Punjab

ਸਰਕਾਰੀ ਸਕੂਲ ਮਹਿੰਦਰਗੰਜ ਦੇ ਦਸਵੀਂ ਬੈਚ 1980 ਦੇ ਸਾਥੀਆਂ ਨੇ ਬੈਗ ਅਤੇ ਸ਼ਟੇਸ਼ਨਰੀ ਇਨਾਮ ਵੱਜੋਂ ਦਿੱਤੀ

ਰਾਜਪੁਰਾ 9 ਅਪ੍ਰੈਲ (  )
  ਸਰਕਾਰੀ ਸਕੂਲ ਮਹਿੰਦਰਗੰਜ ਦੇ ਦਸਵੀਂ ਬੈਚ 1980 ਦੇ ਸਾਥੀਆਂ ਵੱਲੋਂ  ਸਰਕਾਰੀ ਹਾਈ ਸਕੂਲ ਰਾਜਪੁਰਾ  ਟਾਊਨ  (ਪਟਿਆਲਾ ) ਵਿਖੇ ਸਕੂਲ   ਵਿੱਚ ਨਵੇਂ ਦਾਖ਼ਲੇ ਦੇ ਸੰਬੰਧ ਵਿੱਚ ਸਕੂਲ ਦੇ ਅਗਾਂਹਵਧੂ ਵਿਦਿਆਰਥੀਆਂ ਨੂੰ  75 ਸਕੂਲ ਬੈਗ ਅਤੇ 75 ਨੋਟ ਬੁੱਕ ਰਜਿਸਟਰ ਇਨਾਮ ਵੱਜੋਂ ਦਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਵਰਮਾ ਲੈਕਚਰਾਰ ਅੰਗਰੇਜ਼ੀ ਨੇ ਦੱਸਿਆ ਕਿ ਸਾਲ 1980 ਵਿੱਚ ਮਹਿੰਦਰਗੰਜ ਸਕੂਲ ਦੇ ਦਸਵੀਂ ਪਾਸ ਵਿਦਿਆਰਥੀ ਜੋ ਕਿ ਇਸ ਸਮੇਂ ਵਧੀਆ ਕਾਰੋਬਾਰ ਜਾਂ ਨੌਕਰੀਆਂ ਤੇ ਹਨ ਮਿਲ ਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਕਾਰਜ ਕਰ ਰਹੇ ਹਨ। ਇਸ ਵਾਰ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦੇ ਮਿਹਨਤੀ ਅਤੇ ਅਗਾਂਹਵਧੂ ਵਿਦਿਆਰਥੀਆਂ ਲਈ 
ਅਨੁਮਾਨਿਤ 12 ਹਜ਼ਾਰ ਰੁਪਏ ਦੀ ਰਾਸ਼ੀ ਦਾ ਸਮਾਨ ਸਕੂਲ ਇੰਚਾਰਜ ਸੰਗੀਤਾ ਵਰਮਾ ਨੂੰ  ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਹਿੱਤ ਸੌਂਪਿਆ ਹੈ।
ਇਸ ਮੌਕੇ ਸਕੂਲ ਦੇ ਸਾਬਕਾ ਆਰਟ ਐਂਡ ਕਰਾਫਟ ਅਧਿਆਪਕ ਵਿਜੇ ਕੁਮਾਰ ਮਿੱਤਲ ਨੇ ਸਕੂਲ ਦੇ ਵਿਕਾਸ ਕਾਰਜਾਂ ਲਈ 2100 ਸਕੂਲ ਨੂੰ ਦਾਨ ਦਿੱਤੇ। ਇਸ ਮੌਕੇ ਰਾਜਵੰਤ ਸਿੰਘ, ਰਣਜੀਤ ਸਿੰਘ, ਲਾਲ ਚੰਦ, ਪ੍ਰਵੀਨ ਕੁਮਾਰ ਅਤੇ ਸਕੂਲ ਦੇ ਅਧਿਆਪਕ ਨੀਲਮ ਚੌਧਰੀ, ਕੇਸਰ ਸਿੰਘ, ਮਨਪ੍ਰੀਤ ਸਿੰਘ, ਮੀਨਾ ਰਾਣੀ, ਕਰਮਜੀਤ ਕੌਰ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!