ਲੰਮੇ ਸਮੇਂ ਤੋਂ ਰੁਕੀਆਂ ਹੈਡਟੀਚਰ ਅਤੇ ਸੈਂਟਰ ਹੈਡਟੀਚਰ ਦੀਆਂ ਪ੍ਰੋਮੋਸ਼ਨਾ ਦੀ ਪ੍ਰਕਿਰਿਆ ਨੂੰ ਇਕ ਮਹੀਨੇ ਅੰਦਰ ਨੇਪਰੇ ਚਾੜ੍ਹਨ ਦੇ ਸਿੱਖਿਆ ਸਕੱਤਰ ਨੇ ਦਿੱਤੇ ਆਦੇਸ਼।

Punjab
By Admin

ਸਿੱਖਿਆ ਸਕੱਤਰ ਪੰਜਾਬ ਨਾਲ ਈ ਟੀ ਯੂ ਪੰਜਾਬ ਦੇ ਵਫਦ ਦੀ ਹੋਈ ਮੀਟਿੰਗ

ਹੈਡ ਟੀਚਰ /ਸੈਂਟਰ ਹੈਡ ਟੀਚਰਜ ਖਾਲੀ ਪੋਸਟਾ ਤੇ ਪ੍ਰੋਮੋਸ਼ਨਾ ਦਾ ਕੰਮ ਪੰਜਾਬ ਦੇ ਸਾਰੇ ਜਿਲਿਆਂ ਚ ਇੱਕ ਮਹੀਨੇ ਅੰਦਰ ਨੇਪਰੇ ਚਾੜਨ ਲਈ ਕੀਤਾ ਸਮਾਂਬੱਧ, ਆਦੇਸ਼ ਕੀਤੇ ਜਾਰੀ

 

ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਦੀ ਅੱਜ ਸਿੱਖਿਆ ਸਕੱਤਰ  ਕ੍ਰਿਸ਼ਨ ਕੁਮਾਰ ਨਾਲ ਹੋਈ ਮੀਟਿੰਗ ਜਿਸ ਵਿਚ ਡੀ ਜੀ ਐਸ ਈ ਅਤੇ ਡੀ ਪੀ ਆਈ ਐਲੀਮੈਂਟਰੀ ਅਤੇ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਮੌਜੂਦ ਸਨ।

 

ਇਸ ਮੀਟਿੰਗ ਵਿੱਚ ਵੱਖ ਵੱਖ ਜਿਲ੍ਹਿਆਂ ਵਿੱਚ ਲੰਮੇ ਸਮੇਂ ਤੋਂ ਰੁਕੀਆਂ ਹੈਡਟੀਚਰ ਅਤੇ ਸੈਂਟਰ ਹੈਡਟੀਚਰ ਦੀਆਂ ਪ੍ਰੋਮੋਸ਼ਨਾ ਦੀ ਪ੍ਰਕਿਰਿਆ ਨੂੰ ਇਕ ਮਹੀਨੇ ਅੰਦਰ ਨੇਪਰੇ ਚਾੜ੍ਹਨ ਦੇ ਸਿੱਖਿਆ ਸਕੱਤਰ ਨੇ ਦਿੱਤੇ ਆਦੇਸ਼।

ਸਿੱਖਿਆ ਸਕੱਤਰ ਵਲੋਂ 8134 ਹੈਡਟੀਚਰ ਦੀਆਂ ਪੋਸਟਾਂ ਨੂੰ ਬਹਾਲ ਰੱਖਣ ਲਈ ਚੱਲ ਰਹੀ ਪ੍ਰਕਿਰਿਆ ਤੋਂ ਵੀ ਜਾਣੂ ਕਰਵਾਉਦਿਆਂ ਕਿਹਾ ਕਿ ਪਿਛਲੇ ਦਿਨੀ 13 ਅਗਸਤ ਨੂੰ ਈ ਟੀ ਯੂ ਨਾਲ ਕੀਤੀ ਗਈ ਮੀਟਿੰਗ ਦੇ ਫੈਸਲੇ ਅਨੁਸਾਰ 2000 ਹੈਡ ਟੀਚਰ ਪੋਸਟਾ ਨੂੰ ਮੁੜ ਬਹਾਲ ਕਰ ਕੇ 8134 ਰੱਖਣ ਲਈ ਵਿੱਤ ਵਿਭਾਗ ਨੂੰ ਭੇਜੀ ਜਾ ਚੁੱਕੀ ਪ੍ਰਪੋਜਲ ਤਹਿਤ ਲਈ ਜਾ ਰਹੀ ਮੰਜੂਰੀ ਤੋਂ ਜਲਦ ਬਾਅਦ ਇਹਨਾਂ ਪੋਸਟਾਂ ਤੇ ਵੀ ਕੀਤੀਆਂ ਜਾਣਗੀਆਂ ਪ੍ਰੋਮੋਸ਼ਨਾ।

ਮੀਟਿੰਗ ਵਿੱਚ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੁਹਾਲੀ ਗੁਰਿੰਦਰ ਸਿੰਘ ਘੁੱਕੇਵਾਲੀ ਪਰਮਿੰਦਰ ਸਿੰਘ ਚੌਹਾਨ ਜਗਰੂਪ ਸਿੰਘ ਢਿੱਲੋਂ ਜਨਕ ਭੰਡਾਰੀ ਮੋਹਾਲੀ ਤੇ ਹੋਰ ਆਗੂ ਸ਼ਾਮਿਲ ਸਨ ।

Leave a Reply