ਅਜੇ ਦੇਵਗਨ ਦੇ ਚਚੇਰਾ ਭਰਾ ਫਿਲਮ ਨਿਰਮਾਤਾ ਅਨਿਲ ਦੇਵਗਨ ਦਾ ਦੇਹਾਂਤ

ਫਿਲਮ ਨਿਰਮਾਤਾ ਅਨਿਲ ਦੇਵਗਨ ਦੀ ਮੌਤ ਹੋ ਗਈ ਹੈ। ਉਹ 51 ਸਾਲ ਦੇ ਸਨ। ਅਨਿਲ ਦੇਵਗਨ ਅਭਿਨੇਤਾ-ਨਿਰਮਾਤਾ ਅਜੇ ਦੇਵਗਨ ਦਾ ਚਚੇਰਾ ਭਰਾ ਸੀ। ਅਜੇ ਦੇਵਗਨ ਨੇ ਟਵਿਟਰ ‘ਤੇ ਅਨਿਲ ਦੇਵਗਨ ਦੇ ਦੇਹਾਂਤ ਦੀ ਖ਼ਬਰ ਸਾਂਝੀ ਕਰਦਿਆਂ ਕਿਹਾ ਹੈ ਕਿ  “ਮੈਂ ਕੱਲ੍ਹ ਰਾਤ ਆਪਣੇ ਭਰਾ ਅਨਿਲ ਦੇਵਗਨ ਨੂੰ ਗੁਆ ਦਿੱਤਾ। ਉਸ ਦੇ ਅਚਾਨਕ ਦੇਹਾਂਤ ਨੇ ਸਾਡੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ  । ਏਡੀਐਫਐਫ ਅਤੇ ਮੈਂ ਉਸਦੀ ਹਾਜ਼ਰੀ ਨੂੰ ਬਹੁਤ ਯਾਦ ਕਰਾਂਗਾ। ਉਸਦੀ ਆਤਮਾ ਲਈ ਪ੍ਰਾਰਥਨਾ ਕਰੋ।