ਡੀ.ਜੀ.ਪੀ. ਵੱਲੋਂ ਗੈਂਗਸਟਰਾਂ, ਅੱਤਵਾਦੀ ਸਰਗਰਮੀਆਂ ਤੇ ਨਸ਼ਿਆਂ ਵਿਰੁੱਧ ਮੁਹਿੰਮ ਲਈ ਪੁਲਿਸ ਲਈ ਪ੍ਰਾਥਮਿਕਤਾ ਤੈਅ

Punjab REGIONAL
By Admin

ਖੇਤਰੀ ਅਧਿਕਾਰੀਆਂ ਨੂੰ ‘ਮਿਸ਼ਨ ਸੀ.ਸੀ.ਟੀ.ਵੀ. ਕੈਮਰਾਜ਼’ ਨੂੰ ਸਮੇਂ ਸਿਰ ਨੇਪਰੇ ਚਾੜ•ਨ ਦੇ ਹੁਕਮ
ਚੰਡੀਗੜ•, 25 ਮਈ : ਅਪਰਾਧਾਂ ‘ਤੇ ਨਿਯੰਤਰਣ ਰੱਖਣ ਅਤੇ ਨਸ਼ਾਖੋਰੀ ਦੇ ਖ਼ਾਤਮੇ ਦੇ ਉਦੇਸ਼ ਸਮੇਤ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਨਕਰ ਗੁਪਤਾ ਨੇ ਅੱਜ ਪੰਜਾਬ ਪੁਲਿਸ ਲਈ ਪ੍ਰਾਥਮਿਕਤਾਵਾਂ ਨਿਰਧਾਰਿਤ ਕਰਦਿਆਂ ਸੂਬੇ ਵਿੱਚ ਅੱਤਵਾਦੀ ਸਰਗਰਮੀਆਂ, ਗੈਂਗਸਟਰ ਗਤੀਵਿਧੀਆਂ, ਨਸ਼ਿਆਂ ਵਿਰੁੱਧ ਮੁਹਿੰਮ ਅਤੇ ਹੋਰ ਘਿਨੌਣੇ ਅਪਰਾਧਾਂ ‘ਤੇ ਢੁੱਕਵੇਂ ਢੰਗ ਨਾਲ ਨਿਯੰਤਰਣ ਰੱਖਣ ‘ਤੇ ਜ਼ੋਰ ਦਿੱਤਾ। ਇਸਤੋਂ ਇਲਾਵਾ ਉਨ•ਾਂ ਫੀਲਡ ਅਧਿਕਾਰੀਆਂ ਨੂੰ ਮਹਿਲਾਵਾਂ ਵਿਰੁੱਧ ਅਪਰਾਧਕ ਮਾਮਲਿਆਂ ਦੀ ਰੋਕਥਾਮ ਅਤੇ ਕੰਟਰੋਲ ਸਮੇਤ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦੇ ਆਦੇਸ਼ ਵੀ ਦਿੱਤੇ।


ਸੂਬੇ ਵਿੱਚ ਅਪਰਾਧਕ ਗਤੀਵਿਧੀਆਂ ‘ਤੇ ਰੋਕ ਲਈ ‘ਮਿਸ਼ਨ ਸੀ.ਸੀ.ਟੀ.ਵੀ.ਕੈਮਰਾਜ਼’ ਬਾਰੇ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਨੇ ਸਾਰੇ ਰੇਂਜ ਅਫ਼ਸਰਾਂ ਅਤੇ ਐਸ.ਐਸ.ਪੀਜ਼ ਨੂੰ ਸਮੂਹ ਸੰਵੇਦਨਸ਼ੀਲ ਸਥਾਨਾਂ ਸਮੇਤ ਸ਼ਹਿਰਾਂ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਵਾਲੇ ਸਾਰੇ ਰਸਤਿਆਂ ‘ਤੇ ਇਹ ਕੈਮਰੇ ਲਗਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਕਿਹਾ।
ਅਦਾਲਤੀ ਮਾਮਲਿਆਂ ਦੇ ਨਿਪਟਾਰੇ ਉਪਰੰਤ ਥਾਣਿਆਂ ਵਿੱਚ ਪਈਆਂ ਸਬੰਧਤ ਸੰਪਤੀਆਂ ਅਤੇ ਪੁਰਾਣੇ ਵਾਹਨਾਂ ਦੇ ਤੁਰੰਤ ਨਿਪਟਾਰੇ ਲਈ ਦਿਨਕਰ ਗੁਪਤਾ ਨੇ ਸਬੰਧਤ ਸੀਨੀਅਰ ਅਧਿਕਾਰੀਆਂ ਨੂੰ ਤਰਜੀਹੀ ਖੇਤਰਾਂ ਲਈ ਡਾਟਾ ਅਧਾਰਤ ਐਪਲੀਕੇਸ਼ਨਾਂ ਵਿਕਸਿਤ ਕਰਨ ਲਈ ਕਿਹਾ ਤਾਂ ਜੋ ਰੇਂਜ ਪੱਧਰ ਅਤੇ ਪੁਲਿਸ ਜ਼ਿਲ•ਾ ਦਫ਼ਤਰਾਂ ਵਿਖੇ ਪੁਰਾਣੇ ਵਾਹਨਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਨੂੰ ਸੁਖਾਲਾ ਕੀਤਾ ਜਾ ਸਕੇ। ਇਸ ਦੇ ਨਾਲ ਹੀ ਸ੍ਰੀ ਗੁਪਤਾ ਨੇ ਸਬੰਧਤ ਅਧਿਕਾਰੀਆਂ ਨੂੰ ਅਸਲਾ ਲਾਇਸੰਸਾਂ, ਅਸਲੇ ਦੀ ਡੀਲਰਾਂ, ਪੁਲਿਸ ਨਫਰੀ, ਵਾਹਨਾਂ ਅਤੇ ਡਰਾਇਵਿੰਗ ਲਾਇਸੰਸਾਂ ਨਾਲ ਸਬੰਧਤ ਡਾਟਾ ਜ਼ਿਲ•ਾ ਪੁਲਿਸ ਮੁਖੀਆਂ ਨਾਲ ਤਾਲਮੇਲ ਜ਼ਰੀਏ ਅਜਿਹੀਆਂ ਆਨਲਾਈਨ ਐਪਲੀਕੇਸ਼ਨਾਂ ‘ਤੇ ਅਪਡੇਟ ਕਰਨ ਦੇ ਨਿਰਦੇਸ਼ ਵੀ ਦਿੱਤੇ।
ਸਮੂਹ ਸੀ.ਪੀਜ਼ ਅਤੇ ਐਸ.ਐਸ.ਪੀਜ਼ ਦੀ ਸੂਬਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ•ਾਂ ਕਰਾਈਮ ਐਂਡ ਕਰਿਮੀਨਲ ਟਰੈਕਿੰਗ ਨੈੱਟਵਰਕ ਐਂਡਸਿਸਟਮਜ਼ ਫਾਰਮਜ਼ (ਸੀ.ਸੀ.ਟੀ.ਐਨ.ਐਸ) ਸਮੇਤ ਪੁਲਿਸ ਥਾਣਿਆਂ ਦੇ ਰਿਕਾਰਡ ਦੀ ਕੰਪਿਊਟਰਾਈਜੇਸ਼ਨ ਅਤੇ ਹਰ ਪ੍ਰਕਾਰ ਦੇ ਅਪਰਾਧਕ ਡਾਟੇ ਨੂੰ ਪਲੇਟਫਾਰਮ ‘ਤੇ ਸਮੇਂ ਸਿਰ ਅਪਡੇਟ ਕਰਨ ਦਾ ਆਦੇਸ ਵੀ ਦਿੱਤਾ।
ਆਪਣੀ ਪ੍ਰਗਤੀ ਬਾਰੇ ਪੇਸ਼ਕਾਰੀ ਦਿੰਦਿਆਂ ਏ.ਡੀ.ਜੀ.ਪੀ. ਆਈ. ਟੀ. ਐਂਡ ਟੀ, ਕੁਲਦੀਪ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਐਨ.ਐਸ. ‘ਤੇ ਡਾਟਾ ਅਧਾਰਤ ਰਿਕਾਰਡ ਅਪਡੇਟ ਕਰਨ, ਅਤੇ ਇਸ ਆਨਲਾਈਨ ਐਪਲੀਕੇਸਨ ਦੀ ਪੂਰੀ ਵਰਤੋਂ ਕਰਨ ਦੇ ਮਾਮਲੇ ਵਿੱਚ ਪੰਜਾਬ ਪੂਰੇ ਦੇਸ਼ ਵਿੱਚੋਂ ਮੋਹਰੀ ਸੂਬਾ ਹੈ। ਉਨ•ਾਂ ਜ਼ਿਲ•ਾ ਮੁਖੀਆਂ ਨੂੰ ਥਾਣਾ ਪੱਧਰ ‘ਤੇ ਰੋਜ਼ਾਨਾ ਦਾ ਡਾਟਾ ਅਤੇ ਰਿਕਾਰਡ ਨੂੰ ਸਿਸਟਮ ‘ਤੇ ਸਮੇਂ ਸਿਰ ਅਪਡੇਟ ਕਰਨ ਲਈ ਕਿਹਾ।
ਮੀਟਿੰਗ ਦੌਰਾਨ ਐਸ.ਐਸ.ਪੀਜ਼ ਲਈ ਆਪਣੇ ‘ਐਕਸ਼ਨ ਪੁਆਇੰਟਸ’ ਦਾ ਜ਼ਿਕਰ ਕਰਦਿਆਂ, ਡੀ.ਜੀ.ਪੀ. ਨੇ ਉਨ•ਾਂ ਨੂੰ ਜਿਨਸ਼ੀ ਸ਼ੋਸ਼ਣ ਦੇ ਸਾਰੇ ਮਾਮਲਿਆਂ ਦੀ ਜਾਂਚ ਸਮੇਂ ਸਿਰ ਨਿਪਟਾਉਣ, ਹਰ ਜਿਲੇ ਵਿੱਚ ਸਿਖਰਲੇ 100 ਅਪਰਾਧੀਆਂ ਦੀ ਸੂਚੀ ਤਿਆਰ ਕਰਨ ਅਤੇ ਹਰੇਕ ਥਾਣੇ ਵਿੱਚ ਜਿਨਸ਼ੀ ਸ਼ੋਸ਼ਣ ਦੇ ਕੇਸਾਂ ਕਦੀ ਤਫਤੀਸ ਕਰਨ ਲਈ ਮਹਿਲਾ ਇੰਸਪੈਕਟਰ ਤਾਇਨਾਤ ਕਰਨ ਦਾ ਸੁਝਾਅ ਦਿੱਤਾ।
ਉਨ•ਾਂ ਸਾਰੇ ਸਕੂਲਾਂ/ਕਾਲਜਾਂ ਲਈ ਸੰਪਰਕ ਅਫ਼ਸਰ ਨਿਯੁਕਤ ਕਰਨ ਦਾ ਸੁਝਾਅ ਵੀ ਦਿੱਤਾ। ਇਸ ਤੋਂ ਇਲਾਵਾ ਦਿਨਕਰ ਗੁਪਤਾ ਨੇ ਫੀਲਡ ਅਧਿਕਾਰੀਆਂ ਨੂੰ ਜ਼ਿਲ•ਾ ਪੱਧਰ ‘ਤੇ ਵਿਭਿੰਨ ਵਿਸ਼ੇਸ਼ ਅਪਰਾਧਕ ਟੀਮਾਂ, ਸ਼ੋਸ਼ਲ ਮੀਡੀਆ ਟੀਮਾਂ, ਜਾਂਚ ਅਤੇ ਤਕਨੀਕੀ ਟੀਮਾਂ ਦੇ ਗਠਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਜ਼ੁਰਮਾਂ ਦਾ ਤੁਰੰਤ ਪਤਾ ਲਗਾਇਆ ਜਾ ਸਕੇ।
ਇਸ ਮੀਟਿੰਗ ਵਿੱਚ ਏ.ਡੀ.ਜੀ.ਪੀ. ਪੰਜਾਬ ਬਿਉਰੋ ਆਫ ਇਨਵੈਸਟੀਗੇਸਨ ਪ੍ਰਬੋਧ ਕੁਮਾਰ ਅਤੇ ਆਈ.ਜੀ. ਕਰਾਈਮ ਪਰਵੀਨ ਕੁਮਾਰ ਸਿਨਹਾ ਨੇ ਵੀ ਆਪਣੀਆਂ ਪੇਸਕਾਰੀਆਂ ਸਾਂਝੀਆਂ ਕੀਤੀਆਂ।

Leave a Reply