ਸ.ਹੀਦ ਦੀ ਯਾਦ ਚ ਪਰਿਵਾਰ ਵੱਲੋਂ ਉਸਾਰੀ ਗਈ ਯਾਦਗਾਰ

Punjab REGIONAL
By Admin

ਮਾਨਸਾ 6 ਜਨਵਰੀ: ਭਾਰਤੀ ਫੌਜ ਵਿੱਚ ਸੇਵਾ ਨਿਭਾਉਂਦਿਆਂ ਸ.ਹੀਦ ਹੋਏ ਪਿੰਡ ਖਿਆਲਾ ਕਲਾਂ ਦੇ ਉਦੈ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਯਾਦਗਾਰੀ ਗੇਟ ਅਤੇ ਬੁੱਤ ਦੀ ਉਸਾਰੀ ਕਰਵਾਈ ਗਈ|
1963 ਵਿੱਚ ਭਾਰਤੀ ਫੌਜ *ਚ ਭਰਤੀ ਹੋ ਕੇ ਸਰਹੱਦਾਂ ਦੀ ਰਾਖੀ ਕਰਦਿਆਂ ਭਾਰਤ ਪਾਕਿਸਤਾਨ ਦਰਮਿਆਨ 1965 ਵਿੱਚ ਹੋਏ ਯੁੱਧ ਮੌਕੇ ਸ.ਹਾਦਤ ਦਾ ਜਾਮ ਪੀ ਗਏ ਮਾਨਸਾ ਜਿਲ੍ਹੇ ਦੇ ਪਿੰਡ ਖਿਆਲਾ ਕਲਾਂ ਵਾਸੀ ਉਦੈ ਸਿੰਘ ਦੀ ਯਾਦ ਵਿੱਚ ਉਨ੍ਹਾਂ ਦੇ ਭਰਾ ਬਲਵੀਰ ਸਿੰਘ ਅਤੇ ਪਰਿਵਾਰ ਵੱਲੋਂ ਗੇਟ ਅਤੇ ਬੁੱਤ ਦੀ ਉਸਾਰੀ ਕਰਵਾਈ ਗਈ| ਯਾਦਗਾਰੀ ਗੇਟ ਦਾ ਉਦਘਾਟਨ ਕਰਨ ਪਹੁੰਚੇ ਹਲਕਾ ਮਾਨਸਾ ਦੇ ਵਧਾਇਕ ਨਾਜਰ ਸਿੰਘ ਮਾਨਸ.ਾਹੀਆ ਨੇ ਕਿਹਾ ਕਿ ਸ.ਹੀਦ ਉਦੈ ਸਿੰਘ ਦੀ ਸ.ਹਾਦਤ *ਤੇ ਪੂਰੇ ਜਿਲ੍ਹੇ ਨੂੰ ਮਾਣ ਹੈ| ਪਰਿਵਾਰ ਵੱਲੋਂ ਮਹਾਨ ਸ.ਹੀਦ ਦੀ ਯਾਦਗਾਰ ਉਸਾਰਨਾ ਪ੍ਰਸ.ੰਸਾਯੋਗ ਹੈ| ਉਨ੍ਹਾਂ ਕਿਹਾ ਕਿ ਜਦ ਤੱਕ ਸੰਸਾਰ ਰਹੇਗਾ, ਉਦੋਂ ਤੱਕ ਸ.ਹੀਦ ਉਦੈ ਸਿੰਘ ਦਾ ਨਾਮ ਅਮਰ ਰਹੇਗਾ| ਇਸ ਮੌਕੇ ਭਾਰਤੀ ਫੌਜ ਦੀ ਟੁਕੜੀ ਸੂਬੇਦਾਰ ਧੰਨਾ ਸਿੰਘ ਦੀ ਅਗਵਾਈ ਵਿੱਚ ਉਚੇਚੇ ਤੌਰ *ਤੇ ਪਹੁੰਚੀ ਜਿੰਨ੍ਹਾਂ ਆਪਣੇ ਸ.ਹੀਦ ਸਾਥੀ ਉਦੈ ਸਿੰਘ ਨੂੰ ਨਮਨ ਕੀਤਾ| ਇਸ ਮੌਕੇ ਸ.ਹੀਦ ਦੇ ਭਰਾ ਬਲਵੀਰ ਸਿੰਘ, ਸਰਪੰਚ ਰਾਣੀ ਕੌਰ, ਐਡਵੋਕੇਟ ਬਲਵੰਤ ਭਾਟੀਆ, ਬਸਪਾ ਆਗੂ ਭੁਪਿੰਦਰ ਸਿੰਘ ਬੀਰਬਲ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ.ਾਸਨ ਮਾਨਸਾ ਵੱਲੋਂ ਉਕਤ ਸ.ਹੀਦ ਦੀ ਯਾਦਗਾਰ ਸਥਾਪਤ ਕਰਨ ਨੂੰ ਅਣਗੌਲਿਆਂ ਕਰਨ ਕਰਕੇ ਨਿਰਾਸ. ਹੋਏ ਪਰਿਵਾਰ ਵੱਲੋਂ ਖੁਦ ਯਾਦਗਾਰ ਸਥਾਪਤ ਕਰਨ ਦਾ ਫੈਸਲਾ ਲਿਆ ਗਿਆ| ਉਨ੍ਹਾਂ ਮੰਗ ਕੀਤੀ ਕਿ ਸ.ਹੀਦ ਉਦੈ ਸਿੰਘ ਦੇ ਨਾਮ *ਤੇ ਪਿੰਡ ਖਿਆਲਾ ਕਲਾਂ ਦੇ ਸਰਕਾਰੀ ਹਸਪਤਾਲ ਅਤੇ ਸਰਕਾਰੀ ਸਕੂਲ ਦਾ ਨਾਮ ਰੱਖਿਆ ਜਾਵੇ| ਇਸਤੋਂ ਇਲਾਵਾ ਜਿਲ੍ਹੇ ਦੇ ਸਮੂਹ ਸ.ਹੀਦ ਫੌਜੀਆਂ ਦੀ ਜਿਲ੍ਹਾ ਪੱਧਰ *ਤੇ ਮਾਨਸਾ ਵਿਖੇ ਵੀ ਯਾਦਗਾਰ ਸਥਾਪਤ ਕੀਤੀ ਜਾਵੇ| ਇਸ ਮੌਕੇ ਹਰਜੀਤ ਸਿੰਘ ਹਸਨਪੁਰੀ, ਜਗਨ ਸਿੰਘ ਭਵਾਨੀਗੜ੍ਹ, ਬਾਵਾ ਸਿੰਘ ਪਾਤੜਾ, ਪ੍ਰਿੰਸੀਪਲ ਨਰਿਦਰ ਸਿੰਘ ਮਾਨਸਾਹੀਆਂ ਤੋ ਇਲਾਵਾ ਮੋਹਤਬਰ ਵਿਅਕਤੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ.ਰ ਸਨ|
ਫੋਟੋ ਕੈਪਸ.ਨ: ਸ.ਹੀਦ ਉਦੈ ਸਿੰਘ ਦੀ ਯਾਦ ਵਿੱਚ ਸਥਾਪਿਤ ਗੇਟ ਦੇ ਉਦਘਾਟਨ ਮੌਕੇ ਵਿਧਾਇਕ ਨਾਜਰ ਸਿੰਘ ਮਾਨਸਾਹੀਆਂ ਅਤੇ 6 ਸਿੱਖ ਲਾਈਟ ਇੰਨਫੈਂਟਰੀ ਫੌ੦ ਦੀ ਟੁਕੜੀ

Leave a Reply