ਮੁਲਾਜ਼ਮ ਮੰਗਾਂ ਮੰਨਣ ਤੋਂ ਭੱਜੀ ਸਰਕਾਰ ਸੱਜਨ ਸਿੰਘ ਦਾ ਮਰਨ ਵਰਤ ਫਿਰ ਇਕ ਵਾਰ

Web Location
By Admin

 

 

ਇਕ ਮਈ ਨੂੰ ਚੰਡੀਗੜ੍ਹ ਸੈਕਟਰ 43 `ਚ ਰੱਖਿਆ ਜਾਵੇਗਾ ਮਰਨ ਵਰਤ: ਜੁਲਾਹਾ

ਮੁਲਾਜ਼ਮਾਂ ਵੱਲੋਂ ਮਰਨ ਵਰਤ ਦੋਰਾਨ ਸੂਬੇ ਦੀਆ ਸੜਕਾਂ ਜਾਮ ਕਰਨ ਦੀ ਚੇਤਾਵਨੀ

29 ਅਪ੍ਰੈਲ ਨੂੰ ਜ਼ਿਲ੍ਹਾ ਪੱਧਰ ਤੇ ਕੀਤੇ ਜਾਣਗੇ ਰੋਸ ਮੁਜ਼ਾਹਰੇ

ਅਪਡੇਟ ਪੰਜਾਬ:    ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਲਗਾਤਾਰ 2 ਸਾਲ ਤੋਂ ਅੱਖੋ ਪਰੋਖੇ ਕਰਨ ਤੇ ਰੋਹ ਵਿਚ ਅਏ ਮੁਲਾਜ਼ਮਾਂ ਵੱਲੋਂ ਸਰਕਾਰ ਨਾਲ ਆਰ ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ ਅਤੇ ਮੁਲਾਜ਼ਮਾਂ ਦਾ ਪ੍ਰਮੁੱਖ ਆਗੂ ਸੱਜਨ ਸਿੰਘ 1 ਮਈ ਨੂੰ ਸੈਕਟਰ 43 ਚੰਡੀਗੜ੍ਹ ਬੱਸ ਅੱਡੇ ਕੋਲ ਮਰਨ ਵਰਤ ਸ਼ੁਰੂ ਕਰੇਗਾ ਅਤੇ ਇਸ ਦੇ ਨਾਲ ਹੀ ਸੂਬੇ ਭਰ ਵਿਚ ਜ਼ਿਲ੍ਹਾ ਤਹਿਸੀਲ ਪੱਧਰ ਤੇ ਰੈਲੀਆ ਅਤੇ ਭੁੱਖ ਹੜਤਾਲਾ ਵੀ ਕੀਤੀਆ ਜਣਗੀਆ।ਇਸ ਤੋਂ ਪਹਿਲਾ ਵੀ ਸੱਜਣ ਸਿੰਘ ਵੱਲੋਂ ਤਿੰਨ ਵਾਰ 1972,1996 ਅਤੇ 2009 ਦੋਰਾਨ ਮਰਨ ਵਰਤ ਰੱਖੇ ਸਨ ਅਤੇ ਸਰਕਾਰਾਂ ਤੋਂ ਮੰਗਾਂ ਮੰਨਵਾਂ ਕੇ ਮਰਨ ਵਰਤ ਖਤਮ ਕੀਤੇ ਸਨ।

ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਮੁਲਾਜ਼ਮ ਆਗੂਆ ਅਸ਼ੀਸ਼ ਜੁਲਾਹਾ, ਅਮ੍ਰਿੰਤਪਾਲ ਸਿੰਘ, ਪਰਵੀਨ ਸ਼ਰਮਾਂ, ਦਰਸ਼ਨ ਸਿੰਘ ਲੁਬਾਣਾ, ਰਣਬੀਰ ਸਿੰਘ ਢਿੱਲੋਂ, ਨਿਰਮਲ ਸਿੰਘ ਧਾਲੀਵਾਲ, ਰਣਜੀਤ ਸਿੰਘ ਰਾਣਵਾਂ, ਹਰਭਜਨ ਸਿੰਘ ਪਿਲਖਣੀ, ਬਲਕਾਰ ਸਿੰਘ ਵਲਟੋਹਾ, ਜਗਦੀਸ਼ ਸਿੰਘ ਚਾਹਲ ਰਜਿੰਦਰ ਸਿੰਘ ਸੰਧਾ, ਅਨੁਪਜੀਤ ਸਿੰਘ, ਰਾਕੇਸ਼ ਕੁਮਾਰ, ਸਤਪਾਲ ਸਿੰਘ  ਨੇ ਕਿਹਾ ਕਿ ਮੁਲਾਜ਼ਮ ਸਰਕਾਰ ਦੀ ਰੀੜ ਦੀ ਹੱਡੀ ਹੁੰਦੇ ਹਨ ਪਰ ਕਾਂਗਰਸ ਸਰਕਾਰ ਨੇ 2 ਸਾਲ ਤੋਂ ਮੁਲਾਜ਼ਮਾਂ ਨੂੰ ਅੱਖੋ ਪਰੋਖੇ ਕੀਤਾ ਹੋਇਆ ਹੈ। ਆਗੂਆ ਨੇ ਦੱਸਿਆ ਕਿ ਕਾਂਗਰਸ ਨੇ ਮੁਲਾਜ਼ਮਾਂ ਅਤੇ ਨੋਜਵਾਨਾਂ ਨਾਲ ਬਹੁਤ ਵਾਅਦੇ ਕੀਤੇ ਸਨ ਪਰ ਸੱਤਾ ਵਿਚ ਆਉਣ ਤੋਂ ਬਾਅਦ ਸਾਰੇ ਵਾਅਦੇ ਭੁੱਲ ਗਏ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਿਚ ਟਾਲਾ ਵੱਟਿਆ ਜਾ ਰਿਹਾ ਹੈ। ਅਧਿਆਪਕਾਂ ਨੂੰ ਪੱਕਾ ਕਰਨ ਦੇ ਨਾਮ ਤੇ ਤਨਖਾਹਾਂ ਵਿਚ ਕਟੋਤੀ ਕਰ ਦਿੱਤੀ ਗਈ ਹੈ ਅਤੇ ਪ੍ਰਾਈਵੇਟ ਕੰਮਪਨੀਆ ਰਾਹੀ ਪੰਜਾਬ ਦੇ ਨੋਜਵਾਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸਰਕਾਰ ਮੂਕ ਦਰਸ਼ਕ ਬਣ ਕੇ ਸਿਰਫ ਤਮਾਸ਼ਾ ਹੀ ਦੇਖ ਰਹੀ ਹੈ। ਆਗੂਆ ਨੇ ਦੱਸਿਆ ਕਿ ਰੈਗੂਲਰ ਮੁਲਾਜ਼ਮਾਂ ਦੀਆ ਮਹਿੰਗਾਈ ਭੱਤੇ ਦੀਆ ਕਿਸ਼ਤਾ ਵੀ ਜ਼ਾਰੀ ਨਹੀ ਕੀਤੀਆ ਜਾਰ ਰਹੀਆ ਅਤੇ ਪੰਜਾਬ ਦੇ 6ਵੇਂ ਪੇ ਕਮਿਸ਼ਨ ਨੂੰ ਠੰਡੇ ਬਸਤੇ ਵਿਚ ਪਾਇਆ ਹੋਇਆ ਹੈ। ਮੁਲਾਜ਼ਮਾਂ ਦਾ ਹੁਣ ਸਬਰ ਦਾ ਬੰਨ੍ਹ ਟੁੱਟ ਗਿਆ ਹੈ ਅਤੇ ਮੁਲਾਜ਼ਮਾਂ ਸਰਕਾਰ ਤੋਂ ਮੰਗਾਂ ਮੰਨਵਾ ਕੇ ਦਮ ਲੈਣਗੇ।

ਆਗੂਆ ਨੇ ਦੱਸਿਆ ਕਿ ਮਰਨ ਵਰਤ ਦੋਰਾਨ ਕੀਤੇ ਜਾਣ ਵਾਲੇ ਸਘੰਰਸ਼ ਦੀਆ ਤਿਆਰੀਆ ਜ਼ੋਰਾਂ ਤੇ ਹਨ ਤੇ ਮਿਤੀ 24 ਅਪ੍ਰੈਲ ਨੂੰ ਜਲੰਧਰ 25 ਅਪ੍ਰੈਲ ਨੂੰ ਬਠਿੰਡਾ ਅਤੇ 28 ਅਪ੍ਰੈਲ ਨੂੰ ਪਟਿਆਲਾ ਵਿਖੇ ਜ਼ੋਨ ਪੱਧਰੀ ਮੀਟਿੰਗਾਂ ਕਰਕੇ ਤਿਆਰੀਆ ਨੂੰ ਅੰਤਿਮ ਰੂਪ ਦੇ ਕੇ ਅਗਲੇ ਪ੍ਰੋਗਰਾਮ ਦੇ ਐਲਾਨ ਕੀਤੇ ਜਾਣਗੇ ਅਤੇ 29 ਮਈ ਨੂੰ ਸੂਬੇ ਭਰ ਵਿਚ ਜ਼ਿਲ੍ਹਾ ਪੱਧਰ ਤੇ ਵੱਡੀਆ ਰੈਲੀਆ ਕਰਕੇ ਰੋਸ ਮਾਰਚ ਕੀਤੇ ਜਾਣਗੇ।

Leave a Reply