ਮਗਨਰੇਗਾ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋ ਜੂਸ ਪਿਆਕੇ ਭੁੱਖ ਹੜਤਾਲ ਖਤਮ ਕਰਵਾਈ

Web Location
By Admin

 

12 ਅਕਤੂਬਰ(ਜਲਾਲਾਬਾਦ) ਅੱਜ ਜਿਲ੍ਹਾ ਫਾਜ਼ਿਲਕਾ ਦੇ ਪਿਛਲੇ ਇੱਕ ਸਾਲ ਤੋਂ ਕੱਢੇ ਦੋ ਨਰੇਗਾ ਮੁਲਾਜ਼ਮਾਂ ਨੂੰ ਬਹਾਲ ਕਰਵਾਉਣ ਲਈ ਇੱਥੇ ਬੀਤੇ ਸ਼ੁੱਕਰਵਾਰ ਤੋਂ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਜਲਾਲਾਬਾਦ ਅੱਗੇ ਭੁੱਖ ਹੜਤਾਲ ਤੇ ਬੈਠੇ ਯੂਨੀਅਨ ਆਗੂਆਂ ਦੇ ਸੰਘਰਸ਼ ਨੂੰ ਅੱਜ ਉਸ ਸਮੇਂ ਬੂਰ ਪਿਆ ਜਦੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਰਮਨਦੀਪ ਅਤੇ ਪਰਮਜੀਤ ਸਿੰਘ ਗਰਾਮ ਰੋਜ਼ਗਾਰ ਸੇਵਕਾਂ ਦੀ ਬਹਾਲੀ ਦੇ ਆਰਡਰ ਸੂਬਾ ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ ਨੂੰ ਸੌਂਪ ਕੇ ਜੂਸ ਪਿਲਾਉਣ ਤੋਂ ਬਾਅਦ ਭੁੱਖ ਹੜਤਾਲ ਖਤਮ ਕਰਵਾਈ।ਜ਼ਿਕਰਯੋਗ ਹੈ ਕਿ ਬਲਾਕ ਜਲਾਲਾਬਾਦ ਦੇ ਦੋ ਨਰੇਗਾ ਮੁਲਾਜ਼ਮ ਪਿਛਲੇ ਸਾਲ ਕਿਸੇ ਮਾਮੂਲੀ ਕਾਰਨ ਕਰਕੇ ਨੌਕਰੀ ਤੋਂ ਬਰਖਾਸਤ ਕਰ ਦਿੱਤੇ ਗਏ ਸਨ।ਉਸ ਸਮੇਂ ਤੋਂ ਹੀ ਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਮੁਲਾਜ਼ਮਾਂ ਦੀ ਬਹਾਲੀ ਲਈ ਸੰਘਰਸ਼ ਕੀਤਾ ਜਾ ਰਿਹਾ ਸੀ।ਕਈ ਵਾਰ ਅਫਸਰਸ਼ਾਹੀ ਵੱਲੋਂ ਭਰੋਸਾ ਦੇਣ ਦੇ ਬਾਵਜੂਦ ਵੀ ਮੁਲਾਜ਼ਮਾਂ ਦੀ ਬਹਾਲੀ ਨਹੀਂ ਸੀ ਕੀਤੀ ਜਾ ਰਹੀ।ਮੁਲਾਜ਼ਮਾਂ ਤੇ ਲੱਗੇ ਦੋਸ਼ਾਂ ਦੀ ਦੂਸਰੇ ਜਿਲ੍ਹਿਆਂ ਦੇ ਏ.ਡੀ.ਸੀ.ਜ਼ ਰਾਹੀਂ ਕਰਵਾਈ ਜਾਂਚ ਦੌਰਾਨ ਉਕਤ ਦੋਵੇਂ ਮੁਲਾਜ਼ਮ ਬੇਕਸੂਰ ਪਾਏ ਗਏ ਸਨ।ਪਿਛਲੇ 16 ਸਤੰਬਰ ਤੋਂ 1 ਅਕਤੂਬਰ ਤੱਕ ਚੱਲੀ ਨਰੇਗਾ ਮੁਲਾਜ਼ਮਾਂ ਦੀ ਸੂਬਾ ਪੱਧਰੀ ਹੜਤਾਲ ਦੌਰਾਨ ਵੀ ਇਹ ਮੁੱਦਾ ਹਾਵੀ ਰਿਹਾ।1ਅਕਤੂਬਰ ਨੂੰ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਨਾਲ ਉਹਨਾਂ ਦੀ ਚੰਡੀਗੜ੍ਹ ਰਿਹਾਇਸ਼ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਯੂਨੀਅਨ ਦੇ ਵਫਦ ਦੀ ਹੋਈ ਮੀਟਿੰਗ ਵਿੱਚ ਅਫਸਰਾਂ ਵੱਲੋਂ ਤੁਰੰਤ ਮੁਲਾਜ਼ਮਾਂ ਦੀ ਬਹਾਲੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ।ਜੋ ਕਿ ਅਜੇ ਤੱਕ ਵੀ ਕੀਤੀ ਨਹੀਂ ਸੀ ਗਈ।ਜਲਾਲਾਬਾਦ ਜਿਮਨੀ ਚੋਣਾਂ ਦੌਰਾਨ ਜਿੱਥੇ ਸਰਕਾਰ ਵੱਲੋਂ ਵੱਡੇ-ਵੱਡੇ ਵਾਅਦੇ ਲੋਕਾਂ ਨਾਲ ਕੀਤੇ ਜਾ ਰਹੇ ਹਨ ਉੱਥੇ ਯੂਨੀਅਨ ਵੱਲੋਂ ਵਾਰ-ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅੱਕੇ ਮੁਲਾਜ਼ਮਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ।ਅੱਜ ਭੁੱਖ ਹੜਤਾਲ ਖਤਮ ਕਰਵਾਉਣ ਤੋਂ ਬਾਅਦ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਠੇਕਾ ਅਧਾਰਤ ਨੌਕਰੀ ਕਰ ਰਹੇ ਮੁਲਾਜ਼ਮਾਂ ਪ੍ਰਤੀ ਸੰਜੀਦਾ ਹੈ।ਜਲਦ ਹੀ ਨਰੇਗਾ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਤੇ ਵੀ ਸਰਕਾਰ ਫੈਸਲਾ ਲੈ ਰਹੀ ਹੈ।ਇਸ ਮੌਕੇ ਤੇ ਅੰਮ੍ਰਿਤਪਾਲ ਸਿੰਘ ਸੂਬਾ ਜਨਰਲ ਸਕੱਤਰ,ਸੰਨੀ ਕੁਮਾਰ ਜਿਲ੍ਹਾ ਪ੍ਰਧਾਨ, ਆਸ਼ਾ ਵਰਕਰ ਦੇ ਸੀਨੀਅਰ ਪ੍ਰਧਾਨ ਦੁਰਗਾ ਬਾਈ,ਜ਼ਿਲ੍ਹਾ ਜਰਨਲ ਸਕੱਤਰ ਨਿਲਮ ਰਾਣੀ,ਕਲਾਸ ਫੋਰ ਦੇ ਪ੍ਰਧਾਨ ਜ਼ੋਗਿੰਦਰ ਸਿੰਘ,ਸਕੱਤਰ ਸੁਖਦੇਵ ਸਿੰਘ,ਸੁਰਿੰਦਰ ਸਿੰਘ,ਬਲਦੇਵ ਸਿੰਘ,ਸ਼ੀਤਲ ਕੰਬੋਜ਼,ਭੁਪਿੰਦਰ ਕੋਰ,ਰਿੰਪੀ,ਪੂਜਾ ਰਾਣੀ,ਸ਼ੁਸ਼ਮਾਂ ਰਾਣੀ ਫਿਰੋਜ਼ਪੁਰ,ਬਗੀਚਾ ਸਿੰਘ,ਜਤਿੰਦਰ ਸਿੰਘ,ਗੁਰਮੀਤ ਸਿੰਘ ਆਦਿ ਨੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਏ.ਡੀ.ਸੀ ਵਿਕਾਸ ਫਾਜ਼ਿਲਕਾ ਅਤੇ ਸਰਕਾਰ ਦਾ ਧੰਨਵਾਦ ਕੀਤਾ।

Leave a Reply