ਗਮਾਡਾ ਨੇ ਢਾਹੇ ਗੈਰ ਕਾਨੂੰਨੀ ਢਾਂਚੇ 

Punjab REGIONAL
By Admin

ਐਸ.ਏ.ਐਸ.ਨਗਰ, 11 ਫਰਵਰੀ 2019 : ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਦੇ ਰੈਗੂਲੇਟਰੀ ਵਿੰਗ ਦੀ ਇਕ ਟੀਮ ਵੱਲੋਂ ਗਮਾਡਾ ਦੇ ਅਧਿਕਾਰ ਖੇਤਰ ਵਿਚ ਪੈਂਦੇ ਬਹਲੋਲਪੁਰ ਖੇਤਰ ਵਿਚ ਗੈਰ ਕਾਨੂੰਨੀ ਢੰਗ ਨਾਲ ਉਸਾਰੇ ਗਏ ਲਗਭਗ 60-70 ਢਾਂਚਿਆਂ ਨੂੰ ਤੋੜਣ ਸਬੰਧੀ ਅੱਜ ਕਾਰਵਾਈ ਕੀਤੀ ਗਈ|
ਢਾਹੇ ਗਏ ਸਾਰੇ ਢਾਂਚੇ ਰਿਹਾਇਸ਼ੀ ਵਰਤੋਂ ਦੇ ਮੰਤਵ ਨਾਲ ਉਸਾਰੇ ਜਾ ਰਹੇ ਸਨ| ਇਹ ਢਾਂਚੇ ੌਦੀ ਪੰਜਾਬ ਨਿਊ ਕੈਪੀਟਲ ਪੈਰੀਫੇਰੀ ਕੰਟਰੋਲ ਐਕਟੌ, ੌਦੀ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995ੌ ਅਤੇ ਐਸ.ਏ .ਐਸ.ਨਗਰ ਦੇ ਮਾਸਟਰ ਪਲਾਨ ਦੇ ਉਪਬੰਧਾਂ ਦੀ ਉਲੰਘਣਾ ਵਿੱਚ ਉਸਾਰੇ ਜਾ ਰਹੇ ਸਨ|


ਲਗਭਗ 5 ਘੰਟੇ ਚੱਲੀ ਇਹ ਮੁਹਿੰਮ ਸਵੇਰੇ 10.00 ਵਜੇ ਸ਼ੁਰੂ ਹੋਈ, ਜਿਸ ਵਿਚ ਦੋ ਜੇ.ਸੀ.ਬੀ ਮਸ਼ੀਨਾਂ ਨਾਲ ਕਾਰਵਾਈ ਕੀਤੀ ਗਈ| ਮੁਹਿੰਮ ਦੀ ਅਗਵਾਈ ਸ਼੍ਰੀਮਤੀ ਅਮਨਿੰਦਰ ਬਰਾੜ, ਪੀ.ਸੀ.ਐਸ, ਮਿਲਖ ਅਫਸਰ (ਰੈਗੂਲੇਟਰੀ), ਗਮਾਡਾ ਵੱਲੋਂ 60-70 ਪੁਲਿਸ ਮੁਲਾਜ਼ਮਾਂ ਜਿਸ ਵਿੱਚ ਫੀਮੇਲ ਸਟਾਫ ਵੀ ਸ਼ਾਮਿਲ ਸੀ ਦੇ ਸਹਿਯੋਗ ਨਾਲ ਕੀਤੀ ਗਈ| ਮੌਕੇ ਤੇ ਗਮਾਡਾ ਦੀ ਰੈਗੁਲੇਟਰੀ ਬਰਾਂਚ ਦੇ ਲਗਭਗ 20 ਕਰਮਚਾਰੀ ਵੀ ਮੌਜੂਦ ਸਨ| ਥੋੜੇ ਵਿਰੋਧ ਨੂੰ ਛੱਡ ਕੇ, ਇਹ ਮੁਹਿੰਮ ਲਗਭਗ ਸ਼ਾਂਤਮਈ ਢੰਗ ਨਾਲ ਮੁਕੰਮਲ ਹੋਈ

Leave a Reply