ਐਲੀਮੈਂਟਰੀ ਟੀਚਰਜ਼ ਯੂਨੀਅਨ ਹੱਕੀ ਮੰਗਾਂ ਲਈ ਸੰਘਰਸ਼ ਵਿੱਚ ਪੂਰਾ ਸਮਰਥਨ ਕਰੇਗੀ

Punjab
By Admin

ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਸਾਂਝੇ ਮੁਲਾਜਮ ਮੰਚ ਸ਼ਾਮਿਲ                                                       

ਐਲੀਮੈਂਟਰੀ ਟੀਚਰਜ਼ ਯੂਨੀਅਨ ਲੁਧਿਆਣਾ ਦੇ ਜਿਲ੍ਹਾ ਪ੍ਰਧਾਨ ਸਤਵੀਰ ਸਿੰਘ ਰੌਣੀ ਨੇ ਪ੍ਰੈਸ ਨੋਟ ਰਾਹੀ ਦੱਸਿਆ ਅੱਜ ਦਾਖਾ ਵਿਖੇ ਸਾਂਝੇ ਮੁਲਾਜਮ ਮੰਚ ਦੀ ਵਿਸ਼ੇਸ਼ ਮੀਟਿੰਗ ਵਿੱਚ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਸਾਂਝੇ ਮੁਲਾਜਮ ਮੰਚ ਵਿੱਚ ਸ਼ਾਮਿਲ ਹੋ ਗਈ ਹੈ। ਇਸ ਮੌਕੇ ਈਟੀਯੂ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ,ਸੋਹਨ ਸਿੰਘ ਮੋਗਾ ,ਜਿਲਾ ਲੁਧਿਆਣਾ ਈਟੀਯੂ ਆਗੂ ਪਰਮਿੰਦਰ ਚੋਹਾਨ, ਸੁਖਪਾਲ ਸਿੰਘ ਗਰੇਵਾਲ, ਮਨਜੀਤ ਸਿੰਘ ਢੰਡਾਰੀ, ਜਤਿੰਦਰਪਾਲ ਸਿੰਘ ਤਲਵੰਡੀ, ਜਰਨੈਲ ਸਿੰਘ ਪੁੜੈਣ ਤੇ ਹੋਰ ਆਗੂ ਸ਼ਾਮਿਲ ਸਨ।ਇਸ ਮੌਕੇ ਆਗੂਆ ਨੇ ਕਿਹਾ ਕਿ ਮੁਲਾਜਮਾਂ ਦੀਆਂ ਅਹਿਮ ਮੰਗਾਂ ਦੇ ਹੱਲ ਤੱਕ ਐਲੀਮੈਂਟਰੀ ਅਧਿਆਪਕ ਸੰਘਰਸ਼ ਵਿੱਚ ਸ਼ਾਮਿਲ ਰਹਿਣਗੇ ।ਭਾਵੇ ਕਿ ਸਰਕਾਰ ਵੱਲੋ ਅੱਜ ਮੁਲਜਾਮਾ ਦੇ ਰੋਸ ਤੇ ਪ੍ਰਭਾਵ ਨੂੰ ਵੇਖਦਿਆ 3% ਡੀ ਏ ਕਿਸ਼ਤ ਜਾਰੀ ਕਰ ਦਿਤੀ ਹੈ ,ਪਰੰਤੂ ਸਾਰਾ ਬਣਦਾ ਡੀ ਏ ਲੈਣ ਤੇ ਬਾਕੀ ਮੰਗਾ ਦੇ ਹੱਲ ਤੱਕ ਸੰਘਰਸ਼ ਰਹੇਗਾ ਜਾਰੀ ਅਤੇ 16 ਨੂੰ ਹਲਕਾ ਦਾਖਾ(ਲੁਧਿਆਣਾ ) ਜਿਮਨੀ ਚੋਣ ਵਿੱਚ ਆਪਣੀਆਂ ਅਹਿਮ ਮੰਗਾਂ ਨੂੰ ਲੈ ਕੇ ਸਾਂਝੇ ਮੁਲਾਜਮ ਮੰਚ ਪੰਜਾਬ ਤੇ ਯੂ ਟੀ ਵੱਲੋ ਹੋ ਰਹੀ ਵਿਸ਼ਾਲ ਰੋਸ ਰੈਲੀਆ ਵਿੱਚ ਵੱਡੇ ਪੱਧਰ ਤੇ ਪੰਜਾਬ ਭਰ ਦੇ ਬਲਾਕ ਪ੍ਰਧਾਨ/ਜਿਲਾ ਜਿਲਾ ਪਧਾਨ/ ਬਲਾਕਾਂ ਚੋ ਗੱਡੀਆਂ ਲੈਕੇ ਐਲੀਮੈਂਟਰੀ ਅਧਿਆਪਕਾਂ ਸ਼ਾਮਿਲ ਹੋਣਗੇ।ਅੱਜ ਦੀ ਮੀਟਿੰਗ ਵਿੱਚ ਮਾਸਟਰ ਕੇਡਰ ਯੂਨੀਅਨ ਦੇ ਆਗੂ ਬਲਦੇਵ ਸਿੰਘ ਬੁੱਟਰ, ਸਮਸ਼ੇਰ ਸਿੰਘ ਕਾਹਲੋਂ, ਦਲਵਿੰਦਰਜੀਤ ਸਿੰਘ ਗਿੱਲ ਤੇ ਮੁਲਾਜ਼ਮ ਜੱਥੇਬੰਦੀਆਂ ਦੇ ਆਗੂ ਸੁਖਚੈਨ ਸਿੰਘ ਖਹਿਰਾ ਤੇ ਖਹਿਰਾ ਤੇ ਹੋਰ ਆਗੂ ਹਾਜ਼ਰ ਸਨ।

Leave a Reply