ਸਿੱਖਿਆ ਸਕੱਤਰ ਵੱਲੋਂ ਕਰਮਚਾਰੀਆਂ ਦੇ ਪੈਂਡਿੰਗ ਕੇਸਾਂ ਦੇ ਜਲਦ ਨਿਪਟਾਰੇ ਸੰਬੰਧੀ ਹਦਾਇਤਾਂ 

Punjab REGIONAL
By Admin
 ਐੱਸ.ਏ.ਐੱਸ.ਨਗਰ 14 ਅਗਸਤ (     )  ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਬੀਤੇ ਦਿਨੀਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ( ਸੈ.ਸਿੱ,ਐਲੀ.ਸਿੱ) ਨਾਲ਼ ਮੁੱਖ ਦਫ਼ਤਰ ‘ਚੋਂ ਵੀਡਿਓ ਕਾਨਫ਼ਰੰਸ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਉਹਨਾਂ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੈਂਡਿੰਗ ਤਰਸ ਅਧਾਰਿਤ ਕੇਸਾਂ, ਏ ਸੀ ਪੀ ਕੇਸਾਂ ਦੇ ਜਲਦੀ ਨਿਪਟਾਰੇ  ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਸਿੱਖਿਆ ਸਕੱਤਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਹੈ ਕਿ ਸੰਬੰਧਿਤ ਕੇਸਾਂ ਵਿੱਚ ਆਸ਼ਰਿਤਾਂ ਦੇ ਨੌਕਰੀ ਕੇਸਾਂ ਨੂੰ ਹਰ ਹਾਲਤ ਵਿੱਚ ਪਹਿਲ ਦੇ ਅਧਾਰ ‘ਤੇ ਮੁਕੰਮਲ ਕਰਕੇ ਮੁੱਖ ਦਫ਼ਤਰ ਨੂੰ ਭੇਜਿਆ ਜਾਵੇ ਤਾਂ ਕਿ ਇਸ ਸੰਬੰਧੀ ਮ੍ਰਿਤਕ ਕਰਮਚਾਰੀ ਦੇ ਵਾਰਿਸਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
 ਸਿੱਖਿਆ ਸਕੱਤਰ ਨੇ ਕਰਮਚਾਰੀਆਂ ਦੇ ਪੈਂਡਿੰਗ ਏ ਸੀ ਪੀ ਕੇਸਾਂ ਨੂੰ ਵੀ ਪਹਿਲ ਦੇ ਅਧਾਰ ‘ਤੇ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ। ਨਾਲ਼ ਹੀ ਸਿੱਖਿਆ ਸਕੱਤਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕਰਦਿਆਂ  ਮਿਡਲ ਸਕੂਲਾਂ ਵੱਲ ਉਚੇਚੇ ਤੌਰ ‘ਤੇ ਧਿਆਨ ਦੇਣ ਲਈ ਕਿਹਾ । ਉਹਨਾਂ ਕਿਹਾ ਕਿ ਸਾਰੇ ਪ੍ਰਿੰਸੀਪਲ ਅਤੇ ਹੈਡ ਮਾਸਟਰ ਆਪਣੇ ਅਧੀਨ ਆਉਂਦੇ ਮਿਡਲ ਸਕੂਲਾਂ ਵਿੱਚ ਦੌਰਾ ਕਰਦਿਆਂ ਕੁੱਝ ਸਮਾਂ ਸਕੂਲਾਂ ਵਿੱਚ ਬਿਤਾਉਣ ਅਤੇ ਸਕੂਲਾਂ ਦੀ ਮੌਜੂਦਾ ਸਥਿਤੀ ਦਾ ਸਮੇਂ ਸਮੇਂ ‘ਤੇ ਜ਼ਾਇਜ਼ਾ ਲੈਂਦੇ ਰਹਿਣ। ਉਹਨਾਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਕਿਹਾ ਕਿ ਉਹ ਸਕੂਲੀ ਦੌਰੇ ਸਮੇਂ  ਨਾਲ਼ ਲਗਦੇ ਪ੍ਰਾਇਮਰੀ ,ਮਿਡਲ ਅਤੇ ਸੈਕੰਡਰੀ ਸਕੂਲਾਂ ਵਿੱਚ ਵੀ ਵਿਜਿਟ ਕਰਨ।
          ਮੀਟਿੰਗ ਵਿੱਚ ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਸਤੰਬਰ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ 25 ਫ਼ੀਸਦੀ ਅਪਰੈਲ , ਮਈ ਅਤੇ 75 ਫ਼ੀਸਦੀ ਜੁਲਾਈ, ਅਗਸਤ ਦੇ ਸਿਲੇਬਸ ‘ਤੇ ਅਧਾਰਿਤ ਹੋਣਗੀਆਂ। ਜਿਸ ਵਿੱਚ 25 ਫ਼ੀਸਦੀ ਪ੍ਰਸ਼ਨ ਬਹੁਵਿਕਲਪੀ ਅਤੇ 75 ਫ਼ੀਸਦੀ ਪ੍ਰਸ਼ਨ ਵਸਤੂਨਿਸ਼ਠ ਪ੍ਰਕਾਰ ਦੇ ਹੋਣਗੇ।

Leave a Reply