ਬੋਰਡ ਨੇ ਰਾਜ ਪੱਧਰੀ ਵਿੱਦਿਅਕ ਮੁਕਾਬਲੇ 7 ਦਸੰਬਰ ਤੋਂ ਸ਼ੁਰੂ

Punjab
By Admin

ਐੱਸ.ਏ.ਐੱਸ. ਨਗਰ 6 ਦਸੰਬਰ (   ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾ ਰਹੇ ਰਾਜ ਪੱਧਰ ਦੇ ਵਿੱਦਿਅਕ ਮੁਕਾਬਲੇ ਕੱਲ ਮਿਤੀ 07-12-2018 ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੋਰਡ ਕੰਪਲੈਕਸ ਵਿਖੇ ਸ਼ੁਰੂ ਹੋਣ ਜਾ ਰਹੇ ਹਨ| ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਪ੍ਰੋਗਰਾਮ ਦਾ ਆਗਾਜ਼ ਬੋਰਡ ਦੇ ਚੇਅਰਮੈਨ ਵੱਲੋਂ ਮੁੱਖ-ਮਹਿਮਾਨ ਵੱਜੋਂ ਸ਼ੱਮਾ ਰੋਸ਼ਨ ਕਰ ਕੇ ਕੀਤਾ ਜਾਣਾ ਹੈ|
ਪ੍ਰੋਗਰਾਮ ਸਬੰਧੀ ਵੱਖੋ-ਵੱਖ ਮੁਕਾਬਲਿਆਂ ਦੀ ਜਾਣਕਾਰੀ ਦਿੰਦੀਆਂ ਬੋਰਡ ਦੇ ਬੁਲਾਰੇ ਨੇ ਦਸਿਆ ਕਿ ਇਹ ਮੁਕਾਬਲੇ 10 ਵੱਜੇ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਪਲੈਕਸ ਵਿੱਖੇ ਲੱਗੀਆਂ ਹੋਈਆਂ ਵੱਖੋ-ਵੱਖ ਸਟੇਜਾਂ ਉਤੇ ਸ਼ੁਰੂ ਹੋ ਜਾਣਗੇ, ਸਟੇਜ ਨੰ: 1 ਤੋ ਸੈਕੰਡਰੀ ਵਰਗ (ਜਮਾਤਾਂ) ਲਈ ਇਕਾਂਗੀ 11:00 ਵਜੇ, ਸਟੇਜ ਨੰ: 2 ਤਂੋ ਪ੍ਰਾਈਮਰੀ ਵਰਗ ਲਈ ਭਾਸ਼ਣ 11:00 ਵਜੇ, ਸਟੇਜ ਨੰ: 3 ਤੋਂ ਪ੍ਰਾਈਮਰੀ ਵਰਗ ਲਈ ਸ਼ਬਦ ਗਾਇਨ 11:00 ਅਤੇ ਲੋਕ ਗੀਤ 12:30 ਵਜੇ, ਸਟੇਜ ਨੰ: 4 ਤੋਂ ਪ੍ਰਾਈਮਰੀ ਵਰਗ ਲਈ ਸੋਲੋਡਾਂਸ 11:00 ਵਜੇ ਅਤੇ ਸੈਕੰਡਰੀ ਵਰਗ ਲਈ ਗਤਕਾ 12:30 ਅਤੇ ਸਟੇਜ ਨੰ 5 ਤੋਂ ਪ੍ਰਾਈਮਰੀ ਵਰਗ ਲਈ ਸੁੰਦਰ ਲਿਖਾਈ ਅਤੇ ਚਿਤਰਕਲਾ 10:30 ਵੱਜੇ  ਸ਼ੁਰੂ ਹੋਣਗੇ| ਪ੍ਰੋਗਰਾਮ ਦੀ ਸਮਾਪਤੀ ਇਨਾਮ ਵੰਡ ਸਮਾਗਮ ਨਾਲ ਹੋਵੇਗੀ ਜਿਸ ਵਿੱਚ ਬੋਰਡ ਦੇ ਚੇਅਰਮੈਨ ਵੱਲੋਂ ਜੇਤੂ ਵਿੱਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਗੇ|

Leave a Reply