‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਤਹਿਤ ਪ੍ਰੀ-ਪ੍ਰਾਇਮਰੀ ਸਿਖਲਾਈ ਵਰਕਸ਼ਾਪ ਦਾ ਚੌਥਾ ਗੇੜ ਸਮਾਪਤ

Punjab REGIONAL
By Admin

ਅਧਿਆਪਕ ਲਗਨ ਤੇ ਮਿਹਨਤ ਨਾਲ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ‘ਤੇ ਸਮਾਂ ਲਗਾਉਣ – ਸਿੱਖਿਆ ਸਕੱਤਰ
ਚਾਰ ਗੇੜਾਂ ਵਿੱਚ ਤਿੰਨ-ਤਿੰਨ ਦਿਨ 1100 ਦੇ ਕਰੀਬ ਅਧਿਆਪਕਾਂ ਨੇ ਮੁੱਖ ਦਫ਼ਤਰ ਵਿਖੇ ਲਈ ਸਿਖਲਾਈ
ਐੱਸ.ਏ.ਐੱਸ. ਨਗਰ 17 ਅਪ੍ਰੈਲ (  ) ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਚੱਲ ਰਹੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇਬੱਚਿਆਂ ਨੂੰ ਖੇਡ ਮਹਿਲ ਵਿੱਚ ਖੇਡ ਵਿਧੀ ਰਾਹੀਂ ਸਰਵਪੱਖੀ ਵਿਕਾਸ ਲਈ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਦਫ਼ਤਰ ਵੱਲੋਂ ਸਹਿਕਾਰੀ ਖੇਤਰੀ ਪ੍ਰਬੰਧਨਸੰਸਥਾਨ ਸੈਕਟਰ 32 ਚੰਡੀਗੜ੍ਹ ਵਿਖੇ ਤਿੰਨ-ਤਿੰਨ ਦਿਨਾਂ ਦੀ ਸਿਖਲਾਈ ਵਰਕਸ਼ਾਪ ਦਾ ਚੌਥਾ ਗੇੜ ਸਮਾਪਤ ਹੋ ਗਿਆ|

ਫੋਟੋ: ਸਿਖਲਾਈ ਵਰਕਸ਼ਾਪ ਵਿੱਚ ਭਾਗ ਲੈਂਦੇ ਅਧਿਆਪਕ ਤੇ ਸੰਬੋਧਨ ਕਰਦੇ ਸਿੱਖਿਆ ਸਕੱਤਰ

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਆਿ ਕਿ ਸਿਖਲਾਈ ਵਰਕਸ਼ਾਪ ਦੇ ਚਾਰੇ ਗੇੜਾਂ ਵਿੱਚ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਅਧਿਆਪਕਾਂ ਨਾਲ ਗੱਲਬਾਤ ਕੀਤੀ|ਉਹਨਾਂ ਵੱਲੋਂ ਫੀਲਡ ਵਿੱਚ ਵਧੀਆ ਢੰਗ ਨਾਲ ਕਾਰਗੁਜ਼ਾਰੀ ਦਿਖਾਉਣ ਲਈ ਸੁਝਾਅ ਮੰਗੇ| ਅਧਿਆਪਕਾਂ ਨੂੰ ਪ੍ਰੀ-ਪ੍ਰਾਇਮਰੀ ਜਮਾਤਾਂ ਵਧੀਆ ਢੰਗ ਨਾਲ ਚਲਾਉਣ ਲਈ ਉਤਸ਼ਾਹਿਤ ਵੀ ਕੀਤਾ|ਸਕੱਤਰ ਸਕੂਲ ਸਿੱਖਿਆ ਨੇ ਸਿਖਲਾਈ ਪ੍ਰਾਪਤ ਕਰ ਰਹੇ ਅਧਿਆਪਕਾਂ ਨੂੰ ਕਿਹਾ ਕਿ ਅਧਿਆਪਕਾਂ ਨੂੰ ਵਧੀਆ ਢੰਗ ਨਾਲ ਸਿਖਲਾਈ ਦੇਣ ਲਈ ਪਹਿਲਾਂ ਸਮੂਹ ਜ਼ਿਲ੍ਹਾ ਰਿਸੋਰਸਪਰਸਨਇੱਕਹਫ਼ਤਾ ਆਪਣੇ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਪਾਇਲਟ ਪ੍ਰੋਜੈਕਟ ਵੱਜੋਂ ਲਗਾਉਣਗੇ ਤਾਂ ਜੋ ਉਹਨਾਂ ਨੂੰ ਸਿੱਖ-ਸਿਖਾਉਣ ਵਿਧੀਆਂ ਦੀ ਬਾਖੂਬੀ ਜਾਣਕਾਰੀ ਹੋ ਸਕੇ ਅਤੇਧਾਰਾਨਵਾਂ ਦੀ ਬਾਰੀਕੀ ਤੌਰ ‘ਤੇ ਸਮਝ ਆਏ| ਉਹਨਾਂ ਕਿਹਾ ਕਿ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਬੱਚੇ ਨੂੰ ਖੇਡ-ਖੇਡ ਵਿੱਚ ਵਿਦਿਆਰਥੀ ਨੂੰ ਸਿਖਾਉਣਾ ਕੋਈ ਵੱਡੀ ਚੁਣੌਤੀ ਨਹੀਂ|
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਸਮੂਹ ਅਧਿਆਪਕਾਂ ਨੂੰ ਕਿਹਾ ਕਿ ਸਿਖਲਾਈ ਵਰਕਸ਼ਾਪ ਵਿੱਚ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸਮਾਂ ਸਾਰਣੀ ਤਿਆਰ ਕਰਕੇ ਦਿੱਤੀ ਗਈਹੈ| ਸਮਾਂ ਸਾਰਣੀ ਅਨੁਸਾਰ ਵਰਤੀ ਜਾਣ ਵਾਲੀ ਸਿੱਖਣ ਸਮੱਗਰੀ ਅਤੇ ਸਿੱਖਣ ਸਿਖਾਉਣ ਤਕਨੀਕਾਂ ਬਾਰੇ ਵੀ ਰਿਸੋਰਸ ਪਰਸਨ ਨੇ ਬਾਖ਼ੂਬੀ ਜਾਣਕਾਰੀ ਸਾਂਝੀ ਕੀਤੀ ਹੈ| ਸਕੂਲਾਂ ਵਿੱਚ ਮਾਪਿਆਂਦੀ ਮੰਗ ਅਨੁਸਾਰ ਬੱਚਿਆਂ ਨੂੰ ਘਰ ਦੇ ਕੰਮ ਲਈ ਵੀ ਵਿਭਾਗ ਵੱਲੋਂ ਵਰਕਸ਼ੀਟ ਤਿਆਰ ਕਰਕੇ ਦਿੱਤੀਆਂ ਜਾ ਰਹੀਆਂ ਹਨ| ਇਸ ਸਮੱਗਰੀ ਦੀ ਉਚਿਤ ਵਰਤੋਂ ਲਈ ਅਧਿਆਪਕਾਂ ਨੂੰ ਦੀਅਗਵਾਈ ਕਰਨ ਵਿੱਚ ਜਿੱਥੇ ਸਕੂਲ ਰਿਸੋਰਸ ਪਰਸਨ ਦਾ ਪੂਰਾ ਯੋਗਦਾਨ ਹੋਵੇਗਾ ਉੱਥੇ ਸਕੂਲ ਮੁੱਖੀ ਵੀ ਇਸ ਪ੍ਰਤੀ ਪੂਰੀ ਤਰ੍ਹਾਂ ਆਪਣੀ ਜਿੰਮੇਵਾਰੀ ਸਮਝੇਗਾ| ਇਸ ਨਾਲ ਬੱਚੇ ਦਾ ਸਰਵਪੱਖੀਵਿਕਾਸ ਹੋਵੇਗਾ ਤੇ ਪ੍ਰਾਇਮਰੀ ਜਮਾਤਾਂ ਤੱਕ ਆਉਂਦੇ-ਆਉਂਦੇ ਬੱਚਾ ਮਿਆਰੀ ਸਿੱਖਣ ਪੱਧਰ ਤੱਕ ਹੋਣਗੇ| ਬੱਚੇ ਨੂੰ ਜਮਾਤ ਅਨੁਸਾਰ ਪਾਠਕ੍ਰਮ ਕਰਵਾਉਣਾ ਵੀ ਅਸਾਨ ਹੋਵੇਗਾ ਅਤੇ ਸਿੱਖਣਪਰਿਣਾਮਾਂ ਦੇ ਮੁਲੰਕਣ ਸਮੇਂ ਵੀ ਵਧੀਆ ਨਤੀਜੇ ਆਉਣਗੇ|

Leave a Reply