ਦੂਜੇ ਗੇੜ ਵਿੱਚ 1771 ਅਧਿਆਪਕਾਂ ਦੀਆਂ ਆਨ-ਲਾਈਨ ਬਦਲੀਆਂ

Punjab REGIONAL
By Admin
ਐੱਸ.ਏ.ਐੱਸ. ਨਗਰ 14 ਅਗਸਤ (    ) ਸਕੂਲ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਅਧਿਆਪਕ ਤਬਾਦਲਾ ਨੀਤੀ 2019 ਤਹਿਤ ਦੂਜੇ ਗੇੜ ਵਿੱਚ ਅੱਜ 1771 ਅਧਿਆਪਕਾਂ ਦੀਆਂ ਬਦਲੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਆਨ-ਲਾਈਨ ਤਬਾਦਲਾ ਨੀਤੀ ਦੀ ਕਾਮਯਾਬੀ, ਸਮੇਂ ਦੀ ਬੱਚਤ ਅਤੇ ਪਾਰਦਰਸ਼ੀ ਢੰਗ ‘ਤੇ ਭਰਪੂਰ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਵਿਭਾਗ ਵੱਲੋਂ ਆਨ-ਲਾਈਨ ਬਦਲੀਆਂ ਦੇ ਪਹਿਲੇ ਗੇੜ ਦੌਰਾਨ 11000 ਦੇ ਕਰੀਬ ਅਧਿਆਪਕਾਂ ਨੇ ਆਨ-ਲਾਈਨ ਅਪਲਾਈ ਕੀਤਾ ਸੀ ਅਤੇ 30.07.19 ਨੂੰ 4551 ਅਧਿਆਪਕਾਂ ਦੀ ਬਦਲੀ ਦੇ ਹੁਕਮ ਜਾਰੀ ਕੀਤੇ ਗਏ ਸਨ। ਆਨ-ਲਾਈਨ ਬਦਲੀਆਂ ਦੇ ਦੂਜੇ ਗੇੜ ਦੌਰਾਨ ਅਪਲਾਈ ਕਰਨ ਲਈ ਅਧਿਆਪਕਾਂ ਨੂੰ 8 ਅਗਸਤ ਤੋਂ 10 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਸੀ। ਜਿਸ ਅਧੀਨ 4646 ਅਧਿਆਪਕਾਂ ਨੇ ਬਦਲੀ ਲਈ ਅਪਲਾਈ ਕੀਤਾ। ਉਹਨਾਂ ਦੱਸਿਆ ਕਿ 14.08.19 ਨੂੰ 1771 ਅਧਿਆਪਕਾਂ ਦੇ ਬਦਲੀ ਦੇ ਹੁਕਮ ਜਾਰੀ ਕਰਕੇ ਹੁਣ ਤੱਕ ਕੁੱਲ 6322 ਅਧਿਆਪਕਾਂ ਦੀਆਂ ਆਨ-ਲਾਈਨ ਬਦਲੀਆਂ ਕੀਤੀਆਂ ਗਈਆਂ ਹਨ।

Leave a Reply