‘ਆਪਣੀ ਗੱਡੀ ਆਪਣਾ ਰੋਜ਼ਗਾਰ ਸਕੀਮ’ ਸਬਸਿਡੀ ਦੇਣ ਲਈ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਪਰਿਵਾਰਾਂ ਦੇ ਨੌਜਵਾਨਾਂ ਤੋਂ ਅਰਜ਼ੀਆਂ ਮੰਗੀਆਂ

Web Location
By Admin

ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 4 ਫਰਵਰੀ
ਐਸ.ਏ.ਐਸ ਨਗਰ, 2 ਫਰਵਰੀ
ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਹਰ ਲੋੜੀਂਦੀ ਮਦਦ ਮੁਹੱਈਆ ਕਰ ਰਹੀ ਹੈ।
ਇਹ ਖੁਲਾਸਾ ਕਰਦਿਆਂ ਅੱਜ ਇੱਥੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ‘ਆਪਣੀ ਗੱਡੀ, ਆਪਣਾ ਰੋਜ਼ਗਾਰ’ ਸਕੀਮ ਪੰਜਾਬ ਸਰਕਾਰ ਦੀ ਇਸੇ ਪਹਿਲਕਦਮੀ ਦਾ ਇਕ ਹਿੱਸਾ ਹੈ। ਜਿ਼ਲ੍ਹਾ ਪ੍ਰਸ਼ਾਸਨ ਐਸ.ਏ.ਐਸ ਨਗਰ ਨੇ ਇਸ ਸਬੰਧੀ ਕਾਰ ਜਾਂ ਆਟੋ ਖਰੀਦਣ ਦੇ ਮੰਤਵ ਨਾਲ ਸਬਸਿਡੀ ਲੈਣ ਦੇ ਇੱਛੁਕ ਗਰੀਬੀ ਰੇਖਾ ਤੋਂ ਹੇਠਾਂ (ਬੀ.ਪੀ.ਐਲ) ਪਰਿਵਾਰਾਂ ਦੇ ਨੌਜਵਾਨਾਂ ਤੋਂ ਅਰਜ਼ੀਆਂ ਮੰਗੀਆਂ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਨੌਜਵਾਨਾਂ ਨੂੰ ਕਾਰ ਖਰੀਦਣ ਲਈ 75 ਹਜ਼ਾਰ ਜਾਂ ਕੁੱਲ ਕੀਮਤ ਦਾ 15 ਫੀਸਦੀ (ਜੋ ਵੀ ਘੱਟ ਹੋਵੇ)ਸਬਸਿਡੀ ਵਜੋਂ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਆਟੋ ਰਿਕਸ਼ਾ ਖਰੀਦਣ ਲਈ 50 ਹਜ਼ਾਰ ਜਾਂ 15 ਫੀਸਦੀ (ਜੋ ਵੀ ਘੱਟ ਹੋਵੇ) ਸਬਸਿਡੀ ਦੇ ਰੂਪ ਵਿੱਚ ਦਿੱਤੇ ਜਾਣਗੇ। ਇਸ ਲਈ ਸਬੰਧਤ ਨੌਜਵਾਨ ਦਾ ਜਿ਼ਲ੍ਹਾ ਐਸ.ਏ.ਐਸ ਨਗਰ ਦਾ ਵਾਸੀ ਹੋਣਾ ਜ਼ਰੂਰੀ ਹੈ ਅਤੇ ਉਸ ਦੀ ਉਮਰ ਪਹਿਲੀ ਨਵੰਬਰ 2019 ਨੂੰ 21 ਤੋਂ 45 ਸਾਲ ਦੇ ਵਿਚਕਾਰ ਹੋਵੇ।ਸਬਸਿਡੀ ਲੈਣ ਲਈ ਸਬੰਧਤ ਨੌਜਵਾਨ ਦਾ ਦਸਵੀਂ ਪਾਸ ਹੋਣਾ ਲਾਜ਼ਮੀ ਹੈ ਅਤੇ ਉਸ ਕੋਲ ਨੀਲਾ ਕਾਰਡ ਜਾਂ ਸਮਾਰਟ ਕਾਰਡ ਅਤੇ ਪ੍ਰਮਾਣਕ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ।
ਚਾਹਵਾਨ ਉਮੀਦਵਾਰ 4 ਫਰਵਰੀ 2020 ਨੂੰ ਸ਼ਾਮੀਂ ਪੰਜ ਵਜੇ ਤੱਕ ਆਪਣੀਆਂ ਅਰਜ਼ੀਆਂ ਜਿ਼ਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ, ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76 ਵਿਖੇ ਜਮ੍ਹਾਂ ਕਰਵਾ ਦੇਣ। ਇਸ ਸਬੰਧੀ ਵਧੇਰੇ ਜਾਣਕਾਰੀ ਤੇ ਪ੍ਰੋਫਾਰਮਾ  www.pbemployment.gov.in.ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

Leave a Reply