Punjab

ਸਕੂਲ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਕਾਡਰਾਂ ਦੀਆਂ 12772 ਅਸਾਮੀਆਂ

 

 

*ਸਕੂਲ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਕਾਡਰਾਂ ਦੀਆਂ 12772 ਅਸਾਮੀਆਂ ਦਾ ਇਸ਼ਤਿਹਾਰ ਜਾਰੀ*

 

*ਸੂਬਾ ਸਰਕਾਰ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ: ਪਰਗਟ ਸਿੰਘ *

 

ਚੰਡੀਗੜ੍ਹ, 17 ਦਸੰਬਰ:

ਸੂਬੇ ਭਰ ਵਿੱਚ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਅੱਜ ਵੱਖ-ਵੱਖ ਕਾਡਰਾਂ ਦੀਆਂ 12772 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ।ਇਨ੍ਹਾਂ ਅਸਾਮੀਆਂ ਸਮੇਤ ਹੁਣ ਤੱਕ ਕੁੱਲ 20166 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਅਧੀਨ ਹੈ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਦੱਸਿਆ ਕਿ ਅੱਜ ਜਾਰੀ ਕੀਤੀਆਂ ਅਸਾਮੀਆਂ ਵਿੱਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਮਾਸਟਰ ਕਾਡਰ ਦੀਆਂ 4185, ਆਰਟ ਐਂਡ ਕਰਾਫਟ ਦੀਆਂ 250, ਲੈਕਚਰਾਰ ਕਾਡਰ ਦੀਆਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ 343 ਤੇ ਈ.ਟੀ.ਟੀ. ਦੀਆਂ 5994 ਅਸਾਮੀਆਂ ਤੋਂ ਇਲਾਵਾ ਪ੍ਰਾਇਮਰੀ ਸਕੂਲਾਂ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਪੀ.ਟੀ.ਆਈ. ਦੀਆਂ 2000 ਅਸਾਮੀਆਂ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਹ ਭਰਤੀ ਨਿਰੋਲ ਮੈਰਿਟ ਦੇ ਆਧਾਰ ਉੱਤੇ ਪਾਰਦਰਸ਼ੀ ਤਰੀਕੇ ਨਾਲ ਹੋਵੇਗੀ।

 

ਸਿੱਖਿਆ ਮੰਤਰੀ ਨੇ ਅੱਗੇ ਦੱਸਿਆ ਕਿ ਪਿਛਲੇ ਸਾਢੇ ਚਾਰ ਸਾਲਾਂ ਦੇ ਅਰਸੇ ਦੌਰਾਨ ਕੁੱਲ 14534 ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਜਿਸ ਤੋਂ ਸੂਬਾ ਸਰਕਾਰ ਦੀ ਪ੍ਰਭਾਵਸ਼ਾਲੀ ਵਿਦਿਅਕ ਢਾਂਚਾ ਪ੍ਰਦਾਨ ਕਰਨ ਦੀ ਵਚਨਬੱਧਤਾ ਸਿੱਧ ਹੁੰਦੀ ਹੈ।

—————

 

 

*ਸਕੂਲ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਕਾਡਰਾਂ ਦੀਆਂ 12772 ਅਸਾਮੀਆਂ ਦਾ ਇਸ਼ਤਿਹਾਰ ਜਾਰੀ*

 

· *STATE GOVERNMENT COMMITTED TO ENSURE QUALITATIVE EDUCATION: PARGAT SINGH*

 

Chandigarh, December 17:

 

In order to ensure quality education across the State, the School Education department today advertised 12772 posts of different cadres as part of the ongoing process to recruit 20166 teachers.

 

Disclosing this in a press communiqué, the School Education Minister Pargat Singh said that the posts advertised today include 4185 of Master cadre pertaining to different subjects, 250 of Art & Craft, 343 related to various disciplines in the Lecturer cadre, 5994 of ETT and 2000 of PTIs in the Primary schools.

 

The Minister further divulged that during the past 4.5 years span, a total of 14534 teachers have been recruited which is a testimony to the wholehearted commitment of the State Government to provide an efficacious educational infrastructure.

स्कूल शिक्षा विभाग द्वारा विभिन्न काडरों के 12,772 पदों का विज्ञापन जारी

राज्य सरकार मानक शिक्षा को सुनिश्चित बनाने के लिए प्रतिबद्ध: परगट सिंह

चण्डीगढ़, 17 दिसंबर:

राज्य भर में मानक शिक्षा को सुनिश्चित बनाने के लिए स्कूल शिक्षा विभाग द्वारा आज विभिन्न काडरों के 12,772 पदों का विज्ञापन जारी किया गया है। इन पदों समेत अब तक कुल 20,166 अध्यापकों की भर्ती प्रक्रिया अधीन है।

इस सम्बन्धी जानकारी देते हुए स्कूल शिक्षा मंत्री परगट सिंह ने बताया कि आज जारी की गए पदों में विभिन्न विषयों से सम्बन्धित मास्टर काडर की 4185, आर्ट एंड क्राफ्ट की 250, लैक्चरर काडर की विभिन्न विषयों से सम्बन्धित 343 और ई.टी.टी. के 5994 पदों के अलावा प्राईमरी स्कूलों में खेल को बढ़ावा देने के लिए पी.टी.आई. के 2000 पद शामिल हैं। उन्होंने कहा कि यह भर्ती केवल मेरिट के आधार पर पारदर्शी ढंग से होगी।

शिक्षा मंत्री ने आगे बताया कि पिछले साढ़े चार सालों के अरसे के दौरान कुल 14,534 अध्यापकों की भर्ती की गई है, जिससे राज्य सरकार की प्रभावशाली शैक्षिक ढांचा प्रदान करने की प्रतिबद्धता सिद्ध होती है।

——————

Related Articles

Leave a Reply

Your email address will not be published. Required fields are marked *

Back to top button
error: Sorry Content is protected !!