Punjab

ਮੁੱਖ ਮੰਤਰੀ ਵਲੋਂ ਹਰੇਕ ਗਊਸ਼ਾਲਾ ਦੇ ਰੱਖ-ਰਖਾਵ ਲਈ 5-5 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨਾ ਸ਼ਲਾਘਾਯੋਗ ਫੈਸਲਾ- ਸਚਿਨ ਸ਼ਰਮਾ

ਮੁੱਖ ਮੰਤਰੀ ਵਲੋਂ ਹਰੇਕ ਗਊਸ਼ਾਲਾ ਦੇ ਰੱਖ-ਰਖਾਵ ਲਈ 5-5 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨਾ ਸ਼ਲਾਘਾਯੋਗ ਫੈਸਲਾ- ਸਚਿਨ ਸ਼ਰਮਾ

‘ਹਰ ਪੰਜਾਬੀ ਨੂੰ ਗਊ ਵੰਸ਼ ਦੀ ਸੇਵਾ ਲਈ ਆਪਣਾ ਯੋਗਦਾਨ ਦੇਣਾ ਚਾਹੀਦਾ’

ਚੰਡੀਗੜ: 7 ਜਨਵਰੀ:

        ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਵੱਲੋਂ ਹਰੇਕ ਗਊਸ਼ਾਲਾ ਦੇ ਰੱਖ-ਰਖਾਵ ਲਈ 5-5 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਨੂੰ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਇਕ ਸ਼ਲਾਘਾਯੋਗ ਕਦਮ ਦੱਸਿਆ ਹੈ ਅਤੇ ਇਸ ਫੈਸਲੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ।

          ਸ੍ਰੀ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 457 ਗਊਸ਼ਾਲਾਵਾਂ ਦੇ ਰੱਖ-ਰਖਾਵ ਲਈ ਕੁੱਲ 22,85,00,000 ਦੀ ਰਾਸ਼ੀ ਦਿੱਤੇ ਜਾਣਾ ਇਕ ਹੋਰ ਇਤਿਹਾਸਕ ਫੈਸਲਾ ਦੱਸਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਪਿੱਛਲੇ ਦਿਨੀਂ ਸੂਬੇ ਦੀਆਂ ਸਾਰੀਆਂ ਗਊਸ਼ਾਲਾਵਾਂ ਦੇ ਬਕਾਇਆ ਬਿਜਲੀ ਦੇ ਬਿਲ ਮੁਆਫ਼ ਕੀਤੇ ਗਏ ਹਨ। ਉਨਾਂ ਕਿਹਾ ਕਿ ਸੂਬੇ ਦੀ ਹਰੇਕ ਰਜਿਸਟਰਡ ਗਊਸ਼ਾਲਾ ਦੇ ਰੱਖ-ਰਖਾਵ ਲਈ 5-5 ਲੱਖ ਰੁਪਏ ਜਾਰੀ ਕੀਤੇ ਗਏ ਹਨ। ਹਰਾ ਚਾਰਾ, ਸਾਫ਼ ਪਾਣੀ, ਬਿਜਲੀ, ਸੈਡ ਅਤੇ ਗਊਆਂ ਦੇ ਬੀਮਾਰ ਤੋਂ ਇਲਾਜ ਦਾ ਪ੍ਰਬੰਧ ਕਰਨ ਲਈ ਗਊਸ਼ਾਲਾਵਾਂ ਲਈ ਫੰਡਜ਼ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਸੀ ਜੋ ਕਿ ਚੰਨੀ ਸਰਕਾਰ ਵਲੋਂ ਪੂਰੀ ਕਰਕੇ ਗਊ ਵੰਸ਼ ਦੀ ਭਲਾਈ ਲਈ ਅਹਿਮ ਕੰਮ ਕੀਤਾ ਹੈ।  ਉਹਨਾਂ ਨੇ ਇਹ ਵੀ ਕਿਹਾ ਹੈ ਕਿ ਗਊ ਵੰਸ਼ ਦੀ ਸੇਵਾ ਕਰਨਾ ਭਗਵਾਨ ਦੀ ਸੇਵਾ ਕਰਨ ਦੇ ਬਰਾਬਰ ਹੈ ਅਤੇ ਇਸਦਾ ਫਲ ਜ਼ਰੂਰ ਮਿਲਦਾ ਹੈ।

          ਸ੍ਰੀ ਸਚਿਨ ਸ਼ਰਮਾ ਨੇ ਅੱਗੇ ਕਿਹਾ ਕਿ ਗਊ ਮਾਤਾ, ਕੇਵਲ ਹਿੰਦੂ ਧਰਮ ਦੀ ਹੀ ਆਸਥਾ ਦਾ ਪ੍ਰਤੀਕ ਨਹੀਂ ਹੈ ਸਗੋਂ ਸਿੱਖਾਂ ਵਿੱਚ ਵੀ ਇਸ ਦੀ ਮਾਨਤਾ ਹੈ। ਉਹਨਾਂ ਕਿਹਾ ਕਿ ਗਊ ਸੇਵਾ ਕਮਿਸ਼ਨ ਹਮੇਸ਼ਾ ਹੀ ਗਊ ਵੰਸ਼ ਦੀ ਸੇਵਾ ਭਲਾਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਦਾ ਰਹੇਗਾ।

———–

 

Chairman Gaushalas Seva Commission express gratitude toward CM Punjab for releasing Rs 5 lakh for maintenance of each Gaushala

Chandigarh: January 7:

Mr. Sachin Sharma, Chairman Punjab State Gaushalas Seva Commission has expressed gratitude toward Chief Minister Mr. Charanjit Singh for releasing  Rs. 5 lakh for maintenance Gaushalas in the state.

 

Mr. Sharma said that the allocation of Rs. 22,85,00,000 by the state government for the maintenance of 457 Gaushalas was another historic decision of the state government. Earlier, the Punjab government had waived the outstanding electricity bills of all the Gaushalas in the state. He said that Rs.5 lakh has been released for the maintenance of each registered Gaushala in the state. There was a dearth of funds for cowsheds, green fodder, clean water, electricity and treatment of sick cows, which the Channi government has done a great deal for the welfare of the cows. Mr. Sachin Sharma further said that ‘Gau Mata’ is not only a symbol of faith of Hindu religion but also of Sikhs.

————-

 

मुख्यमंत्री द्वारा हर गौशाला के रख-रखाव के लिए 5-5 लाख रुपए की राशि जारी करना सराहनीय फ़ैसला – सचिन शर्मा

हर पंजाबी को गौवंश की सेवा के लिए अपना योगदान देना चाहिए

चण्डीगढ़, 7 जनवरीः

पंजाब के मुख्यमंत्री श्री चरणजीत सिंह द्वारा हर गौशाला के रख-रखाव के लिए 5-5 लाख रुपए की राशि जारी करने को पंजाब राज्य गौ सेवा आयोग के चेयरमैन श्री सचिन शर्मा ने एक सराहनीय कदम बताया है और इस फ़ैसले के लिए मुख्यमंत्री का धन्यवाद किया है।

श्री शर्मा ने कहा कि राज्य सरकार द्वारा 457 गौशालाओं के रख-रखाव के लिए कुल 22,85,00,000 की राशि दिया जाना एक और ऐतिहासिक फ़ैसला है। इससे पहले पंजाब सरकार द्वारा पिछले दिनों राज्य की सभी गौशालाओं के बकाया बिजली के बिल माफ किये गए हैं। उन्होंने कहा कि राज्य की हर रजिस्टर्ड गौशाला के रख-रखाव के लिए 5-5 लाख रुपए जारी किये गए हैं। हरा चारा, साफ़ पानी, बिजली, शैड और गायों की बीमारी के इलाज का प्रबंध करने के लिए गौशालाओं के लिए फंड की कमी महसूस की जा रही थी जोकि चन्नी सरकार द्वारा पूरी करके गौवंश के कल्याण के लिए अहम काम किया है। उन्होंने यह भी कहा है कि गौवंश की सेवा करना भगवान की सेवा करने के समान है और इसका फल ज़रूर मिलता है।

श्री सचिन शर्मा ने आगे कहा कि गौ माता, केवल हिंदु धर्म की ही आस्था का प्रतीक नहीं है बल्कि सिखों में भी इसकी मान्यता है। उन्होंने कहा कि गौ सेवा आयोग हमेशा ही गौवंश की सेवा, कल्याण और लोगों को जागरूक करने का काम करता रहेगा।

Related Articles

Leave a Reply

Your email address will not be published. Required fields are marked *

Back to top button
error: Sorry Content is protected !!