, ਐਲਬਮ ਦਾ ਦੂਜਾ ਗਾਣਾ ‘Ask’em’ ਵੀਡੀਓ ਦੇ ਪ੍ਰੀਮੀਅਰ ‘ਚ  ਹੀ 500k ਕਮੇਂਟਸ ਦੇ ਨਾਲ ਦੁਨੀਆ ਭਰ ਵਿੱਚ ਸਭ ਤੋਂ ਵੱਧ ਕਮੇਂਟਸ ਕੀਤਾ ਗਿਆ ਗਾਣਾ ਬਣ ਗਿਆ ਜੋ ਕਿ ਹੁਣ ਇਕੱ ਦਿਨ ਚ 900k ਤੋਂ ਟੱਪ ਗਏ ਹਨ।

ਕਰਨ ਔਜਲਾ ਨੇ ਇਸ ਗਾਣੇ ਦੇ ਬੋਲ ਲਿਖੇ ਅਤੇ ਵੀਡੀਓ ਵਿੱਚ ਫੀਚਰ ਵੀ ਕੀਤਾ। ਪਰੂਫ਼ ਨੇ ਗੀਤ ਦਾ ਸੰਗੀਤ ਦਿੱਤਾ ਹੈ। ਰੌਬੀ ਸਿੰਘ ਅਤੇ ਸੁੱਖ ਸੰਘੇੜਾ ਨੇ ਵੀਡੀਓ ਨੂੰ ਡਾਇਰੈਕਟ ਕੀਤਾ ਹੈ। ਇਹ ਗਾਣਾ ਗੀਤ ਐਮ ਪੀ3 ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਪਹਿਲਾਂ ਹੀ ਜਾਰੀ ਕੀਤਾ ਗਿਆ ਹੈ।

ਇਸ ਉਪਲੱਬਧੀ ਬਾਰੇ ਗੱਲ ਕਰਦਿਆਂ, ਗਿੱਪੀ ਗਰੇਵਾਲ ਨੇ ਕਿਹਾ, “ਨੰਬਰ ਮੈਂਨੂੰ ਸਚਮੁੱਚ ਖਿੱਚ ਨਹੀਂ ਪਾਉਂਦੇ, ਇਹ ਦਰਸ਼ਕਾਂ ਦਾ ਪਿਆਰ ਹੈ ਜਿਸ ਦੀ ਮੈਂ ਇੱਛਾ ਰੱਖਦਾ ਹਾਂ। ਹਾਲਾਂਕਿ, ਇਹ ਰਿਕਾਰਡ ਸਿਰਫ ਮੇਰਾ ਨਹੀਂ, ਇਹ ਪੂਰੇ ਪੰਜਾਬੀ ਉਦਯੋਗ ਲਈ ਇਕ ਬਹੁਤ ਵੱਡਾ ਸਨਮਾਨ ਹੈ ਅਤੇ ਮੈਂ ਬਹੁਤ ਖੁਸ਼ ਹਾਂ ਕਿ ਸਾਡੀ ਟੀਮ ਇਸ ਘਰ ਨੂੰ ਲਿਆਉਣ ਵਿਚ ਸਫਲ ਹੋਈ। ਇਸ ਮੀਲ ਪੱਥਰ ਨੇ ਸਾਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਮੈਂ ਆਸ ਕਰਦਾ ਹਾਂ ਕਿ ਅਸੀਂ ਹਮੇਸ਼ਾ ਵਾਂਗ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਯੋਗ ਹੋਵਾਂਗੇ। ਮੈਂ ਸਾਰਿਆਂ ਦਾ ਅਤੇ ਖਾਸ ਕਰਕੇ ਰੱਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਸ ਨੇ ਸਾਨੂੰ ਇਸ ਪਿਆਰ ਅਤੇ ਅਸੀਸਾਂ ਨਾਲ ਨਵਾਜਿਆ।”

ਗੀਤ ‘Ask’em’  ਗੀਤ, ਗੀਤ ਐਮ ਪੀ3 ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਪਹਿਲਾਂ ਹੀ ਜਾਰੀ ਕੀਤਾ ਗਿਆ ਹੈ।