ਜ਼ਿਲਾ ਚੋਣ ਅਫ਼ਸਰ ਤਰਨਤਾਰਨ ਵੱਲੋਂ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ  ਅਤੇ ਗੁਰਿੰਦਰ ਸਿੰਘ ਟੋਨੀ ਨੂੰ ਨੋਟਿਸ ਜਾਰੀ

Punjab REGIONAL
By Admin
24 ਘੰਟਿਆ ਵਿੱਚ ਇਸ ਸਬੰਧੀ ਜੁਆਬ ਮੰਗਿਆ
ਚੰਡੀਗੜ, 15 ਮਾਰਚ :
ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕਾਰਵਾਈ ਕਰਦਿਆ ਜ਼ਿਲਾ ਚੋਣ ਅਫ਼ਸਰ ਤਰਨਤਾਰਨ ਤੋਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਤਰਨਤਾਰਨ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਤਰਨਤਾਰਨ ਦੇ ਤਹਿਸੀਲ ਖਡੂਰ ਸਾਹਿਬ ਦੇ ਪਿੰਡ ਡੇਹਰਾ ਸਾਹਿਬ ਦੇ ਗੁਰਿੰਦਰ ਸਿੰਘ ਟੋਨੀ ਨੂੰ ਨੋਟਿਸ ਜਾਰੀ ਕਰਕੇ 24 ਘੰਟਿਆ ਵਿੱਚ ਇਸ ਸਬੰਧੀ ਜੁਆਬ ਮੰਗਿਆ ਹੈ।ਜ਼ਿਲ੍ਹਾ ਚੋਣ ਅਫਸਰ ਵੱਲੋਂ ਇਹ ਕਾਰਵਾਈ ਇਕ ਰੈਲੀ ਉਪਰੰਤ ਸ਼ਰਾਬ ਵਰਤਾਉਣ ਸਬੰਧੀ ਖਬਰ ਸਾਹਮਣੇ ਆਉਣ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।

Leave a Reply