Dedicated to 550th Parkash Purb of Sri Guru Nanak Dev Ji Read Articles

25/August/2019

ਦਸ ਗੁਰੂ ਪਰੰਪਰਾ ਦੇ ਮਹਾਨ ਵਾਹਕ
ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪੁਨਰ ਸਮਰਣ
ਡਾ. ਕੁਲਦੀਪ ਚੰਦ ਅਗਨੀਹੋਤਰੀ

ਦਸ ਗੁਰੂ ਪਰੰਪਰਾ ਦੇ ਪਹਿਲੇ ਗੁਰੂ ਸ੍ਰੀ ਨਾਨਕ ਦੇਵ ਜੀ ਦੇ ਜਨਮ (1469-1539) ਨੂੰ ਤਾਂ 550 ਸਾਲ ਹੋ ਗਏ ਹਨ। ਕੱਤਕ ਮਾਸ ਦੀ ਪੂਰਨਮਾਸ਼ੀ ਨੂੰ ਉਨ•ਾਂ ਦਾ ਜਨਮ ਹੋਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ•ਾਂ ਦੀ ਦਸ ਗੁਰੂ ਪਰੰਪਰਾ ਨੇ ਭਾਰਤ ਦੇ ਇਤਿਹਾਸ ਨੂੰ ਕਿਸ ਤਰ•ਾਂ ਪ੍ਰਭਾਵਿਤ ਕੀਤਾ, ਇਸ ਨੂੰ ਸਮਝਣ ਲਈ ਉਹਨਾਂ ਦੇ ਜਨਮ ਤੋਂ ਪਹਿਲਾਂ ਭਾਰਤ ਦੀ ਸੰਸਕ੍ਰਿਤਿਕ-ਸਮਾਜਿਕ ਤੇ ਰਾਜਨੀਤਿਕ ਸਥਿਤੀ ਨੂੰ ਜਾਣਨਾ ਜ਼ਰੂਰੀ ਹੈ।
1.ਗੁਰੂ ਨਾਨਕ ਦੇਵ ਜੀ ਦੇ ਸਮੇਂ ਭਾਰਤ ਦੀ ਰਾਜਨੀਤਿਕ-ਸਮਾਜਿਕ ਅਤੇ ਸੰਸਕ੍ਰਿਤਕ ਪਿੱਠ ਭੂਮੀ -ਉਨ•ਾਂ ਦੇ ਜਨਮ ਤੋਂ ਲੱਗਭਗ 860 ਸਾਲ ਪਹਿਲਾਂ ਅਰਬ ਖੇਤਰ ਵਿੱਚ ਇਸਲਾਮ ਦਾ ਉਦੇ ਹੋ ਚੁੱਕਾ ਸੀ। ਹਜ਼ਰਤ ਮੁਹੰਮਦ ਸਾਹਿਬ (570-632) ਨਾਲ ਇਸਲਾਮ ਪੰਥ ਦਾ ਆਰੰਭ  ਹੋਇਆ ਸੀ। ਹਜ਼ਰਤ ਮੁਹੰਮਦ ਸਾਹਿਬ ਦੇ ਜੀਵਨ ਕਾਲ ਵਿੱਚ ਹੀ ਜ਼ਿਆਦਾਤਰ ਅਰਬ, ਇਸਲਾਮ ਪੰਥ ਵਿੱਚ ਸ਼ਾਮਿਲ ਹੋ ਚੁੱਕਾ ਸੀ। ਉਨ•ਾਂ ਦੀ ਮੌਤ ਤੋਂ ਤੁਰੰਤ ਬਾਅਦ ਹੀ ਅਰਬਾਂ ਦੇ ਹਮਲੇ ਸਿੰਧ ਦੇ ਰਸਤੇ ਭਾਰਤ ਉੱਤੇ ਸ਼ੁਰੂ ਹੋ ਚੁੱਕੇ ਸਨ। ਹਜ਼ਰਤ ਮੁਹੰਮਦ ਸਾਹਿਬ ਦੇ ਲਗਪਗ ਚਾਰ ਸੌ ਸਾਲ ਬਾਅਦ ਪੂਰਾ ਮੱਧ ਏਸ਼ੀਆ ਇਸਲਾਮ ਦੀ ਜ਼ਦ ਵਿੱਚ ਆ ਗਿਆ। ਤੁਰਕ, ਮੰਗੋਲ, ਪਸ਼ਤੂਨ ਇਸਲਾਮ ਵਿੱਚ ਸ਼ਾਮਿਲ ਕਰ ਲਏ ਗਏ। ਅਜਿਹਾ ਨਹੀਂ ਕਿ ਇਨ•ਾਂ ਬਹਾਦਰ ਜਾਤੀਆਂ ਨੇ ਇਨਾਂ ਦਾ ਵਿਰੋਧ ਨਹੀਂ ਕੀਤਾ। ਲੰਬਾ ਸਮਾਂ ਸੰਘਰਸ਼ ਹੋਇਆ। ਪ੍ਰੰਤੂ ਅਖ਼ੀਰ ਇਹ ਜਾਤੀਆਂ ਅਰਬਾਂ ਦੇ ਹੱਥੋਂ ਹਾਰ ਗਈਆਂ। ਪ੍ਰੰਤੂ ਹਾਰ ਜਾਣ ਤੋਂ ਬਾਅਦ ਮੱਧ ਏਸ਼ੀਆ ਦੀਆਂ ਇਹੀ ਜਾਤੀਆਂ ਇਸਲਾਮ ਦੇ ਪ੍ਰਚਾਰ ਲਈ ਜਿਹਾਦੀ ਬਣ ਗਈਆਂ। ਇਸਲਾਮ ਦੇ ਇਹ ਨਵੇਂ ਪੈਰੋਕਾਰ ਹੀ ਹਿੰਦੁਸਤਾਨ ਉੱਤੇ ਹਮਲੇ ਕਰਨ ਲੱਗੇ। ਹਿੰਦੁਸਤਾਨ ਦਾ ਪੱਛਮੀ ਉੱਤਰ ਭਾਗ ਅਰਥਾਤ ਸਪਤ ਸਿੰਧੂ ਖੇਤਰ 700 ਈ. ਤੋਂ 1000 ਈ. ਦੇ ਵਿਚਕਾਰ ਹੀ ਇਨ•ਾਂ ਦੇ ਕਬਜ਼ੇ ਵਿੱਚ ਆ ਗਿਆ ਸੀ ਪ੍ਰੰਤੂ ਦਿੱਲੀ ਵਿੱਚ ਇਸਲਾਮੀ ਵਿਦੇਸ਼ੀ ਹਮਲਾਵਰਾਂ ਦਾ ਕਬਜ਼ਾ 1200 ਈ. ਤਕ ਨਹੀਂ ਹੋ ਸਕਿਆ। ਕੁਝ ਇਤਿਹਾਸਕਾਰ ਇਸ ਨੂੰ ਦਿੱਲੀ ਸਲਤਨਤ ਦੇ ਨਾਂ ਨਾਲ ਚਿਹਨਤ ਕਰਦੇ ਹਨ। ਇਹ ਕਾਲਖੰਡ 1206 ਈ. ਤੋਂ ਲੈ ਕੇ 1526 ਈ. ਤੱਕ ਮੰਨਿਆ ਜਾਂਦਾ ਹੈ। ਦਿੱਲੀ ਨੂੰ ਕੇਂਦਰ ਬਣਾ ਕੇ ਇਨ•ਾਂ ਵਿਦੇਸ਼ੀ ਸੁਲਤਾਨਾਂ ਨੇ ਜ਼ਿਆਦਾਤਰ ਉੱਤਰੀ ਤੇ ਪੱਛਮੀ ਭਾਰਤ ਉੱਤੇ ਆਪਣਾ ਅਧਿਕਾਰ ਜਮਾ ਲਿਆ ਸੇ। ਲੇਕਿਨ ਭਾਰਤ ਵਿੱਚ ਇਸਲਾਮੀ ਵਿਦੇਸ਼ੀ ਸੁਲਤਾਨਾਂ ਦੇ ਸ੍ਰੇਸ਼ਟ ਕਾਲ ਵਿੱਚ ਵੀ ਦੱਖਣ ਭਾਰਤ ਦੇ ਜ਼ਿਆਦਾਤਰ ਹਿੱਸੇ ਉੱਤੇ ਸਥਾਨਕ ਸ਼ਾਸਕਾਂ ਦਾ ਹੀ ਰਾਜ ਸੀ। ਦੱਖਣ ਭਾਰਤ ਦੇ ਜ਼ਿਆਦਾਤਰ ਹਿੱਸੇ ਵਿੱਚ ਪਾਂਡਯਾ, ਚੋਲ ਅਤੇ ਚੇਰ ਸਾਮਰਾਜ ਦਾ ਸ਼ਾਸਨ ਰਿਹਾ। ਚੌਧਵੀਂ ਸ਼ਤਾਬਦੀ ਵਿੱਚ ਦਿੱਲੀ ਸਲਤਨਤ ਦਾ ਪ੍ਰਸਾਰ ਦੱਖਣ ਭਾਰਤ ਵਿੱਚ ਵੀ ਹੋਣ ਲੱਗਾ ਸੀ।
ਪੰਦਰਵੀਂ ਸ਼ਤਾਬਦੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਦਿੱਲੀ ਦੇ ਤਖ਼ਤ ਉੱਤੇ ਅਫ਼ਗਾਨਾਂ ਦੇ ਲੋਧੀ ਵੰਸ਼ ਦਾ ਰਾਜ ਸੀ। ਪਰੰਤੂ ਵਿਹਾਰਕ ਰੂਪ ਤੋਂ ਦਿੱਲੀ ਸਲਤਨਤ ਆਪਣੀ ਸਮਾਪਤੀ ਵੱਲ ਵਧ ਰਹੀ ਸੀ। ਦਿੱਲੀ ਵਿੱਚ 1206 ਈ. ‘ਚ ਵਿਦੇਸ਼ੀ ਸਲਤਨਤ ਦੀ ਸਥਾਪਨਾ ਤੋਂ ਲੈ ਕੇ 1526 ਈ. ਵਿੱਚ ਮੁਗ਼ਲ ਵੰਸ਼ ਦੀ ਸਥਾਪਨਾ ਤੱਕ ਅਤੇ 1857 ਵਿੱਚ ਅਧਿਕਾਰਤ ਤੌਰ ਉੱਤੇ ਮੁਗਲ ਵੰਸ਼ ਦੀ ਸਮਾਪਤੀ ਤੱਕ, ਇਨ•ਾਂ ਵਿਦੇਸ਼ੀ ਸ਼ਾਸਕਾਂ ਨੇ ਕਰੋੜਾਂ ਭਾਰਤੀਆਂ ਨੂੰ ਜ਼ਬਰੀ ਇਸਲਾਮ ਵਿੱਚ ਸ਼ਾਮਿਲ ਕਰ ਲਿਆ ਸੀ। ਸਿੰਧ ਵਿੱਚ ਤਾਂ ਇਹ ਅਭਿਆਨ 711 ਈ. ਵਿੱਚ ਮੁਹੰਮਦ ਬਿਨ ਕਾਸਮ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ। ਇਹ ਧਰਮ ਪਰਿਵਰਤਿਤ ਲੋਕ ਇਨ•ਾਂ ਵਿਦੇਸ਼ੀ ਮੁਸਲਮਾਨਾਂ ਦੇ ਮੁਕਾਬਲੇ ਭਾਰਤੀ ਮੁਸਲਮਾਨ ਕਹਿਲਾਏ। ਇਨ•ਾਂ ਭਾਰਤੀ ਮੁਸਲਮਾਨਾਂ ਉੱਤੇ ਕੁਝ ਹੱਦ ਤਕ ਸ਼ਾਸਨ ਕਰਨ ਵਾਲੇ ਵਿਦੇਸ਼ੀ ਮੁਸਲਮਾਨਾਂ ਦੀ ਤਹਿਜ਼ੀਬ ਦਾ ਵੀ ਅਸਰ ਪਿਆ। ਉਦਾਹਰਣ ਦੇ ਲਈ ਉਨ•ਾਂ ਨੇ ਆਪਣੇ ਨਾਮ ਅਰਬ, ਈਰਾਨ, ਅਫ਼ਗਾਨ ਅਤੇ ਤੁਰਕੀ ਕਬੀਲਿਆਂ ਦੇ ਮਹਾਪੁਰਸ਼ਾਂ ਦੇ ਨਾਂ ਉੱਤੇ ਰੱਖਣੇ ਸ਼ੁਰੂ ਕਰ ਦਿੱਤੇ। ਆਪਣੀ ਪੂਜਾ ਪਧਤੀ ਵਿਚ ਨਮਾਜ਼ ਨੂੰ ਵੀ ਸ਼ਾਮਿਲ ਕਰ ਲਿਆ। ਅਜਿਹੇ ਬਹੁਤ ਸਾਰੇ ਉਦਾਹਰਨ ਗਿਣਾਏ ਜਾ ਸਕਦੇ ਹਨ। ਪ੍ਰੰਤੂ ਇਸ ਨਾਲ ਭਾਰਤੀ ਸਮਾਜ ਦੀ ਆਂਤਰਿਕ ਸੰਰਚਨਾ ਵਿੱਚ ਬਹੁਤ ਜ਼ਿਆਦਾ ਅੰਤਰ ਨਹੀਂ ਆਇਆ। ਕਿਉਂਕਿ ਭਾਰਤ ਵਿੱਚ ਪੂਜਾ ਉਪਾਸਨਾ ਦੀਆਂ ਪਹਿਲਾਂ ਹੀ ਹਜ਼ਾਰਾਂ ਪਧਤੀਆਂ ਪ੍ਰਚੱਲਿਤ ਸਨ। ਉਸ ਵਿੱਚ ਇੱਕ ਹੋਰ ਪੱਧਤੀ ਜੁੜ ਜਾਣ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਸੀ। ਜਿੱਥੋਂ ਤੱਕ ਮੂਰਤੀ ਪੂਜਾ ਦਾ ਪ੍ਰਸ਼ਨ ਹੈ, ਉੱਥੇ ਵੀ ਕਿਸੇ ਤਰ•ਾਂ ਦੀ ਇਕਰੂਪਤਾ ਨਹੀਂ ਸੀ। ਈਸ਼ਵਰ ਦੇ ਸਾਕਾਰ ਅਤੇ ਨਿਰਾਕਾਰ ਦੋਨਾਂ ਰੂਪਾਂ ਨੂੰ ਹੀ ਭਾਰਤੀ ਪਰੰਪਰਾ ਵਿਚ ਮਾਨਤਾ ਪ੍ਰਾਪਤ ਸੀ। ਇਸਲਾਮ ਦੀ ਏਕਈਸ਼ਵਰਵਾਦ ਦੀ ਧਾਰਨਾ ਭਾਰਤ ਦੇ ਲਈ ਨਵੀਂ ਨਹੀਂ ਸੀ, ਬਲਕਿ ਇਹ ਤਾਂ ਭਾਰਤ ਦੀ ਹੀ ਮੌਲਿਕ ਧਾਰਨਾ ਸੀ। ਇਸ ਲਈ ਇਸਲਾਮ ਦੇ ਪ੍ਰਭਾਵ ਵਿੱਚ  ਆ ਕੇ ਵੀ ਧਰਮ ਪਰਿਵਰਤਿਤ ਭਾਰਤੀਆਂ ਦੇ ਸਮਾਜਿਕ ਰਹਿਣ -ਸਹਿਣ ਅਤੇ ਰੀਤੀ-ਰਿਵਾਜਾਂ ਵਿੱਚ ਜ਼ਿਆਦਾ ਅੰਤਰ ਨਹੀਂ ਆਇਆ ਸੀ। ਪਰੰਤੂ ਹੌਲੀ-ਹੌਲੀ ਇਨ•ਾਂ ਭਾਰਤੀ ਮੁਸਲਮਾਨਾਂ ਨੇ ਆਪਣੇ-ਆਪ ਨੂੰ ਮਾਨਸਿਕ ਧਰਾਤਲ ਉੱਤੇ ਵਿਦੇਸ਼ੀ ਸ਼ਾਸਕ ਮੁਸਲਮਾਨਾਂ ਦੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਇਸ ਦਾ ਮੁੱਖ ਕਾਰਨ ਵਿਦੇਸ਼ੀ ਸ਼ਾਸਕਾਂ ਦੇ ਨਾਲ ਮਜ਼ਹਬੀ ਸਮਾਨਤਾ ਨੂੰ ਹੀ ਮੰਨਿਆਂ ਜਾ ਸਕਦਾ ਹੈ। ਮਾਨਸਿਕ ਰੂਪ ਤੋਂ ਵਿਦੇਸ਼ੀ ਇਸਲਾਮੀ ਸ਼ਾਸਕਾਂ ਦੇ ਨਾਲ ਜੁੜਨ ‘ਤੇ ਬੁਨਿਆਦੀ ਪਰਿਵਰਤਨ ਦਿਖਾਈ ਦੇਣ ਲੱਗਾ। ਧਰਮ ਪਰਵਰਤਿਤ  ਭਾਰਤੀ ਹਿੰਦੁਸਤਾਨ ਦੀ ਜ਼ਮੀਨ ਤੋਂ ਟੁੱਟਣ ਲੱਗੇ। ਉਨ•ਾਂ ਦਾ ਮਾਨਸਿਕ ਸੰਸਾਰ ਬਦਲਣ ਲੱਗਾ। ਉਨ•ਾਂ ਵਿੱਚ ਵਿਸੰਸਕ੍ਰਿਤੀਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਇਸ ਵਿਚ ਅਰਬ ਮੂਲ ਦੇ ਮੁੱਲਾਂ, ਮੌਲਵੀਆਂ ਅਤੇ ਸੱਯਦਾਂ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ। ਕਿਉਂਕਿ ਇਸਲਾਮ ਦਾ ਉਦੈ ਅਰਬ ਦੇਸ਼ ਸੀ, ਇਸ ਲਈ ਉਥੋਂ ਦੇ ਮੁਸਲਿਮ ਜਗਤ ਵਿੱਚ ਉੱਥੋਂ ਦੇ ਮੌਲਵੀਆਂ ਅਤੇ ਕਾਜ਼ੀਆਂ ਦਾ ਦਬਦਬਾ ਸੀ। ਜਿਸ ਦੇਸ਼ ਵਿੱਚ ਮੁਸਲਿਮ ਸ਼ਾਸਨ ਸਥਾਪਤ ਹੁੰਦਾ ਸੀ ਉੱਥੇ ਖਲੀਫ਼ਾ ਤੋਂ ਮਾਨਤਾ ਲੈਣੀ ਪੈਂਦੀ ਸੀ। ਇਸ ਲਈ ਕਈ ਤਰਾਂ• ਨਾਲ ਇਹ ਪ੍ਰਤੀਕਤਾਮਕ  ਤੌਰ ‘ਤੇ ਖਲੀਫਾ ਦੇ ਵੈਸ਼ਵਿਕ ਇਸਲਾਮੀ ਰਾਜ ਦਾ ਹਿੱਸਾ ਮੰਨਿਆ ਜਾਂਦਾ ਸੀ। ਮਜ਼ਹਬੀ ਮਾਮਲਿਆਂ ਵਿੱਚ ਤਾਂ ਇਹ ਵਿਹਾਰਕ ਰੂਪ ਤੋਂ ਵੀ ਲਾਗੂ ਹੁੰਦਾ ਸੀ। ਅਰਬ ਅਤੇ ਧਰਮ ਪਰਿਵਰਤਿਤ ਤੁਰਕਾਂ ਨੇ ਅਨੇਕ ਦੇਸ਼ਾਂ ਉੱਤੇ ਜਿੱਤ ਪ੍ਰਾਪਤ ਕਰਕੇ ਉਹਨਾਂ ਨੂੰ ਪੂਰੀ ਤਰ•ਾਂ ਇਸਲਾਮੀ ਦੇਸ਼ ਬਣਾ ਲਿਆ ਸੀ ਅਤੇ ਉੱਥੋਂ ਦੀ ਮੂਲ ਸੰਸਕ੍ਰਿਤੀ ਨੂੰ ਨਸ਼ਟ ਕਰ ਦਿੱਤਾ ਸੀ। ਈਰਾਨ ਇਸ ਦਾ ਉਦਾਹਰਨ ਸੀ। ਮੱਧ ਏਸ਼ੀਆ ਇਸ ਦਾ ਦੂਸਰਾ ਸ਼ਿਕਾਰ ਹੋਇਆ ਸੀ। ਉੱਥੇ ਬੁੱਧ ਸੰਸਕ੍ਰਿਤੀ ਨੂੰ ਸਮਾਪਤ ਕਰਕੇ ਉਸ ਦੀ ਪਹਿਚਾਣ ਹੀ ਬਦਲ ਦਿੱਤੀ ਸੀ। ਹੁਣ ਮੱਧ ਏਸ਼ੀਆਂ ਦੇ ਉਹੀ ਧਰਮ ਪਰਿਵਰਤਿਤ ਸਮੁਦਾਇ ਦੂਸਰੇ ਦੇਸ਼ਾਂ ਵਿੱਚ ਉਹੀ ਨੀਤੀ ਦੁਹਰਾ ਰਹੇ ਸਨ। ਜ਼ਾਹਿਰ ਹੈ ਕਿ ਉਨ•ਾਂ ਵਿੱਚ ਮਜ਼ਹਬੀ ਜਨੂਨ ਅਰਬਾਂ ਤੋਂ ਵੀ ਜ਼ਿਆਦਾ ਰਿਹਾ ਹੋਵੇਗਾ ਕਿਉਂਕਿ ਉਨ•ਾਂ ਨੇ ਅਰਬਾਂ ਦੇ ਸਾਹਮਣੇ ਆਪਣੇ-ਆਪ ਨੂੰ ਸੱਚੇ ਮੁਸਲਮਾਨ ਸਿੱਧ ਕਰਨਾ ਸੀ।
ਗਿਆਰਵੀਂ ਸ਼ਤਾਬਦੀ ਤੋਂ ਲੈ ਕੇ ਸੋਲਵੀਂ ਸ਼ਤਾਬਦੀ ਤੱਕ ਦੇ ਲੱਗਭੱਗ ਛੇ ਸੌ ਸਾਲ ਦੇ ਕਾਲਖੰਡ ਵਿਚ ਇਨ•ਾਂ ਵਿਦੇਸ਼ੀ ਸ਼ਾਸਕਾਂ ਨੇ ਸਿਰਫ਼ ਭਾਰਤ ਨੂੰ ਹੀ ਦਲਿਤ ਹੀ ਨਹੀਂ ਬਣਾਇਆ ਬਲਕਿ ਪੂਰੇ ਪੱਛਮੀ ਉੱਤਰ ਭਾਰਤ ਨੂੰ ਸਾਮ-ਦਾਮ-ਦੰਡ-ਭੇਦ ਨਾਲ ਇਸਲਾਮ ਮੱਤ ਵਿੱਚ ਸ਼ਾਮਿਲ ਕਰਨ ਦਾ ਮਜ਼•ਬੀ ਕੰਮ ਵੀ ਨਿਪਟਾਇਆ। ਉਸ ਦੇ ਪਰਿਣਾਮ ਸਰੂਪ ਸਪਤ ਸਿੰਧੂ ਖੇਤਰ ਦੇ ਜ਼ਿਆਦਾ ਤੋਂ ਜ਼ਿਆਦਾ ਹਿੱਸੇ ਮਸਲਨ ਬਲੋਚਿਸਤਾਨ, ਉੱਤਰ ਪੱਛਮ ਸੀਮਾਂਤ ਪ੍ਰਾਂਤ, ਸਿੰਧ, ਗਿਲਗਿਤ, ਬਲਤੀਸਤਾਨ, ਕਸ਼ਮੀਰ, ਪੱਛਮੀ ਪੰਜਾਬ, ਇਸਲਾਮ ਮੱਤ ਵਿੱਚ ਚਲੇ ਗਏ। ਸਭ ਤੋਂ ਪਹਿਲਾਂ ਇਹ ਖੇਤਰ ਵਿਦੇਸ਼ੀ ਹਮਲਾਵਰਾਂ ਦਾ ਸ਼ਿਕਾਰ ਹੁੰਦਾ ਸੀ, ਇਸ ਲਈ ਇਸਲਾਮ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਵੀ ਇਸ ਖੇਤਰ ਉੱਤੇ ਪਿਆ।
ਇਹੀ ਸਮਾਜਿਕ-ਸੰਸਕ੍ਰਿਤਕ ਪਿੱਠਭੂਮੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਗੁਰੂ ਨਾਨਕ ਦੇਵ ਜੀ ਦੇ ਸਮੇਂ ਜ਼ਿਆਦਾਤਰ ਭਾਰਤ ਵਿਦੇਸ਼ੀ ਇਸਲਾਮੀ ਤਾਕਤਾਂ ਤੋਂ ਪੀੜਤ ਹੀ ਨਹੀਂ ਸੀ ਬਲਕਿ ਵਿਦੇਸ਼ੀ ਸ਼ਾਸਕ ਭਾਰਤੀਆਂ ਨੂੰ ਬਲਪੂਰਵਕ ਇਸਲਾਮ ਵਿੱਚ ਸ਼ਾਮਿਲ ਵੀ ਕਰ ਰਹੇ ਸਨ। ਇਹ ਉਨ•ਾਂ ਦੇ ਜਿਹਾਦ ਦਾ ਵੀ ਇੱਕ ਹਿੱਸਾ ਸੀ। ਦੇਸ਼ ਵਿੱਚ ਨਿਰਾਸ਼ਾ ਦਾ ਵਾਤਾਵਰਣ ਸੀ। ਭਾਰਤੀ, ਵਿਦੇਸ਼ੀ ਹਮਲਾਵਰਾਂ ਨਾਲ ਅਨੇਕ ਸਥਾਨਾਂ ਉੱਤੇ ਲੜ ਤਾਂ ਰਹੇ ਸਨ ਪ੍ਰੰਤੂ ਨਾ ਤਾਂ ਸੰਗਠਨ ਅਤੇ ਏਕਤਾ ਦੀ ਭਾਵਨਾ ਵਿਦਮਾਨ ਸੀ ਅਤੇ ਨਾ ਹੀ ਉਤਸ਼ਾਹ ਦਿਖਾਈ ਦਿੰਦਾ ਸੀ। ਭਾਰਤੀ ਚਿੰਤਨ ਸਰਵ ਸਮਾਵੇਸ਼ੀ ਸੀ ਅਤੇ ਹੁਣ ਜਿਨ•ਾਂ ਹਮਲਾਵਰਾਂ ਨਾਲ ਵਾਸਤਾ ਪੈ ਰਿਹਾ ਸੀ ਉਨ•ਾਂ ਦਾ ਚਿੰਤਨ, ਆਪਣੇ ਤੋਂ ਇਲਾਵਾ ਹੋਰ ਸਾਰਿਆਂ ਦਾ ਬਹਿਸ਼ਕਾਰ ਕਰਨ ਵਾਲਾ ਸੀ। ਭਾਰਤ ਨੇ ਵਿਦੇਸ਼ੀ ਹਮਲੇ ਤਾਂ ਬਹੁਤ ਝੱਲੇ ਸੀ ਪ੍ਰੰਤੂ ਅਜਿਹੇ ਹਮਲਾਵਰਾਂ ਨਾਲ ਪਹਿਲੀ ਵਾਰ ਸਾਹਮਣਾ ਹੋਇਆ ਸੀ ਜੋ ਆਪਣੇ ਚਿੰਤਨ ਅਤੇ ਆਸਥਾ ਨੂੰ ਤਲਵਾਰ ਦੇ ਜ਼ੋਰ ਨਾਲ ਦੂਸਰਿਆਂ ਉੱਤੇ ਲੱਦ ਰਹੇ ਸਨ। ਇਸ ਨਾਲ ਨਿਰਾਸ਼ਾ ਗਹਿਰੀ ਹੁੰਦੀ ਜਾ ਰਹੀ ਸੀ। ਹੁਣ ਤੱਕ ਵਿਦੇਸ਼ੀ ਸ਼ਾਸਕਾਂ ਨੂੰ ਦਿੱਲੀ ਦੀ ਗੱਦੀ ਉੱਤੇ ਕਬਜ਼ਾ ਕੀਤੇ ਹੋਏ ਵੀ ਲੱਗਭਗ ਪੌਣੇ ਤਿੰਨ ਸੌ ਸਾਲ ਹੋ ਗਏ ਸਨ। ਕਿਧਰੇ ਵੀ ਆਸ਼ਾ ਦੀ ਕਿਰਨ ਨਹੀਂ ਫੁੱਟ ਰਹੀ ਸੀ। ਸਭ ਤੋਂ ਵੱਡਾ ਦੁੱਖ ਤਾਂ ਇਸ ਗੱਲ ਦਾ ਸੀ ਕਿ ਐਨੀਆ ਭਿਅੰਕਰ ਹਾਰਾਂ ਤੋਂ ਬਾਅਦ ਵੀ ਭਾਰਤੀ ਸਮਾਜ ਆਪਣੇ ਅੰਦਰ ਦੇ ਭੇਦ-ਭਾਵ ਦੀਆਂ ਦੀਵਾਰਾਂ ਨੂੰ ਤੋੜਨ ਦਾ ਯਤਨ ਨਹੀਂ ਕਰ ਰਿਹਾ ਸੀ।
2.-ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਮੱਧਕਾਲੀਨ ਭਾਰਤੀ ਦਸ ਗੁਰੂ ਪਰੰਪਰਾ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਉਨ•ਾਂ ਮਹਾਂਪੁਰਸ਼ਾ ਵਿੱਚੋਂ ਸਨ, ਜਿਨ•ਾਂ ਨੇ ਸ਼ਾਇਦ ਸਭ ਤੋਂ ਵੱਧ ਪੈਦਲ ਯਾਤਰਾਵਾਂ ਕੀਤੀਆਂ। ਭਾਰਤ ਦਾ ਸ਼ਾਇਦ ਹੀ ਕੋਈ ਕੋਨਾ ਅਜਿਹਾ ਹੋਵੇ ਜੋ ਉਨ•ਾਂ ਨੇ ਆਪਣੇ ਪੈਰਾਂ ਨਾਲ ਨਾ ਨਾਪਿਆ ਹੋਵੇ।  ਇਹੀ ਕਾਰਨ ਹੈ ਕਿ ਦੇਸ਼ ਦੇ ਚੱਪੇ-ਚੱਪੇ ਉੱਤੇ ਉਨ•ਾਂ ਦੇ ਪਦ ਚਿੰਨ• ਮਿਲਦੇ ਹਨ। ਅਜਿਹਾ ਨਹੀਂ ਕਿ ਭਾਰਤ ਵਿੱਚ ਪਦ ਯਾਤਰਾ ਦੀ ਪ੍ਰੰਪਰਾ ਗੁਰੂ ਨਾਨਕ  ਦੇਵ  ਜੀ ਤੋਂ ਪਹਿਲਾਂ ਨਹੀਂ ਸੀ। ਆਦਿ ਸ਼ੰਕਰਾਚਾਰੀਆਂ ਜੀ ਦੀਆਂ ਯਾਤਰਾਵਾਂ ਬਹੁਤ ਪ੍ਰਸਿੱਧ ਹਨ। ਪ੍ਰੰਤੂ ਅਜਿਹੀਆਂ ਯਾਤਰਾਵਾਂ ਕਰਨ ਵਾਲੇ ਜ਼ਿਆਦਾਤਰ ਤਪੱਸਵੀ ਸਾਧੂ ਸੰਨਿਆਸੀ ਹੀ ਹੁੰਦੇ ਸਨ। ਗੁਰੂ ਨਾਨਕ ਦੇਵ ਜੀ ਗਹ੍ਰਿਸਥੀ ਸਨ। ਇਸ ਲਿਹਾਜ਼ ਤੋਂ ਉਨ•ਾਂ ਦੀਆਂ ਯਾਤਰਾਵਾਂ ਨੂੰ ਅਨੋਖਾ ਹੀ ਕਿਹਾ ਜਾ ਸਕਦਾ ਹੈ। ਉਹ ਗਹ੍ਰਿਸਥੀ ਜੀਵਨ ਵਿੱਚ ਰਹਿੰਦੇ ਹੋਏ ਵੀ ਕਰੜੀ ਸਾਧਨਾ ਕਰ ਰਹੇ ਸਨ ਜੋ ਹੋਰ ਲੋਕ ਸੰਸਾਰ ਤਿਆਗ ਕੇ ਕਰਦੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਇਨ•ਾਂ ਯਾਤਰਾਵਾਂ ਵਿਚ ਦੇਸ਼ ਦੇ ਦੂਰ-ਦੁਰਾਡੇ ਖੇਤਰ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਤੱਕ ਵੀ ਗਏ। ਇਨ•ਾਂ ਦੋਨੋਂ ਪ੍ਰਦੇਸ਼ਾਂ ਵਿੱਚ ਅਨੇਕ ਸਥਾਨ ਹਨ ਜੋ ਨਾਨਕ ਲਾਮਾ ਨੂੰ ਸਮਰਪਿਤ ਹਨ। ਇਨ•ਾਂ ਖੇਤਰਾਂ ਵਿੱਚ ਸਾਧੂ-ਸੰਤਾਂ ਨੂੰ ਲਾਮਾ ਕਹਿਣ ਦੀ ਪੰਰਪਰਾ ਹੈ। ਨਾਨਕ ਲਾਮਾ ਦੀ ਸਾਧਨਾਂ ਨੇ ਇੱਥੋਂ ਦੇ ਲੋਕਾਂ ਨੂੰ ਏਨਾ ਪ੍ਰਭਾਵਿਤ ਕੀਤਾ ਕਿ ਅੱਜ ਵੀ ਉਥੋਂ ਦੇ ਅਨੇਕ ਮੱਠਾਂ ਵਿੱਚ ਉਨ•ਾਂ ਦੀ ਪੂਜਾ ਹੁੰਦੀ ਹੈ। ਇਸ ਤਰ•ਾਂ ਅਰੁਣਾਚਲ ਪ੍ਰਦੇਸ਼ ਦੇ ਗੁਆਂਢੀ ਰਾਜ ਸਿੱਕਮ ਵਿੱਚ ਵੀ ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਸਪੱਸ਼ਟ ਦਿਖਾਈ ਦਿੰਦਾ ਹੈ। ਸਿੱਕਮ ਦੇ ਲੋਕ ਮੱਠਾਂ ਵਿੱਚ ਆਪਣੇ ਨਾਨਕ ਲਾਮਾ ਦੀ ਅਰਾਧਨਾ ਸ਼ਾਇਦ ਉਸ ਤਰੀਕੇ ਨਾਲ ਨਾ ਕਰਦੇ ਹੋਣ ਜਿਸ ਤਰੀਕੇ ਨਾਲ ਪੰਜਾਬ ਦੇ ਲੋਕ ਕਰਦੇ ਹਨ। ਪ੍ਰੰਤੂ ਭਾਵ ਉਨ•ਾਂ ਦਾ ਵੀ ਉਹੀ ਹੁੰਦਾ ਹੈ ਜੋ ਪੰਜਾਬ ਦੇ ਲੋਕਾਂ ਦਾ ਹੁੰਦਾ ਹੈ। ਅਨੇਕ ਮੱਠਾਂ ਵਿੱਚ ਉਨ•ਾਂ ਦੇ ਚਿੱਤਰ ਮਿਲਦੇ ਹਨ। ਇਹ ਠੀਕ ਹੈ ਕਿ ਉੱਥੋਂ ਦੇ ਲੋਕ ਗੁਰੂ ਨਾਨਕ ਦੇਵ ਜੀ ਦਾ ਚਿੱਤਰ ਬਣਾਉਂਦੇ ਹਨ ਤਾਂ ਉਸ ‘ਤੇ ਸਥਾਨਕ ਪ੍ਰਭਾਵ ਵੀ ਦਿਖਾਈ ਦਿੰਦਾ ਹੈ। ਸਿੱਕਮ ਵਿੱਚ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਵੀ ਬਣਿਆ ਹੋਇਆ ਹੈ। ਸਿੱਕਮ, ਅਰੁਣਾਚਲ ਵਿੱਚ ਤੰਤਰ ਦਾ ਵੀ ਪ੍ਰਭਾਵ ਹੈ ਅਤੇ ਤੰਤਰ ਵਿੱਚ ਗੁਰੂ ਜੀ ਦੀ ਮਹੱਤਤਾ ਸਭ ਤੋਂ ਵੱਧ ਹੈ। ਇਸ ਕਰਕੇ ਉਨ•ਾਂ ਲਈ ਗੁਰੂ ਨਾਨਕ ਦੇਵ ਜੀ ਵੀ ਉਹਨਾਂ ਲਈ ਉਤਨੇ ਹੀ ਪੂਜਨੀਯ ਹਨ ਜਿੰਨੇ ਉਹਨਾਂ ਦੇ ਸਥਾਨਕ ਗੁਰੂ ਅਤੇ ਦੇਵਤਾ। ਅਰੁਨਾਚਲ ਪ੍ਰਦੇਸ਼ ਵਿੱਚ ਤਵਾਂਗ ਤੋਂ ਅੱਗੇ ਬੁਮਲਾ ਦੇ ਰਸਤੇ ਉੱਤੇ ਪਰਬਤ ਦੀ ਇੱਕ ਉੱਚੀ ਚੋਟੀ ਦੇ ਮੱਧ ਸਥਿਤ ਇੱਕ ਗੁਫ਼ਾ ਵਿੱਚ ਨਾਨਕ ਲਾਮਾਂ ਨੇ ਤਪੱਸਿਆ ਕੀਤੀ, ਅਜਿਹਾ ਸਥਾਨ ਮੌਜੂਦ ਹੈ। ਕਈ ਸੌ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਕਿਸ ਤਰ•ਾਂ ਉੱਥੇ ਪਹੁੰਚੇ ਹੋਣਗੇ? ਉਥੋਂ ਦੇ ਸਥਾਨਕ ਲੋਕਾਂ ਨੂੰ ਇਕੱਤਰਤ ਕੀਤਾ ਹੋਵੇਗਾ। ਉਨ•ਾਂ ਨਾਲ ਸੰਵਾਦ ਰਚਾਇਆ ਹੋਵੇਗਾ। ਉੱਥੇ ਤਪੱਸਿਆ ਕੀਤੀ ਹੋਵੇਗੀ। ਹੌਲੀ-ਹੌਲੀ ਪੱਛਮੀ ਉੱਤਰ ਤੋਂ ਆਏ ਨਾਨਕ ਦੇਵ ਜੀ ਪੂਰਬ ਉੱਤਰ ਦੇ ਅਰੁਨਾਚਲ ਪ੍ਰਦੇਸ਼ ਵਿੱਚ ਉਨ•ਾਂ ਲੋਕਾਂ ਦੇ ਨਾਨਕ ਲਾਮਾ ਬਣ ਗਏ, ਜਿਨ•ਾਂ ਦੀ ਉਹ ਭਾਸ਼ਾ ਵੀ ਨਹੀਂ ਜਾਣਦੇ ਸਨ। ਉਹ ਭਾਰਤ ਦੀ ਸੰਸਕ੍ਰਿਤਿਕ ਦ੍ਰਿੜਤਾ ਦੀ ਇਕ ਅਦਭੁਤ ਮਿਸਾਲ ਹੈ। ਇਸ ਨੂੰ ਕਾਲਾਂਤਰ ਵਿੱਚ ਭੀਮ ਰਾਓ ਅੰਬੇਡਕਰ ਨੇ ਅਨੇਕ ਓਪਰੀ ਵਿਭਿੰਨਤਾਵਾਂ ਹੁੰਦਿਆਂ ਹੋਇਆ ਵੀ ਦੇਸ਼ ਦੇ ਅੰਦਰ ਇੱਕ ਅਸੀਮ (ਜਿਸ ਦੀ ਤੁਲਨਾ ਨਾ ਕੀਤੀ ਜਾ ਸਕੇ) ਸੰਸਕ੍ਰਿਤਿਕ ਪ੍ਰਵਾਹ ਚੱਲ ਰਿਹਾ ਹੈ, ਕਹਿ ਕੇ ਸੰਬੋਧਿਤ ਕੀਤਾ ਸੀ। ਪੂਰੇ ਹਿਮਾਲਯ ਖੇਤਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਪਦ ਚਿੰਨ• ਮੌਜੂਦ ਹਨ। ਪੰਜਾਬ ਦੇ ਇਤਿਹਾਸ ਵਿੱਚ ਉਨ•ਾਂ ਦੀਆਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਆਪਣੇ ਸੱਤਰ ਸਾਲ ਦੇ ਜੀਵਨ ਕਾਲ ਵਿੱਚ ਪੱਚੀ ਸਾਲ (1500-1524) ਤੱਕ ਗੁਰੂ ਨਾਨਕ ਦੇਵ ਜੀ ਨੇ ਲੰਬੀਆਂ ਯਾਤਰਾਵਾਂ ਕੀਤੀਆ। ਭਾਰਤ ਤੋਂ ਇਲਾਵਾ  ਹੋਰ ਯਾਤਰਾਵਾਂ ਵਿੱਚ ਤਿੱਬਤ, ਨੇਪਾਲ, ਸ਼੍ਰੀਲੰਕਾ ਅਤੇ ਅਰਬ ਦੇਸ਼ਾਂ ਤੱਕ ਜਾ ਕੇ ਆਏ।
ਗੁਰੂ ਨਾਨਕ ਦੇਵ ਜੀ ਦੀਆਂ ਇਹਨਾਂ ਯਾਤਰਾਵਾਂ ਜਾਂ ਉਦਾਸੀਆਂ ਨੇ ਦੇਸ਼ ਵਿੱਚ ਨਿਰਾਸ਼ਾ ਦੇ ਵਾਤਾਵਰਨ ਨੂੰ ਦੂਰ ਕਰਨ ਵਿੱਚ ਬਹੁਤ ਸਹਾਇਤਾ ਕੀਤੀ। ਆਪਣੀਆਂ ਇਨ•ਾਂ ਯਾਤਰਾਵਾਂ ਵਿੱਚੋਂ ਉਹ ਭਾਰਤ ਦੇ ਜਨ-ਜਨ ਨਾਲ ਸੰਵਾਦ ਸਥਾਪਿਤ ਕਰ ਰਹੇ ਸਨ। ਆਪਣੀ ਬਾਣੀ ਅਤੇ ਕਾਵਿ ਰਚਨਾ ਨਾਲ ਉਨ•ਾਂ ਦੇ ਮਨ ਦੇ ਅੰਦਰ ਦਾ ਅੰਧਕਾਰ ਦੂਰ ਕਰ ਰਹੇ ਸਨ। ਅੰਦਰ ਛਿਪੇ ਹੋਏ ਅਵਸਾਦ ਨੂੰ ਸਮਾਪਤ ਕਰ ਰਹੇ ਸਨ। ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਮਹਿਜ ਯਾਤਰਾਵਾਂ ਨਹੀਂ ਸਨ, ਬਲਕਿ ਭਾਰਤ ਦਾ ਪੁਨਰ ਜਾਗਰਣ ਕਾਲ ਸੀ। ਦਸ ਗੁਰੂ ਪਰੰਪਰਾ ਦੀ ਗਣਨਾ ਮੱਧਕਾਲੀਨ ਭਗਤੀ ਅੰਦੋਲਨ ਵਿੱਚ ਹੁੰਦੀ ਹੈ। ਭਾਰਤੀ ਸਾਹਿਤ ਦੇ ਜਾਣੇ-ਪਹਿਚਾਣੇ ਵਿਦਵਾਨ ਅਚਾਰੀਆ ਰਾਮ ਚੰਦਰ ਸ਼ੁਕਲ ਭਗਤੀ ਅੰਦੋਲਨ ਨੂੰ ਵਿਦੇਸ਼ੀ ਹਮਲਾਵਰ ਮੁਗਲਾਂ ਦੇ ਹੱਥੋਂ ਭਾਰਤ ਦੀ ਹਾਰ ਹੋ ਜਾਣ ਦੀ ਪ੍ਰਤੀਕਿਰਿਆ ਵੀ ਮੰਨਦੇ ਹਨ ਜਾਂ ਫਿਰ ਹਾਰ ਤੋਂ ਉੱਭਰਨ ਅਤੇ ਅਗਲੇ ਸੰਘਰਸ਼ ਲਈ ਸਮਾਜਿਕ-ਸੰਸਕ੍ਰਿਤਿਕ, ਰਾਜਨੀਤਿਕ ਪੱਧਰ ਉੱਤੇ ਤਿਆਰੀ ਦਾ ਇੱਕ ਨਵਾਂ ਉਦਮ।  ਇਸ ਦੇ ਸੰਕੇਤ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਾਣੀਆਂ ਤੋਂ ਸਪੱਸ਼ਟ ਦੇਖੇ ਜਾ ਸਕਦੇ ਹਨ। ਪੂਰੇ ਭਾਰਤ ਦੀ ਤੀਰਥ ਯਾਤਰਾ ਕਰ ਲੈਣ ਤੋਂ ਬਾਅਦ ਉਹ ਪੰਜਾਬ ਦੇ ਕਰਤਾਰਪੁਰ (1525-1539) ਵਿੱਚ ਆ ਕੇ ਵੱਸ ਗਏ।
3.-ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਧਿਆ ਕਾਲ ਵਿੱਚ ਮੱਧ ਏਸ਼ੀਆ ‘ਤੇ ਬਾਬਰ ਦਾ ਹਮਲਾ ਪ੍ਰੰਤੂ ਆਪਣੇ ਜੀਵਨ ਦੇ ਅੰਤਿਮ ਦਿਨਾਂ ਵਿੱਚ ਗੁਰੂ ਨਾਨਕ ਦੇਵ ਜੀ ਨੇ ਭਾਰਤੀ ਇਤਿਹਾਸ ਦੇ ਰੰਗਮੰਚ ‘ਤੇ ਉਸ ਅਧਿਆਇ ਦੇ ਪੰਨਿਆਂ ਨੂੰ ਆਪਣੀਆਂ ਅੱਖਾਂ ਨਾਲ ਖੁਲਦੇ ਹੋਏ ਸਾਹਮਣੇ ਦੇਖਣਾ ਸੀ, ਜਿਸ ਨੂੰ ਬੰਦ ਕਰਨ ਵਿੱਚ ਉਨ•ਾਂ ਦੇ ਉੱਤਰਾਧਿਕਾਰੀਆਂ ਨੂੰ ਪਤਾ ਨਹੀਂ ਕਿੰਨੇ ਬਲੀਦਾਨ ਦੇਣੇ ਪਏ। ਪੱਚੀ ਸਾਲ ਤੱਕ ਨਿਰੰਤਰ ਪੂਰੇ ਜੰਮੂ ਦੀਪ ਦੀ ਯਾਤਰਾ ਕਰਨ ਤੋਂ ਬਾਅਦ ਉਹ ਅਜੇ ਕਰਤਾਰਪੁਰ ਵਿੱਚ ਆ ਕੇ ਬੈਠੇ ਹੀ ਸਨ ਕਿ 1526 ਈ. ਵਿੱਚ ਮਧ ਏਸ਼ੀਆਂ ਦੀ ਉਜ਼ੇਬਿਕਸਤਾਨ ਦੇ ਬਾਬਰ ਨੇ ਭਾਰਤ ‘ਤੇ ਹਮਲਾ ਕਰ ਦਿੱਤਾ। ਬਾਬਰ ਆਪਣੇ ਪਿਤਾ ਦੇ ਵੱਲੋਂ ਤੈਮੂਰਲੰਗ ਦਾ ਪੰਜਵਾਂ ਅਤੇ ਮਾਤਾ ਦੇ ਵੱਲੋਂ ਚੰਗੇਜ਼ ਖਾਨ ਦੇ ਚੌਧਵੇਂ ਵੰਸ਼ ਵਿੱਚੋਂ ਸੀ। ਉਸ ਨੇ ਭਾਰਤ ਉੱਤੇ ਪੰਜ ਵਾਰ ਹਮਲਾ ਕੀਤਾ ਸੀ। ਪਹਿਲੀ ਵਾਰ 1505 ਈ. ਵਿੱਚ ਸਿਰਫ਼ ਉਹ ਇਸ ਇਲਾਕੇ ਦਾ ਜਾਇਜ਼ਾ ਲੈਣ ਹੀ ਆਇਆ ਸੀ। ਚਾਰ ਸਾਲ ਬਾਅਦ ਤਿਆਰੀ ਕਰਕੇ ਉਸ ਨੇ ਹਮਲਾ ਕੀਤਾ ਅਤੇ ਪਿਸ਼ਾਵਰ ਤਕ ਪਹੁੰਚ ਗਿਆ ਸੀ। ਉਸ ਦੇ ਅਗਲੇ ਹੀ ਸਾਲ ਉਸ ਨੇ ਸਿੰਧ ਪਾਰ  ਕਰ ਲਿਆ ਅਤੇ ਸਿਆਲਕੋਟ ਨੂੰ ਜਿੱਤਦਾ ਹੋਇਆ ਸੈਦਪੁਰ ਪਹੁੰਚ ਗਿਆ। (ਸੈਦਪੁਰ 1947 ਈ. ਦੇ ਬਾਅਦ ਪਾਕਿਸਤਾਨ ਦਾ ਹਿੱਸਾ ਹੈ ਅਤੇ ਇਸ ਦਾ ਨਾਂ ਹੁਣ ਅਹਿਮਦਾਬਾਦ ਹੋ ਗਿਆ ਹੈ) ਸੈਦਪੁਰ ਵਿੱਚ ਬਾਬਰ  ਨੇ ਬਹੁਤ ਤਬਾਹੀ ਮਚਾਈ ਸੀ। ਘਰ ਲੁੱਟ ਲਏ ਗਏ। ਅਨੇਕ ਲੋਕ ਮਾਰ ਦਿੱਤੇ ਗਏ। ਉਸ ਤੋਂ ਬਾਅਦ 1524 ਈ. ਵਿੱਚ ਬਾਬਰ ਨੇ ਲਾਹੌਰ ਨੂੰ ਜਿੱਤ ਕੇ ਉਸ ਨੂੰ ਤਹਿਸ-ਨਹਿਸ ਕਰ ਦਿੱਤਾ। ਉਸ ਦਾ ਅੰਤਮ ਅਤੇ ਸਥਾਈ ਪ੍ਰਭਾਵ ਵਾਲਾ ਹਮਲਾ 21 ਅਪ੍ਰੈਲ 1526 ਈ. ਵਿੱਚ ਕੀਤਾ। ਇਹ ਲੜਾਈ ਪਾਣੀਪਤ ਦੀ ਪਹਿਲੀ ਲੜਾਈ ਕਹੀ ਜਾਂਦੀ ਹੈ।
ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਪੰਜਾਬ ਦੇ ਸ਼ਾਸਕ ਦੌਲਤ ਖ਼ਾਨ ਲੋਧੀ ਅਤੇ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਨੇ ਦਿੱਤਾ ਸੀ। ਪਾਨੀਪਤ ਦਾ ਸਭ ਤੋਂ ਪਹਿਲਾ ਯੁਧ 21 ਅਪ੍ਰੈਲ, 1526 ਈ. ਨੂੰ ਇਬਰਾਹੀਮ ਲੋਧੀ ਅਤੇ ਬਾਬਰ ਦੇ ਵਿੱਚ ਵਿਚਕਾਰ ਹੋਇਆ, ਜਿਸ ਵਿੱਚ ਬਾਬਰ ਦੀ ਜਿੱਤ ਹੋਈ। ਦੂਸਰਾ ਯੁੱਧ ਖਨਵਾਂ ਵਿੱਚ 17 ਮਾਰਚ 1527 ਈ. ਵਿੱਚ ਰਾਣਾ ਸਾਂਗਾ ਅਤੇ ਬਾਬਰ ਦੇ ਵਿਚਕਾਰ ਹੋਇਆ, ਜਿਸ ਵਿੱਚ ਬਾਬਾਰ ਦੀ ਜਿੱਤ ਹੋਈ। ਚੰਦੇਰੀ ਦਾ 29 ਮਾਰਚ 1528 ਈ. ਵਿੱਚ ਮੇਦਨੀ ਰਾਇ ਅਤੇ ਬਾਬਰ ਦੇ ਵਿਚਕਾਰ ਹੋਇਆ, ਜਿਸ ਵਿੱਚ ਬਾਬਰ ਦੀ ਜਿੱਤ ਹੋਈ। ਪਾਣੀਪਤ ਦੇ ਯੁੱਧ ਵਿੱਚ ਲੁੱਟੇ ਗਏ ਧਨ ਨੂੰ ਬਾਬਰ ਨੇ ਆਪਣੇ ਸੈਨਿਕ ਅਧਿਕਾਰੀਆਂ, ਨੌਕਰਾਂ ਅਤੇ ਸਕੇ-ਸਬੰਧੀਆਂ ਵਿੱਚ ਵੰਡ ਦਿੱਤਾ। ਇਸ ਵੰਡ ਵਿੱਚ ਹਮਾਯੂੰ ਨੂੰ ਇਹ ਕੋਹੇਨੂਰ ਹੀਰਾ ਪ੍ਰਾਪਤ ਹੋਇਆ, ਜਿਸ ਨੂੰ ਗਵਾਲੀਅਰ ਨਰੇਸ਼ ‘ਰਾਜਾ ਬਿਕਰਮਾਜੀਤ’ ਤੋਂ ਖੋਹ ਲਿਆ ਗਿਆ ਸੀ। ਇਸ ਹੀਰੇ ਦੀ ਕੀਮਤ ਦੇ ਬਾਰੇ ਵਿੱਚ ਮੰਨਿਆ ਜਾਂਦਾ ਹੈ ਕਿ ਇਸ ਦੇ ਮੁੱਲ ਦੁਆਰਾ ਪੂਰੇ ਸੰਸਾਰ ਦਾ ਅੱਧੇ ਦਿਨ ਦਾ ਖਰਚ ਪੂਰਾ ਕੀਤਾ ਜਾ ਸਕਦਾ ਸੀ। ਇਸ ਤਰ•ਾਂ ਭਾਰਤ ਵਿੱਚ ਮੁਗ਼ਲ ਵੰਸ਼ ਦੇ ਸ਼ਾਸਨ ਦੀ ਸਥਾਪਨਾ ਹੋਈ।
4.-ਗੁਰੂ ਨਾਨਕ ਦੇਵ ਜੀ ਦਾ ਬਾਬਰ ਦੇ ਹਮਲੇ ਤੋਂ ਉਤਪੰਨ ਸਥਿਤੀ ਦਾ ਵਰਨਣ-ਭਾਰਤੀ ਸਾਹਿਤ ਵਿੱਚ ਬਾਬਰ ਦੇ ਅੱਤਿਆਚਾਰਾਂ ਦਾ ਜ਼ਿਕਰ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਬਰ ਬਾਣੀ ਵਿੱਚ ਕੀਤਾ ਹੈ। ਉਹ ਆਪਣੇ ਸ਼ਿਸ਼ ਲਾਲੋ ਨੂੰ ਸੰਬੋਧਿਤ ਕਰਦੇ ਹੋਏ ਕਹਿੰਦੇ ਹਨ,
ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ /
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ /
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ /
ਕਾਜੀਆਂ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ/
ਮੁਸਲਮਾਨੀਆਂ ਪੜਹਿ ਕਤੇਬਾ ਕਸਟ ਮਹਿ ਕਰੀ ਖੁਦਾਇ ਵੇ ਲਾਲੋ//
ਜਾਤਿ ਸਨਾਤੀ ਹੋਰਿ ਹਿੰਦਵਾਣੀਆਂ ਏਹਿ ਭੀ ਲੇਖੇ ਲਾਇ ਵੇ ਲਾਲੋ/
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ/
ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ/
ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ/
ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ/
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ/
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ/
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ /
ਬਾਬਰ ਕਾਬਲ ਤੋਂ ਪਾਪ ਦੀ ਬਰਾਤ ਲੈ ਕੇ ਸਾਡੇ ਦੇਸ਼ ਉੱਤੇ ਚੜ• ਆਇਆ ਅਤੇ ਬਲ ਪੂਰਵਕ ਸਾਡਾ ਸਭ ਕੁਝ ਖੋਹ ਲਿਆ। ਇਹ ਤਾਂ ਉਸੇ ਤਰ•ਾਂ ਹੈ ਜਿਸ ਤਰ•ਾਂ ਕੋਈ ਡੰਡੇ ਦੇ ਜ਼ੋਰ ਨਾਲ ਦਾਨ ਮੰਗ ਰਿਹਾ ਹੋਵੇ ਜਾਂ ਖੋਹ ਰਿਹਾ ਹੋਵੇ। ਉਹ ਭਾਰਤ ਦੀਆਂ ਬਹੂ-ਬੇਟੀਆਂ ਨੂੰ ਖੋਹ ਰਿਹਾ ਸੀ। ਧਰਮ ਅਤੇ ਲੱਜਾ ਦੋਨੋਂ ਹੀ ਕਿਤੇ ਉੱਡ ਗਈਆਂ ਸਨ। ਬਾਬਰ ਦੀ ਸੈਨਾ ਨੂੰ ਲੋਕਾਂ ਉੱਤੇ ਅਮਾਨਵੀ ਅੱਤਿਆਚਾਰ ਕਰਦੇ ਹੋਏ ਕਿਸੇ ਤਰ•ਾਂ ਦੀ ਲੱਜਾ ਨਹੀਂ ਆ ਰਹੀ ਸੀ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮੁਸਲਮਾਨ ਔਰਤਾਂ ਕਤੇਬ ਪੜ•-ਪੜ• ਕੇ ਖ਼ੁਦਾ ਨੂੰ ਪ੍ਰਾਰਥਨਾ ਕਰ ਰਹੀਆਂ ਸਨ ਕਿ ਉਨ•ਾਂ ਨੂੰ ਕਸ਼ਟਾਂ ਤੋਂ ਮੁਕਤੀ ਮਿਲੇ। ਪ੍ਰੰਤੂ ਉਨਾਂ ਨੂੰ ਕਸ਼ਟਾਂ ਤੋਂ ਮੁਕਤੀ ਨਹੀਂ ਮਿਲੀ। ਮੁਹੰਮਦ ਬਿਨ ਕਾਸਮ ਤੋਂ ਲੈ ਕੇ 1000 ਈ. ਤੱਕ ਮੁਹੰਮਦ ਗ਼ਜਨਵੀ ਤੱਕ ਦੇ ਤਿੰਨ ਸੌ ਸਾਲ ਵਿੱਚ ਹੀ ਸਪਤ ਸਿੰਧੂ ਜਾਂ ਪੱਛਮੀ ਉੱਤਰ ਭਾਰਤ ਦੀ ਜ਼ਿਆਦਾਤਰ ਜਨਤਾ ਨੂੰ ਮੁਸਲਮਾਨ ਬਣਾ ਲਿਆ ਗਿਆ ਸੀ। ਮੁਸਲਮਾਨ ਬਣ ਜਾਣ ਵਾਲੇ ਭਾਰਤੀਆਂ ਨੇ ਸੋਚਿਆ ਸੀ ਕਿ ਉਨ•ਾਂ ਨੇ ਵਿਦੇਸ਼ੀ ਹਮਲਾਵਰਾਂ ਦਾ ਮਜ਼ਹਬ ਅਪਣਾ ਲਿਆ ਸੀ, ਇਸ ਲਈ ਉਹਨਾਂ ਨੂੰ ਭਵਿੱਖ ਵਿਚ ਇਸਲਾਮੀ ਹਮਲਾਵਰਾਂ ਵਲੋਂ ਤੰਗ ਨਹੀਂ ਕੀਤਾ ਜਾਵੇਗਾ। ਕਾਬੁਲ ਦੇ ਇਹਨਾਂ ਹਮਲਾਵਰਾਂ ਨੂੰ ਨਾ ਧਰਮ ਦੀ ਚਿੰਤਾਂ ਸੀ ਤੇ ਨਾ ਹੀ ਆਪਣੇ ਅਮਾਨਵੀ ਕਰਮ ਉੱਤੇ ਕੋਈ ਸ਼ਰਮ ਸੀ।
ਸਾਡੀ ਧਰਤੀ ਉੱਤੇ ਖ਼ੂਨ ਦੀ ਹੌਲੀ ਖੇਡੀ ਜਾ ਰਹੀ ਹੈ। ਜਦਕਿ ਬਾਬਰ ਆਪਣੀ ਸੈਨਾ ਲੈ ਕੇ ਅਫ਼ਗਾਨਿਸਤਾਨ ਨੂੰ ਪਾਰ ਕਰਦਾ ਹੋਇਆ ਪੰਜਾਬ ਦੇ ਵੱਲ ਵੱਧ ਰਿਹਾ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਇਸ ਦੇ ਦੂਰਗਾਮੀ ਦੁਸ਼ਪਰਿਣਾਮ ਨੂੰ ਦੇਖ ਲਿਆ ਸੀ ਅਤੇ ਇਸ ਨੂੰ ਹਿੰਦੁਸਤਾਨ ਉੱਤੇ ਹਮਲਾ ਘੋਸ਼ਿਤ ਕਰਕੇ ਭਵਿੱਖ ਦੀ ਰਣਨੀਤੀ ਦਾ ਵੀ ਸੰਕੇਤ ਦੇ ਦਿੱਤਾ ਸੀ। ਉਸ ਸਮੇਂ ਉਨ•ਾਂ ਨੇ ਜਨ-ਜਨ ਦੇ ਪੱਧਰ ਉੱਤੇ ਮਧ ਏਸ਼ੀਆਂ ਤੋਂ ਆਏ ਵਿਦੇਸ਼ੀ ਹਮਲਾਵਰ ਬਾਬਰ ਨੂੰ ਚੁਣੌਤੀ ਦਿੱਤੀ। ਗੁਰੂ ਨਾਨਕ ਦੇਵ ਜੀ ਨੇ ਕਿਹਾ,
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ/
ਆਪੋ ਦੋਸ ਨ ਦੇਈ ਕਰਤਾ ਜਮੁ ਕਰਿ ਮੁਗਲ ਚੜਾਇਆ/
ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦੁ ਨ ਆਇਆ/
ਕਰਤਾ ਤੂੰ ਸਭਨਾ ਕਾ ਸੋਈ/
ਜੇ ਸਕਤਾ ਸਕਤੇ ਕਉ ਮਾਰੇ ਤਾਂ ਮਨਿ ਰੋਸ ਨਾ ਹੋਈ/
”ਜਮੁ ਕਰ ਮੁਗ਼ਲ ਚੜ•ਾਇਆ/”, ਕਹਿ ਕੇ ਵੀ ਉਹ ਚੁੱਪ ਨਹੀਂ ਹੋ ਗਏ। ਉਹਨਾਂ ਨੇ ਇਸ ਤੋਂ ਵੀ ਅੱਗੇ ਜਾ ਕੇ ਈਸ਼ਵਰ ਨੂੰ ਹੀ ਪ੍ਰਸ਼ਨ ਕੀਤਾ-ਤੈਂ ਕੀ ਦਰਦ ਨਾ ਆਇਆ? ਪ੍ਰੰਤੂ ਭਾਰਤ ਉੱਤੇ ਯਮਰਾਜ ਦੇ ਸਮਾਨ ਜੋ ਮੁਗਲ ਸੈਨਾ ਆ ਗਈ ਸੀ, ਇਸ ਦਾ ਆਭਾਸ ਸ਼ਾਇਦ ਗੁਰੂ ਜੀ ਨੂੰ ਪਹਿਲੇ ਹੀ ਹੋ ਗਿਆ ਸੀ।  ਇਹ ਮੁਗਲ ਸੈਨਾ ਅਤੇ ਵਿਦੇਸ਼ੀ ਸ਼ਾਸਨ ਭਾਰਤ ਉੱਤੇ ਕਿਸ ਤਰ•ਾਂ ਦੇ ਅੱਤਿਆਚਾਰ ਕਰੇਗਾ, ਇਸ ਦਾ ਅਨੁਮਾਨ ਵੀ ਉਨ•ਾਂ ਨੇ ਪਹਿਲਾਂ ਹੀ ਲਗਾ ਲਿਆ ਸੀ। ਕਿਉਂਕਿ ਇਸ ਨਵੀਂ ਮੁਗਲ ਸੈਨਾ ਦੇ ਆਉਣ ਤੋਂ ਪਹਿਲਾਂ ਵੀ ਦਿੱਲੀ ਦੇ ਰਾਜ ਸਿੰਘਾਸਨ ਉੱਤੇ ਵਿਦੇਸ਼ੀਆਂ ਦਾ ਹੀ ਕਬਜ਼ਾ ਸੀ। ਮੱਧ ਏਸ਼ੀਆ ਦੇ ਇਹ ਸ਼ਾਸਕ ਵੀ ਭਾਰਤੀਆਂ ‘ਤੇ ਉਸੇ ਤਰ•ਾਂ ਦੇ ਅਤਿਆਚਾਰ ਕਰ ਰਹੇ ਸਨ, ਜਿਸ ਦਾ ਅਨੁਮਾਨ ਗੁਰੂ ਨਾਨਕ ਦੇਵ ਜੀ ਨੇ ਇਸ ਨਵੀਂ ਮੁਗਲ ਸੈਨਾਂ ਦੇ ਆਉਣ ਉੱਤੇ ਕੀਤਾ ਸੀ।
ਭਵਿੱਖ ਵਿੱਚ ਇਨ•ਾਂ ਵਿਦੇਸ਼ੀ ਹਮਲਾਵਰਾਂ ਨਾਲ ਕਿਸ ਤਰ•ਾਂ ਦਾ ਸੰਘਰਸ਼ ਹੋ ਸਕਦਾ ਹੈ, ਇਸ ਦਾ ਸੰਕੇਤ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਦਿੱਤਾ। ਉਨ•ਾਂ ਨੇ ਲਿਖਿਆ ਹੈ, ”ਜਉ ਤਉ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਉ।” ਅਤੇ ਸੱਚਮੁੱਚ ਅਜਿਹਾ ਹੋਇਆ ਸੀ। ਇਸ ਪਰੰਪਰਾ ਵਿੱਚ ਖ਼ਾਲਸਾ ਪੰਥ ਪੈਦਾ ਹੋਇਆ। ਇਸ ਦਾ ਸੰਕੇਤ ਵੀ ਗੁਰੂ  ਜੀ ਨੇ ਬਾਬਰ ਬਾਣੀ ਵਿੱਚ ਹੀ ਦਿੱਤਾ ਸੀ।  ਉਨ•ਾਂ ਨੇ ਕਿਹਾ ਸੀ ਕਿ ਕੋਈ ਮਰਦ ਦਾ ਚੇਲਾ ਜਨਮ ਲਵੇਗਾ ਜੋ ਇਨ•ਾਂ ਅੱਤਿਆਚਾਰੀ ਹਮਲਾਵਰਾਂ ਦਾ ਨਾਸ਼ ਕਰੇਗਾ। ਮੁਗਲਾਂ ਦੇ ਅੱਤਿਆਚਾਰਾਂ ਅਤੇ ਧਰਮ ਪਰਿਵਰਤਿਤ ਅਭਿਆਨ ਦਾ ਉੱਤਰ ਦਸ ਗੁਰੂ ਪਰੰਪਰਾ ਸੀ ਅਤੇ ਇਸ ਦਾ ਵਿਹਾਰਕ ਸਰੂਪ ਖਾਲਸਾ ਪੰਥ ਸੀ। ਡਾ.ਜੀ. ਐੱਸ. ਗਰੇਵਾਲ ਦਾ ਕਹਿਣਾ ਹੈ ਕਿ ਬਾਅਦ ਵਿੱਚ ‘ਪ੍ਰੇਮ ਖੇਲਣ’ ਹੀ ਸ਼ਹਾਦਤ ਦਾ ਰੂਪ ਧਾਰਨ ਕਰ ਗਿਆ। ਸ਼ਾਇਦ ਇਸ ਲਈ ਉਰਦੂ ਫ਼ਾਰਸੀ ਦੇ ਪ੍ਰਸਿੱਧ ਕਵੀ ਕਸ਼ਮੀਰੀ ਪੰਡਿਤ ਡਾ. ਮੁਹੰਮਦ ਇਕਬਾਲ ਨੇ ਆਪਣੀ ਇੱਕ ਕਵਿਤਾ ਵਿੱਚ ਗੁਰੂ ਨਾਨਕ ਦੇਵ ਦਾ ਮੁਲਾਂਕਣ ਕਰਦੇ ਹੋਏ ਕਿਹਾ ਸੀl
ਫਿਰ ਉੱਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ,
ਹਿੰਦ ਕੋ ਏਕ ਮਰਦੇ ਕਾਮਿਲ ਨੇ ਜਗਾਇਆ ਖ਼ਾਬ ਸੇ।

18/August/2019

ਸਿਧ ਗੋਸਟਿ’ ਅਤੇ ਨਾਥ-ਸਿਧ ਬਾਣੀ: ਪ੍ਰਮੁੱਖ ਸੰਕਲਪਾਂ ਦੇ ਅੰਤਰ-ਵਿਚਾਰਕ ਸੰਬੰਧ
ਡਾ. ਹਰਜੀਤ ਸਿੰਘ
ਸਹਾਇਕ ਪ੍ਰੋਫੈਸਰ ਪੰਜਾਬੀ
ਡੀ.ਏ.ਵੀ. ਕਾਲਜ, ਸੈਕਟਰ-10, ਚੰਡੀਗੜ•।
ਮੱਧਯੁਗੀ ਪੰਜਾਬੀ ਸਾਹਿਤ ਵਿਚ ‘ਗੋਸਟਿ’ ਸਾਹਿਤਿਕ ਵਿਧਾਵਾਂ ਦੇ ਇਤਿਹਾਸ ਵਿਚ ਮਹੱਤਵਪੂਰਣ ਸਥਾਨ ਰੱਖਦੀ ਹੈ। ਅੰਗਰੇਜ਼ੀ ਵਿੱਚ ਆਮ ਚਰਚਾ/ਗੱਲਬਾਤ ਲਈ ਸ਼ਬਦ conversation ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਇੱਥੇ ਗੋਸਟਿ ਲਈ ਅੰਗਰੇਜ਼ੀ ਦਾ ਸ਼ਬਦ dialogue ਜਾਂ debate ਉਚਿੱਤ ਹੈ। ਦਾਰਸ਼ਨਿਕ ਅਤੇ ਅਧਿਆਤਮਕ ਵਿਚਾਰਾਂ ਨੂੰ ਤਰਕਪੂਰਨ ਤਰੀਕੇ ਨਾਲ ਪੇਸ਼ ਕਰਨ ਲਈ ਗੋਸਟ ਇੱਕ ਉਚਿਤ ਵਿਧਾ ਹੈ। ਗੋਸਟ ਇੱਕ ਕਿਸਮ ਦੀ ਵਾਰਤਾਲਾਪ ਹੈ, ਜਿਸ ਵਿਚ ਸ਼ਬਦਾਂ ਦੇ ਅਰਥ/ਵਿਆਖਿਆ, ਵਿਅਕਤੀਆਂ ਤੇ ਵਿਚਾਰਾਂ ਵਿਚਕਾਰ ਬਹਿਸ ਆਦਿ ਨੂੰ ਅਭਿਵਿਆਕਤੀ ਦਿੱਤੀ ਜਾਂਦੀ ਹੈ। ਇਸ ਲਈ ਇਸ (ਗੋਸਟਿ) ਦਾ ਉਦੇਸ ਚਰਚਾ ਕਰਨਾ ਹੁੰਦਾ ਹੈ ਅਤੇ ਇਸ ਵਿਚ ਜੀਵਨੀ ਅਤੇ ਇਤਿਹਾਸਕ ਤੱਤਾਂ ਦਾ ਵਧੇਰੇ ਮਹੱਤਵ ਨਹੀਂ ਹੁੰਦਾ ਹੈ (ਮੈਕਲਿਓਡ.1969.ਪੰਨਾ.iii)। ਗੋਸਟ ਦਾ ਸ਼ਾਬਦਿਕ ਅਰਥ ਕਾਨਫਰੰਸ ਵਿਚ ਸੰਵਾਦ ਕਰਨਾ ਵੀ ਹੁੰਦਾ ਹੈ, ਜੋ ਕਿ ਦੋ ਜਾਂ ਦੋ ਤੋਂ ਵੱਧ ਵਿਆਕਤੀਆਂ ਦੇ ਸਵਾਲਾਂ ਦੇ ਜਵਾਬਾਂ ਦੇ ਰੂਪ ਵਿਚ ਹੁੰਦਾ, ਸਿੱਧੇ ਤੌਰ ‘ਤੇ ਧਾਰਮਿਕ ਵਿਚਾਰਧਾਰਾ ਨਾਲ ਜੁੜਿਆ ਹੁੰਦਾ ਹੈ। ਪਰ ਇਹ ਦੋਵੇ ਵਿਆਕਤੀ ਗੋਸਟਿ ਦੀ ਬਹਿਸ/ਚਰਚਾ ਵਿਚਕਾਰ ਬਰਾਬਰ ਹਿੱਸਾ ਨਹੀਂ ਲੈਂਦੇ, ਬਲਕਿ ਇਕ ਵਿਅਕਤੀ ਦੀ ਸ਼ਮੂਲੀਅਤ ਸਿਰਫ਼ ਇਕ ਸਵਾਲ ਪੁੱਛਣ ਵਾਲੇ ਅਤੇ ਦੂਜੇ ਵਿਅਕਤੀ, ਜੋ ਕਿ ਆਮ ਤੌਰ ‘ਤੇ ਇਕ ਮਹਾਨ ਵਿਅਕਤੀ ਹੁੰਦਾ ਹੈ, ਦੀ ਭੂਮਿਕਾ ਪਹਿਲੇ ਦੇ ਵਿਚਾਰਾਂ ਨੂੰ ਵਿਸਤ੍ਰਿਤ ਰੂਪ ਵਿਚ ਉਸ ਦੇ ਸ਼ੱਕ ਜਾਂ ਸੰਕਿਆਂ ਨੂੰ ਦੂਰ/ਸਪੱਸ਼ਟ ਕਰਨ ਦੀ ਹੁੰਦੀ ਹੈ। ਗੋਸਟ ਦੀ ਇਹ ਪ੍ਰਕਿਰਿਆ ਦਾ ਮੰਤਵ ਕਿਸੇ ਪਰ-ਵਿਅਕਤੀ, ਪੰਥ, ਧਰਮ ਆਦਿ ਦੇ ਰਹੱਸਮਈ ਅਤੇ ਮਹੱਤਵਪੂਰਨ ਵਿਚਾਰਾਂ ਨੂੰ ਤਰਕ ਅਤੇ ਦਲੀਲ ਦੇ ਪੱਧਰ ‘ਤੇ ਸਮਝਕੇ ਜੀਵਨ ਦੇ ਅਰਥਾਂ ਨੂੰ ਤਲਾਸ਼ਣਾ ਹੁੰਦਾ ਹੈ। ਗੋਸਟ ਹੋਰਨਾਂ ਧਰਮਾਂ ਜਾਂ ਫਿਰਕਿਆਂ ਦੇ ਵਿਸ਼ਵਾਸਾਂ ਅਤੇ ਸਿਧਾਂਤਾਂ ਨੂੰ ਭੰਡਦੀ ਜਾਂ ਆਲੋਚਨਾ ਕਰਨ ਨਾਲ ਸੰਬੰਧਿਤ ਨਹੀਂ ਹੁੰਦੀ, ਸਗੋਂ ਪਰ-ਵਿਚਾਰਾਂ ਨੂੰ ਅੰਤਰ-ਵਿਸ਼ਵਾਸ ਦੀ ਕਸੋਟੀ ਉੱਤੇ ਸਮਝਕੇ, ਆਪਣੇ ਸਿਧਾਂਤਾਂ/ਵਿਸ਼ਵਾਸਾਂ ਨੂੰ ਮਜ਼ਬੂਤ  ਕਰਨ ਨਾਲ ਸੰਬੰਧਿਤ ਹੁੰਦੀ ਹੈ। ਇਸੇ ਕਾਰਨ ਗੋਸਟ ਵਿਚ ਵਿਚਾਰਾਂ/ਧਰਮਾਂ/ਫ਼ਲਸਫ਼ਿਆਂ ਅਤੇ ਵਿਸ਼ਵਾਸਾਂ ਦੀਆਂ ਦੋ ਧਾਰਾਵਾਂ ਦੀ ਤੁਲਣਾ ਕਰਨ ਦੀ ਇੱਛਾ ਸੁਭਾਵਿਕ ਹੀ ਹੁੰਦੀ ਪ੍ਰਵੇਸ਼ ਕਰ ਜਾਂਦੀ ਹੈ।
ਭਾਰਤੀ ਦਰਸ਼ਨ ਵਿਚ ਗੋਸਟ ਪਰੰਪਰਾ ਉਪਨਿਸ਼ਦਾਂ ਤੋਂ ਸ਼ੁਰੂ ਹੁੰਦੀ ਹੈ, ਜਿਸ ਤੋਂ ਅੱਗੇ ਬੋਧਕ ਜੰਤਕ ਕਥਾਵਾਂ ਅਤੇ ਸ਼ੰਕਰਾਚਾਰਿਆ ਦੀ ਗੋਸਟ ਵਧੇਰੇ ਮਸ਼ਹੂਰ ਹੋਈਆ ਹਨ। ਇਸ ਤਰ•ਾਂ ਹੀ ‘ਗੀਤਾ ਗੋਸਟਿ’ ਸੰਸਾਰ ਦੀ ਪ੍ਰਸਿੱਧ ਕਿਤਾਬ ਹੈ। ਸਾਮਵੇਦ, ਉਪਨਿਸ਼ਦ ਅਤੇ ਗੀਤਾ ਪੁਰਾਣ ਸਾਰੇ ਹੀ ਗੋਸਟਾਂ ਹਨ (ਦੀਵਾਨਾ.ਪੰ.251-52)। ਸੰਵਾਦ ਦੀ ਇਹ ਪਰੰਪਰਾ ਕੇਵਲ ਭਾਰਤੀ ਸਾਹਿਤ ਵਿੱਚ ਹੀ ਨਹੀਂ ਮਿਲਦੀ, ਸਗੋਂ ਯੂਨਾਨੀ ਸਾਹਿਤ ਵਿੱਚ ਵੀ ਇਸ ਨੂੰ ਪੁਰਾਣੇ ਸਮੇਂ ਤੋਂ ਦੇਖਿਆ ਜਾ ਸਕਦਾ ਹੈ­ ਉਥੇ ਗੋਸਟ ਲਈ ਸ਼ਬਦ dialogue ਵਰਤਿਆ ਗਿਆ ਹੈ। ਪਲੈਟੋ ਨੇ ਸੁਕਰਾਤ ਦੇ ਵਿਚਾਰਾਂ ਨੂੰ ਸੰਵਾਦ ਦੇ ਰੂਪ ਵਿੱਚ ਹੀ ਸੰਭਾਲਆਿ ਅਤੇ ਪਲੈਟੋ ਦੀ ਗਣਤੰਤਰ ਵਿਸ਼ਵ-ਪ੍ਰਸਿੱਧ ਸੰਵਾਦਾਂ ਦਾ ਸੰਗ੍ਰਹਿ ਹੈ, ਸਿਮਪੋਜ਼ੀਅਮ ਪਲੈਟੋ ਅਤੇ ਸੁਕਰਾਤ ਦੀ ਹੀ ਇੱਕ ਗੋਸਟਿ ਹੈ। ਇਸੇ ਤਰ•ਾਂ ਮੱਧਯੁਗ ਦੇ ਪੰਜਾਬੀ ਸਾਹਿਤ ਵਿਚ ਗੋਸਟ ਵੀ ਪਰੰਪਰਾ ਦੀ ਮੌਜੂਦ ਦ੍ਰਿਸ਼ਟੀਗੋਚਰ ਹੁੰਦੀ ਹੈ, ਜੋ ਤਤਕਾਲੀਨ ਰੂਹਾਨੀ ਅਤੇ ਰੀਤੀਵਾਦੀ ਸੰਪਰਦਾਵਾਂ ਦੇ ਵਿਚਾਰਾਂ ਨੂੰ ਵਿਚਾਰਨ ਜਾਂ ਪ੍ਰਗਟਾਉਣ ਦਾ ਆਮ ਅਭਿਆਸ ਸੀ। ਪੰਜਾਬੀ ਸਾਹਿਤ ਵਿਚ ਗੋਸਟ ਪਰੰਪਰਾ ਦੀ ਉਤਪਤੀ ਸਿੱਧ-ਨਾਥ ਯੋਗੀਆਂ ਅਤੇ ਭਗਤੀ ਅੰਦੋਲਨ ਵਿਚੋਂ ਵੇਖੀ ਜਾ ਸਕਦੀ ਹੈ। ਭਾਵੇਂ ਇਹ ਗੋਸਟਾਂ ਨੂੰ ਨਿਰੋਲ ਤੌਰ ‘ਤੇ ਪੰਜਾਬੀ ਸਾਹਿਤ ਦੀ ਰਿਵਾਇਤ ਵਿਚ ਸ਼ਾਮਿਲ ਨਹੀਂ ਕੀਤਾ ਜਾਂਦਾ, ਪਰ ਇਹ ਗੋਸਟਾਂ ਪੰਜਾਬੀ ਦੀ ਗੋਸਟ ਪਰੰਪਰਾ ਦਾ ਅਧਾਰ ਯਕੀਨਨ ਤਿਆਰ ਕਰਦੀਆਂ ਹਨ। ਇਸ ਸਮੇਂ ਦੀਆਂ ਪ੍ਰ’ਸਿਧ ਗੋਸਟਿ’ਾਂ ਹਨ: ਗੋਰਖ ਦੱਤ ਗੋਸਟਿ, ਮਛੱਦ੍ਰਰ ਗੋਸਟਿ, ਮਹਾਦੇਵ ਗੋਰਖ ਗੋਸਟਿ, ਗੋਰਖ ਗਣੇਸ਼ ਗੋਸਟਿ ਆਦਿ (ਸਿੰਘ 1970.ਪੰ.91), ਜਿਨ•ਾਂ ਦਾ ਜਿਕਰ ਡਾ. ਬੜਵਾਲ ਨੇ ਆਪਣੀ ਪੁਸਤਕ ‘ਗੋਰਖ ਬਾਣੀ’ ਵਿਚ ਵਿਸਥਾਰ ਨਾਲ ਕੀਤਾ ਹੈ (ਬੜਵਾਲ.1963)।
ਲੋਕਾਂ ਵਿਚ ਮਾਨਤਾ ਰੱਖਣ ਕਰਕੇ ਇਹ ਸਾਹਿਤਿਕ ਗੋਸਟਾਂ ਤਤਕਾਲੀਨ ਸਮਾਜ ਵਿਚ ਕਾਫ਼ੀ ਪ੍ਰਚਾਰਿਤ ਹੁੰਦੀਆਂ ਸਨ। ਇਨ•ਾਂ ਗੋਸਟਾਂ ਦੀ ਮਹੱਤਤਾ ਇਹ ਹੈ ਕਿ ਵੱਖ-ਵੱਖ ਸੰਪਰਦਾਵਾਂ ਦੀਆਂ ਬੌਧਿਕ ਧਾਰਨਾਵਾਂ ਨੂੰ ਪ੍ਰਗਟਾਉਂਦੀਆਂ ਸਨ ਅਤੇ ਵਿਸ਼ਵਾਸ਼ਾਂ ਤੇ ਦਰਸ਼ਨਾਂ ਦਾ ਸਟੀਕ ਵਿਸ਼ਲੇਸ਼ਣ ਪੇਸ਼ ਕਰਦੀਆਂ ਸਨ। ਇਨ•ਾਂ ਗੋਸਟਾਂ ਵਿਚ ਸ੍ਰੋਤਾ ਜਿਥੇ ਇਕ ਪਾਸੇ ਮਾਨਸਿਕ ਸੰਤੁਸ਼ਟੀ ਪਾਉਂਦਾ ਸੀ­ ਉਥੇ ਦੂਜੇ ਪਾਸੇ ਇਕ ਨਵੀਂ ਪਹੁੰਚ/ਵਿਚਾਰ ਵੀ ਉੱਠਦਾ ਸੀ, ਜੋ ਦਾਰਸ਼ਨਿਕਾਂ ਦੇ ਪੁਰਾਣੇ ਵਿਚਾਰਾਂ/ਵਿਸ਼ਵਾਸਾਂ ਨੂੰ ਚੁਣੌਤੀ ਦਿੰਦਾਂ ਸੀ। ਨਿਰਵਿਵਾਦ ਪਰੰਪਰਾਵਾਦੀ ਮੱਤ ਆਪਣੀ ਵਿਚਾਰਧਾਰਾਵਾਂ ਅਤੇ ਧਾਰਮਿਕ ਵਿਸ਼ਵਾਸਾਂ ਦਾ ਸਪੱਸ਼ਟੀਕਰਨ ਦਿੰਦੇ ਸਨ ਅਤੇ ਇਸ ਦੇ ਉਲਟ, ਨਵੇਂ ਵਿਚਾਰਾਂ ਵਾਲਾ ਵਕਤਾ ਰਵਾਇਤੀ ਸੋਚ ਨੂੰ ਰੱਦ ਕਰਦਾ ਨਵੇਂ ਵਿਚਾਰਾਂ/ਵਿਸ਼ਵਾਸ ਲਈ ਧਰਾਤਲ ਦਾ ਨਿਰਮਾਣ ਕਰਦਾ ਸੀ ਅਤੇ ਵਿਵਾਦਾਂ ਤੋਂ ਉੱਭਰ ਰਹੇ ਕਈ ਨਵੇਂ ਵਿਚਾਰਾਂ ਨੂੰ ਜਨਮ ਦਿੰਦਾ ਸੀ। ਵਿਸਥਾਪਨ ਦੀ ਇਹ ਪ੍ਰਕਿਰਿਆ ਇਕ ਨਵੇਂ ਅਰਥ ਯੁੱਗ ਦਾ ਨਿਰਮਾਣ ਕਰਦੀ ਹੈ।
ਗੁਰੂ ਗ੍ਰੰਥ ਸਾਹਿਬ ਵਿਚ ‘ਸਿਧ ਗੋਸਟਿ’ ਸਿਰਲੇਖ ਅਧੀਨ ਇਕੋ ਇਕ ਗੋਸਟ ਰਚਨਾ ਦਰਜ ਹੈ। ਇਹ ਗੋਸਟ ਪਹਿਲੇ ਸਿੱਖ ਗੁਰੂ, ਗੁਰੂ ਨਾਨਕ ਦੇਵ ਦੀ ਲੰਬੀ ਰਚਨਾ ਹੋਣ ਕਰਕੇ ਮਹੱਤਵਪੂਰਨ ਮੰਨੀ ਜਾਂਦੀ ਹੈ, ਜਿਸ ਵਿਚ ਗੁਰੂ ਨਾਨਕ ਨੇ ਸਮਕਾਲੀ ਸਿੱਧ ਤੇ ਨਾਥ ਯੋਗੀ ਪਰੰਪਰਾ ਨਾਲ ਵਿਚਾਰ ਵਟਾਂਦਰਾ/ਸੰਵਾਦ ਕੀਤਾ ਹੈ। ਇਸ ਨਾਲ ਸਮੇਂ ਦੇ ਸਥਾਪਿਤ ਵਿਚਾਰਾਂ ਪ੍ਰਤੀ ਨਾਬਰੀ ਸਿਰਜਦੇ ਹੋਏ, ਗੁਰੂ ਨਾਨਕ ਨੇ ਸਮੇਂ ਦੇ ਸਿਧਾਂਤਾਂ ਦੀ ਖੜੋਤ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਨਵੇਂ ਵਿਚਾਰਾਂ ਤੇ ਮੁੱਲ ਪ੍ਰਣਾਲੀਆਂ ਦਾ ਨਿਰਮਾਣ ਕੀਤਾ ਹੈ, ਜੋ ਮਨੁੱਖ ਹਿਤੈਸ਼ੀ ਪ੍ਰਵਿਰਤੀ ਦੀ ਧਾਰਨੀ ਹੈ। ਗੁਰੂ ਨਾਨਕ ਨੇ ‘ਸਿਧ ਗੋਸਟਿ’ ਵਿਚ ਜੋ ਨਵੇਂ ਵਿਚਾਰਾਂ ਅਤੇ ਸੰਕਲਪਾਂ ਦੀ ਵਿਆਖਿਆ ਕੀਤੀ, ਉਨ•ਾਂ ਨੂੰ ਚੇਤੰਨ ਅਤੇ ਅਗਾਊਂ ਪੱਧਰ ਤੇ ਅੰਤਰ-ਸੰਵਾਦ ਦੀ ਪ੍ਰਕਿਰਿਆ ਦਾ ਇਸਤੇਮਾਲ ਕਰਕੇ ਬਣਾਇਆ ਗਿਆ ਹੈ। ਇਸ ਪ੍ਰਕਿਰਿਆ ਦਾ ਇਸਤੇਮਾਲ ਕਰਕੇ ਗੁਰੂ ਨਾਨਕ ਨੇ ‘ਸਿਧ ਗੋਸਟਿ’ ਵਿਚ ਸਿੱਧ ਅਤੇ ਨਾਥਾਂ ਦੇ ਵਿਭਿੰਨ ਸਕੂਲਾਂ ਦੀ ਵਿਹਾਰਿਕਤਾ ਉੱਤੇ ਸਵਾਲੀਆਂ ਨਿਸ਼ਾਨ ਲਗਾਇਆ ਹੈ। ‘ਸਿਧ ਗੋਸਟਿ’ ਵਿਚ ਇਹ ਪ੍ਰਕਿਰਿਆ ਇੱਕ ਵਿਚਾਰਧਾਰਾ ਦੇ ਰੂਪ ਵਿੱਚ ਉੱਭਰੀ ਹੈ, ਜੋ ਧਾਰਮਿਕ ਵਿਚਾਰਾਂ, ਅਭਿਆਸ ਅਤੇ ਸਮੇਂ ਦੀਆਂ ਖਾਹਿਸ਼ਾਂ ਪ੍ਰਤੀ ਪ੍ਰਤਿਕਿਰਿਆ ਵੀ ਹੈ। ਇਹ ਪ੍ਰਤੀਰੋਧ ਦੀ ਵਿਚਾਰਧਾਰਾ ਨੂੰ ਸਿੱਧ-ਨਾਥ ਬਾਣੀ ਅਤੇ ਗੁਰੂ ਨਾਨਕ ਦੇ ਸਮਕਾਲੀ ਟਕਰਾਅ ਵਿਚੋਂ ਸਮਝਿਆ ਜਾ ਸਕਦਾ ਹੈ। ਇਥੇ ਇਹ ਸਪੱੱਸ਼ਟ ਕਰ ਦੇਣਾ ਠੀਕ ਹੋਵੇਗਾ ਕਿ ਅੰਤਰ-ਪਾਠ ਸੰਬੰਧ, ਜੋ ਗੁਰੂ ਨਾਨਕ ਅਤੇ ਸਿੱਧ-ਨਾਥ ਬਾਣੀ ਵਿਚ ਬਣਾਦੇ ਹਨ, ਉਨ•ਾਂ ਦੀ ਤਲਾਸ਼ ਕਰਨ ਦਾ ਉਦੇਸ਼ ਨਾਨਕ ਦੀ ਬਾਣੀ ਦੀ ਮੌਲਿਕਤਾ ਨੂੰ ਚੁਣੌਤੀ ਦੇਣਾ ਨਹੀਂ ਸਗੋਂ, ਇਸਦੇ ਨਿਖੜਵੇਂ ਤੇ ਨਿਵੇਕਲੇ ਚਰਿੱਤਰ ਦੇ ਨਿਰਮਾਣ ਨੂੰ ਪਛਾਨਣਾ ਹੈ:
ਪੰਜਾਬ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਵੇਲੇ ਬਹੁਤੇ ਲੋਕ ਗੋਰਖ ਪੰਥੀ ਕੰਨਪਾਟੇ ਜੋਗੀਆਂ ਦੇ ਅਸਰ ਹੇਠ ਸਨ। ਇਹ ਜੋਗੀ ਆਪਣੀਆਂ ਰਿਧੀਆਂ ਸਿੱਧੀਆਂ ਦਾ ਵਿਖਾਲਾ ਕਰਕੇ, ਵਰ ਦਾ ਲਾਲਚ ਤੇ ਤੰਤਰਾਂ ਦਾ ਪ੍ਰਚਾਰ ਕਰਕੇ ਆਪਣਾ ਗੁਜ਼ਾਰਾ ਤੋਰਦੇ ਸਨ। ਗੁਰੂ ਨਾਨਕ ਦੇਵ ਜੀ ਦੀ ਬਹੁਤ ਸਾਰੀ ਬਾਣੀ ਇਨ•ਾਂ ਜੋਗੀਆਂ ਤੇ ਪੀਰਾਂ ਅਥਵਾ ਨਾਥਾਂ ਨੂੰ ਮੁੱਖ ਰੱਖਕੇ ਉਨ•ਾਂ ਨਾਲ ਗੋਸ਼ਟੀਆਂ ਕਰਕੇ ਉਚਾਰੀ ਗਈ ਹੈ। (ਸਿੰਘ.1982.ਪੰ. 20)
ਵੇਦਾਂ ਨੂੰ ਸਰਬ-ਵਿਆਪਕ ਸਵੀਕਾਰ ਕਰਨ ਦਾ ਸੰਕਲਪ ਆਮ ਤੌਰ ‘ਤੇ ਭਾਰਤ ਦੇ ਮੱਧਕਾਲ ਬਹੁਤ ਪ੍ਰਸਿੱਧ ਸੀ, ਪਰ ਉਸ ਸਮੇਂ ਦੌਰਾਨ ਇਹ ਸਿਰਫ ਇਕੋ ਇਕ ਧਾਰਨਾ ਨਹੀਂ ਸੀ। ਵੇਦ-ਵਿਰੋਧੀ ਧਾਰਨਾਵਾਂ ਵੀ ਉਸ ਸਮੇਂ ਵਿਚ ਮੌਜੂਦ ਸਨ। ਛੇਵੀਂ-ਸੱਤਵੀਂ ਸਦੀ ਵਿੱਚ ਇਹ ਵੇਦ-ਵਿਰੋਧੀ ਧੁਨੀ ਨੂੰ ਹੋਰ ਵਧੇਰੇ ਸਪੱਸ਼ਟ ਰੂਪ ਵਿੱਚ ਸੁਣਾਣਿਆ ਜਾ ਸਕਦਾ ਸੀ, ਜੋ ਆਪਣੀਆਂ ਜੜ•ਾਂ ਬੁੱਧ ਅਤੇ ਜੈਨ ਧਰਮ ਵਿਚੋਂ ਪਸਾਰਦੀ ਸੀ। ਪਰ ਛੇਵੀਂ-ਸੱਤਵੀਂ ਸਦੀ ਵਿਚ ਵਿਕਸਿਤ ਹੋਈ ਨਵੀਂ ਵੇਦ-ਵਿਰੋਧੀ ਰੁਚੀ ਇਕ ਵੱਖਰੀ ਕਿਸਮ ਦੀ ਸੀ। ਇਹ ਬੌਧ ਧਰਮ/ਜੈਨ ਧਰਮ ਵਰਗ ਸਰਬਸ਼ਕਤੀਮਾਨ ਪਰਮਾਤਮਾ ਦੀ ਹੋਂਦ ਤੋਂ ਇਨਕਾਰੀ ਨਹੀਂ ਸੀ, ਸਗੋਂ ਕਈਆਂ ਹਾਲਾਤਾਂ ਵਿਚ ਇਹ ਵੇਦ-ਵਿਰੋਧੀ ਧੁਨੀ ਵਿਚ ਅਦਵੈਤ ਦੀ ਸੁਰ ਜਿਆਦਾ ਸਪੱਸ਼ਟ ਤੌਰ ‘ਤੇ ਸੁਣਾਈ ਦਿੰਦੀ ਸੀ। ਸਦੀਆਂ ਦੇ ਬੀਤਣ ਨਾਲ ਇਹ ਵੈਦ-ਵਿਰੋਧੀ ਧੁਨੀ ਦਾ ਰੂਪ ਦ੍ਰਿੜ ਹੀ ਨਹੀਂ, ਸਗੋਂ ਕਠੋਰ ਵੀ ਹੁੰਦਾ ਗਿਆ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਵੇਦ-ਵਿਰੋਧੀ ਧੁਨੀ ਨਿਮਨ-ਜਾਤਾਂ ਦੀਆਂ ਅਕਾਖਿਆ ਵਿਚੋਂ ਨਿਕਲਦੀ ਸੀ? ਜਾਂ ਕੀ ਇਹ ਹੇਠਲੀਆਂ ਜਾਤਾਂ ਦੀ ਭਾਵਨਾ ਸੀ ਜੋ ਆਰੀਆ ਭਾਸ਼ਾ ਵਿੱਚ ਪ੍ਰਗਟ ਨਹੀਂ ਸੀ ਹੋ ਸਦੀਆਂ? (ਦਵੇਦੀ.ਪੰਨਾ.75)। ਇੱਥੇ ਇਸ ਸਵਾਲ ਦਾ ਜਵਾਬ ਨਿਰਸੰਦੇਹ ‘ਨਹੀਂ’ ਹੈ। ਇਹ ਵੇਦ-ਵਿਰੋਧੀ ਧੁਨੀ ਨੀਵੀਆਂ ਜਾਤਾਂ ਦੀ ਅਵਾਜ਼ ਨਹੀਂ ਸੀ ਸਗੋਂ ਇਹ ਤਤਕਾਲੀ ਰਾਜਨੀਤਿਕ, ਸਮਾਜਿਕ ਤੇ ਆਰਥਿਕ ਕਾਰਨਾਂ ਕਰਕੇ ਬੁੱਧ ਧਰਮ ਅਤੇ ਜੈਨ ਧਰਮ ਦੀ ਅਪ੍ਰਸੰਗਤਾ ਦਾ ਪ੍ਰਮਾਣ ਸੀ। ਹਾਲਾਂਕਿ ਇਹ ਵੇਦ-ਵਿਰੋਧੀ ਧੁਨੀ ਦਾ ਅਧਾਰ ਬੌਧ-ਦਰਸ਼ਨ ਵਿਚ ਨਿਹਿਤ ਸੀ, ਜੋ ਮੌਜੂਦਾ ਜੀਵਨ-ਪ੍ਰਣਾਲੀ ਦੀ ਵਧੇਰੇ ਸੰਭਾਵੀ ਵਿਆਖਿਆ ਅਤੇ ਹੱਲ ਪੇਸ਼ ਕਰਦੀ ਸਿੱਧ/ਨਾਥ-ਸੰਪਰਦਾਇ (ਸੰਪ੍ਰਦਾਵਾਂ) ਦੇ ਰੂਪ ਵਿਚ ਪ੍ਰਗਟ ਹੋਈ ਸੀ।
‘ਸਿੱਧ’ ਦਾ ਅੱਖਰੀ ਅਰਥ ਵੀ ‘ਸਾਧਨਾ’ ਅਰਥਾਤ ਕਿਸੇ ਕੰਮ ਦੀ ਸਿਧੀ ਨਾਲ ਮਨ ਨੂੰ ਕਾਬੂ ਕਰਨਾ ਅਤੇ ਸਾਧਣਾ ਹੈ। ਭਾਰਤੀ ਵਿਦਵਾਨ ਬੜੇ ਚਿਰ ਤੋਂ ਮਨ ਨੂੰ ਵਿਸ਼ੇ ਵਿਕਾਰਾਂ ਦਾ ਕੇਂਦਰ ਸਮਝਦੇ ਰਹੇ ਹਨ ਅਤੇ ਆਤਮਕ ਉਚਤਾ ਲਈ ਇਸ ਉੱਤੇ ਕਾਬੂ ਪਾਉਣਾ ਨੂੰ ਯੋਗ ਮੰਨਦੇ ਰਹੇ ਹਨ। ਬੁੱਧ ਦਾ ਪ੍ਰਚਾਰ ਵੀ ਵਧੇਰੇ ਕਰਕੇ ਕਰਮ ਕਾਂਡ ਨੂੰ ਹੀ ਸੁਧਾਰਨਾ ਸੀ ਅਤੇ ਇਕ ਪ੍ਰਾਣੀ ਆਪਣੇ ਕਰਮਾਂ ਨੂੰ ਨੇਕ ਜਾਂ ਠੀਕ ਰਾਹ ‘ਤੇ ਤਾਂ ਹੀ ਲਿਆ ਸਕਦਾ ਹੈ, ਜੇ ਉਸ ਨੇ ਆਪਣੇ ਮਨ ਉੱਤੇ ਕਾਬੂ ਪਾ ਕੇ ਉਸ ਨੂੰ ਚੰਗੀ ਤਰ•ਾਂ ਸਾਧ ਲਿਆ ਹੋਵੇ (ਕਸੇਲ, ਸਿੰਘ ਅਤੇ ਲਾਂਬਾ 2002,ਪੰ.22)। ਅਸਲ ਵਿਚ ਮਨ ਦੀਆਂ ਇੱਛਾਵਾਂ ਨੂੰ ਸੀਮਿਤ ਤੇ ਨਿਰੰਤਰਤ ਕਰਨ ਦਾ ਸੰਦੇਸ਼ ਦੇਣ ਵਾਲਾ ਬੁੱਧ-ਮੱਤ ਜਦੋਂ ਸੰਸਥਾਈ ਤੇ ਕਰਮ-ਕਾਂਡੀ ਸਰੂਪ ਅਖ਼ਤਿਆਰ ਕਰਕੇ ਲੋਕ-ਮਨ ਤੋਂ ਦੂਰ ਚਲਾ ਗਿਆ ਤਾਂ ਬਹੁਤ ਸਾਰੇ ਭਿਖਸ਼ੂ ਸਿੱਧਾਂ ਦੇ ਰੂਪ ਵਿਚ ਸਮਾਜ ਵਿਚ ਆ ਨਿਕਲੇ ਸਨ­ ਜਿਨ•ਾਂ ਨੇ ਧਰਮ-ਸਾਧਨਾਂ ਅਤੇ ਜੀਵਨ ਦਾ ਸਿਧਾਂਤ ਬੁੱਧ-ਮੱਤ ਦੀ ਨਵੀਨ ਵਿਆਖਿਆ ਵਿਚੋਂ ਸਿਰਜਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ‘ਤੇ ਬਹੁਤ ਸਾਰੇ ਬੋਧੀ ਭਿਕਸ਼ੂ ਮਹਾਯਾਨ ਸੰਪ੍ਰਦਾਇ ਦੇ ਨਾਮ ਹੇਠ ਬੋਧੀ ਪੰਥ ਤੋਂ ਬਾਹਰ ਆਏ। ਇਹ ਮਹਾਯਾਨ ਸੰਪ੍ਰਦਾਇ ਸਮਾਜਕਿ ਕਲਿਆਣਕਾਰੀ ਕਿਰਿਆਵਾਂ  ਨਾਲ ਜੁੜ•ੇ ਹੋਇਆ ਸੀ (ਭਾਰਤੀ,1968,ਪੰ.101) (ਇਸ ਦੇ ਮੁਕਾਬਲੇ ਹੀਣਯਾਨ ਪਰੰਪਰਾ ਵਿਅਕਤੀਗਤ ਜਾਂ ਨਿੱਜੀ ਸੁਧਾਰ ਤੱਕ ਹੀ ਸੀਮਿਤ ਸੀ ਅਰਥਾਤ ਬੁੱਧ ਧਰਮ ਦੇ ਸਿਧਾਂਤਕ ਪਹਿਲੂਆਂ ਨਾਲ ਜੁੜੀ ਹੋਈ ਸੀ) ਅਤੇ ਬਾਅਦ ਵਿਚ ਮਹਾਯਾਨ ਪੰਥ ਵਿਚੋਂ ਵਲਾਸੀ ਵਜਰਯਾਨੀ ਸੰਪਰਦਾਇ ਦਾ ਉਦਭਵ ਹੁੰਦਾ ਹੈ। ਇਹ ਵਜਰਯਾਨੀ ਸੰਪ੍ਰਦਾਇ ਵਿਚ ਕੁਝ ਸੁਧਾਰਕ ਸਨ ਜਿਨ•ਾਂ ਨੇ ਮਨ ਅਤੇ ਸੋਚ ਦੀ ਸ਼ੁੱਧਤਾ ਨਾਲ ਸਹਿਜ ਅਵਸਥਾ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਬਾਅਦ ਵਿੱਚ ਭਾਰਤੀ ਦਰਸ਼ਨ ਵਿੱਚ ਸਹਿਯਾਨੀ ਮੱਤ ਦੇ ਰੂਪ ਵਿੱਚ ਜਾਣੇ ਗਏ, ਸਿੱਧ-ਮੱਤ ਇਨ•ਾਂ ਸਹਿਜਯਾਨੀਆਂ ਵਿਚੋਂ ਹੀ ਪੈਦਾ ਹੋਇਆ ਸੀ­ ਜਿਨ•ਾਂ ਨੇ ਸਮਾਜਕਿ ਸਮੱਸਿਆਵਾਂ ਨੂੰ ਮੁਖਾਤਿਬ ਹੋਕੇ, ਬੋਧ-ਧਰਮ ਦੀ ਸੌਖੀ, ਵਿਹਾਰਕ ਵਿਆਖਆਿ ਪ੍ਰਦਾਨ ਕੀਤੀ। ਇਸ ਨਵੀਨ ਵਿਆਖਿਆ ਅਧੀਨ ”ਮਹਾਤਮਾ ਬੁੱਧ ਨੇ (ਜਿਥੇ) ਮਨੁੱਖੀ ਹੋਂਦ ਦੀ ਵਿਆਖਿਆ ਕਰਦਿਆਂ ਦੁੱਖ ਦਾ ਸੰਕਲਪ ਪੇਸ਼ ਕੀਤਾ ਸੀ ਅਤੇ ਇਸਦਾ ਕਾਰਨ ਕਾਮਨਾ  ਨੂੰ ਮੰਨਿਆ ਸੀ। ਅਰਥਾਤ ਸੰਸਾਰ (ਭਵ) ਦੁੱਖਾਂ ਦਾ ਘਰ ਹੈ। ਇਸ ਵਿਚ ਰਹਿਣ ਵਾਲੇ ਮਨੁੱਖ ਦੀ ਹੋਂਦ ਦੁੱਖਮਈ ਹੈ। ਦੁੱਖ ਦਾ ਕਾਰਣ ਤ੍ਰਿਸ਼ਨਾ ਜਾਂ ਕਾਮਨਾ ਹੈ। ਕਾਮਨਾ ਦੇ ਪ੍ਰਭਾਵ ਤੋਂ ਬਚਣ ਦਾ ਇਕੋ-ਇਕ ਢੰਗ ਹੈ-ਮੱਧਮਾਰਗ। ਬੁੱਧ ਨੇ ਇਸੇ ਮੁਕਤੀ-ਮਾਰਗ ਨੂੰ ਨਿਰਵਾਣ ਆਖਿਆ ਹੈ, (ਉਥੇ) ਸਿੱਧਾਂ ਨੇ ਬੌਧ ਪਰੰਪਰਾ ਦੇ ਮੂਲ ਸੰਕਲਪਾਂ-ਤ੍ਰਿਸ਼ਨਾ, ਭਵ ਅਤੇ ਨਿਰਵਾਣ-ਦੀ ਨਵੀਂ ਵਿਆਖਿਆ ਪੇਸ਼ ਕੀਤੀ। ਉਨ•ਾਂ ਨੇ ਤ੍ਰਿਸ਼ਨਾ ਨੂੰ ਭਵ ਦਾ ਕਾਰਣ ਤਾਂ ਮੰਨਿਆ ਪਰ ਨਿਰਵਾਣ ਦੀ ਪ੍ਰਾਪਤੀ ਲਈ ਤ੍ਰਿਸ਼ਨਾ ਨੂੰ ਅਤ੍ਰਿਪਤ ਰੱਖਣ ਦੀ ਬਜਾਏ ਉਸਦੇ ਸੰਜਮਸ਼ੀਲ ਭੋਗ ਉੱਤੇ ਬਲ ਦਿੱਤਾ। ਇਸੇ ਲਈ ਉਨ•ਾਂ ਨੇ ਆਪਣੇ ਮਾਰਗ ਨੂੰ ਮਹਾਰਾਗ (great attachment) ਦਾ ਮਾਰਗ ਆਖਿਆ (ਹੈ) (ਸਿੰਘ. ੨੦੦੪.ਪੰ.੧੮) ਇਸ ਤਰ•ਾਂ ਸਿੱਧ-ਮੱਤ ਸੰਜਮਸ਼ੀਲ ਭੋਗ ਨੂੰ ਮਹੱਤਤਾ ਦਿੰਦੇ ਹੋਏ ਆਤਮ-ਗਿਆਨ, ਗੁਰੂ ਦੀ ਅਗਵਾਈ, ਤਾਂਤਰਿਕ ਵਿੱਦਿਆ ਅਤੇ ਮਨੁੱਖੀ-ਦੇਹ ਦੀ ਸਰਵ-ਉੱਚਤਾ ਨੂੰ ਦ੍ਰਿੜ ਕਰਵਾਉਂਦੇ ਹੋਏ ਅਵੈਦਿਕ ਵਿਚਾਰਧਾਰਾ ਨੂੰ ਅੱਗੇ ਤੋਰਦਾ ਹੈ।
ਭਾਰਤੀ ਦਰਸ਼ਨ ਦੀ ਯਾਤਰਾ ਵਿਚ ਇਕ ਹੋਰ ਮਹੱਤਵਪੂਰਨ ਯੋਗਦਾਨ ਨਾਥ ਯੋਗੀਆਂ ਦੀ ਪਰੰਪਰਾ ਦੁਆਰਾ ਸਾਹਮਣੇ ਆਉਂਦਾ ਹੈ। ਇਸ ਪਰੰਪਰਾ ਨੇ ਪਹਿਰਾਵੇ ਅਤੇ ਰਸਮਾਂ, ਮੂਰਤੀ ਪੂਜਾ ਅਤੇ ਸਰੀਰਕ ਇੱਛਾਵਾਂ ਦੀ ਸੰਤੁਸ਼ਟੀ ਦੇ ਰੂਪ ਵਿਚ ਦਿਖਾਵਾ ਕਰਨ ਦੀ ਦਲੀਲ ਦੀ ਨਿੰਦਾ ਕੀਤੀ ਅਤੇ ਸਿੱਧ ਪਰੰਪਰਾ ਦੀ ਪ੍ਰਤੀਕ੍ਰਿਆ ਵਜੋਂ ਨਾਥ ਯੋਗੀਆਂ ਨੇ ਪਤੰਜਲੀ ਦੇ ਯੋਗ ਦਰਸ਼ਨ ਵਿੱਚ ਵਿਸ਼ਵਾਸ ਰੱਖਦੇ­ ਸ਼ਿਵ ਨੂੰ ਆਦਿ ਨਾਥ ਮੰਨਿਆ ਅਤੇ ਜੰਗਲਾਂ ਵਿੱਚ ਬ੍ਰਹਮਚਾਰੀ ਜੀਵਨ ਬਤੀਤ ਕਰਨ ਉੱਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ, ਇਸ ਪਰੰਪਰਾ ਨੇ ਸਮਾਨਤਾ ਦੇ ਕੇਦਰਾਂ ਨੂੰ ਉਤਸ਼ਾਹਿਤ ਕੀਤਾ (ਲੰਗਰ ਪ੍ਰਥਾ) ਅਤੇ ਇਸ ਪ੍ਰਕਾਰ ਉਨ•ਾਂ ਦੀਆਂ ਸਿੱਖਿਆਵਾਂ ਵਿੱਚ ਅਧਿਆਤਮਿਕ ਅਨੁਭਵ ਦੇ ਨਾਲ ਇੱਕ ਸਮਾਜਿਕ ਦਿਸ਼ਾ ਨਿਰਦੇਸ਼ ਵੀ ਸ਼ਾਮਲ ਕਰ ਦਿੱਤਾ। ਅਕਸਰ ਸਿਧਾਂ ਦੀ ਪਰੰਪਰਾ ਅਤੇ ਨਾਥ ਯੋਗੀ ਪਰੰਪਰਾ ਨੂੰ ਭ੍ਰਮਕ ਰੂਪ ਵਿਚ ਇਕੋ ਹੀ ਮੰਨਿਆ ਜਾਂਦਾ ਹੈ। ਪਰ ਗੰਭੀਰ ਰੂਪ ਵਿਚ ਇਸ ਦੀ ਸਮੀਖਿਆ ਕੀਤੀ ਜਾਵੇਂ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਬੋਧ ਧਰਮ ਦੇ ਪ੍ਰਭਾਵ ਅਧੀਨ ਸਿੱਧ ਪਰੰਪਰਾ ਭਾਰਤ ਦੇ ਕੇਂਦਰੀ ਅਤੇ ਪੂਰਬੀ ਹਿੱਸਿਆਂ ਵਿਚ ਫੈਲੀ ਹੋਈ ਸੀ ਅਤੇ ਯੋਗੀ ਪਰੰਪਰਾ ਨੇ ਸ਼ੈਵ ਪੰਥ ਵੱਲ ਝੁਕਦੀ ਹੋਈ, ਭਾਰਤ ਦੇ ਉੱਤਰੀ-ਪੱਛਮੀ ਭਾਗਾਂ ਵਿਚ ਵਧੇਰੇ ਪ੍ਰਵਾਨਗੀ ਪ੍ਰਾਪਤ ਕੀਤੀ। ਜਿਨ•ਾਂ ਨੇ ਪੰਜਾਬ ਅਤੇ ਰਾਜਸਥਾਨ ਵਿੱਚ ਪ੍ਰਚਲਿਤ ਕਵਿਤਾ ਦੇ ਰੂਪਾਂ ਅਤੇ ਭਾਸ਼ਾਵਾਂ ਵਿੱਚ ਸਾਹਿਤਕ ਰਚਨਾ ਕੀਤੀ। ਇਸੇ ਤਰ•ਾਂ ਸਿਧ ਪ੍ਰੰਪਰਾ ਵਿਚ ਸਰੀਰਿਕ ਇੱਛਾਵਾਂ ਦੀ ਸੰਤੁਸ਼ਟੀ, ਸੰਜਮ ਅਤੇ ਤਪੱਸਿਆ ਉੱਤੇ ਜੋਰ ਦਿੱਤਾ ਗਿਆ ਸੀ ਅਤੇ ਯੋਗ-ਪਰੰਪਰਾ ਤਿਆਗ ਵਿਚ ਵਿਸ਼ਵਾਸ ਕਰਦੀ ਹੋਈ ਸਰੀਰ ਦੀਆਂ ਇੱਛਾਵਾਂ ਦੀ ਸੰਤੁਸ਼ਟੀ ਨੂੰ ਮਨਜ਼ੂਰ ਨਹੀਂ ਕਰਦੀ। ਇਹ ਹੀ ਕਾਰਨ ਹੈ ਕਿ ਯੋਗਿਕ ਦਰਸ਼ਨ ਨੇ ਤਿਆਗ ਦੇ ਜੀਵਨ ਨੂੰ ਮਜ਼ਬੂਤ  ਢੰਗ ਨਾਲ ਸਮਰਥਨ ਕੀਤਾ ਔਰਤ ਤੋਂ ਦੂਰੀ ਬਣਾਉਣ ਨੂੰ ਮੁਕਤੀ ਦਾ ਸਾਧਨ ਦੱਸਿਆ।
ਹਾਲਾਂਕਿ ਨਾਥ-ਯੋਗੀ ਸ਼ਿਵ-ਭਗਤ ਅਤੇ ਸਿੱਧ ਬੋਧ ਭਗਤ ਸਨ, ਪਰ ਆਪਣੀ ਵੱਖਰੀ ਵਿਚਾਰਧਾਰਾ ਦੇ ਬਾਵਜੂਦ ਸਿੱਧ ਅਤੇ ਨਾਥ-ਯੋਗੀ ਪਦ ਭਾਰਤ ਦੇ ਮੱਧਕਾਲ ਵਿੱਚ ਆਪਸ ਵਿਚ ਮਿਲ ਗਏ ਸਨ। ਸਿੱਧਾਂ ਲਈ ਸ਼ਬਦ ‘ਨਾਥ’ ਕੋਈ ਅਜਨਬੀ ਨਹੀਂ ਸੀ, ਜਦਕਿ ਨਾਥ ਲਈ ਸ਼ਬਦ ‘ਸਿੱਧ’ ਬੇਅਰਥ ਨਹੀਂ ਸੀ ਰਹਿ ਗਿਆ, ਜਿਵੇਂ ਮਛ੍ਰੰਦਰ ਨਾਥ (ਮਤ੍ਰਸਰੇਂਦ੍ਰ ਨਾਥ) ਗੋਰਖ ਨਾਥ ਦਾ ਅਧਿਆਤਮਿਕ ਗੁਰੂ ਸੀ, ਜਿਸ ਨੂੰ ਉਸਦੇ ਜਨਮ ਤੋਂ ਸਿੱਧ ਮੰਨਿਆ ਜਾਂਦਾ ਹੈ। ਇਹ ਵੀ ਸੱਚ ਹੈ ਕਿ ਮਛ੍ਰੱਦਰ ਨਾਥ ਦੀ ਗਿਣਤੀ ਸੰਸਥਾਪਕ ਨਾਥਾਂ ਵਿਚ ਹੁੰਦੀ ਵੀ ਸੀ ਅਤੇ ਗੋਰਖ ਨਾਥ ਵੀ ਚੌਰਾਸੀ ਸਿਧਾਂ ਵਿਚ ਸ਼ਾਮਲ ਸੀ। ਇਸ ਦਾ ਅਰਥ ਹੈ ਕਿ ਉਹ ਨਾਥ ਪੰਥ ਦੀ ਸਿਰਜਨਾ ਤੋਂ ਪਹਿਲਾਂ ਸਿੱਧ ਸਾਧਕ ਸਨ। ਹੋਰ ਪ੍ਰਮੁੱਖ ਸਿੱਧ ਜਿਵੇਂ ਕਿ ਚਰਪਟਾਪਾ, ਕਾਨ•ਪਾ ਜਾਂ ਕਰਾਈਪਾ, ਜਲੰਧਾਰਾ ਅਤੇ ਨਾਗ੍ਰਾਜੁਨ ਵੀ ਨੌਂ ਨਾਥਾਂ ਵਿਚ ਪ੍ਰਮੁੱਖ ਸਥਾਨ ਪ੍ਰਾਪਤ ਕਰਦੇ ਹਨ। ਆਪਸੀ ਮਿਸ਼ਰਨ ਕਾਰਨ ਹੀ ਗੁਰੂ ਨਾਨਕ ਦੇ ਸਮੇਂ ਤੱਕ ਨਾਥ ਅਤੇ ਸਿੱਧ ਸ਼ਬਦ ਇਕ ਦੂਜੇ ਨਾਲ ਮਿਲਾਏ ਗਏ ਅਤੇ ਉਨ•ਾਂ ਦੇ ਸਿਧਾਂਤ ਆਪਸ ਵਿਚ ਰੱਲਗੱਡ ਹੋ ਗਏ ਸਨ।
ਸਿੱਧਾਂ ਅਤੇ ਨਾਥ ਯੋਗੀ ਪਰੰਪਰਾ ਦੇ ਮਿਸ਼ਰਤ ਵਿਚਾਰਾਂ ਅਤੇ ਸਿਧਾਂਤ ਨੂੰ ਗੁਰਮਤਿ ਨੇ ਆਪਣੇ ਅੰਦਰ ਮੰਡਨ ਅਤੇ ਖੰਡਨ ਰੂਪ ਵਿਚ ਲਿਆ ਹੈ ਕਿਉਂਕਿ ਜਿਵੇਂ ਕਿ ਗੁਰਮਤਿ ਨੇ ਤੰਤਰ (ਕਾਲ), ਕਾਲਾ ਜਾਦੂ ਅਭਿਆਸ ਅਤੇ ਸਮਾਨਤਾ ਦੇ ਅਨੁਕੂਲਤਾ ਦੇ ਵਿਚਾਰਾਂ ਦੀ ਅਲੋਚਨਾ ਕੀਤੀ ਹੈ, ਫਿਰ ਵੀ ਇਹ ਸਿੱਧ ਪਰੰਪਰਾ ਦੇ ਸੰਕਲਪੀ ਪਰਿਭਾਸ਼ਾ ਨੂੰ ਅਪਣਾਉਣ ਤੋਂ ਦੂਰ ਨਹੀਂ ਰੁਕਦੀ। ਨਾਥ ਦੇ ਸੰਪਰਦਾਵਾਂ ਜਿਵੇਂ ਕਿ ਗੁਰਮੁਖ, ਵਿਸ਼ਵਾਸੀ, ਸੁੰਨ, ਨਿਰੰਜਣ (ਨਿਰਮਲ), ਨਿਰਵਾਣਾ (ਮੁਕਤੀ), ਨਾਦ (ਸੰਗੀਤ), ਬਿੰਦ (ਪਲ), ਸ਼ਬਦ, ਸੁਰਤ (ਚੇਤਨਾ) ਆਦਿ ਸ਼ਬਦਾਂ ਦਾ ਪ੍ਰਯੋਗ ਗੁਰਮਤਿ ਵਿਚ ਆਮ ਵੇਖਣ ਨੂੰ ਮਿਲਦਾ ਹੈ। ਗੁਰਮਤਿ ਦਾ ਖਾਸ ਯੋਗਦਾਨ ਇਸ ਤੱਥ ਵਿਚ ਹੈ ਕਿ ਇਸ ਨੇ ਇਨ•ਾਂ ਸੰਕਲਪਾਂ ਦੇ ਤੱਤ ਨੂੰ ਬਦਲਦੇ ਹੋਏ ਸੰਦਰਭ ਵਿਚ ਪਰਿਭਾਸ਼ਿਤ ਕੀਤਾ ਹੈ­ ਜਿਸ ਦੇ ਸਿੱਟੇ ਵਜੋਂ ਸੁੰਨ ਅਤੇ ਨਿਰੰਜਨ ਜਿਹੇ ਸੰਕਲਪਾਂ ਨੂੰ ਨਿਰੰਜਨ-ਨਿਰਾਕਾਰੀ ਵਰਗਾ ਸਰਵਸ਼ਕਤੀਮਾਨ ਰੂਪ ਪ੍ਰਦਾਨ ਕੀਤਾ ਗਿਆ (ਸਿੰਘ.2004.ਪੰ.23)। ਗੁਰਮਤਿ ਸਾਹਿਤ ਨਾਥ ਯੋਗੀਆਂ ਦੇ ਨਾਲ ਇਕ ਰਿਸ਼ਤਾ ਕਾਇਮ ਕਰਦਾ ਹੈ। ਜਿਸ ਵਿਚ ਇਕ ਪਾਸੇ ਗੁਰਮਤਿ ਵਿੱਚ ਸਾਧਨਾਂ ਅਤੇ ਸੰਗੀਤ (ਅਨਹਦ ਨਾਦ) ਵਰਗੀਆਂ ਧਾਰਨਾਵਾਂ ਨੂੰ ਅਪਣਾਇਆ ਗਿਆ ਹੈ ਅਤੇ ਗੁਰੂ ਦੀ ਮਹੱਤਤਾ ਅਤੇ ਭਾਈਚਾਰਕ ਰਸੋਈ (ਲੰਗਰ) ਦੀ ਰਵਾਇਤ ਵੀ ਗੁਰਮਤਿ ਵਿੱਚ ਇੱਕ ਅਹਿਮ ਸਥਾਨ ਪ੍ਰਾਪਤ ਕਰਦੀ ਹੈ। ਦੂਜੇ ਪਾਸੇ ਗੁਰਮਤਿ ਦਰਸ਼ਨ ਨਵੇਂ ਸੰਕਲਪਾਂ ਦਾ ਨਿਰਮਾਣ ਕਰਦੀ ਹੈ, ਜਿਸ ਵਿੱਚ ਔਰਤਾਂ ਨੂੰ ਸਤਿਕਾਰਯੋਗ ਮੰਨਦਿਆਂ, ਔਰਤ ਨੂੰ ਮਹਾਨ ਮਨੁੱਖ ਅਤੇ ਇੱਥੋਂ ਤਕ ਕਿ ਬਾਦਸ਼ਾਹ ਨੂੰ ਜਨਮ ਦੇਣ ਵਾਲੀ ਮੰਨਦੀ ਹੈ (ਸੋ ਕਿਉ ਮੰਦਾ ਆਖਿਐ ਜਿਤ ਜੰਮੇ ਰਜਾਨ) ਇਹ ਇਹੋ ਜਿਹੀਆਂ ਨਵੀਆਂ ਧਾਰਨਾਵਾਂ ਹਨ ਜੋ ਗੁਰਮਤਿ ਦੇ ਅਧਾਰ ਬਣਦੀਆਂ ਹਨ।
ਇਸ ਤਰ•ਾਂ ਇਹ ਸਪੱਸ਼ਟ ਹੈ ਕਿ ਗੁਰਮਤਿ ਪਿਛਲੇ ਭਾਰਤੀ ਸਕੂਲਾਂ ਨਾਲ ਵਿਚਾਰ ਵਟਾਂਦਰੇ ਵਿਚੋਂ ਆਕਾਰ ਗ੍ਰਹਿਣ ਕਰਦੀ ਹੈ, ਜਿਨਾਂ ਵਿਚੋਂ ਨਾਥ ਯੋਗੀ-ਸਿੱਧਾਂ ਦੀਆਂ ਰਵਾਇਤਾਂ ਵੀ ਇਕ ਸੀ। ਇਸ ਦਾ ਇਕ ਸਬੂਤ ਗੁਰੂ ਨਾਨਕ ਰਚਿਤ ‘ਰਾਮਕਲੀ ਕੀ ਵਾਰ’ ਵਿਚ ਵੇਖਿਆ ਜਾ ਸਕਦਾ ਹੈ, ਜਿਸ ਵਿਚ ਗੁਰੂ ਨਾਨਕ ਦੇਵ ਨੇ ਯੋਗੀਆਂ ਦੀਆਂ ਪੰਜ ਸ਼੍ਰੇਣੀਆਂ ਦਿੱਤੀਆਂ ਹਨ: 1. ਈਸ਼ਵਰ ਨਾਥ ਗ੍ਰਹੀ (ਈਸ਼ਵਰ ਨਾਥ ਨੂੰ ਮਛੰਦ੍ਰਰ ਨਾਥ ਵਜੋਂ ਜਾਣਿਆ ਜਾਂਦਾ ਹੈ), 2. ਗੋਰਖ ਨਾਥੁ ਅਵਧੂਤ, 3. ਗੋਪੀ ਚੰਦ ਉਦਾਸੀ, 4. ਚਰਪਟ ਪਖੰਡੀ ਅਤੇ 5. ਭਰਥਰੀ ਬੈਰਾਗੀ ਹੈ। ਭਾਈ ਕਾਨ• ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿਚ ਗ੍ਰਹੀ, ਆਧੂਤੀ, ਉਦਾਸੀ, ਪਾਖੰਡੀ ਅਤੇ ਬੈਰਾਗੀ ਆਦਿ ਦਾ ਵਰਨਣ ਕਰਦੇ ਕਿਹਾ ਹੈ ਕਿ ‘ਅਵਧੂਤ’ ਦਾ ਅਰਥ ਹੈ, ਕੰਬਦਾ, ਗਾਇਆ ਜਾਂਦਾ, ਤਬਾਹ ਹੋ ਜਾਂਦਾ ਹੈ; ਇੱਕ ਸਾਧੂ, ਸੰਤ, ਇੱਕ ਤਿਆਗੀਰ। ‘ਗ੍ਰਹੀ’: ਗ੍ਰਹਿਸਤੀ।  ‘ਉਦਾਸੀ’: ਗੈਰ-ਲਗਾਵ, ਤਪੱਸਿਆ, ਨਿਰਾਸ਼ਾ, ਵਿਵਸਥਿਤ ਦੁਨਿਆਵੀ ਅਲਗਾਵ। ‘ਬੈਰਾਗੀ’: ਜੋ ਸੰਸਾਰ ਦੀਆਂ ਚੀਜ਼ਾਂ ਨਾਲ ਪਿਆਰ ਨਹੀਂ ਕਰਦਾ ਹੈ। ‘ਪਖੰਡੀ’ ਦਾ ਭਾਵ ਹੈ ਕਿ ਇੱਕ ਸਾਧੂ ਜਿਹੜਾ ਆਪਣੀ ਵੀਰਯ ਦਾ ਧਿਆਨ ਰੱਖਦਾ ਹੈ। ਇਸ ਤੋਂ ਸਪਸ਼ਟ ਹੈ ਕਿ ਮਛ੍ਰੰਦਰ ਨਾਥ ਗਹਿਰੀ ਅਤੇ ਪਰਿਵਾਰਕ ਜੀਵਨ ਵਿਚ ਵਿਸ਼ਵਾਸ ਰੱਖਦਾ ਹੈ। ਗੋਰਖ ਨਾਥ­ ਭਰਥਰੀ ਨਾਥ ਅਤੇ ਗੋਪੀ ਨਾਥ ਨੇ ਘਰ ਛੱਡ ਕੇ ਜੀਵਨ ਜਿਊਣ ‘ਤੇ ਜ਼ੋਰ ਦਿੱਤਾ। ਚਰਪਟ ਨਾਥ ਜਿਨਸੀ ਖੁਸ਼ੀ ਨੂੰ ਰੋਕਦਾ ਹੈ ਅਤੇ ਇੱਛਾਵਾਂ ਨੂੰ ਮਾਰਦਾ ਹੈ। ਇਸ ਕਾਰਨ ਭਰਥਰੀ ਨਾਥ ਅਤੇ ਗੋਰਖ ਨਾਥ ਨੂੰ ‘ਬੈਰਾਗ ਪੰਥ’ ਦੇ ਪ੍ਰਚਾਰਕ ਮੰਨਿਆ ਜਾਂਦਾ ਹੈ। ਪਰ ਇਹ ਧਿਆਨ ਦੇਣ ਯੋਗ ਹੈ ਕਿ ਇਹਨਾਂ ਪੰਜ ਨਾਥਾਂ ਦੇ ਵੱਖੋ-ਵੱਖਰੇ ਵਿਚਾਰਾਂ ਦਾ ਇਹ ਮਤਲਬ ਨਹੀਂ ਹੈ ਕਿ ਉਹ ਇਕ-ਦੂਜੇ ਤੋਂ ਵੱਖਰੇ ਹਨ। ਸੱਚ ਇਹ ਹੈ ਕਿ ਨਾਥਾਂ ਦੇ ਸਾਰੇ ਉਪਰੋਕਤ ਵਿਚਾਰ ਗੋਰਖ ਨਾਥ ਦੀ ਸਮੁੱਚੀ ਵਿਚਾਰਧਾਰਾ ਦਾ ਹੀ ਹਿੱਸਾ ਹਨ, ਪਰ ਆਦਰਸ਼ ਦੇ ਕਿਸੇ ਖ਼ਾਸ ਹਿੱਸੇ ‘ਤੇ ਖਾਸ ਨਾਥ ਵੱਲੋਂ ਜ਼ੋਰ ਦਿੱਤੇ ਜਾਣ ਕਾਰਨ, ਉਹ ਪੰਥ ਉਸ ਨਾਥ ਦੇ ਨਾਮ ਦੁਆਰਾ ਪ੍ਰਭਾਸ਼ਿਤ ਹੋਣ ਲੱਗ ਗਿਆ ਸੀ। ‘ਰਾਮਕਲੀ ਦੀ ਵਾਰ’ ਤੋਂ ਇਲਾਵਾ, ਗੁਰੂ ਗ੍ਰੰਥ ਸਾਹਿਬ ਵਿਚ ਸਿੱਧਾਂ/ਨਾਥ ਦੇ ਨਾਂ ਦੇ ਬਹੁਤ ਸਾਰੇ ਪ੍ਰਸੰਗਾਂ ਦਾ ਜਿਕਰ ਹੈ, ਪਰ ਮਹੱਤਵਪੂਰਨ ਗੱਲਬਾਤ ਜਿਸ ਵਿਚ ਗੁਰੂ ਨਾਨਕ ਦੇਵ ਸਿੱਧਾਂ ਅਤੇ ਨਾਥਾਂ ਨਾਲ ਸਿੱਧੇ ਅਤੇ ਪ੍ਰਬੰਧ ਰੂਪ ਵਿਚ ਦਰਜ ਕਰਦੇ ਹਨ­ ਉਹ ਹੈ ‘ਸਿਧ ਗੋਸਟਿ’।
ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਇਕ ਗੋਸਟ ‘ਸਿਧ ਗੋਸਟਿ’ ਸਿਰਲੇਖ ਹੇਠ ਦਿੱਤੀ ਗਈ ਮਿਲਦੀ ਹੈ। ਇਹ ਗੋਸਟ ਗੁਰੂ ਨਾਨਕ ਦੇਵ ਦੁਆਰਾ ਰਾਗ ਰਾਮਕਾਲੀ ਵਿਚ ਲਿਖੀ ਇਕ ਮਹੱਤਵਪੂਰਨ ਅਤੇ ਲੰਬੀ ਰਚਨਾ ਹੈ। ਇਸ ਸਿਰਜਨਾ ਵਿਚ ਗੁਰੂ ਨਾਨਕ ਨੇ ਆਪਣੇ ਸਮਕਾਲੀਨ ਯੋਗੀਆਂ ਨਾਲ ਵਿਚਾਰ ਵਟਾਂਦਰਾ ਜਾਂ ਸੰਵਾਦ ਦਰਜ ਕੀਤਾ ਹੈ। ਇਸ ਕਵਿਤਾ ਵਿਚ ਗੁਰੂ ਨਾਨਕ ਦੇਵ ਨੇ ਸਿੱਧ/ਨਾਥ ਦੇ ਆਦਰਸ਼ਾਂ ਨਾਲ ਬ੍ਰਹਮ, ਪਰਮਾਤਮਾ, ਜੀਵਨ, ਜਨਮ, ਗੁਰੂ ਅਤੇ ਗੁਰਮੁਖ ਆਦਿ ਸੰਕਲਪਾਂ ਨਾਲ ਸੰਬੰਧਿਤ ਸੰਵਾਦ ਰਚਾਇਆ ਅਤੇ ਉਸਨੇ ਸਿੱਖ ਧਰਮ ਦੇ ਭਵਿੱਖ ਦੀ ਇਕ ਬੁਨਿਆਦ ਤਿਆਰ ਕੀਤੀ। ਪਰ ਸਿਧ ਗੋਸਟ ਕਦੋਂ ਅਤੇ ਕਿੱਥੇ ਹੋਈ? ਇਹ ਮਸਲਾ ਹਮੇਸ਼ਾ ਹੀ ਸਿੱਖ ਵਿਦਵਾਨਾਂ ਵਿਚ ਵਿਵਾਦ ਦਾ ਵਿਸ਼ਾ ਰਿਹਾ ਹੈ­ ਇਹ ਸੰਦਰਭ ਵਿਚ ਇਹ ਗੱਲ ਵਿਚਾਰਨਯੋਗ ਹੈ ਕਿ ਜਨਮ ਸਾਖੀਆਂ ਵਿਚ ਕਈ ਥਾਂਵਾਂ ਉੱਤੇ ਗੁਰੂ ਨਾਨਕ ਦੀ ਸਿੱਧਾਂ/ਨਾਥਾਂ ਨਾਲ ਵਾਰਤਾਲਾਪ ਦਾ ਜਿਕਰ ਆਇਆ ਹੈ ਅਤੇ ਭਾਈ ਗੁਰਦਾਸ ਦੁਆਰਾ ਰਚੀ ਗਈ ਪਹਿਲੀ ਵਾਰ ਵਿਚ ਵੀ ‘ਸਿਧ ਗੋਸਟਿ’ ਦੀ ਸਿਰਜਨਾ ਨੂੰ ਅਚੱਲ ਵਟਾਲਾ ਵਿਚ ਹੋਈ ਦਰਜ ਕੀਤਾ ਗਿਆ ਹੈ। ਪਰ ਭਾਈ ਗੁਰਦਾਸ ਨੇ ਜਿਨ•ਾਂ ਸਿੱਧਾਂ ਦੇ ਨਾਂ ਭੰਗਰ ਨਾਥ ਆਦਿ ਦਰਜ ਕੀਤੇ ਹਨ, ਉਹ ‘ਸਿਧ ਗੋਸਟਿ’ ਵਿਚ ਯੋਗੀਆਂ ਦੇ ਨਾਂਵਾਂ ਤੋਂ ਭਿੰਨ ਹਨ। ਵਲੀਅਤ ਵਾਲੀ ਜਨਮ ਸਾਖੀ ਵਿਚ ਕਿਹਾ ਕਿ ਸਿਧ ਗੋਸਟਿ ਸੁਮੇਰ ਪਰਬਤ ਉੱਤੇ ਹੋਈ ਸੀ। ਪਰ ‘ਸਿਧ ਗੋਸਟਿ’ ਦੀ ਅੰਦਰੂਨੀ ਗਵਾਹੀ ਦੱਸਦੀ ਹੈ ਕਿ ‘ਸਿਧ ਗੋਸਟਿ’ ਕਿਸੇ ਖਾਸ ਸਥਾਨ ਵਿਚ ਨਹੀਂ ਲਿਖੀ ਗਈ ਸੀ, ਇਸਦੇ ਵਿਚਲੇ ਸੰਵਾਦ ਸਾਰੇ ਸਥਾਨਾਂ ਦੇ ਸਿੱਧਾਂ ਨਾਲ ਹੋਏ ਸੰਵਾਦ ਦਾ ਹੀ ਸਿਰਜਨਾਤਮਕ ਰੂਪ ਹੈ (ਸਿੰਘ.1969.ਪੰ.15)। ਇਸ ਕਾਰਨ ਕਰਕੇ  ‘ਸਿਧ ਗੋਸਟਿ’ ਨੂੰ ਇਕ ਇਤਿਹਾਸਕ ਘਟਨਾ ਵਜੋਂ ਸਵੀਕਾਰ ਕਰਨ ਦੀ ਬਜਾਇ ਵਿਚਾਰਧਾਰਕ ਪਾਠ ਦੇ ਤੌਰ ‘ਤੇ ਹੀ ਵੇਖਿਆ ਜਾਣਾ ਚਾਹੀਦਾ ਹੈ। ਸੁਮੇਰ ਪਰਬਤ, ਗੋਰਖ ਹੱਟੜੀ, ਨਾਨਕ ਮੱਤੇ ਜਾਂ ਅਚੱਲ ਵਟਾਲੇ ਨਾਲ ‘ਸਿਧ ਗੋਸਟਿ’ ਦੇ ਸਿਰਜਨਾ ਸਥਾਨ ਨੂੰ ਜੋੜਨ ਦੀ ਬਜਾਇ ਇਸ ਨੂੰ ਰਚਨਾਂ ਨੂੰ ਸਾਹਿਤਕ ਪ੍ਰਕਿਰਿਆ ਅਧੀਨ ਹੀ ਸਮਝਣ ਦੀ ਜ਼ਰੂਰਤ ਹੈ। ‘ਸਿਧ ਗੋਸਟਿ’ ਦੀ ਸਿਰਜਣਾ ਪੂਰੀ ਸਿੱਧ/ਨਾਥ ਪਰੰਪਰਾ ਦੇ ਵਿਚਾਰਧਾਰਕ/ਸਿਧਾਂਤਕ ਪਹਿਲੂਆਂ ਦੇ ਨਾਲ ਸੰਵਾਦ ਰਚਾਉਂਦੀ ਹੈ ਅਤੇ ਸਮੇਂ-ਸਥਾਨ ਵਿੱਚ ਇਸ ਦੀਆਂ ਜੜ•ਾਂ ਨੂੰ ਤਲਾਸਣਾ ਨਹੀਂ ਚਾਹੀਦਾ ਹੈ। ‘ਸਿਧ ਗੋਸਟਿ’ ਦੀ ਰਚਨਾ ਸਮਾਜਿਕ-ਸਭਿਆਚਾਰਕ ਸਮੱਗਰੀ ਵਿਚ ਜੜ•ੀ ਹੋਈ ਹੈ, ਜਿਹੜੀ ਸਿੱਧ ਅਤੇ ਨਾਥ ਪਰੰਪਰਾ ਦੇ ਰੂਪ ਵਿਚ ਗੁਰੂ ਨਾਨਕ ਦਰਸ਼ਨ ਦੇ ਆਗਮਨ ਤੋਂ ਪਹਿਲਾਂ ਹੀ ਲੋਕ-ਮਨਾ ਵਿਚ ਮੌਜੂਦ ਸੀ। ਗੁਰੂ ਨਾਨਕ ਲਈ ਜ਼ਰੂਰੀ ਕਿ ਲੋਕਾਂ ਵਿਚ ਆਪਣੇ ਦਰਸ਼ਨ ਨੂੰ ਸਥਾਪਿਤ ਕਰਨ ਅਤੇ ਉਹਨਾਂ ਦੀ ਸਵੀਕ੍ਰਿਤੀ ਪ੍ਰਾਪਤ ਕਰਨ ਲਈ ਇਹ ਮਹਤੱਵਪੂਰਨ ਕਾਰਜ ਕੀਤਾ ਜਾਵੇ ਕਿ ਗੁਰੂ ਨਾਨਕ ਤੋਂ ਪਹਿਲਾਂ ਪ੍ਰਚਲਿਤ ਦਾਰਸ਼ਨਿਕ ਵਿਚਾਰਾਂ ਦੇ ਮਸਲਿਆ ਨੂੰ ਸੰਵਾਦ ਦਾ ਹਿੱਸਾ ਬਣਾਇਆ ਜਾਵੇ। ਇਸ ਤਰਕ ਨੂੰ ਇਸ ਤੱਥ ਤੋਂ ਤਾਕਤ ਮਿਲਦੀ ਹੈ ਕਿ ਗੁਰੂ ਨਾਨਕ ‘ਸਿਧ ਗੋਸਟਿ’ ਵਿਚ ਜਿਨ•ਾਂ ਪਾਤਰਾਂ ਨਾਲ ਸੰਵਾਦ ਕਰਦਾ ਹੈ, ਉਹ ਨਾਥ ਤੇ ਸਿੱਧ ਦੋਹਾਂ ਪਰੰਪਰਾਂ ਨਾਲ ਸੰਬੰਧਿਤ ਹਨ। ਇਸ ਦੁਆਰਾ ਗੁਰੂ ਨਾਨਕ ਸਿੱਧਾਂ ਤੇ ਨਾਥ ਦੇ ਅਭਿਆਸ ਦੀ ਹੋਂਦ ਨੂੰ ਮੰਨਦਾ ਹੈ ਅਤੇ ਆਪਣੇ ਦਰਸ਼ਨ ਦੀਆਂ ਧਾਰਨਾਵਾਂ ਨੂੰ ਸਥਾਪਿਤ ਕਰਦਾ ਹੈ। ਹਾਲਾਂਕਿ ‘ਸਿਧ ਗੋਸਟਿ’ ਵਿਚ ਜਿਨ•ਾਂ ਦੋ ਸਿੱਧ ਪਾਤਰ ਦੇ ਨਾਂ ਆਉਂਦੇ ਹਨ ਉਨ•ਾਂ ਵਿਚੋਂ ਇਕ ‘ਚਰਪਟ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਦੂਜਾ ‘ਲੋਹਰੀਪਾ’ ਦੇ ਨਾਮ ਨਾਲ। ‘ਚਰਪਟ’ ਨੂੰ ਚੌਰਾਸੀ ਸਿੱਧਾਂ ਵਿਚ ਇਕ ਪ੍ਰਮੁੱਖ ਵਿਅਕਤੀ ਵਜੋਂ ਸ਼ਾਮਲ ਕੀਤਾ ਜਾਂਦਾ ਹੈ, ਪਰ ਨੌਂ ਨਾਥਾਂ ਦੀਆਂ ਬਹੁਤ ਸਾਰੀਆਂ ਸੂਚੀਆਂ ਵਿਚ ਚਰਪਟ ਨੂੰ ਨਾਥਾਂ ਵਿਚ ਸ਼ਾਮਿਲ ਕੀਤਾ ਜਾਂਦਾ ਹੈ (ਪੰਜਾਬੀ ਸਾਹਿਤ ਦਾ ਇਤਿਹਾਸ.ਪੰ.22)। ‘ਲੋਹਰੀਪਾ’ ਅਸਲ ਵਿੱਚ ਸਿੱਧ ‘ਲੋਈਪਾ’ ਦਾ ਨਾਮ ਹੈ, ਲੁਈਪਾ ਦੁਰਯੋਦੀਆ ਦੇ ਰਾਜੇ ਦੇ ਦਰਬਾਰ ਵਿਚ ਇਕ ਕਵੀ/ਲੇਖਕ ਸੀ, ਜਿਸ ਨੂੰ ਕਾਮਰੂਪ ਦੇ ਸਮੇਂ ਸ਼ਿਵ ਪੰਥ ਦਾ ਸੰਸਥਪਕ ਮੰਨਿਆ ਜਾਂਦਾ ਸੀ (ਭਾਰਤੀ.1968.ਪੰ.47)। ਇਸ ਤਰ•ਾਂ ਇਹ ਸਿੱਧਾਂ ਨਾਥ ਸੰਪਰਦਾਇ ਨਾਲ ਵੀ ਜੁੜੇ ਹੋਏ ਹਨ ਅਤੇ ਅਸੀਂ ਉਨ•ਾਂ ਨੂੰ ‘ਨਾਥ ਪੰਥੀ ਸਿੱਧ’ ਕਹਿ ਸਕਦੇ ਹਾਂ। ਇਹ ‘ਨਾਥ ਪੰਥੀ ਸਿੱਧ ਯੋਗੀ’ ਗੋਰਖ ਨਾਥ ਦੇ ਚੇਲੇ ਵੀ ਹਨ, ਜਿਨ•ਾਂ ਨੇ ਹੱਠ-ਯੋਗੀ ਸੰਨਿਆਸੀ ਰਾਹ ਨੂੰ ਅਪਣਾਇਆ ਸੀ। ‘ਹੱਠ-ਯੋਗ’ ਮਨੁੱਖੀ ਸਰੀਰ ਦੇ ਸਖਤ ਅਭਿਆਸ ਨੂੰ ਸਮਰਥਨ ਦਿੰਦਾ ਹੈ ਅਤੇ ‘ਸ਼ਿਵਤਵ’ ਦਾ ਨਿਸ਼ਾਨਾ ਪ੍ਰਾਪਤ ਕਰਨਾ ਚਾਹੁੰਦਾ ਹੈ, ਜਿਸ ਨੂੰ ‘ਪਰਮ ਪਦ’ ਵੀ ਕਿਹਾ ਜਾਂਦਾ ਹੈ­ ਇਹ ਉਹੀ ਅਵਸਥਾ ਹੈ ਜਿਸ ਨੂੰ ਪਤੰਜਲੀ ਦੇ ਯੋਗ ਦਰਸ਼ਨ ਵਿੱਚ ‘ਕਵਲੈਯ’ ਕਿਹਾ ਗਿਆ ਹੈ। ਇਹ ਅਵਸਥਾ ‘ਭਾਵ’ ਅਤੇ ‘ਅਭਾਵ’ (ਗੈਰ-ਉਪਲੱਬਧਤਾ), ਗੈਰ-ਮੌਜੂਦਗੀ ਅਤੇ ਗੈਰ-ਲਗਾਵ ਦੀ ਗੈਰ-ਮੌਜੂਦਗੀ ਤੋਂ ਪਰੇ ਹੈ। ਇਸ ਸਾਧਨਾਂ ਵਿਆਕਤੀਗਤ ਅਨੁਭਵ ਉੱਤੇ ਅਧਾਰਿਤ ਹੈ, ਜਿਸ ਨੂੰ ਬ੍ਰਹਮ ਦੇ ਸੰਕਲਪ ਰਾਹੀਂ ‘ਸਿਧ ਗੋਸਟਿ’ ਤੇ ਨਾਥ/ਸਿੱਧ ਬਾਣੀ ਵਿਚ ਚਰਚਾ ਅਧੀਨ ਲਿਆ ਗਿਆ ਹੈ।
ਸਿੱਧ/ਨਾਥ ਅਤੇ ਗੁਰੂ ਨਾਨਕ ਦੇਵ ਬ੍ਰਹਮ ਦੀ ਹੋਂਦ ਵਿੱਚ ਵਿਸ਼ਵਾਸ ਕਰਦੇ ਹਨ। ਇਸ ਵਿਸ਼ਵਾਸ ਵਿਚੋਂ ਹੀ ਦੋਵੇਂ ਆਪਣੀ ਬਾਣੀ ਵਿਚ ਬ੍ਰਹਮ ਦੇ ਸੁਭਾਅ ਅਤੇ ਸਰੂਪ ਬਾਰੇ ਵਿਚਾਰ ਵਟਾਂਦਰਾ ਕਰਦੇ ਹਨ ਕਿਉਂਕਿ ਉਹਨਾਂ ਨੇ ਮਨੁੱਖੀ ਜੀਵਨ ਦੇ ਬੁਨਿਆਦੀ ਮੰਤਵ ਨੂੰ ਬ੍ਰਹਮ ਦੀ ਪ੍ਰਾਪਤੀ ਵਿਚ ਨਿਹਿਤ ਕੀਤਾ ਹੈ। ਇੱਥੇ ਪਹਿਲਾਂ ਅਸੀਂ ਨਾਥ ਯੋਗੀਆਂ ਦੇ ਸੰਕਲਪ ਬ੍ਰਾਹਮ ਨੂੰ ਵੇਖਦੇ ਹਾਂ ਤਾਂ ਕਿ ਨਾਥ ਯੋਗੀਆਂ ਲਈ ਬ੍ਰਹਮ, ਨਾ ਤਾਂ ਅਸੀਂ ‘ਕੁਝ’ ਕਹਿ ਸਕਦੇ ਹਾਂ, ਨਾ ਹੀ ਅਸੀਂ ‘ਕੁਝ ਨਹੀਂ’ (ਸੁੰਨ) ਕਹਿ ਸਕਦੇ ਹਾਂ। ਇਹ ‘ਸਤਿ’ (ਸੱਚਾ) ਅਤੇ ‘ਅਸਤਿ’ (ਝੂਠ) ਦੋਹਾਂ ਤੋਂ ਪਰੇ ਹੈ। ਨਾਥਾਂ ਅਨੁਸਾਰ ਬ੍ਰਹਮ ਲਈ ਇਕ ਬੱਚਾ ਵਰਗਾ ਹੈ ਜੋ ਆਕਾਸ਼ ਵਿਚ ਬੋਲਦਾ ਹੈ, ਕਿਉਂਕਿ ਉਹ ਕਿਸੇ ਵੀ ਤਰ•ਾਂ ਦੇ ਪਾਪਾਂ ਤੋਂ ਨਿਰਲੇਪ ਹੈ। ਇਹ ਬ੍ਰਹਮ (ਪਰਮਾਤਮਾ) ਦੇ ਘਰ ਨੂੰ ‘ਬ੍ਰਹਮ ਰੰਧਾਰ’ ਜਾਂ ‘ਸੁਨਿਆ’ ਕਿਹਾ ਗਿਆ ਹੈ। ਇਸ ਲਈ ਕੋਈ ਇਸ ਦਾ ਨਾਮ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਇਹ ਨਾਮ ਅਤੇ ਰੂਪ ਦੋਨਾਂ ਤੋਂ ਪਰੇ ਹੈ:
ਬਸਤੀ ਨਾ ਸੂਰਯੰ ਸੂਰਯੰ ਨਾ ਬਸਤੀ, ਅਗਮ ਅਗੋਚਰ ਐਸਾ।
ਗਗਨ-ਸਿਖਾਰ ਮਹਿ ਬਾਲਕ ਬੋਲੈ, ਤਾਕਾ ਨਾਂਵ ਧਾਰਹੁਗੇ ਕੈਸਾ।।1।।
(ਗੋਰਖ ਬਾਣੀ.1963. ਪੰ.19)
ਇਸ ਤਰ•ਾਂ ਨਾਥ ਯੋਗੀਆਂ ਦਾ ਬ੍ਰਹਮ ਰੂਪ ਨਿਰੰਕਾਰ ਹੈ ਅਤੇ ਆਪਣੀਆਂ ਵਿਸ਼ੇਸ਼ਤਾਵਾਂ ਵਿਚ ਵੇਦਾਂਤ ਦਰਸ਼ਨ ਤੋਂ ਪ੍ਰੇਰਿਤ ਹੈ। ‘ਸਿਧ ਗੋਸਟਿ’ ਵਿਚ ਗੁਰੂ ਨਾਨਕ ਨੇ ਬ੍ਰਹਮ ਦੇ ਰੂਪ ਨੂੰ ਕੇਵਲ 73 ਵੀਂ ਪਉੜੀ ਵਿਚ ਹੀ ਬਿਆਨ ਕੀਤਾ ਹੈ ਜੋ ਕਿ ਗੁਰੂ ਨਾਨਕ ਦੀਆਂ ਪਿਛਲੀਆਂ ਰਚਨਾਵਾਂ/ਵਿਚਾਰਾਂ ਨਾਲ ਹੀ ਮੇਲ ਖਾਂਦਾ ਹੈ। ‘ਜਪੁ’ ਜੀ ਦੀ ‘ਮੁੱਲ ਮੰਤਰ’ ਵਿਚ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੇ ਸੁਭਾਅ ਦਾ ਵਰਨਣ ਕਰਦੇ ਹੋਏ ਕਿਹਾ ਹੈ ਕਿ ਪਰਮਾਤਮਾ ਅਨੰਤ ਹੈ, ਨਿਰਭਉ, ਬਿਨਾਂ ਵਿਸ਼ੇਸ਼ਤਾਵਾਂ ਅਤੇ ਬ੍ਰਹਿਮੰਡ ਵਿਚ ਪਰਮ ਸ਼ਕਤੀ (ੴ ਸਤਿ ਨਾਮ ਕਰਤਾ ਪੁਰਖ ਨਿਰਭਉੁ ਨਿਰਵੈਰ ਅਕਾਲ ਮੂਰਤ ਅਜੁਨੀ ਸਿਭਿ• ਗੁਰ ਪ੍ਰਸਾਦਿ)। ‘ਸਿਧ ਗੋਸਟਿ’ ਵਿਚ ਗੁਰੂ ਨਾਨਕ ਨੇ ਆਖ਼ਰੀ ਪਉੜੀ ਵਿਚ ਬ੍ਰਹਮ ਦੇ ਇਸ ਰੂਪ ਨੂੰ ਬਿਆਨ ਕੀਤਾ ਹੈ:
ਤੇਰੀ ਗਤਿ ਮਿਤਿ ਤੂ ਹੈ ਜਾਣਹਿ­ ਕਿਆ ਕੋ ਅਖੈ ਵਖਾÎਣੈ।।
ਤੂ ਆਪੇ ਗੁਪਤਾ ਆਪੇ ਪਰਗਟੁ­ ਆਪੇ ਸਭਿ ਰੰਗ ਮੰਣੈ।।
ਗੁਰੂ ਗ੍ਰੰਥ ਸਾਹਿਬ. ਪੰ. 946
(ਭਾਵ ਕਿ ਤੇਰਾ ਸੁਭਾ ਤੇ ਰੂਪ-ਆਕਾਰ ਤੂੰ ਆਪ ਹੀ ਜਾਣਦਾ ਹੈ। ਹੇ ਪ੍ਰਭੂ! ਕੋਈ ਇਸ ਬਾਰੇ ਕੀ ਕਹਿ ਸਕਦਾ ਹੈ। ਤੂੰ ਆਪੇ ਹੀ ਲੁਕਿਆ ਹੋਇਆ ਹੈ, ਆਪਣੇ ਆਪ ਪ੍ਰਗਟ ਹੋ ਗਿਆ ਹੈ। ਤੂੰ ਆਪ ਹੀ ਸਾਰੇ ਸੁਆਦ ਮਾਣ ਰਿਹਾ ਹੈ।)
ਗੁਰੂ ਨਾਨਕ ਦੇਵ ਅਤੇ ਨਾਥ ਯੋਗੀ ਦੇ ਬ੍ਰਹਮਾ ਦੀਆਂ ਧਾਰਨਾਵਾਂ ਜ਼ਰੂਰ ਮਿਲਦੀਆਂ ਹਨ, ਇਸ ਸਮਾਨਤਾ ਇਕ ਕਾਰਨ ਗੁਰੂ ਨਾਨਕ ਅਤੇ ਨਾਥ ਜੋਗੀਆਂ ਉੱਤੇ ਵੇਦਾਂਤਾ ਦਾ ਪ੍ਰਭਾਵ ਹੈ। ਇਸ ਕਾਰਨ ‘ਸਿਧ ਗੋਸਟਿ’ ਵਿਚ ਯੋਗੀ ਦੁਆਰਾ ਕੁਦਰਤ ਅਤੇ ਬ੍ਰਹਮਾ ਦੇ ਰੂਪ ਬਾਰੇ ਗੁਰੂ ਨਾਨਕ ਦੇਵ ਨੂੰ ਇਕ ਵੀ ਸਿੱਧਾ ਪ੍ਰਸ਼ਨ ਨਹੀਂ ਕਿਹਾ ਗਿਆ। ਹਾਲਾਂਕਿ ਪਿਆਰਾ ਸਿੰਘ ਭੋਗਲ ਇਹ ਨਹੀਂ ਮੰਨਦਾ ਕਿ ਗੁਰੂ ਨਾਨਕ ਦੇਵ ਦੀ ਬਾਣੀ ਵਿਚ ਬ੍ਰਹਮ ਦਾ ਰੂਪ ਨਾਥ ਯੋਗੀ ਸਾਹਿਤ ਨਾਲੋਂ ਵਧੇਰੇ ਸ਼ਕਤੀਸ਼ਾਲੀ ਰੂਪ ਵਿਚ ਪੇਸ਼ ਹੋਇਆ ਹੈ। ਉਸ ਦੀ ਰਾਇ ਇਹ ਹੈ ਕਿ ਗੁਰੂ ਨਾਨਕ ਦੇ ਬ੍ਰਹਮ ਦਾ ਸੰਕਲਪ ਭਾਰਤ ਵਿਚ ਇਸਲਾਮ ਦੇ ਪ੍ਰਵੇਸ਼ ਹੋਣ ਤੋਂ ਬਾਅਦ ਉਭਰ ਕੇ ਸਾਹਮਣੇ ਆਇਆ ਹੈ, ਜਿਸ ਵਿਚ ਰਾਮ ਅਤੇ ਰਹੀਮ ਨਾਨਕ ਬਾਣੀ ਵਿਚ ਮਿਲਾਕੇ ਅਭਿਵਿਅਕਤ ਹੁੰਦੇ ਹਨ (ਭੋਗਲ, 1975, ਪੰ.31-32)। ਪਰ ਇੱਥੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਗੋਰਖ ਬਾਣੀ ਅਕਸਰ ਮੁੱਲ•ਾਂ, ਮੁਹੰਮਦ ਅਤੇ ਕੁਰਾਨ ਦਾ ਜਿਕਰ ਕਰਦੀ ਹੈ (”ਉਤਪਤੀ ਹਿੰਦੂ ਜਰਣਾਂ ਜੋਗੀ ਅਕਲਿ ਪਰਿ ਮੁਸਲਮਨੀ।” ਗੋਰਖ ਬਾਣੀ.1963.ਪੰ.25, ”ਹਿੰਦੁ ਆਖੈ ਰਾਮ ਰਾਮ ਕੌ ਮੁਸਲਮਾਨ ਖੁਦਾਇ। ਜੋਗੀ ਆਖੈ ਅਲਖ ਕੌਂ ਤਹਾਂ ਰਾਮ ਅਛੈ ਨ ਖੁਦਾਇ।।” ਗੋਰਖ ਬਾਣੀ.1963.ਪੰ.46)। ਇਸਦਾ ਭਾਵ ਸਪੱਸ਼ਟ ਹੈ ਕਿ ਗੋਰਖ ਨਾਥ ਦੇ ਸਮੇਂ ਹੀ ਇਸਲਾਮ ਦਾ ਪ੍ਰਭਾਵ ਭਾਰਤੀ ਦਰਸ਼ਨ ਤੇ ਪੈਣਾ ਸ਼ੁਰੂ ਹੋ ਗਿਆ ਸੀ ਅਤੇ ਨਾਨਕ ਬਾਣੀ ਤੇ ਨਾਥ ਬਾਣੀ ਵਿਚ ਬ੍ਰਹਮ ਦਾ ਰੂਪ ਵੇਦਾਂਤ ਤੇ ਇਸਲਾਮ ਦੁਆਰਾ ਪ੍ਰਭਾਵਿਤ ਸੀ। ਦੋਨਾਂ ਵਿਚਾਰਾਂ ਵਿਚਲਾ ਫਰਕ ਇਹ ਹੈ ਕਿ ਗੁਰੂ ਨਾਨਕ ਦੇਵ ਦਾ ਆਦਰਸ਼ਵਾਦ ਜਿਆਦਾ ਵਿਸ਼ਾਲ ਹੈ ਅਤੇ ਜਿਸ ਵਿਚ ਬ੍ਰਹਮ ਬ੍ਰਹਿਮੰਡ ਦੀ ਹਰ ਚੀਜ਼ ਵਿਚ ਲੀਨ ਮਹਿਸੂਸ ਹੁੰਦਾ ਹੈ (ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ£ ਗੁਰੂ ਗ੍ਰੰਥ ਸਾਹਿਬ, ਪੰ.15), ਜਦੋਂ ਕਿ ਨਾਥ ਯੋਗੀਆਂ ਦਾ ਸਿਧਾਂਤ ਇਹ ਮੰਨਦਾ ਹੈ ਕਿ ਬ੍ਰਹਮ ‘ਬ੍ਰਹਮ ਰੰਧਾਵ’ (ਸੁੰਨ) ਵਿਚ ਰਹਿੰਦਾ ਹੈ, ਉਹ ਇਹ ਵਿਸ਼ਵਾਸ ਨਹੀਂ ਕਰਦੇ ਕਿ ਬ੍ਰਹਮ ਸਾਰੀ ਦੁਨੀਆਂ ਦੇ ਸਾਰੇ ਪੱਖਾਂ ਵਿਚ ਰਹਿੰਦਾ ਹੈ, ਜਿਵੇਂ ਕਿ ਗੋਰਖ ਨਾਥ ਆਪਣੀ ਰਚਨਾ ‘ਸ਼ਬਦੀ’ ਵਿੱਚ ਲਿਖਦਾ ਹੈ ਕਿ ਜੇਕਰ ਰੱਬ ਸਰੀਰ ਵਿੱਚ ਸੀ ਤਾਂ ਕੋਈ ਵੀ ਮਰੇਗਾ ਅਤੇ ਜੇਕਰ ਪਰਮਾਤਮਾ ਬ੍ਰਹਿਮੰਡ ਵਿਚ ਹੁੰਦਾ ਤਾਂ ਹਰ ਕੋਈ ਉਸ ਨੂੰ ਵੇਖ ਸਕਦਾ ਹੈ, ਜਿਵੇਂ ਬ੍ਰਹਿਮੰਡ ਵਿੱਚ ਹਰ ਚੀਜ਼ ਪ੍ਰਗਟ ਹੁੰਦੀ ਹੈ, ਮਛੰਦ੍ਰ ਨਾਥ ਦੇ ਚੇਲੇ ਗੋਰਖ ਨੇ ਕਿਹਾ ਕਿ ਪਰਮਾਤਮਾ ਸਰੀਰ ਅਤੇ ਸੰਸਾਰ ਤੋਂ ਪਰੇ ਹੈ:
ਪਿਅੰਛੇ ਹੋਈ ਤੌ ਮਰੈ ਨ ਕੋਈ, ਬ੍ਰਹਮੰਡੇ ਦੇਖੈ ਸਭ ਲੌਈ।
ਪਿਅੰਡ ਬ੍ਰਹਮੰਡ ਨਿਹੰਤਰ ਬਾਸ, ਭਣੰਤ ਗੋਰਖ ਮਛੰਦਰ ਕਾ ਦਾਸ।।70।।
ਗੋਰਖ ਬਾਣੀ.1963.ਪੰ.46
ਇਸ ਕਾਰਨ ਹੀ ਚਰਪਟ ਯੋਗੀ ਨੇ ‘ਸਿਧ ਗੋਸਟਿ’ ਦੀ ਸ਼ੁਰੂਆਤ ਵਿੱਚ ਬ੍ਰਹਮ ਬਾਰੇ ਵਿਚਾਰ ਕਰਨ ਲਈ ਅਸਿੱਧੇ ਰੂਪ ਵਿੱਚ ਗੁਰੂ ਨਾਨਕ ਨੂੰ ਕਿਹਾ ਹੈ ਕਿ ਤੁਹਾਡਾ ਰਸਤਾ ਕੀ ਹੈ? ਤੁਹਾਡਾ ਉਦੇਸ਼ ਕੀ ਹੈ? (ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ£ ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਿਲ ਜਾਓ£ ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ£ ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ£੨£ ਗੁਰੂ ਗ੍ਰੰਥ ਸਾਹਿਬ.ਪੰ.938)। ਗੁਰੂ ਨਾਨਕ ਨੇ ਅਸਿੱਧੇ ਤੌਰ ‘ਤੇ ਹੀ ਚਰਪਟ ਨਾਥ ਨੂੰ ਜਵਾਬ ਦਿੰਦੇ ਕਿਹਾ ਕਿ ਬ੍ਰਹਮ ਸਰਵ ਵਿਆਪਕ ਹੈ ਅਤੇ ਸਰਵਸ਼ਕਤੀਮਾਨ ਹਰੇਕ ਦਿਲ ਦੇ ਕੇਂਦਰ ਅੰਦਰ ਡੂੰਘਾ ਵੱਸਦਾ ਹੈ। ਇਸ ਤਰ•ਾਂ ਗੁਰੂ ਨਾਨਕ ਬਾਣੀ ਅਤੇ ਨਾਥ ਬਾਣੀ ਨੇ ਬ੍ਰਹਮ ਦਾ ਨਿਰਪੇਖ ਤੇ ਬੇਅੰਤ (ਜਿਸ ਨੂੰ ਯੋਗੀਆਂ ਨੇ ਸੁੰਨ ਕਿਹਾ ਹੈ) ਨੂੰ ਮਾਨਤਾ ਦਿੱਤੀ ਹੈ। ਅਸਮਾਨਤਾ ਸਿਰਫ਼ ਬ੍ਰਹਮ ਦੀ ਸਰਵ-ਵਿਆਪਕਤਾ ਦੀ ਧਾਰਨਾ ਨੂੰ ਲੈਕੇ ਹੈ।
ਗੁਰੂ ਨਾਨਕ ਦੇਵ ਅਤੇ ਨਾਥ ਯੋਗੀਆਂ ਦੇ ਦਰਸ਼ਨ ਵਿਚ ਬ੍ਰਹਮ ਦੀ ਹੋਂਦ ਨੂੰ ਦੇਖਣ ਦੇ ਅਭਿਆਸ ਵਿਚ ਜਿੱਥੇ ਸਮਾਨਤਾ ਹੈ, ਉੱਥੇ ਇਹਨਾਂ ਦੋ ਵਿਚਾਰਾਂ ਵਿਚ ਇਕ ਵੱਡਾ ਅੰਤਰ ਸਪਸ਼ਟ ਤੌਰ ‘ਤੇ ਬ੍ਰਹਮ ਨੂੰ ਪ੍ਰਾਪਤ ਕਰਨ ਦੇ ਤਰੀਕਿਆਂ/ਸਾਧਨਾਂ ਵਿਧੀਆਂ ਵਿਚ ਦੇਖਿਆ ਜਾ ਸਕਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ, ਨਾਥ-ਯੋਗੀ ਹੱਠ-ਯੋਗੀ ਹਨ (ਹੱ+ਠ ਦਾ ਅਰਥ ਹੈ ਸੂਰਜ ਅਤੇ ਚੰਦ ਦਾ ਸੁਮੇਲ) ਅਤੇ ਉਹ ਬਹੁਤ ਕਠਿਨ ਸਰੀਰਕ ਅਭਿਆਸਾ ਰਾਹੀਂ ਬ੍ਰਹਮ ਰੰਧਵ (ਸੁੰਨ) ਨੂੰ ਪ੍ਰਾਪਤ ਕਰਨ ਲਈ ਯਤਨ ਕਰਦੇ ਸਨ। ਨਾਥ ਯੋਗੀ ਛੇ ਸਰੀਰਕ ਚੱਕਰ ਵਿੱਚ ਵਿਸ਼ਵਾਸ ਕਰਦੇ ਸਨ: (1) ਮੂਲਧਾਰ: ਗੁਦਾ ਅਤੇ ਲਿੰਗ ਦੇ ਵਿਚਕਾਰ, (2) ਸਵਧਿਸ਼ਠਾਨ: ਲਿੰਗ ਦੀ ਸ਼ੁਰੂਆਤ ਵਿੱਚ, (3) ਮਨਿਪੁਰ: ਧੁਨੀ ਦੇ ਨਾਲ, (4) ਅਨਾਹਤ: ਦਿਲ ਵਿਚ, (5) ਵਿਸ਼ਧਿ: ਗਲ ਵਿਚ ਅਤੇ (6) ਅਗਾਯ: ਭਰੱਟਿਆ ਦੇ ਵਿਚਕਾਰ। ਯੋਗੀਆਂ ਦਾ ਮੰਨਣਾ ਹੈ ਕਿ ਸੁਖਮਨਾ ਦਾ ਇੱਕ ਸਿਰਾ ਮੂਲਧਾਰਾ ਵਿੱਚ ਹੈ ਅਤੇ ਦੂਜਾ ਦਸਮ ਦੁਆਰ (ਅਸਮਾਨ) ਵਿੱਚ ਹੈ। ਇਸ ਦੇ ਹੇਠਲੇ ਕਿਨਾਰੇ ਨੂੰ ਕੁੰਡਲਨੀ ਨੇ ਬੰਦ ਕੀਤਾ ਹੁੰਦਾ ਹੈ। ਕੁੰਡਲੀ ਇੱਕ ਨਾੜੀ ਦਾ ਰੂਪ ਹੈ, ਜਿਹੜੀ ਸੱਪ ਦੀ ਕੁੰਡਲ ਵਰਗੀ ਹੈ ਅਤੇ ਇਸਦੇ ਮੂੰਹ ਵਿੱਚ ਪੂਛ ਹੈ। ਹੱਠ-ਯੋਗੀ ਆਪਣੀਆਂ ਗਤੀਵਿਧੀਆਂ ਰਾਹੀਂ ਇਸ ਦਾ ਮੂੰਹ ਖੋਲ•ਣ ਦੀ ਕੋਸ਼ਿਸ਼ ਕਰਦਾ ਹੈ ਅਤੇ ਸਵਾਸ ਨੂੰ ਛੇਵੇਂ ਚੱਕਰਾਂ ਵਿਚੋਂ ਸਰਕਾਕੇ ਦਸਮ ਦੁਆਰ ਵਿੱਚ ਪ੍ਰਵੇਸ਼ ਕਰਦਾ ਹੈ­ ਜਿਸ ਨੂੰ ‘ਬ੍ਰਹਮ ਰੰਧਵ’ (ਸਿੰਘ.2001.ਪੰ.4) ਕਿਹਾ ਜਾਂਦਾ ਹੈ।
ਆਓ ਦੇਬੀ ਬੈਸੋ। ਦਦਿਸ ਅੰਗੁਲ ਪੈਸੋ।
ਪੈਸਤ ਪੈਸਤ ਹੋਇ ਸੁਖ। ਤਬ ਜਨਮ ਮਰਨ ਜਾਇ ਦੁਖ।।155।।
ਗੋਰਖ ਬਾਨੀ. 1963.ਪੰ.75
(ਕੁੰਡਲੀ ਸ਼ਕਤੀ ਬੈਠੋ ਅਤੇ ਬਾਰਾਂ ਉਂਗਲੀ ਦੀ ਹਵਾ ਅਤੇ ਸਾਹ ਵਿੱਚ ਦਾਖਲ ਹੋਵੋ, ਜੋ ਕਿ ਸੁਖਮਨਾ ਵਿੱਚ ਪ੍ਰਵੇਸ਼ ਕਰਨ ਦੀ ਚਾਬੀ ਹੈ। ਇਸ ਵਿੱਚ ਦਾਖਲ ਹੋਣ ਨਾਲ ਖੁਸ਼ੀ ਪ੍ਰਾਪਤ ਹੁੰਦੀ ਹੈ ਅਤੇ ਜਨਮ ਮਰਨ ਦੇ ਭਿਆਨਕ ਚੱਕਰ ਤੋਂ ਮੁਕਤੀ ਹੁੰਦੀ ਹੈ।)
ਅਪਜਾ ਜਪੈ ਸੁੰਨਿ ਮਨ ਧਰੈ, ਪਾਂਚੌ ਇੰਦਰੀ ਨਿਗ੍ਰਹਿ ਕਰੈ।
ਬ੍ਰਹਮਾ ਅਗਨਿ ਮੈਂ ਹੋਮੈ ਕਾਯਾ, ਤਾਸ ਮਹਾਦੇਵ ਬੰਢੈ ਪਾਯਾ।।18।।
ਗੋਰਖ ਬਾਨੀ.1963.ਪੰ.26
(ਜਿਹੜਾ ਅਪਜਾ ਦਾ ਪਾਠ ਕਰਦਾ ਹੈ, ਆਪਣਾ ਧਿਆਨ ਰੰਧਾਵ ਵਿਚ ਲਾਉਂਦਾ ਹੈ। ਪੰਜ ਗਿਆਨ-ਇੰਦਰੀਆਂ ਨੂੰ ਆਪਣੇ ਕਾਬੂ ਵਿਚ ਰੱਖਦਾ ਹੈ। ਬ੍ਰਹਮ ਦੀ ਅਨੁਭੂਤੀ ਰੂਪੀ ਅੱਗ ਵਿਚ ਆਪਣੇ ਸਰੀਰ ਨੂੰ ਤਬਾਹ ਕਰ ਦਿੰਦਾ ਹੈ, ਮਹਾਂਦੇਵ (ਸ਼ਿਵ) ਵੀ ਵੁਸ ਦੀ ਚਰਨ ਬੰਧਨਾ ਕਰਦਾ ਹੈ)
ਇਸ ਤਰੀਕੇ ਨਾਲ ਹੱਠ-ਯੋਗੀ ਹਵਾ ਨੂੰ ਰੋਕਦਾ ਹੈ ਅਤੇ ਕੁੰਡਲੀ ਨੂੰ ਜਾਗਣ ਦੀ ਕੋਸ਼ਿਸ਼ ਕਰਦਾ, ਅੱਗੇ ਕੁੰਡਲੀ ਸੱਤਵੇਂ ਚੱਕਰ ਨੂੰ ਪਾਰ ਕਰਕੇ ਸ਼ਿਵ ਨੂੰ ਮਿਲਦੀ ਹੈ (ਦਵੇਦੀ.1950.ਪੰ.26)। ਇਸੇ ਕਾਰਨ ਨਾਥ ਜੋਗੀਆਂ ਨੇ ਗੁਰੂ ਨਾਨਕ ਨੂੰ ਸੁਵਾਸ (ਹਵਾ) ਨਾਲ ਸੰਬੰਧਾਂ ਆਪਣੀਆਂ ਸਥਾਪਨਾ ਵਿਚੋਂ ਹੀ ਸੁਆਲ ਕੀਤਾ ਕਿ ਮਨ ਦਾ ਆਸਰਾ ਪ੍ਰਾਣ ਕਹੀਦੇ ਹਨ, ਪ੍ਰਾਣ ਕਿਥੋਂ ਖ਼ੁਰਾਕ ਲੈਂਦੇ ਹਨ? (ਮਨ ਕਾ ਜੀਉ ਪਵਣੁ ਕਥੀਅਲੇ ਪਵਨੁ ਕਹਾ ਰਸੁ ਖਾਈ£ ਗਿਆਨ ਵੀ ਮੁਦ੍ਰਾ ਵਕਨ ਅਉਧੂ ਸਿਧ ਕੀ ਕਵਨ ਕਮਾਈ।। ਗੁਰੂ ਗਰੰਥ ਸਾਹਿਬ.ਪੰ 944-945)। ਗੁਰੂ ਨਾਨਕ ਨੇ ਆਪਣੇ ਨਵੇਂ ਵਿਚਾਰਾਂ ਦੀ ਸਥਾਪਨਾ ਕਰਦੇ ਹੋਏ ਹੱਠ-ਯੋਗ ਦੇ ਤਰੀਕੇ ਨੂੰ ਮੂਲੋਂ ਰੱਦ ਕੀਤਾ ਅਤੇ ਉਸ ਦੀ ਥਾਂ ਉੱਤੇ ਸਹਿਜ-ਯੋਗ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਇਹ ਸਹਿਜ-ਸਾਧਨਾ ਸ਼ਰੀਰਕ ਕਿਰਿਆ ਨਾਲ ਸੰਬੰਧਿਤ ਨਹੀਂ ਹੋਣ ਦੀ ਬਜਾਇ ਸ਼ਬਦ (ਬ੍ਰਹਮ ਸ਼ਬਦ ਅਤੇ ਬੁੱਧੀ) ਗਿਆਨ ਵਿਚ ਵਿਚ ਆਪਣੀ ਹੋਂਦ ਰੱਖਦੀ ਹੈ। ਇਹ ਸਾਧਨਾ ਹੱਠ-ਯੋਗ ਦੇ ਪਖੰਡ ਦੇ ਮੁਕਾਬਲਨ ਮਨੁੱਖ ਵਿਹਾਰ ਦੇ ਅਨੁਰੂਪ ਵਧੇਰੇ ਵਿਵਹਾਰਕ ਹੈ। ਇਸੇ ਕਰਕੇ ਗੁਰੂ ਕਹਿੰਦਾ ਹੈ ਕਿ ਗੁਰੂ ਦੇ ਸ਼ਬਦ ਦੇ ਬਿਨਾਂ ਰਸ ਨਹੀਂ ਮਿਲਦਾ ਅਤੇ ਹੰਕਾਰ ਦੀ ਪਿਆਸ ਨਹੀਂ ਮਿਟਦੀ। ਸ਼ਬਦ ਵਿਚ ਰੰਗੇ ਹੋਏ ਹੀ ਅੰਮ੍ਰਿਤ ਰਸ ਪ੍ਰਾਪਤ ਕਰਦਾ ਹੈ ਅਤੇ ਇਹ ਸੱਚੇ ਨਾਮ ਨਾਲ ਪਰਾਪਤ ਹੁੰਦਾ ਹੈ (ਸਬਦਿ ਰਤੇ ਅੰਮ੍ਰਿਤ ਰਸੁ ਪਾਇਆ ਸਾਚੇ ਰਹੇ ਅਘਾਈ£ ਕਵਨ ਬੁਧਿ ਜਿਤੁ ਅਸਥਿਰੁ ਰਹੀਐ ਕਿਤੁ ਭੋਜਿਨ ਤ੍ਰਿਪਤਾਸੈ£ ਨਾਨਕ ਦੁਖੁ ਸੁਖੁ ਸਮ ਕਿਰ ਜਾਪੈ ਸਤਿਗੁਰ ਤੇ ਕਾਲੁ ਨ ਗ੍ਰਸੈ£੬੧£ ਗੁਰੂ ਗ੍ਰੰਥ ਸਾਹਿਬ.ਪੰ.944-945)।
ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਯੋਗੀ ਦੇ ਨਾੜੀ-ਸਾਧਨਾ ਦਾ ਵਿਰੋਧ ਕਰਦੇ ਹਨ। ਸੁਸ਼ਮਨਾ, ਇੰੜਾ ਅਤੇ ਪਿੰਗਲਾ ਨਾੜੀ ਪ੍ਰਣਾਲੀ ਗੋਰਖ ਨਾਥ ਦੁਆਰਾ ਬ੍ਰਹਮ ਨੂੰ ਯਾਦ ਕਰਨ ਲਈ ਮੁੱਖ ਸਰੋਤ ਵਜੋਂ ਵਰਨਣ ਕਰਦਾ ਹੈ (ਅਵਾਧੂ ਬੀੜਾ ਮਾਰਗ ਚੰਦ੍ਰ ਭੰਣੀਜੈ­, ਪਿਅੰਗੁਲਾ ਮਾਰਗ ਭਾਮੰ।। ਸੁਖਮਾਨਾਂ ਮਾਰਗ ਬਾਣੀ ਬੋਲੀਏ, ਤ੍ਰਿਯ ਮੂਲ ਅਸਥਾਂਨੰ।।94।। ਗੋਰਖ ਬਾਣੀ.1963.ਪੰ.54)। ਪਰ ਗੁਰੂ ਨਾਨਕ ਦੇਵ ਦੀ ਬਾਣੀ ਵਿਚ ਉਹ ਸੁਸ਼ਮਨਾ, ਇੰੜਾ ਅਤੇ ਪਿੰਗਲਾ ਦੀ ਸਾਧਨਾ ਨੂੰ ਬੇਅਰਥ ਸਮਝਿਆ ਗਿਆ ਹੈ। ਗੁਰੂ ਨਾਨਕ ਨੇ ਕਿਹਾ ਕਿ ਸੱਚਾ ਸੁਆਮੀ ਇਨ•ਾਂ ਤਿੰਨਾਂ ਊਰਜਾਵਾਂ ਦੇ ਉਪਰ ਹੈ। ਸੱਚੇ ਗੁਰਾਂ ਦੇ ਸ਼ਬਦ ਰਾਹੀਂ ਹੀ ਕੋਈ ਵਿਅਕਤੀ ਉਸ ਵਿੱਚ ਲੀਨ ਹੋ ਸਕਦਾ ਹੈ (ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ£ ਨਾਨਕ ਤਿਹੁ ਤੇ ਊਪਰਿ ਸਾਚਾ­ ਸਤਿਗੁਰ ਸਬਦਿ ਸਮਾਏ£੬੦£ ਗੁਰੂ ਗ੍ਰੰਥ ਸਾਹਿਬ.ਪੰ.944)। ਯੋਗੀਆਂ ਨਾਲ ਇਹ ਫਰਕ ਗੁਰੂ ਨਾਨਕ ਦੁਆਰਾ ‘ਸਿਧ ਗੋਸਟਿ’ ਦੀ ਪਹਿਲੀਆਂ ਸਤਰਾਂ ਵਿਚ ਸਪੱਸ਼ਟ ਕਰ ਦਿੱਤਾ ਗਿਆ ਸੀ ਜਦੋਂ ਉਸਨੇ ਆਪਣੀ ਪੂਜਾ ਦੀ ਵਿਧੀ ਬਾਰੇ ਦੱਸਿਆ ਕਿ ਜੋ ‘ਸਿਧ ਗੋਸਟਿ’ ਦਾ ਰਹਾਉ (ਭਾਵ ਰੁਕੋ ਅਤੇ ਸੋਚਦੇ) ਦਾ ਕੇਂਦਰੀ ਵਿਚਾਰ ਵੀ ਹੈ:
ਕਿਆ ਭਵੀਐ ਸਚਿ ਸੂਚਾ ਹੋਇ ਸਾਚ ਸਬਦ ਬਿਨੁ ਮੁਕਿਤ ਨ ਕੋਇ£੧£ਰਹਾਉ £
ਗੁਰੂ ਗ੍ਰੰਥ ਸਾਹਿਬ. ਪੰ. 938
ਇਸ ਪ੍ਰਕਾਰ ਗੁਰੂ ਨਾਨਕ ਦੇਵ ਯੋਗ ਦੀਆਂ ਵਿਧੀਆਂ ਤੋਂ ਇਨਕਾਰ ਕਰਦੇ ਹਨ ਅਤੇ ਬ੍ਰਹਮ ਗਿਆਨ ਤੇ ਸ਼ਰਧਾ ਦੇ ਜ਼ਰੀਏ ਮਨ ਦੀ ਪਵਿੱਤਰਤਾ ਉੱਤੇ ਬਲ ਦਿੰਦੇ ਹਨ। ਬ੍ਰਹਮ ਪ੍ਰਾਪਤ ਕਰਨ ਲਈ ਗੁਰੂ ਨਾਨਕ ਮਨੁੱਖੀ ਆਤਮਾ ਦੀ ਸ਼ੁੱਧਤਾ ਦਾ ਵਿਚਾਰ ਦਿੰਦੇ ਹਨ ਅਤੇ ਬਾਹਰੀ ਦਿੱਖ ਤੇ ਗਤੀਵਿਧੀਆਂ ਦੀ ਬਜਾਏ ਆਪਣੀ ਸਮਾਜਿਕ ਜਿੰਮੇਵਾਰੀ ਨਿਭਾਉਣ ਨੂੰ ਕਹਿੰਦੇ ਹਨ। ਇਸ ਦੇ ਨਾਲ ਗੁਰੂ ਨਾਨਕ ਜੀ ਹੋਰ ਸਮਾਜਿਕ ਸਿਧਾਂਤ ਤਿਆਰ ਕਰ ਰਹੇ ਹਨ, ਜੋ ਕਿ ਸਮਾਜਿਕ ਕਲਿਆਣ ਵਿੱਚ ਵਿਸ਼ਵਾਸ ਕਰਦਾ ਹੈ, ਜੋ ਬ੍ਰਹਮ ਦੀ ਸੱਚੀ ਪ੍ਰਾਪਤੀ ਹੈ।
ਇਕ ਹੋਰ ਤੱਥ ਇਹ ਹੈ ਕਿ ਜਿਥੇ ਯੋਗ ਵਿਚ ਹਵਾ (ਸਾਹ) ਅਤੇ ਸਧਾਰਣ ਭੋਜਨ ਲਈ ਇਕ ਖਾਸ ਸਥਾਨ ਹੈ (ਥਾਉ ਬੋਲੀ ਥਾਉ ਖੈ ਤਿਸ ਘਾਂ ਪਵਨਾਨ ਰਹਿ ਸਮਾਈ। ਗੋਰਖ ਬਾਣੀ.1963.ਪੰ.32), ਉੱਥੇ ਗ੍ਰਹਿਸਤੀ ਦੇ ਤਿਆਗ ਦੀ ਮਹੱਤਤਾ ਵੀ ਹੈ ਅਰਥਾਤ ਵੀਰਯ ਦੀ ਸੰਭਾਲ ਦਾ ਸੰਕਲਪ ਵੀ ਹੋਂਦ ਰੱਖਦਾ ਹੈ। ਇੱਥੇ ਸਪੱਸ਼ਟ ਕਰ ਦੇਣਾ ਉਚਿਤ ਹੈ ਕਿ ਗ੍ਰਹਿਸਤੀ ਤਿਆਗ ਦਾ ਸੰਕਲਪ ਗੁਰੂ ਨਾਨਕ ਲਈ ਸਿਧਾਂ ਵਾਲਾ ਨਹੀਂ ਹੈ, ਭਾਵੇਂ ਕਿ ਸਿੱਧ ਗ੍ਰਹਿਸਤੀ ਜੀਵਨ ਵਿਚ ਵਿਸ਼ਵਾਸ ਰੱਖਦੇ ਸਨ ਅਤੇ ਮੁਕਤੀ ਸਾਧਨਾਂ ਲਈ ਕਈ ਪ੍ਰਕਾਰ ਦੀਆਂ ਜਿਨਸੀ ਗਤੀਵਿਧੀਆਂ ਨੂੰ ਅਪਣਾਉਂਦੇ ਸਨ। ਵਜਰਯਾਨੀ ਸਿੱਧਾਂ ਦੀ ਪਰੰਪਰਾ ਵਿਚ ਆਪਣੇ ਇਲਾਕੇ ਦੀ ਇਕ ਔਰਤ ਨੂੰ ਆਪਣੇ ਗੁਰੂ ਦੀ ਸਹਿਮਤੀ ਨਾਲ ‘ਮਹਾਂ ਮੁਦਰਾ’ ਬਣਾਉਣ ਦਾ ਰਿਵਾਜ ਵੀ ਸੀ, ਜੋ ਤ੍ਰਿਕਾਇਆ ਦੀ ਸਾਧਨਾ ਰਾਹੀਂ ਸੰਭੋਗ ਕਿਰਿਆ ਵਿਚ ਵਲੀਨ ਹੁੰਦੇ ਸਨ ਤਾਂ ਜੋ ਦੋਹਾਂ ਦਾ ਮਨੋਵਿਗਿਆਨਕ ਪੱਧਰ ਇਕ ਸਥਿਤੀ ਤੱਕ ਪਹੁੰਚ ਸਕੇ (ਰਤਨ.1970.ਪੰ.40)। ਪਰ ਨਾਥ ਪੰਥ ਵਿਚ ਵੀਰਯ-ਸਾਧਨਾ ਉੱਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਵੀਰਯ ਦੇ ਖਾਤਮੇ ਨਾਲ ਸਮੇਂ ਅਤੇ ਮੌਤ ਦਾ ਪ੍ਰਭਾਵ ਵੱਧ ਜਾਂਦਾ ਹੈ ਅਤੇ ਯੋਗੀ ਆਪਣੀ ਸਾਧਨਾ ਵਿੱਚ ਅਸਫਲ ਹੋ ਜਾਂਦਾ ਹੈ। ਗੋਰਖ ਨਾਥ ਅਨੁਸਾਰ: ਬਿੰਦ ਯੋਗ ਹੈ; ਯੋਗ ਹੀ ਬਿੰਦ ਹੈ, ਇਹ ਸੱਠ ਬੀਮਾਰੀਆਂ ਨੂੰ ਨਸ਼ਟ ਕਰ ਦਿੰਦਾ ਹੈ। ਕੇਵਲ ਥੋੜ•ੇ ਲੋਕ ਹੀ ਇਸ ਬਿੰਦ ਦਾ ਗੁਪਤ ਭੇਦ ਜਾਣਦੇ ਹਨ। ਜੋ ਬਿੰਦ ਦੀ ਮਹੱਤਤਾ ਨੂੰ ਸਮਝਦਾ ਹੈ, ਉਹ ਮੇਰਾ ਗੁਰੂ ਹੈ (ਭਗ ਮੁਖਿ ਬਿਅੰਦ ਅਗਨਿ ਮੁਖਿਪਾਰਾ, ਜੋ ਰਾਖੈ ਸੋ ਗੁਰੂ ਹਾਮਾਰਾ।।42।। ਗੋਰਖ ਬਾਣੀ.1963.ਪੰ.70)। ਗੋਰਖ ਨਾਥ ਨੇ ਕਿਹਾ ਕਿ ਜੋ ਪ੍ਰਜਨਨ ਅੰਗਾ ਉੱਤੇ ਸੰਜਮ ਨਹੀਂ ਪਾ ਸਕਦਾ ਉਸ ਨੂੰ ਭੰਗੀ ਹੈ ਅਤੇ ਉਹ ਸਭ ਤੋਂ ਉਤਮ ਵਿਅਕਤੀ ਹੈ, ਜੋ ਲਗੋਟ ਪ੍ਰਤੀ ਸਮਰਪਿਤ ਹੈ ਅਤੇ ਗਿਆਨੀ ਤੇ ਗ੍ਰਹਿਸਤੀ ਵਿਚਕਾਰ ਉਸ ਤਰ•ਾਂ ਦੀ ਸੰਬੰਧ ਹੈ ਜਿਸ ਤਰ•ਾਂ ਦਾ ਬੋਲੇ ਵਿਅਕਤੀ ਦਾ ਕੰਨਾਂ ਨਾਲ, ਵੇਸਵਾ ਦਾ ਸਤਿਕਾਰ ਨਾਲ ਅਤੇ ਵੈਰਾਗੀ ਦਾ ਮਾਇਆ ਨਾਲ ਹੈ (ਗਿਰਹੀ ਕੋ ਗਿਆਨ ਅਮਲੀ ਕੋ ਧਿਆਨ। ਬੂਚਾ ਕੋ ਕਾਨ ਬੇਸਿਆ ਕੋ ਮਾਨ। ਬੈਰਾਗੀ ਅਰ ਮਾਯਾ ਸਿਊ ਹਾਥ। ਯਾ ਪਾਂਚਾਂ ਏਕੋ ਸੇਕੋ ਸਥ।।2੪5।। ਗੋਰਖ ਬਾਣੀ.1963.ਪੰ.104)। ਇਸ ਲਈ ਇਹ ਸਪੱਸ਼ਟ ਹੈ ਕਿ ਗੋਰਖ ਨਾਥ ਦੇ ਪੰਥ ਨੇ ਪਰਿਵਾਰਕ ਜੀਵਣ ਦਾ ਵਿਰੋਧ ਕੀਤਾ ਹੈ ਅਤੇ ਇਹ ਕਿਹਾ ਹੈ ਕਿ ਵੀਰਯ ਦੇ ਨਿਯੰਤ੍ਰਣ ਤੋਂ ਬਿਨਾਂ ਗ੍ਰਹਿਸਤੀ ਘਰ ਨੂੰ ਤਿਆਗ ਸੰਭਵ ਨਹੀਂ। ਇਸ ਕਾਰਨ ‘ਸਿਧ ਗੋਸਟਿ’ ਵਿਚ ਲੋਹਾਰਿਪਾ ਯੋਗੀ ਯੋਗ ਦੀ ਪ੍ਰਕਿਰਿਆ ਬਾਰੇ ਦੱਸਦਾ ਕਹਿੰਦਾ ਹੈ ਕਿ ਯੋਗੀ ਸੰਸਾਰ ਤੋਂ ਅਲੱਗ ਹੋਕੇ­ ਘਰ ਛੱਡਕੇ­ ਜੰਗਲਾਂ ਵਿਚ ਰਹਿਕੇ, ਜੜ•ਾਂ ਖਾਂਕੇ ਅਤੇ ਤੀਰਥ ਯਾਤਰਾ ਕਰਦਾ ਹੈ। ਲੋਹਾਰਿਪਾ ਯੋਗੀ ਨੇ ਯੋਗ ਦੇ ‘ਆਈ ਪੰਥ’ ਨੂੰ ਅਪਣਾਉਣ ਤੇ ਯੋਗੀਆ ਦੇ ਜੀਉਣ ਦੇ ਤਰੀਕੇ ਦੀ ਵੀ ਸ਼ਲਾਘਾ ਕੀਤੀ ਅਤੇ ਨਾਲ ਹੀ ਗੁਰੂ ਨਾਨਕ ਨੂੰ ਕੰਨਾਂ ਵਿਚ ਮੁਦਰਾ ਅਤੇ ਯੋਗੀਆਂ ਦੇ ਕੰਬਲ ਨੂੰ ਪਹਿਨਣ ਲਈ ਪ੍ਰੇਰਿਤ ਕੀਤਾ। ਸ਼ਵੇਤ੍ਰਾਵਰ ਉਪਨਿਸ਼ਦ ਦੇ ਦੂਜੇ ਕਾਂਡ ਦੇ ਦਸਵੇਂ ਸਲੋਕ ਵਿੱਚ ਕਿਹਾ ਗਿਆ ਹੈ ਕਿ ਪਹਾੜੀ ਗੁਫਾਵਾਂ ਜਿਹੇ ਅਸਾਧਾਰਣ ਸਥਾਨਾਂ ਵਿੱਚ ਯੋਗ ਕਰਨਾ ਸਹੀ ਹੈ, ਜਿੱਥੇ ਧਰਤੀ ਸਮਤਲ ਹੈ ਅਤੇ ਕੋਈ ਰੇਤ ਨਹੀਂ ਹੈ, ਜਿੱਥੇ ਰੌਲਾ ਦੀ ਕੋਈ ਸੰਭਾਵਨਾ ਨਾ ਹੋਵੇ (ਸਿੰਘ.2001.ਪੰ.10)। ਇਸ ਤਰ•ਾਂ ਸਿੱਧ ਲੋਹਰੀਪਾ ਨੇ ਗੁਰੂ ਨਾਨਕ ਨੂੰ ਘਰ ਛੱਡਣ ਅਤੇ ਯੋਗੀ ਪੰਥ ਦੇ ਅਨੁਸਾਰ ਯੋਗ-ਪੰਥ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ:
ਹਾਟੀ ਬਾਟੀ ਰਹਿਹ ਨਿਰਾਲੇ ਰੂਖਿ ਬਿਰਿਖ ਉਦਿਆਨੇ//
ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ//
ਤੀਰਿਥ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ//
ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਿਤ ਬਿਧਿ ਸਾਈ//
…………………..
ਦਰਸਨੁ ਭੇਖ ਕਰਹੁ ਜੋਗਿੰਦਰ੍ਰਾ ਮੁੰਦਰਾ ਝੋਲੀ ਖਿੰਥਾ£
ਬਾਰਹ ਅੰਤਿਰ ਏਕੁ ਸਰੇਵਹੁ ਖਟੁ ਦਰਸਨ ਇਕ ਪੰਥਾ//
ਇਨ ਬਿਧਿ ਮਨੁ ਸਮਝਾਈਐ ਪੁਰਖਾ ਬਾਹੁੜਿ ਚੋਟ ਨ ਖਾਈਐ//
ਨਾਨਕੁ ਬੋਲੈ ਗੁਰਮੁਖਿ ਬੂਝੈ ਜੋਗ ਜੁਗਿਤ ਇਵ ਪਾਈਐ// ਰੂ ਗ੍ਰੰਥ ਸਾਹਿਬ.ਪੰ.938-939
ਇੱਥੇ ਗੁਰੂ ਨਾਨਕ ਨੇ ਨਾਥ ਦੇ ਤਰਕ ਨਾਲ ਸਹਿਮਤੀ ਪ੍ਰਗਟਾਉਣ ਦੀ ਬਜਾਇ ਯੋਗ ਦੀ ਸਮੱਗਰੀ, ਵਿਚਾਰਾਂ ਅਤੇ ਪ੍ਰਥਾਵਾਂ ਦੀ ਵਿਆਖਿਆ ਦਾ ਇਕ ਨਵਾਂ ਵਿਵਹਾਰ ਪ੍ਰਬੰਧ ਤਿਆਰ ਕੀਤਾ ਅਤੇ ਵਿਚਾਰ ਦਿੱਤਾ ਕਿ ਮਨ ਵਿਚ ਸ਼ਬਦ (ਗਿਆਨ) ਨੂੰ ਵਸਾਉਂਣਾ ਹੀ ਕੰਨਾਂ ਵਿਚ ਪਾਉਣੀਆਂ ਹਨ ਅਤੇ ਜੋ ਵਿਅਕਤੀ ਸ਼ਬਦ ਨੂੰ ਵਸਾਂਦਾ ਹੈ ਉਹ ਆਪਣੀ ਹਉਮੈ­ ਕਾਮ, ਕ੍ਰੋਧ ਅਤੇ ਅਹੰਕਾਰ ਨੂੰ ਮਿਟਾ ਲੈਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਇਸ ਦੀ ਸੂਝ ਪੈਦੀਂ ਹੈ। ਬ੍ਰਹਮ ਦੀ ਸਰਵ-ਵਿਆਪਕ ਹੋਂਦ ਨੂੰ ਸਮਝਣਾ ਹੀ ਮਨੁੱਖ ਲਈ ਗੋਦੜੀ ਤੇ ਝੋਲੀ ਹੈ। ਇਹ ਨਵੀਂ ਵਿਆਖਿਆ ਗੁਰੂ ਨਾਨਕ ਦੁਆਰਾ ਨਾਥ-ਯੋਗੀਆਂ ਦੀਆਂ ਸਾਧਨਾਂ ਵਿਧੀਆਂ ਉੱਤੇ ਵਿਅੰਗ ਸੀ ਅਤੇ ਇਹ ਸੰਕੇਤ ਸੀ ਕਿ ਯੋਗੀਆਂ ਦੇ ਮੱਤ ਵਿਚ ਅਧਿਆਤਮਵਾਦੀ ਤੱਤ ਅਲੋਪ ਹੋ ਚੁੱਕੇ ਹਨ:
ਅੰਤਿਰ ਸਬਦੁ ਨਿਰੰਤਿਰ ਮੁਦਰ੍ਰਾ ਹਉਮੈ ਮਮਤਾ ਦੂਰਿ ਕਰੀ //
ਕਾਮੁ ਕਰੋਧੁ ਅਹੰਕਾਰੁ ਨਿਵਾਰੈ ਗੁਰ ਕੈ ਸਬਿਦ ਸੁ ਸਮਝ ਪਰੀ//
ਖਿੰਥਾ ਝੋਲੀ ਭਿਰਪੁਰਿ ਰਹਿਆ ਨਾਨਕ ਤਾਰੈ ਏਕੁ ਹਰੀ//
ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ//
ਊਂਧਉ ਖਪਰੁ ਪੰਚ ਭੂ ਟੋਪੀ£ ਕਾਇਆ ਕੜਾਸਣੁ ਮਨੁ ਜਾਗੋਟੀ//
ਸਤੁ ਸੰਤੋਖੁ ਸੰਜਮੁ ਹੈ ਨਾਲਿ£ ਨਾਨਕ ਗੁਰਮੁਖਿ ਨਾਮੁ ਸਮਾਲਿ//
ਗੁਰੂ ਗ੍ਰੰਥ ਸਾਹਿਬ.ਪੰ.939
ਗੁਰੂ ਨਾਨਕ ਨੇ ਯੋਗੀਆਂ ਦੇ ਪਹਿਰਾਵੇ ਦੀ ਨਵੀਂ ਵਿਆਖਿਆ ਦੇ ਕੇ ਗ੍ਰਹਿਸਤੀ ਜ਼ਿੰਦਗੀ ਦੀ ਮਹੱਤਤਾ ਬਾਰੇ ਵੀ ਵਿਆਖਿਆ ਕੀਤੀ ਹੈ। ਗੁਰੂ ਨਾਨਕ ਨੇ ਆਪਣੇ ਵਿਚਾਰ ਨੂੰ ਭਾਸ਼ਾਈ ਅਰਥ ਵਿਸਥਾਪਨ/ਰੂਪਕ ਰਾਹੀਂ ਸਮਝਾਉਣ ਲਈ ਪਾਣੀ­ ਕਮਲ ਤੇ ਮੁਰਗਈ ਦੇ ਪ੍ਰਤੀਕ ਦੁਆਰਾ ਅਭਿਵਿਆਕਤੀ ਦਿੱਤੀ ਹੈ। ਜਿਵੇਂ ਗੁਰੂ ਨਾਨਕ ਕਹਿੰਦਾ ਹੈ ਕਿ ਪਾਣੀ ਵਿਚ ਉੱਗਿਆ ਹੋਇਆ ਕੌਲ ਦਾ ਫੁੱਲ ਪਾਣੀ ਤੋਂ ਨਿਰਲੇਪ ਰਹਿੰਦਾ ਹੈ ਅਤੇ ਨਦੀ ਵਿਚ ਤਰਦੀ ਮੁਰਗਾਈ ਦੇ ਖੰਭ ਪਾਣੀ ਨਾਲ ਨਹੀਂ ਭਿੱਜਦੇ, ਇਸੇ ਤਰ•ਾਂ ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜ ਕੇ ਨਾਮ ਜਪਿਆਂ ਸੰਸਾਰ-ਸਮੁੰਦਰ ਤਰ ਸਕੀਦਾ ਹੈ।  ਪਰ ਇੱਥੇ ਬੜੀ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਦੀ ਗ੍ਰਹਿਸਤੀ ਦਾ ਸੰਕਲਪ ਸਿਧਾਂ ਦੀ ਭਾਵਨਾ ਦੀ ਤਰ•ਾਂ ਨਹੀਂ ਹੈ। ਨਾਨਕ ਦੀ ਗ੍ਰਹਿਸਤੀ ਦਾ ਸੰਕਲਪ ਉਸ ਦੀ ਸਮਾਜਿਕ ਜਿੰਮੇਵਾਰੀ ਨੂੰ ਪੂਰਾ ਕਰਨ ਅਤੇ ਉਸ ਤੋਂ ਦੂਰ ਰਹਿਣ ਨਾਲ ਜੁੜਿਆ ਹੋਇਆ ਹੈ। ਇਹ ਭੋਗ ਅਤੇ ਯੋਗ ਦਾ ਸਮਿਸ਼ਰਨ ਹੈ। ਇਸ ਨੁਕਤੇ ਦਾ ਸਬੂਤ ਗੁਰੂ ਨਾਨਕ ਦੇਵ ਦੇ ਯੋਗੀਆਂ ਨੂੰ ਦਿੱਤਾ ਉਹ ਜਵਾਬ ਹੈ, ਜਦੋਂ ਯੋਗੀਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਦੁਬਾਰਾ ਸਵਾਲ ਕੀਤਾ ਕਿ ਤੁਸਾਂ ਕਿਉਂ ਘਰ ਛੱਡਿਆ ਸੀ ਅਤੇ ‘ਉਦਾਸੀ’ ਬਣੇ ਸੀ? ਕਿਉਂ ਉਦਾਸੀ ਭੇਖ ਧਾਰਿਆ  ਸੀ? ਤੁਸੀ ਕਿਸ ਸੌਦੇ ਦੇ ਵਪਾਰੀ ਹੋ? (ਕਿਸੁ ਕਾਰਿਣ ਗਿਰ• ਤਿਜਓ ਉਦਾਸੀ£ ਕਿਸੁ ਕਾਰਿਣ ਇਹੁ ਭੇਖੁ ਨਿਵਾਸੀ£ ਕਿਸੁ ਵਖਰ ਕੇ ਤੁਮ ਵਣਜਾਰੇ£ ਕਿਉ ਕਿਰ ਸਾਥੁ ਲੰਘਾਵਹੁ ਪਾਰੇ£੧੭£ ਗੁਰੂ ਗ੍ਰੰਥ ਸਾਹਿਬ.ਪੰ.939)। ਪਰ ਗੁਰੂ ਨਾਨਕ ਦੇਵ ਨੇ ਯੋਗੀਆਂ ਦੀ ਬੜੇ ਸਾਫ ਤੇ ਸੁਚੇਤ ਹੋਕੇ ਕਿਹਾ ਕਿ ਮੈਂ ਗੁਰਮੁਖ ਦੀ ਭਾਲ ਵਿਚ ਭਟਕਣ ਵਾਲੀ ਇਕ ਉਦਾਸੀ ਬਣ ਗਿਆ ਸੀ, ਮੈਂ ਇਹਨਾਂ ਪੋਥੀਆਂ ਨੂੰ ਪਰਮਾਤਮਾ ਦੇ ਦਰਸ਼ਨ ਦੀ ਬਖਸਿਸ਼ ਪ੍ਰਾਪਤ ਕਰਨ ਲਈ ਅਪਣਾਇਆ ਹੈ (ਗੁਰਮੁਖਿ ਖੋਜਤ ਭਏ ਉਦਾਸੀ£ ਦਰਸਨ ਕੈ ਤਾਈ ਭੇਖ ਨਿਵਾਸੀ£ ਸਾਚ ਵਖਰ ਕੇ ਹਮ ਵਣਜਾਰੇ£ ਨਾਨਕ ਗੁਰਮੁਖਿ ਉਤਰਿਸ ਪਾਰੇ£੧੮£ ਗੁਰੂ ਗ੍ਰੰਥ ਸਾਹਿਬ.ਪੰ.939)। ਇਸ ਲਈ ਘਰ ਦੇ ਬਾਰੇ ਗੁਰੂ ਨਾਨਕ ਦੇਵ ਦਾ ਵਿਚਾਰ ਯੋਗ (ਤਿਆਗ) ਅਤੇ ਭੋਗ (ਗ੍ਰਹਿਸਤ) ਸੁਮੇਲ ਹੈ।
ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਯੋਗੀ ਦੇ ਨਾਲ ਜੁੜਦੇ ਹਨ ਅਤੇ ਨਾਥ ਦੇ ਨਾਲ ਆਪਣੀ ਵਿਚਾਰਧਾਰਾ ਦੇ ਵਿਭਿੰਨਤਾ ਦੇ ਆਧਾਰ ਤੇ ਜੀਵਨ ਦੇ ਨਵੇਂ ਅਤੇ ਵਿਲੱਖਣ ਢੰਗ ਦੇ ਵਿਸਤਾਰ ਨੂੰ ਤਿਆਰ ਕਰਦੇ ਹਨ ਅਤੇ ਉਹ ਹੱਠ-ਯੋਗ ਦੇ ਬਜਾਏ ਸਹਿਜ-ਯੋਗ ‘ਤੇ ਜ਼ੋਰ ਦਿੰਦੇ ਹਨ। ਗੁਰੂ ਨਾਨਕ ਨੇ ਗੁਰੂ ਨਾਨਕ ਦੇਵ ਜੀ ਦੀ ਆਪਣੀ ਵਿਚਾਰਧਾਰਾ ਦੀ ਸਥਾਪਨਾ ਨੂੰ ਮਜ਼ਬੂਤ  ਕਰਨ ਲਈ ਸਮਕਾਲੀ ਪ੍ਰਚਲਿਤ ਵਿਚਾਰਧਾਰਾ ਨੂੰ ਚੁਣੌਤੀ ਦਿੱਤੀ ਹੈ।
ਨਾਥ/ਸਿੱਧ ਪਰੰਪਰਾ ਅਤੇ ਗੁਰਬਾਣੀ ਵਿਚ ਇਕ ਨੁਕਤਾ ਜਿਸ ਉੱਤੇ ਦੋਵੇ ਵਿਚਾਰਧਾਰਾਵਾਂ ਦੀ ਸਭ ਤੋਂ ਵੱਡੀ ਸਮਾਨਤਾ ਵੇਖਣ ਨੂੰ ਮਿਲਦੀ ਹੈ ਉਸ ਬ੍ਰਹਮ ਦੀ ਪ੍ਰਾਪਤੀ ਲਈ ‘ਗੁਰੂ’ ਦੀ ਲੋੜ ਦੀ ਮਹੱਤਤਾ। ਨਾਥ ਬਾਣੀ ਮੰਨਦੀ ਹੈ ਕਿ ਗੁਰੂ ਸਾਰੇ ਸ੍ਰੋਤਾਂ ਦਾ ਮੂਲ ਹੈ। ਇਸ ਲਈ ਸੋਚ ਸਮਝਕੇ ਗੁਰੂ ਦੀ ਚੌਣ ਕਰਨੀ ਚਾਹੀਦੀ ਹੈ। ਇਕਮਾਤਰ ਅਵਧੂਤ ਹੀ ਗੁਰੂ ਹੋ ਸਕਦਾ ਹੈ ਅਤੇ ਅਵਧੂਤ ਉਹ ਹੈ ਜਿਸਦੇ ਹਰ ਵਾਕ ਵਿਚ ਵੇਦ ਦਾ ਨਿਵਾਸ ਕਰਦਾ ਹੋਵੇ, ਜਿਸ ਦੀ ਦ੍ਰਿਸ਼ਟੀ ਵਿਚ ਕਵੈਲਯ ਨਿਵਾਸ ਕਰਦਾ ਹੋਵੇ, ਪਦ-ਪਦ ਵਿਚ ਤੀਰਥ ਵਸਦਾ ਹੋਵੇ ਅਤੇ ਜੋ ਤਿਆਗ ਤੇ ਭੋਗ ਦੋਹਾਂ ਤੋਂ ਪਰ•ੇ ਹੋਵੇ। ਇਸ ਅਵਧੂਤ ਦਾ ਪਰਮ ਪੁਸ਼ਾਰਥ ਮੁਕਤ ਹੋਵੇ…ਜੋ ਦਵੈਤ ਤੇ ਅਦਵੈਤ ਤੋਂ ਪਰ•ੇ ਹੋਵੇ (ਦਵੇਦੀ.1950.ਪੰ.134)। ਗੋਰਖਬਾਣੀ ਵਿਚ ਅਨੇਕਾਂ ਥਾਂਵਾ ਉੱਤੇ ਇਸ ਨੁਕਤੇ ਨੂੰ ਸਪੱਸ਼ਟ ਕੀਤਾ ਗਿਆ ਹੈ ਅਤੇ ਨਿਰਗੁਰ ਮਨੁੱਖ ਨੂੰ ਸਾਧਨਹੀਣ ਕਿਹਾ ਗਿਆ ਹੈ ਕਿਉਂਕਿ ਗੁਰੂ ਗਿਆਨ ਦਾ ਪ੍ਰਤੀਕ ਹੀ ਨਹੀਂ ਸਗੋਂ ਸੰਪੂਰਨ ਬ੍ਰਹਮੰਡ ਦੀ ਸੰਪਤੀ ਦਾ ਮਾਲਕ ਹੈ। ਸਾਧਕ ਦੇ ਚੰਚਲ ਮਨ ਨੂੰ ਪੂਰਨ ਗੁਰੂ ਸੋਧਦਾ ਹੈ, ਸਮਾਧੀ ਦੀ ਰੱਖਿਆ ਕਰਦਾ ਹੈ ਅਤੇ ਮਾਇਆ ਤੋਂ ਛੁਟਕਾਰਾ ਗੁਰੂ ਦੀ ਸਿੱਖਿਆ ਕਰਕੇ ਹੀ ਸੰਭਵ ਹੈ (ਮਾਤਾ ਹਾਮਾਰੀ ਮਨਸਾ ਬੋਲੀਏ, ਪਿਤਾ ਬੋਲੀਏ ਨਿਰੰਜਨ ਨਿਰਾਕਾਰ। ਗੁਰੂ ਹਮਾਰੈ ਅਤੀਤ ਬੋਲੀਏ, ਜਿਨਿ ਕਿਯਾ ਪਿੰਡ ਦਾ ਉਧਾਰੰ/202/ ਗੋਰਖ ਬਾਣੀ.1963.ਪੰਨਾ-90)। ਗੋਰਖ ਦਾ ਮੰਨਣਾ ਹੈ ਕਿ ਮਨ ਕਿਸੇ ਨਾ ਕਿਸੇ ਆਸਰੇ ਦੀ ਭਾਲ ਵਿਚ ਹਮੇਸ਼ਾ ਰਹਿੰਦਾ ਹੈ, ਇਹ ਆਸਰੇ ਸਨ: ਆਸ਼ਾ, ਉਦਾਸੀਨਤਾ, ਗੁਰੂ ਅਤੇ ਕਾਮਨੀ। ਉਦਾਸੀਨਤਾ ਅਤੇ ਗੁਰੂ ਦਾ ਆਸਰਾ ਸਰਵਉੱਤਮ ਹੈ, ਜਿਸ ਲਈ ਗੋਰਖਬਾਣੀ ਵਿਚ ਅਨੇਕਾਂ ਸ਼ਬਦਾਂ ਦਾ ਪ੍ਰਯੋਗ ਹੋਇਆ ਹੈ ਗੁਰ-ਮੂਖ, ਜਰਣਾ, ਪਾਰਸ ਆਦਿ। ਗੋਰਖਬਾਣੀ ਵਿਚ ਗੁਰੂ ਤੇ ਚੇਲੇ ਦੀ ਏਕਤਾ ਦਾ ਪ੍ਰਤੀਪਾਦਨ ਵੀ ਕੁਝ ਤੱਤਾਂ ਦੇ ਆਧਾਰ ਉੱਤੇ ਹੀ ਕੀਤਾ ਗਿਆ ਹੈ। ਨਾਥ-ਸੰਪ੍ਰਦਾਇ ਅਨੁਸਾਰ ਗੁਰੂ ਦੇ 36 ਅਤੇ ਚੇਲੇ ਦੇ 32 ਤੱਤ ਮੰਨੇ ਗਏ ਹਨ। ਚਾਰ ਤੱਤਾਂ ਦੇ ਸਮਪਾਦਨ ਨਾਲ ਚੇਲਾ ਵੀ ਗੁਰੂ ਤੁਲ ਹੋ ਜਾਂਦਾ ਹੈ (ਅਧਿਕ ਤੱਤ ਤੇ ਗੁਰੂ ਬੋਲੀਏ। ਹੀਣ ਤੱਤ ਤੇ ਚੇਲਾ।161/ ਗੋਰਖ ਬਾਣੀ.1963.ਪੰ.77)। ਗੋਰਖਬਾਣੀ ਅਨੁਸਾਰ ਗੁਰਹੀਣਤਾ ਕੁਲ ਸ੍ਰਿਸਟੀ ਦਾ ਨਾਸ਼ ਹੈ (ਅਵਧੂ ਈਸਵਰ ਹਮਾਰੇ ਚੇਲਾ, ਭਣੀਜੈ ਮਛੀਂਦ੍ਰ ਬੋਲੀਏ ਨਾਤੀ£ ਨਿਗੁਰੀ ਪਿਰਥੀ ਪਰਲੈ ਜਾਤੀ ਤਾਥੈਂ, ਉਹ ਉਲਟੀ ਥਾਪਨਾਂ ਥਾਪੀ/144/ ਗੋਰਖ ਬਾਣੀ.1963.ਪੰ.71)। ਗੁਰੂ ਦਾ ਰੂਪ ਗਿਆਨ ਵਿਚ ਹੈ ਅਤੇ ਸ਼ਬਦ ਗਿਆਨ ਦਾ ਪ੍ਰਤੀਕ ਹੈ, ਗੋਰਖ ਮਛਿੰਦ੍ਰ ਨੂੰ ‘ਗੋਰਖ ਮਛਿੰਦ੍ਰ ਗੋਸਟਿ’ ਵਿਚ ਪੁਛਦਾ ਹੈ ਕਿ ਸ੍ਵਾਮੀ ਕੌਂਨ ਮੂਲ ਕੌਂਣ ਬੇਲਾ, ਕੌਂਣ ਗੁਰੂ ਕੌਂਣ ਚੇਲਾ ਤਾਂ ਮਛਿੰਦ੍ਰ ਦਾ ਉੱਤਰ ਹੈ ਕਿ ਅਵਧੂ ਮਨ ਮੂਲ ਪਵਨ ਬੇਲਾ, ਸਬਦ ਗੁਰੂ ਸੁਰਤਿ ਚੇਲਾ (ਗੋਰਖ ਬਾਣੀ.1963.ਪੰ.196-197)
ਨਾਥ-ਸੰਪ੍ਰਦਾਇ ਵਿਚ ਗੁਰੂ ਦੀ ਵਧੇਰੇ ਮਹੱਤਤਾ ਕਾਰਨ ਹੀ ‘ਸਿਧ-ਗੋਸਟਿ’ ਵਿਚ ਗੁਰੂ ਦੀ ਲੋੜ, ਅਗਵਾਹੀ ਅਤੇ ਪਛਾਣ ਬਾਰੇ ਸੰਵਾਦ ਹੋਣਾ ਸੁਭਾਵਿਕ ਸੀ। ਜਿਸ ਕਰਕੇ ਨਾਥ ਯੋਗੀ ਗੁਰੂ ਨਾਨਕ ਨੂੰ ਪ੍ਰਸ਼ਨ ਕਰਦੇ ਹਨ ਕਿ ਤੁਸੀਂ ਆਖਦੇ ਹੋ ਕਿ ਗੁਰੂ ਦੇ ਰਾਹੀਂ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ, ਇਹ ਕਿਵੇਂ ਪਤਾ ਲਗੇਗਾ ਕਿ ਗੁਰੂ ਮਿਲ ਪਿਆ ਹੈ? (ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ£ ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ£ ਗੁਰੂ ਗ੍ਰੰਥ ਸਾਹਿਬ, ਪੰ.938)। ਗੁਰੂ ਨਾਨਕ ਇਸ ਪ੍ਰਸ਼ਨ ਦਾ ਉੱਤਰ ਦਿੰਦਾ ਕਹਿੰਦਾ ਹੈ ਕਿ ਗੁਰੂ ਦੇ ਮਿਲਣ ਦੀ ਨਿਸ਼ਾਨੀ ਹੀ ਇਹ ਹੈ ਕਿ ਮਨ ਵਿਕਾਰਾਂ ਨੂੰ ਛੱਡਕੇ ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ। ਨਾਨਕ ਵੀ ਗੁਰੂ ਨੂੰ ਸ਼ਬਦ ਅਰਥਾਤ ਗਿਆਨ ਦਾ ਪ੍ਰਤੀਰੂਪ ਮੰਨਦਾ ਹੋਇਆ ਨਾਥ-ਜੋਗੀਆਂ ਨੂੰ ਕਹਿੰਦਾ ਹੈ ਕਿ ਗੁਰ-ਸ਼ਬਦ ਦੀ ਬਰਕਤ ਨਾਲ ਮਨੁੱਖ ਨੂੰ ਯਕੀਨ ਬੱਝਦਾ ਹੈ ਕਿ ਇਹ ਸਾਰਾ ਜਗਤ-ਪਸਾਰਾ ਪ੍ਰਭੂ ਨੇ ਆਪਣੇ ਆਪ ਤੋਂ ਬਣਾਇਆ ਹੈ। ਇਹੀ ਹੈ ਅਸਲ ਜੋਗੀ। ਨਾਨਕ ਇਥੇ ਗੁਰੂ ਵਿਹੂਣੇ ਵਿਅਕਤੀ ਨੂੰ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਦੱਸਦਾ ਹੈ ਜੋ ਸਦਾ ਭਟਕਣਾ ਅਤੇ ਹਉਮੈ ਵਿਚ ਫਸਿਆ ਰਹਿੰਦਾ ਹੈ। ਇਸ ਤੋਂ ਖ਼ਲਾਸੀ ਹਾਸਲ ਕਰਨ ਦਾ ਇਕੋ ਇਕ ਗੁਰ-ਸ਼ਬਦ ਹੈ। ਕੋਈ ਆਪਣੇ ਆਪ ਨੂੰ ਯੋਗੀ ਅਖਵਾਏ ਚਾਹੇ ਸੰਨਿਆਸੀ, ਜੋ ਗੁਰੂ ਦੇ ਸ਼ਬਦ ਵਿਚ ਨਹੀਂ ਜੁੜਿਆ ਉਹ ਮਾਇਆ-ਜਾਲ ਵਿਚ ਹੀ ਫਸਿਆ ਰਿਹਾ। ਗੁਰੂ, ਚੇਲਾ ਤੇ ਮਾਇਆ ਦੇ ਆਪਣੀ ਸੰਬੰਧਾਂ ਨੂੰ ਗੁਰੂ ਨਾਨਕ ਨੇ ਭਾਰਤੀ ਪੁਰਾਣ ਕਥਾ ਸਾਹਿਤ ਦੀ ਨੂੰ ਨਵੀਨ ਅਰਥ ਦੇਕੇ ਵੀ ਸਮਝਾਇਆ ਹੈ। ਭਾਵ ਗੁਰੂ ਨਾਨਕ ਅਰਥ ਵਿਸਥਾਪਨ ਦਾ ਕਾਰਜ ਕਰਦਾ ਹੋਇਆ ਨਵੇਂ ਅਰਥ ਸਿਰਜਨ ਦੀ ਪ੍ਰਕਿਰਿਆ ਦੀ ਸਹਾਇਤਾ ਨਾਲ ਆਪਣੇ ਮੱਤ ਨੂੰ ਦ੍ਰਿੜ ਕਰਵਾ ਰਿਹਾ ਹੈ। ਗੁਰੂ ਨਾਨਕ ਕਹਿੰਦਾ ਹੈ ਕਿ ਰਾਵਣ ਸੀਤਾ ਜੀ ਨੂੰ ਸਮੁੰਦਰੋਂ ਪਾਰ ਲਕਾ ਵਿਚ ਲੈ ਗਿਆ ਸੀ, ਰਾਮਚੰਦ੍ਰ ਜੀ ਨੇ ਸਮੁੰਦਰ ਉਤੇ ਪੁਲ ਬੱਧਾ, ਦੈਂਤਾਂ ਨੂੰ ਮਾਰਿਆ, ਲਕਾ ਲੁੱਟੀ ਤੇ ਸੀਤਾ ਨੂੰ ਛੁਡਾ ਕੇ ਲਿਆਂਦਾ। ਘਰ ਦੇ ਭੇਤੀ ਭਭੀਖਣ ਦੇ ਦੱਸੇ ਹੋਏ ਭੇਤ ਨੇ ਇਸ ਸਾਰੀ ਮੁਹਿੰਮ ਵਿਚ ਬੜੀ ਸਹੈਤਾ ਦਿੱਤੀ। ਇਸੇ ਤਰ•ਾਂ, ਮਾਇਆ ਇਨਸਾਨ ਨੂੰ ਪਰਮ ਸ਼ਕਤੀ ਤੋਂ ਵਿਛੋੜ ਦਿੰਦੀ ਹੈ। ਦੋਹਾਂ ਦੇ ਵਿਚਕਾਰ ਸੰਸਾਰ-ਸਮੁੰਦਰ ਦੀ ਵਿੱਥ ਬਣੀ ਪਈ ਹੈ। ਗੁਰੂ ਪੁਲ ਬਣਦਾ ਹੈ। ਇਸ ਪ੍ਰਕਾਰ ਗੁਰੂ ਦੀ ਮਹੱਤਤਾ ਗੁਰੂ ਨਾਨਕ ਦੀ ਵਿਚਾਰਧਾਰਾ ਵਿਚ ਨਾਥਾਂ/ਸਿਧਾਂ ਦੀ ਪਰੰਪਰਾਂ ਦੇ ਅਨੁਰੂਪ ਹੀ ਹੈ। ਗੁਰੂ ਦੋਹਾਂ ਦਰਸ਼ਨਾਂ ਲਈ ਮਾਇਆ ਤੋਂ ਬਚਾਉਣ ਵਾਲਾ, ਗਿਆਨ ਦਾ ਪ੍ਰਤੀਰੂਪ, ਸਾਧਕ ਦੀ ਸਹਾਇਤਾ ਕਰਨ ਵਾਲਾ ਹੈ। ਜਿਸ ਨੂੰ ਸਿੱਖ ਧਰਮ ਵਿਚ ਵਾਹਿਗੁਰੂ ਅਰਥ ਵਾਹ+ਗੁਰੂ ਦੀ ਸੰਧੀ ਨਾਲ ਦਿਖਾਇਆ ਗਿਆ ਹੈ।
ਇਸ ਤਰ•ਾਂ ਗੁਰੂ ਨਾਨਕ ‘ਸਿਧ ਗੋਸਟਿ’ ਵਿਚ ਪੂਰਵਕਾਲੀ ਅਤੇ ਸਮਕਾਲੀ ਨਾਥ/ਸਿੱਧ ਵਿਚਾਰਧਾਰਾ/ਸਿਧਾਂਤਾਂ ਨਾਲ ਸਮਾਜਿਕ-ਧਾਰਮਿਕ ਪੱਧਰ ਉੱਤੇ ਸੰਵਾਦ ਰਚਾਉਂਦਾ ਹੈ ਅਤੇ ਤਿਆਗਣਯੋਗ ਤੇ ਧਾਰਨਯੋਗ ਪ੍ਰਕਿਰਿਆ ਨਾਲ ਭਵਿੱਖ ਦੀ ਮੌਲਿਕ ਵਿਚਾਰਧਾਰਾ ਲਈ ਧਰਾਤਲ ਤਿਆਰ ਕਰਦਾ ਹੈ। ਗੁਰੂ ਦੀ ਗਿਆਨ ਤਲਾਸ਼ ਤੇ ਪਿਆਸ ਗੁਰੂ ਨੂੰ ਸੰਬਾਦ ਨਾਲ ਜੋੜਦੀ ਹੈ­ ਜੋ ਸੰਬਾਦ ਪੰਜਾਬ ਦੇ ਮੱਧਕਾਲ ਦੇ ਸਮਾਜਿਕ­ ਧਾਰਮਿਕ ਤੇ ਸਭਿਆਚਾਰਕ ਪਰਿਪੇਖ ਨੂੰ ਪੁਨਰ ਪਰਿਭਾਸ਼ਿਤ ਕਰਦੀ­ ਪੰਜਾਬੀ ਜੀਵਨ ਜਾਚ ਨੂੰ ਨਵੀਨ ਦਿਸ਼ਾ ਪ੍ਰਦਾਨ ਕਰਦੀ ਹੈ।

Date 11/August/2019

ਅਜੋਕੇ ਯੁਗ ਵਿਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਪ੍ਰਸੰਗਿਕਤਾ
ਡਾ. ਕਰਮਜੀਤ ਸਿੰਘ ਰਜਿਸਟਰਾਰ
ਪੰਜਾਬ ਯੂਨੀਵਰਸਟੀ
ਚੰਡੀਗੜ੍ਹ 

ਮੱਧਕਾਲ ਸਾਡੇ ਇਤਿਹਾਸ ਦਾ ਅੰਧਕਾਰ ਤੇ ਅੱਧੋਗਤੀ ਦਾ ਕਾਲ ਰਿਹਾ ਹੈ। ਰਾਜਨੀਤਿਕ ਪੱਧਰ ਉੱਤੇ ਅਸਥਿਰਤਾ ਬਣੀ ਸੀ ਅਤੇ ਆਮ ਪਰਜਾ ਰਾਜ ਸ਼੍ਰੇਣੀ ਦੀ ਲੁੱਟ, ਕਸੁੱਟ, ਜਬਰ ਤੇ ਜ਼ੁਲਮ ਦਾ ਸ਼ਿਕਾਰ ਸੀ। ਸਮਾਜਿਕ ਜੀਵਨ ਵਿੱਚ ਛੂਤ-ਛਾਤ ਅਤੇ ਜਾਤ-ਪਾਤ ਦੀ ਜਕੜ ਸੀ। ਔਰਤ ਦੀ ਤਰਸਮਈ ਹਾਲਤ ਸੀ। ਧਾਰਮਿਕ ਜੀਵਨ ਵਿੱਚ ਭੇਖ, ਪਖੰਡ ਤੇ ਕਰਮਕਾਂਡ ਪਸਰਿਆ ਸੀ। ਨੈਤਿਕ ਜੀਵਨ ਵਿੱਚ ਕੂੜ, ਕੁਸੱਤ ਤੇ ਵਿਭਚਾਰ ਵਰਗੇ ਵਿਕਾਰ ਫੈਲੇ ਸਨ। ਚਾਰ-ਚੁਫੇਰੇ ਅਗਿਆਨ ਤੇ ਅੰਧ ਵਿਸ਼ਵਾਸ ਦੀ ਪ੍ਰਧਾਨਤਾ ਬਣੀ ਸੀ। ਅਜਿਹੀ ਘੋਰ-ਅੰਧਕਾਰ ਵਾਲੀ ਸਥਿਤੀ ਵਿੱਚ ਭਾਰਤ ਦੀ ਧਰਤੀ ਉੱਤੇ ਇੱਕ ਨਵੇਂ ਸੂਰਜ ਦਾ ਪ੍ਰਕਾਸ਼ ਹੋਇਆ। ਉਸ ਨੇ ਆਪਣੀ ਪ੍ਰਜਵਲਿਤ ਗਿਆਨ-ਰੂਪੀ ਜੋਤ ਰਾਹੀਂ ਮਨੁੱਖ ਨੂੰ ਮੁੜ-ਸ੍ਰੇਸ਼ਟ ਮਾਨਵੀ ਕੀਮਤਾਂ ਨਾਲ ਜੋੜਨ ਦਾ ਇਨਕਲਾਬੀ ਕਾਰਜ ਕੀਤਾ। ਨਾਨਕ-ਰੂਪੀ ਇਸ ਪ੍ਰਕਾਸ਼ਮਈ ਜੋਤ ਦਾ ਵਰਨਣ ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਵਿੱਚ ਕੀਤਾ ਹੈl

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੂ ਜਗਿ ਚਾਨਣ ਹੋਆ£
ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ£
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨਾ ਧੀਰਿ ਧਰੋਆ£
ਜਿਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣਿ ਸੋਆ£
(ਵਾਰ ਪਹਿਲੀ, ਪਾਉੜੀ 27)

ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਤੇ ਸੰਦੇਸ਼ ਦੇ ਕੇਂਦਰ ਵਿੱਚ ਮਨੁੱਖੀ ਜੀਵਨ ਦਾ ਸਰਲ, ਸਵੱਛ ਤੇ ਸੰਤੁਲਿਤ ਜੀਵਨ ਦਾ ਮਾਡਲ ਦਿਤਾ। ਉਨ•ਾਂ ਨੇ ਆਪਣੇ ਵਿਚਾਰਾਂ ਨੂੰ ਕਾਵਿ ਤੇ ਰਾਗ ਨਾਲ ਜੋੜਿਆ ਅਤੇ ਥਾਂ ਥਾਂ ਜਾ ਕੇ ਇਸ ਰਾਹੀਂ ਪਿਆਰ, ਸੱਚ, ਸ਼ਾਂਤੀ ਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ।
ਉਨ•ਾਂ ਨੇ ਸਮਝਾਇਆ ਕਿ ਪ੍ਰਮਾਤਮਾ ਇੱਕ ਹੈ ਅਤੇ ਉਹ ਸਭ ਦਾ ਸਾਂਝਾ ਹੈ। ਉਨ•ਾਂ ਦਾ ਸਾਰਾ ਜੀਵਨ ‘ਹਉ’ ਨੂੰ ਮਿਟਾਉਣ ਅਤੇ ਉਸ ਪ੍ਰਮਾਤਮਾ ਨੂੰ ਉਜਾਗਰ ਕਰਨ ਵਿੱਚ ਜੁਟਿਆ ਰਿਹਾ। ਉਹਨਾਂ ਨੇ ਧਰਮ ਅਤੇ ਧਾਰਮਿਕ ਭਾਈਚਾਰਿਆਂ ਵਿਚਾਲੇ ਅੰਤਰ ਵਿਸ਼ਵਾਸ ਇਕਸੁਰਤਾ ਅਤੇ ਨਿਰੰਤਰ ਗੱਲਬਾਤ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ। ਆਪਣੀ ਵਿਚਾਰਧਾਰਾ ਉਨ•ਾਂ ਨੇ ਆਪਣੇ ਜੀਵਨ ਵਿੱਚ ਉਜਾਗਰ ਕੀਤੀ। ਕਿਰਤ, ਸੰਕਲਪ ਅਤੇ ਨਿਮਨ ਵਰਗ ਪ੍ਰਤਿ ਉਦਾਰਤਾ ਦੇ ਕਈ ਸੰਕੇਤ ਉਨ•ਾਂ ਦੀ ਜ਼ਿੰਦਗੀ ਵਿੱਚੋਂ ਮਿਲਦੇ ਹਨ। ਇੱਕ ਮੁਸਲਮਾਨ ਮਰਾਸੀ ਮਰਦਾਨੇ ਨੂੰ ਆਪਣਾ ਸਾਥੀ ਬਣਾਇਆ। ਔਰਤਾਂ ਨੂੰ ਬਹੁਤ ਉੱਚਾ ਦਰਜਾ ਦਿੱਤਾ ਇਹ ਕਹਿ ਕੇl
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ£
ਗੁਰੂ ਨਾਨਕ ਦੇਵ ਜੀ ਜਬਰ ਅਤੇ ਵਿਤਕਰੇ ਦੇ ਖ਼ਿਲਾਫ਼ ਲੜੇ ਅਤੇ ਆਪਣਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਵਾਸਤੇ ਉਹ ਆਪਣੀ ਜਗ•ਾ ਉੱਤੇ ਬੈਠੇ ਨਹੀਂ ਰਹੇ। ਆਮ ਤੌਰ ‘ਤੇ ਪਿਆਸਾ ਆਪਣੀ ਪਿਆਸ ਬੁਝਾਉਣ ਵਾਸਤੇ ਖੂਹ ਕੋਲ ਜਾਂਦਾ ਹੈ ਕਦੇ ਇਹ ਨਹੀਂ ਹੋਇਆ ਕਿ ਖੂਹ ਖ਼ੁਦ ਚੱਲ ਕੇ ਪਿਆਸੇ ਕੋਲ ਜਾਵੇ ਅਤੇ ਉਸ ਨੂੰ ਹਲੂਣਾ ਦੇ ਕੇ ਉਠਾਵੇ ਅਤੇ ਕਹੇ ਕਿ ਭਾਈ ਇਹ ਰਸਤਾ ਠੀਕ ਨਹੀਂ ਹੈ ਅਤੇ ਸਹੀ ਰਸਤਾ ਇਹ ਹੈ। ਬਾਬੇ ਨਾਨਕ ਨੇ ਇਸ ਗੱਲ ਦਾ ਸਬੂਤ ਪੈਦਲ ਚੱਲ ਕੇ ਚਾਰੇ ਦਿਸ਼ਾਵਾਂ 1500 ਤੋਂ 1524 ਈ. (ਉੱਤਰ, ਪੂਰਬ, ਪੱਛਮ ਅਤੇ ਦੱਖਣ) ਵਿੱਚ ਸਫ਼ਰ ਕੀਤਾ ਜਿਨ•ਾਂ ਨੂੰ ਅਸੀਂ ਚਾਰ ਉਦਾਸੀਆਂ ਦੇ ਨਾਮ ਨਾਲ ਜਾਣਦੇ ਹਾਂ। ਉਨ•ਾਂ ਨੇ ਲੱਗਭੱਗ ਤੀਹ ਹਜ਼ਾਰ ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ। ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਨਫ਼ਰਤ, ਕੱਟੜਵਾਦ, ਝੂਠ ਅਤੇ ਪਾਖੰਡ ਤੋਂ ਪੀੜਤ ਵੇਖਿਆ ਅਤੇ ਫ਼ੈਸਲਾ ਲਿਆ ਕਿ ਉਹ ਸਰਬ ਸ਼ਕਤੀਮਾਨ ਪ੍ਰਭੂ ਦੇ ਸੱਚ ਦੀ ਸਿੱਖਿਆ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਘਰ- ਘਰ ਜਾਣਗੇ। ਉਨ•ਾਂ ਨੇ ਪਹਿਲੀ ਯਾਤਰਾ ਪੂਰਬ ਵੱਲ ਕੀਤੀ। ਸਭ ਤੋਂ ਪਹਿਲਾਂ ਉਹ ਐਮਨਾਬਾਦ ਵਿੱਚ ਭਾਈ ਲਾਲੋ ਤਰਖਾਣ ਦੇ ਘਰ ਗਏ ਤੇ ਉਥੇ ਰਹਿ ਕੇ ਹੱਕ ਅਤੇ ਸੱਚ ਦੀ ਕਮਾਈ ਦਾ ਪ੍ਰਚਾਰ ਕੀਤਾ ਅਤੇ ਮਲਿਕ ਭਾਗੋ ਜੋ ਕਿ ਇੱਕ ਸੇਠ ਸੀ ਉਸ ਦੇ ਘਰ ਨਹੀਂ ਗਏ ਕਿਉਂਕਿ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਸੱਚ ਦੀ ਕਮਾਈ ਝੂਠ ਦੀ ਕਮਾਈ ਨਾਲੋਂ ਬਿਹਤਰ ਹੈ। ਉਨ•ਾਂ ਨੇ ਕਿਹਾl ”ਕੂੜ ਫਿਰੇ ਪ੍ਰਧਾਨ ਵੇ ਲਾਲੋ£” ਅੱਜ ਦੇ ਯੁੱਗ ਵਿੱਚ ਦਰਪੇਸ਼ ਮੁਸ਼ਕਲਾਂ ਦਾ ਸਮਾਧਾਨ ਵੀ ਬਾਬੇ ਨਾਨਕ ਨੇ ਆਪਣੀ ਬਾਣੀ ਵਿੱਚ ਕੀਤਾ ਹੈ। ਕੁਝ ਕੁ ਬਿੰਦੂਆਂ ਬਾਰੇ ਇਸ ਲੇਖ ਵਿੱਚ ਚਰਚਾ ਕਰਾਂਗੇ।
ਅੱਜ ਦੇ ਯੁੱਗ ਵਿੱਚ ਭ੍ਰਿਸ਼ਟਾਚਾਰ ਇੱਕ ਬਹੁਤ ਹੀ ਡਰਾਉਣਾ ਰੂਪ ਧਾਰਨ ਕਰ ਚੁੱਕਾ ਹੈ ਅਤੇ ਅਸੀਂ ਭ੍ਰਿਸ਼ਟਾਚਾਰ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਹਿੱਸਾ ਬਣਾ ਚੁੱਕੇ ਹਾਂ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨl
ਹਕੁ ਪਰਾਇਆ ਨਾਨਕਾ,ਉਸੁ ਸੂਅਰ ਉਸੁ ਗਾਇ£
ਗੁਰ ਪੀਰੁ ਹਾਮਾਂ ਤਾ ਭਰੇ ਜਾ ਮੁਰਦਾਰ ਨਾ ਖਾਇ£

ਫਿਰ ਉਸ ਸਮੇਂ ਦਾ ਹਵਾਲਾ ਦੇ ਕੇ ਸਮਝਾਉਂਦੇ ਹਨ ਕਿ ਕਾਜ਼ੀ ਇੱਕ ਜੱਜ ਦੀ ਨਿਆਈ ਹੁੰਦਾ ਹੈ ਪਰ ਉਹ ਤਾਂ ਭ੍ਰਿਸ਼ਟਾਚਾਰ ਕਰ ਰਿਹਾ ਹੈ।
ਕਾਜ਼ੀ ਹੋਇ ਕੈ ਬਹੇ ਨਿਆਇ£ ਫ਼ੇਰੇ ਤਸਬੀ ਕਹੈ ਖੁਦਾਇ£
ਵਢੀ ਲੈ ਕੇ ਹਕੁ ਗਵਾਏ£ ਜੇ ਕੋ ਪੂਛੈ ਤਾ ਪੜਿ ਸੁਣਾਏ£

ਅੱਜ ਦੇ ਯੁੱਗ ਵਿੱਚ ਸਭ ਤੋਂ ਵੱਡੀ ਮੁਸੀਬਤ ਅਸਹਿਣਸ਼ੀਲਤਾ ਹੈ ਅਤੇ ਅਸੀਂ ਸਭ ਆਪਣਾ ਫ਼ਾਇਦਾ ਸੋਚਦੇ ਹਾਂ। ਹਰ ਚੀਜ਼ ਵਿੱਚ ਨਫ਼ਾ, ਨੁਕਸਾਨ ਅਤੇ ਸਾਰਾ ਧਿਆਨ ਆਪਣੇ-ਆਪ ਉੱਤੇ ਕੇਂਦਰਿਤ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਹੈ ”ਵੰਡ ਛਕੋ” ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈl
ਘਾਲਿ ਖਾਇ ਕਿਛੁ ਹਥਹੁ ਦੇਹਿ£
ਨਾਨਕ ਰਾਹੁ ਪਛਾਣਹਿ ਸੇਇ£
ਕਿਰਤ ਕਰਨ ਬਾਰੇ, ਮਿਹਨਤ ਕਰਨ ਬਾਰੇ ਸੰਦੇਸ਼ ਹੈ ਅਤੇ ਉਸ ਤੋਂ ਬਾਅਦ ਆਪਣੇ ਸੱਚ ਦੀ ਕਮਾਈ ਵਿੱਚੋਂ ਲੋਕਾਂ ਦੀ ਮਦਦ ਕਰਨ ਵਾਸਤੇ ਕਿਹਾ ਗਿਆ। ਗੁਰ ੂਨਾਨਕ ਦੇਵ ਜੀ ਦਾ ਸਭ ਤੋਂ ਪਹਿਲਾ ਸੰਦੇਸ਼ ਕਿਰਤ ਕਰਨੀ ਹੈ। ਉਨ•ਾਂ ਨੇ ਹੱਟੀ ਵੀ ਪਾਈ, ਵਪਾਰ ਵੀ ਕੀਤਾ, ਖੇਤੀ ਵਾਹੀ ਅਤੇ ਨੌਕਰੀ ਵੀ ਕੀਤੀ। ਉਸ ਸਮੇਂ ਕਿਰਸਾਨੀ ਮੁੱਖ ਕੀਤਾ ਸੀ ਉਨ•ਾਂ ਨੇ ਕਿਰਸਾਨੀ ਦੀ ਉਦਾਹਰਣ ਦੇ ਕੇ ਸਮਝਾਇਆ ਹੈ ਕਿlਮ
Îਮਨ ਹਾਲੀ ਕਿਰਸਾਨੀ ਕਰਨੀ
ਸਰਮ ਪਾਣੀ ਤਨੁ ਖੇਤ£
ਨਾਮੁ ਬੀਜ ਸੰਤੋਖੁ ਸੁਹਾਗਾ
ਰੱਖ ਗ਼ਰੀਬੀ ਭੇਸ£
ਅੱਜ ਦੇ ਯੁੱਗ ਵਿੱਚ ਜਦੋਂ ਇਨਸਾਨ ਕੁਝ ਹਾਸਲ ਕਰ ਲੈਂਦਾ ਹੈ ਤਾਂ ਉਹ ਹਉਮੇ ਦਾ ਸ਼ਿਕਾਰ ਹੋ ਜਾਂਦਾ ਹੈ ਉਸ ਨੂੰ ਹੰਕਾਰ ਆ ਜਾਂਦਾ ਹੈ। ਜ਼ਿਆਦਾ ਪੈਸਾ, ਵੱਡਾ ਰੁਤਬਾ, ਚੰਗੀ ਸਿਹਤ, ਖ਼ੂਬਸੂਰਤ ਸ਼ਕਲ ਬਹੁਤ ਵਾਰੀ ਦੁੱਖ ਦਾ ਕਾਰਨ ਬਣ ਜਾਂਦੀਆਂ ਹਨ। ਗੁਰੂ ਨਾਨਕ ਸਾਹਿਬ ਨੇ ਚਿਤਾਵਨੀ ਦਿੱਤੀ ਹੈl
ਪੜਿ ਪੜਿ ਗਡੀ ਲਦੀਆਹਿ, ਪੜਿ ਪੜਿ ਭਰੀਆਹਿ ਸਾਥ£
ਪੜਿ ਪੜਿ ਬੇੜੀ ਪਾਈਆਹਿ, ਪੜਿ ਪੜਿ ਗਡੀਆਹਿ ਖਾਤ£
ਪੜ•ੀਆਹਿ ਜੇਤੇ ਬਰਸ ਬਰਸ, ਪੜੀਆਹਿ ਜੇਤੇ ਮਾਸ£
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ£
ਜੀਵਨ ਜਿਊਣ ਦਾ ਤਰੀਕਾ ਵੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਦਿੱਤਾ। ਮਨੁੱਖ ਆਪਣੇ ਜੀਵਨ ਵਿੱਚ ਦੋ ਤਰ•ਾਂ ਦਾ ਸਫਰ ਕਰਦਾ ਹੈ ਇੱਕ ਅਧਿਆਤਮਕ ਤੇ ਦੂਜਾ ਦੁਨਿਆਵੀਂ। ਦੋਹਾਂ ਮਾਰਗਾਂ ਉੱਤੇ ਸਫਲਤਾ ਲੈਣ ਵਾਸਤੇ ਬਾਬੇ ਨਾਨਕ ਦੀ ਪਹਿਲੀ ਬਾਣੀ ‘ਜਪੁਜੀ ਸਾਹਿਬ’ ਵਿੱਚ ਪੰਜ ਪੜਾਵਾਂ ਦੀ ਗੱਲ ਕੀਤੀ ਹੈ ਜੇਕਰ ਅਸੀਂ ਪੰਜ ਪੜਾਅ (ਜਿਸ ਨੂੰ ਖੰਡ ਕਿਹਾ ਗਿਆ ਹੈ) ਨੂੰ ਸਮਝ ਲਈਏ ਅਤੇ ਉਸ ਨੂੰ ਅਮਲੀ ਜਾਮ•ਾਂ ਪਹਿਨਾ ਲਈਏ ਤਾਂ ਦੋਨਾਂ ਸਫ਼ਰਾਂ ਅਧਿਆਤਮਕ ਅਤੇ ਦੁਨਿਆਵੀਂ ਵਿੱਚ ਸਫ਼ਲਤਾ ਮਿਲ ਸਕਦੀ ਹੈ। ਅਗਲੇ ਸ਼ਬਦਾਂ ਵਿੱਚ ਇਨ•ਾਂ ਪੰਜਾਂ ਖੰਡਾਂ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਪਹਿਲਾਂ ਪੜਾਅ ਗੁਰੂ ਜੀ ਦੱਸਦੇ ਹਨ ਕਿ ਧਰਮ ਖੰਡ। ਧਰਮ ਖੰਡ ਤੋਂ ਭਾਵ ਹੈ ਕਿ ਕੋਈ ਵੀ ਕੰਮ ਨੂੰ ਸਿਰੇ ਲਾਉਣ ਵਾਸਤੇ ਅਨੁਸ਼ਾਸਨ ਦਾ ਹੋਣਾ ਬਹੁਤ ਜ਼ਰੂਰੀ ਹੈ। ਠੀਕ ਸਮੇਂ ਸਿਰ ਹਰ ਕੰਮ ਕਰਨਾ ਅਤੇ ਹਰ ਕੰਮ ਵਿੱਚ ਆਪਣਾ ਧਿਆਨ ਰੱਖਣਾ ਚਾਹੀਦਾ ਹੈ। ਅਧਿਆਤਮਕ ਦੁਨੀਆਂ ਵਿੱਚ ਅਨੁਸ਼ਾਸਨ ਦਾ ਹੋਣਾ ਇੱਕ ਪਹਿਲਾ ਪੜਾਅ ਹੈ। ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਨਿਯਮ ਨਾਲ ਇਸ਼ਨਾਨ ਕਰਨਾ, ਪਾਠ ਕਰਨਾ, (ਪ੍ਰਮਾਤਮਾ ਨੂੰ ਯਾਦ ਕਰਨਾ) ਗੁਰਦੁਆਰੇ ਜਾਣਾ, ਸਹੀ ਮਕਦਾਦ ਵਿੱਚ ਖਾਣਾ ਅਤੇ ਉਸ ਖਾਣੇ ਨੂੰ ਪਚਾਉਣ ਵਾਸਤੇ ਲੋੜੀਂਦੀ ਕਸਰਤ ਕਰਨੀ, ਉਸ ਕੁਦਰਤ ਦੇ ਨਿਯਮ ਨੇਮ ਨੂੰ ਸਮਝਣਾ ਅਤੇ ਨਿਯਮਾਂ ਮੁਤਾਬਿਕ ਚਲਣਾ। ਮਰਿਆਦਾ ਪ੍ਰਸ਼ੋਤਮ ਸ੍ਰੀ ਰਾਮ ਚੰਦਰ ਜੀ ਨੂੰ ਅਸੀਂ ਯਾਦ ਕਰਦੇ ਹਾਂ ਕਿਉਂਕਿ ਉਨ•ਾਂ ਨੇ ਦੁਨੀਆਂ ਨੂੰ ਮਰਿਆਦਾ ਵਿੱਚ ਰਹਿਣਾ ਸਿਖਾਇਆ। ਆਪਣੇ ਪਿਤਾ ਦਾ ਹੁਕਮ ਮੰਨਣਾ ਉਨ•ਾਂ ਦੇ ਜੀਵਨ ਦੀ ਵਿਸ਼ੇਸ਼ਤਾ ਸੀ। ਅਧਿਆਤਮਿਕ ਦੁਨੀਆਂ ਵਿੱਚ ਸਾਡਾ ਪਿਤਾ ਉਹ ਪਰਮੇਸ਼ਵਰ ਹੈ। ਉਸ ਦੇ ਹੁਕਮ ਨੂੰ ਸਮਝਣਾ, ਸਮਝ ਕੇ ਮੰਨਣਾ ਅਤੇ ਆਪਣੇ ਜੀਵਨ ਵਿੱਚ ਉਸ ਅਕਾਲ ਪੁਰਖ ਦਾ ਡਰ ਰੱਖਣ ਦੇ ਨਾਲ ਦੁੱਖ ਦੂਰ ਹੋ ਜਾਂਦੇ ਹਨ ਅਤੇ ਸੁੱਖ ਆ ਜਾਂਦੇ ਹਨ।

ਗਾਵੀਐ ਸੁਣੀਐ ਮਨਿ ਰਖੀਐ ਭਾਉ£
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ£
ਉਸ ਦੇ ਹੁਕਮ ਨੂੰ ਸਮਝਣਾ ਅਤੇ ਉਸ ਉਪਰ ਚੱਲਣਾ ਹੀ ਸਾਧਨ ਹੈ ਉਨ•ਾਂ ਨੇ ਕਿਹਾl
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ£
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ£
ਦਿਨਆਵੀਂ ਪੱਧਰ ‘ਤੇ ਦੇਖਿਆ ਜਾਵੇ ਤਾਂ ਸਫਲਤਾ ਹਾਸਲ ਕਰਨ ਵਾਲਾ ਅਨੁਸ਼ਾਸਨ ਹੀ ਚਾਹੀਦਾ ਹੈ। ਧਰਮ ਦਾ ਮਤਲਬ ਹੈ ਕਿ ਨਿਯਮ ਨਾਲ ਚੱਲਣਾ। ਮੈਨੇਜਮੈਂਟ ਵਿੱਚ ਇਸ ਨੂੰ ਕਿਹਾ ਗਿਆ ਹੈ ਕਿ ਯੋਜਨਾਬੱਧ ਢੰਗ ਨਾਲ ਕੀਤਾ ਕੰਮ ਹਮੇਸ਼ਾਂ ਹੀ ਟੀਚੇ ‘ਤੇ ਪਹੁੰਚਾ ਦਿੰਦਾ ਹੈ।
ਦੁੱਖ, ਚਿੰਤਾਵਾਂ ਸਾਡੇ ਰੋਜ਼ਾਨਾ ਜੀਵਨ ਵਿੱਚ ਜਿਹੜੀਆਂ ਹੁੰਦੀਆਂ ਹਨ ਉਸ ਦਾ ਮੂਲ ਕਾਰਨ ਹੈ ਕਿ ਅਸੀਂ ਧਰਮ ਤੋਂ ਡਿੱਗ ਪਏ ਹਾਂ ਕੁਦਰਤ ਦੇ ਨੇਮ ਦੀ ਪਾਲਣਾ ਨਹੀਂ ਕਰ ਰਹੇ। ਅਸੀਂ ਦੋਸ਼ ਦੂਜੇ ‘ਤੇ ਮੜ•ਦੇ ਹਾਂ, ਦੋਸ਼ ਭਾਗਾਂ ‘ਤੇ ਮੜਦੇ ਹਾਂ-ਅਸਲ ਵਿੱਚ ਸਿਰਫ਼ ਅਨੁਸ਼ਾਸਨ ਦੀ ਅਣਹੋਂਦ ਕਰਕੇ ਹੀ ਹੈ। ਕਦੇ ਕਿਸੇ ਨੇ ਦੇਖਿਆ ਹੈ ਕਿ ਸੂਰਜ ਅਤੇ ਸਾਰੇ ਗ੍ਰਹਿ ਨਛੱਤਰ ਘੁੰਮ ਰਹੇ ਹਨ ਇੱਕ ਨਿਯਮ ਦੇ ਵਿੱਚ। ਉਨ•ਾਂ ਵਿੱਚ ਤਾਂ ਕਦੇ ਕੋਈ ਤਕਰਾਰ ਨਹੀਂ ਹੋਇਆ। ਇਹ ਇਸ ਕਰਕੇ ਉਹ ਨਿਯਮ ਦੀ (ਆਪਣੇ ਧਰਮ ਦੀ) ਉਲੰਘਣਾ ਨਹੀਂ ਕਰਦੇ।
ਦੂਸਰਾ ਪੜਾਅ ਹੈ ਗਿਆਨ ਖੰਡ ਅਸਲ ਵਿੱਚ ਪਹਿਲੇ ਪੜਾਅ ਵਿੱਚ ਤਾਂ ਅਸੀਂ ਕੁਦਰਤ ਦੇ ਨਾਲ ਚੱਲਣ ਨੂੰ ਆਪਣੀ ਕੋਈ ਕਾਮਯਾਬੀ ਨਹੀਂ ਕਹਿ ਸਕਦੇ। ਮਨੁੱਖ ਦੀ ਕਾਮਯਾਬੀ ਦੂਜੇ ਪੜ•ਾਅ ਵਿੱਚ ਹੁੰਦੀ ਹੈ ਜਦੋਂ ਉਸ ਨੂੰ ਗਿਆਨ ਹੋ ਜਾਂਦਾ ਹੈ ਉਸ ਨੂੰ ਸੋਝੀ ਆ ਜਾਂਦੀ ਹੈ ਕਿ ਦੁਨੀਆਂ ਸਾਰੀ ਕੂੜ ਹੈ ਅਤੇ ਇੱਕ ਪ੍ਰਮਾਤਮਾ ਅਕਾਲ ਪੁਰਖ ਹੀ ਸੱਚ ਹੈ। ਜਿਸ ਦਿਨ ਸਮਝ ਆ ਜਾਵੇ ਉਸ ਦਿਨ ਤਬਦੀਲੀ ਸ਼ੁਰੂ ਹੋ ਜਾਂਦੀ ਹੈ। ਦੁਨਿਆਵੀ ਪੱਧਰ ‘ਤੇ ਵੀ ਜਦੋਂ ਅਨੁਸ਼ਾਸਨ ਨਾਲ ਕੰਮ ਕਰੀਏ ਤਾਂ ਸਮਝ ਆ ਜਾਂਦੀ ਹੈ ਕਿ ਸਫਲਤਾ ਸਖ਼ਤ ਸਾਧਨਾ ਤੋਂ ਬਿਨਾਂ ਸੰਭਵ ਨਹੀਂ, ਸਗੋਂ ਸਾਨੂੰ ਸ਼ਿਦਤ ਨਾਲ ਮਿਹਨਤ ਕਰਨ ਦੀ ਲੋੜ ਹੈ। ਜਿਸ ਦਿਨ ਇਹ ਗਿਆਨ ਆ ਗਿਆ ਉਸ ਦਿਨ ਤੋਂ ਹੀ ਸਫਲਤਾ ਉਨ•ਾਂ ਨੂੰ ਮਿਲਦੀ ਹੈ ਜੋ ਆਪਣੀ ਮੰਜ਼ਿਲ ਵੱਲ ਤੁਰ ਪੈਂਦੇ ਹਨ। ਇਸ ਗੱਲ ਦੀ ਸੋਝੀ ਮੂਲ ਰੂਪ ਵਿੱਚ ਸਿਵਾਏ ਅਨੁਸ਼ਾਸਨ ਦੇ ਆ ਹੀ ਨਹੀਂ ਸਕਦੀ।
ਤੀਸਰਾ ਪੜਾਅ ਹੈ ਧਰਮ ਖੰਡ ਜਿਸ ਦਾ ਮਤਲਬ ਹੈ ਕਿ ਕਰੜੀ ਮਿਹਨਤ ਕਰਨੀ ਉਸ ਅਕਾਲ ਪੁਰਖ ਦੇ ਗੁਣ ਧਾਰਨ ਕਰਨ ਵਾਸਤੇ। ਜਦੋਂ ਇਨਸਾਨ ਮਿਹਨਤ ਮੁਸ਼ੱਕਤ ਕਰਦਾ ਹੈ ਤਾਂ ਰਸਤੇ ਵਿੱਚ ਔਕੜਾ ਵੀ ਆਉਂਦੀਆਂ ਹਨ। ਰੱਬੀ ਗੁਣਾਂ ਨੂੰ ਧਾਰਨ ਕਰਦਾ ਹੋਇਆ ਕਈ ਸੂਤਰ ਸਿੱਖਦਾ ਹੈ ਅਤੇ ਉਸ ਦੇ ਵਿਹਾਰ ਵਿੱਚ ਹੀ ਬਦਲਾਅ ਆਉਂਦਾ ਹੈ, ਉਹ ਸਿੱਖਦਾ ਹੈ ”ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆਂ ਸਤੁ£” ਅਤੇ ਇਹ ਵੀ ਸਿੱਖਦਾ ਹੈ ਕਿ ਸੰਗਤ ਦਾ ਅਸਰ ਵੀ ਹੁੰਦਾ ਹੈ ਤੇ ਆਪਣੇ ਟੀਚੇ ਨੂੰ ਸਾਹਮਣੇ ਰੱਖ ਕੇ ਉਹ ਹਰ ਜਗ•ਾ ਤੋਂ ਮੋਤੀ ਚੁੱਗਦਾ ਹੈ, ”ਗੁਣਾਂ ਦਾ ਹੋਵੈ ਵਾਸੁਲਾ ਕਢ ਵਾਸ ਲੀਜੈ£”
ਦੁਨਿਆਵੀ ਪੱਧਰ ਉੱਤੇ ਵੀ ਅਨੁਸ਼ਾਸਨ ਤੋਂ ਬਾਅਦ, ਸਮਝ ਆ ਜਾਂਦੀ ਹੈ ਕਿ ਸਮਝ (ਗਿਆਨ) ਤੋਂ ਬਾਅਦ ਜਦੋਂ ਮਿਹਨਤ ਕਰਦਾ ਹੈ ਤਾਂ ਸਫ਼ਲਤਾ ਦੇ ਰਾਹ ਉੱਤੇ ਅਗਰਸਰ ਹੁੰਦਾ ਹੈ। ਜੇ ਅਸੀਂ ਅਮਰੀਕਾ ਵੱਲ ਝਾਤ ਮਾਰੀਏ ਸਿਲੀਕੌਨ ਵੈਲੀ ਵਿੱਚ ਜਿਹੜੇ ਵੀ ਇੰਜੀਨੀਅਰ ਹਨ ਉਹ ਉਸ ਮੁਕਾਮ ਤੱਕ ਤਕੜੀ ਮਿਹਨਤ ਦੇ ਸਦਕਾ ਹੀ ਪਹੁੰਚੇ ਹਨ। ਮਿਹਨਤ ਦਾ ਕੋਈ ਵੀ ਵਿਕਲਪ ਨਹੀਂ ਹੁੰਦਾ।
ਚੌਥਾ ਖੰਡ ਹੈ ਕਰਮ ਖੰਡ। ਇੱਥੇ ਕਰਮ ਦਾ ਮਤਲਬ ਹੈ ਬਖਸ਼ਿਸ਼, ਕਿਰਪਾ, ਜਾਂ ਮਿਹਰ ਜਾਂ ਨਦਰ। ਗੁਰੂ ਨਾਨਕ ਦੇਵ ਜੀ ਮੰਨਦੇ ਹਨ ਕਿ ਮਿਹਨਤ ਦਾ ਫਲ ਤਾਂ ਹੀ ਮਿਲਦਾ ਹੈ ਜੇ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਮਿਹਰ ਹੋ ਜਾਵੇ। ਉਸ ਦੀ ਬਖਸ਼ਿਸ਼ ਤੋਂ ਬਗੈਰ ਮੰਜ਼ਿਲ ਨਹੀਂ ਮਿਲਦੀ। ਜਦੋਂ ਨਦਰ ਹੋ ਜਾਂਦੀ ਹੈ ਤਾਂlਰ
ਨਾ ਉਹ ਮਰੇ ਨਾ ਠਾਗੇ ਜਾਇ£
ਜਿਸਕੇ ਰਾਮ ਵਸੇ ਮਨ ਮਾਹਿ£
ਨਾਮ ਸਿਮਰਨ ਅਤੇ ਉਸ ਦੀ ਬਖਸ਼ਿਸ਼ ਨਾਲ, ਗੁਰਪ੍ਰਸਾਦਿ ਨਾਲ ਇੜਾ, ਪਿੰਗਲਾ ਤੇ ਸੁਖਮਨਾ ਨਾੜਾਂ ਵੀ ਸਹਿਜੇ ਹੀ ਪ੍ਰਕਾਸ਼ਮਾਨ ਹੋ ਜਾਂਦੀਆਂ ਹਨ। ਇਨਾਂ ਨਾੜਾਂ ਦੇ ਪ੍ਰਕਾਸ਼ਮਾਨ ਹੋਣ ਨਾਲ ਗਿਆਨ ਨੇਤਰ ਖੁੱਲ• ਜਾਂਦਾ ਹੈ ਅਤੇ ਮਨੁੱਖ ਸਮਾਧੀ ਵਿੱਚ ਚਲਾ ਜਾਂਦਾ ਹੈl
ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ£
ਨਾਨਕ ਤਿਹੁ ਤੇ ਊਪਰ ਸਾਚਾ ਸਤਿਗੁਰੂ ਸਬਦਿ ਸਮਾਏ£
ਅੰਤ ਵਿੱਚ ਸੱਚਖੰਡ ਦੀ ਗੱਲ ਕੀਤੀ ਹੈ ਪ੍ਰਭੂ ਦੇ ਮਿਲਾਪ ਦੀ ਗੱਲ ਕੀਤੀ ਹੈ। ਸੱਚ ਖੰਡ ਵਿੱਚ ਪ੍ਰਮਾਤਮਾ ਦਾ ਨਿਵਾਸ ਹੈl
ਸਚਖੰਡ ਵਸੇ ਨਿਰੰਕਾਰ ਕਰ£
ਕਰ ਕਰ ਵੇਖੈ ਨਦਰਿ ਨਿਹਾਲ£
ਚੌਥੀ ਸਟੇਜ ਤੋਂ ਬਾਅਦ ਹੀ ਪੰਜਵੀਂ ਸਟੇਜ ਮਿਲਦੀ ਹੈ ਮਤਲਬ ਇਹ ਹੈ ਕਿ ਅਨੁਸ਼ਾਸਨ, ਗਿਆਨ, ਮਿਹਨਤ ਦਾ ਕੋਈ ਮਤਲਬ ਨਹੀਂ ਅਗਰ ਬਖਸ਼ਿਸ਼ ਨਾ ਹੋਵੇ। ਜਿਸ ਦਿਨ ਉਸ ਦੀ ਨਜ਼ਰ ਹੋ ਜਾਵੇਗੀ ਅਸੀਂ ਨਿਹਾਲ ਹੋ ਜਾਵਾਂਗੇ।
ਸਮੁੱਚੇ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਸਮੂਹ ਮਨੁੱਖ ਜਾਤੀ ਲਈ ਹੈ। ਉਨ•ਾਂ ਦੇ ਸੰਦੇਸ਼ ਦਾ ਕੇਂਦਰੀ ਸੂਤਰ ਨਾਮ ਜਪਣਾ, ਵੰਡ ਛਕਣਾ ਤੇ ਕਿਰਤ ਕਰਨੀ ਅਜਿਹਾ ਅਮਲੀ ਉਪਦੇਸ਼ ਹੈ ਜਿਹੜਾ ਹਰ ਤਰ•ਾਂ ਦੇ ਸਮਾਜਿਕ, ਆਰਥਿਕ ਵਿਤਕਰਿਆਂ ਨੂੰ ਖਤਮ ਕਰਕੇ ਸਮੁੱਚੀ ਲੁਕਾਈ ਨੂੰ ਇਕ ਸੂਤਰ ਵਿੱਚ ਬੰਨ ਸਕਣ ਦੇ ਸਮਰੱਥ ਹੈ। ਇਹ ਸੂਤਰ ਮਨੁੱਖ ਦੇ ਨਿੱਜੀ ਜੀਵਨ ਤੋਂ ਲੈ ਕੇ ਉਸ ਦੇ ਸਮਾਜਿਕ ਜੀਵਨ ਅਤੇ ਪੂਰੇ ਬ੍ਰਹਿਮੰਡ ਤੱਕ ਨੂੰ ਇੱਕ ਕੁਟੁੰਬ ਵਿੱਚ ਬੰਨ•ਣ ਦੀ ਚੇਤਨਾ ਜਗਾਉਣ ਵਾਲਾ ਹੈ। ਅੱਜ ਦੇ ਯੁੱਗ ਵਿੱਚ ਜਦੋਂ ਮਨੁੱਖ ਦਾ ਹਰ ਸਰੋਕਾਰ ਮਾਇਆ ਕੇਂਦਰਿਤ ਹੈ ਤਾਂ ਅਜਿਹੀ ਮਨੋ-ਵਿਰਤੀ ਨੂੰ ਗੁਰੂ ਨਾਨਕ ਦੇਵ ਜੀ ਦੇ ਇਸ ਸੂਤਰ ਰਾਹੀਂ ਹੀ ਬਦਲਿਆ ਜਾ ਸਕਦਾ ਹੈ। ਇਹ ਗੁਰੂ ਸਾਹਿਬ ਦੀ ਬਾਣੀ ਦੀ ਅਜੋਕੀ ਸਥਿਤੀ ਵਿੱਚ ਸਭ ਤੋਂ ਵੱਡੀ ਸਾਰਥਕਤਾ ਹੈ।

 

 

 

 

 

 

ਪ੍ਰੋਫੈਸਰ ਸੁਰਿੰਦਰ ਕੁਮਾਰ ਦਵੇਸ਼ਵਰ

ਭਾਰਤੀ ਦਰਸ਼ਨ ਅਤੇ ਸੰਸਕ੍ਰਿਤਕ ਚਿੰਤਨ ਪਰੰਪਰਾ ਦਾ ਉਘੜਵਾਂ ਲੱਛਣ ਇਸ ਦੀ ਅਮੀਰੀ ਤੇ ਭਿੰਨਤਾ ਹੈ। ਇਸ ਚਿੰਤਨ ਜਗਤ ਵਿਚ ਵੇਦ, ਉਪਨਿਸ਼ਦ, ਚਾਰਵਾਕ-ਜੈਨ-ਬੁੱਧ ਮੱਤਾਂ ਦੇ ਦ੍ਰਿਸ਼ਟੀਕੋਣ, ਗੀਤਾ ਦੇ ਜੀਵਨ ਦਰਸ਼ਨ ਤੋਂ ਲੈ ਕੇ ਸੰਕਰ ਦੇ ਅਦਵੈਤ ਵੈਦਾਂਤ ਤਕ ਅਨੇਕ ਚਿੰਤਨ ਪਧਤੀਆਂ ਦਾ ਪ੍ਰਵਾਹ ਤੇ ਪ੍ਰਚਾਰ ਇਕ ਦੂਜੇ ਨਾਲ ਟਕਰਾਉਂਦਾ, ਸੰਬਾਦ ਰਚਾਉਂਦਾ ਅਤੇ ਇਕ ਦੂਜੇ ਵਿਚ ਸਮਲਿਤ ਹੰਦਾ ਰਿਹਾ ਹੈ। ਇਹ ਸਮਨਵੈਈ ਰੁਚੀ ਇਸ ਦਾ ਅਗਲਾ ਲੱਛਣ ਹੈ। ਪਰੰਤੂ ਇਨ੍ਹਾਂ ਸਾਰੀਆਂ ਚਿੰਤਨ-ਪਧਤੀਆਂ ਵਿਚ ਅੰਤ ਵੇਦਾਂਤ ਦੀ ਵਿਜੈ ਹੋਈ ਹੈ। ਵੇਦਾਂਤ ਦਾ ਬੁਨਿਆਦੀ ਚਰਿਤਰ ਉਹੀ ਰਿਹਾ ਜੋ ਉਪਨਿਸ਼ਦਾਂ ਵਿਚ ਪਹਿਲਾਂ ਹੀ ਮੌਜੂਦ ਹੈ। ਐਮ ਹਿਰੀਆਂਨਾ ((M. Hiriyanna) ) ਨੇ ਆਪਣੀ ਪ੍ਰਸਿਧ ਪੁਸਤਕ Outlines of Indian Philosophy  ਦੀ ਭੂਮਿਕਾ ਵਿਚ ਲਿਖਿਆ  ਹੈ ਕਿ ਅਸੀਂ ਵੇਦਾਂਤ ਨੂੰ ਭਾਰਤੀ ਸੋਚ ਦੀ ਸੰਪੂਰਨਤਾ ਮੰਨ ਸਕਦੇ ਹਾਂ ਅਤੇ ਇਸ ਵਿਚ ਭਾਰਤੀ ਆਦਰਸ਼ ਦਾ ਸਿਖਰ ਵੇਖ ਸਕਦੇ ਹਾਂ। ਉਸ ਅਨੁਸਾਰ ਵੇਦਾਂਤਕ ਮੱਤਾਂ ਵਿਚ ਆਪੋ ਵਿਚ ਭਾਵੇਂ ਕਿੰਨੇ ਵੀ ਭੇਦ ਹੋਣ ਪਰੰਤੂ ਉਸ ਵਿਚ ਅਦਵੈਤਵਾਦ ਦੀ ਭਾਵਨਾ ਪ੍ਰਮੁੱਖ ਹੈ ਕਿਉਂਕਿ ਇਹ ਸਮੁੱਚੇ ਤੌਰ ’ਤੇ ਹਰ ਚੀਜ਼ ਦੀ ਨਿਰਭਰਤਾ ਪ੍ਰਮਾਤਮਾ ਉਤੇ ਹੋਣ ’ਤੇ ਹੀ ਜੋ਼ਰ ਦਿੰਦੀ ਹੈ।ਉਹ ਇਹ ਵੀ ਲਿਖਦਾ ਹੈ ਕਿ ਅਮਲੀ ਨਜਰੀਏ ਤੋਂ ਵੇਦਾਂਤ ਦੀ ਵਿਜੈ ਜੀਵਨ ਦੇ ਸਕਾਰਾਤਮਕ ਆਦਰਸ਼ ਦੀ ਵਿਜੈ ਹੈ।  ਸਪਸ਼ਟ ਹੈ ਕਿ ਭਾਰਤੀ ਦਾਰਸ਼ਨਿਕ ਚਿੰਤਨ ਦਾ ਜੋ਼ਰ ਸਵੈ, ਸਮਾਜ ਅਤੇ ਪ੍ਰਕਿਰਤੀ ਵਿਚਕਾਰ ਪਰਸਪਰ ਸਾਂਝ ਪੈਦਾ ਕਰਕੇ ਜੀਵਨ ਦੇ ਸਾਂਝੇ ਤੇ ਸੰਪੂਰਨ ਹਿਤਾਂ ਦੀ ਪੂਰਤੀ ਕਰਨਾ ਰਿਹਾ ਹੈ। ਦੂਜੇ ਅਰਥਾਂ ਵਿਚ ਸਮਤਾ, ਸਾਂਤੀ, ਸਾਂਝ, ਸਰਬਹਿਤ ਅਤੇ ਸਰਬਤ ਦਾ ਭਲਾ ਇਸ ਚਿੰਤਨ ਦਾ ਮੁਖ ਆਸ਼ਾ ਹੈ।“ਆਪਣੇ ਆਪ ਨੂੰ ਤਿਆਗਣਾ ਅਤੇ ਸੰਪੂਰਨ ਵਿਸ਼ਵ ਨੂੰ ਅਪਣਾਉਣਾ” ਇਹ ਭਾਰਤੀ ਚਿੰਤਨ ਦਾ ਆਦਰਸ਼ ਸੂਤਰ ਹੈ।

ਭਾਰਤੀ ਚਿੰਤਨ ਦੇ ਇਹੀ ਆਦਰਸ਼ ਭਾਰਤੀ ਸੰਸਕ੍ਰਿਤੀ ਦੇ ਮੂਲ ਸਤੰਭ ਹਨ।ਇਸੇ ਵਿਚੋਂ ਭਾਰਤੀ ਜੀਵਨ ਦਰਸ਼ਨ ਦੇ ਚਾਰ ਪਰਮਾਰਥ- ਕਾਮ, ਅਰਥ, ਧਰਮ ਅਤੇ ਮੌਕਸ਼ ਦਾ ਆਦਰਸ਼ ਉਦੈਮਾਨ ਹੋਇਆ ਹੈ। ਕਾਮ ਤੇ ਅਰਥ ਮਨੁੱਖ ਦੀਆਂ ਭੋਤਿਕ ਤੇ ਆਰਥਿਕ ਲੋੜਾਂ ਨਾਲ ਸੰੰਬੰਧਿਤ ਹਨ। ਇਨ੍ਹਾਂ ਨੂੰ ਜੀਵਨ ਖੇਡ ਵਿਚ ਖੁਲ੍ਹਾ ਨਹੀਂ ਛੱਡਿਆ ਗਿਆ ਅਤੇ ਨਾ ਹੀ ਪਦਾਰਥਕ ਬਹੁਲਤਾ ਨੂੰ ਜੀਵਨ ਦਾ ਪ੍ਰਯੋਜਨ ਮਿਥਿਆ  ਗਿਆ ਹੈ।ਇਸੇ ਲਈ ਇਨ੍ਹਾਂ ਦੋਹਾਂ ਦੀ ਪੂਰਤੀ ਤੇ ਆਨੰਦ ਉਤੇ ਧਰਮ ਦਾ ਨਿਯੰਤ੍ਰਿਣ ਵੀ ਰਖਿਆ ਗਿਆ ਹੈ। ਇਥੇ ਇਹ ਵੀ ਸਪਸ਼ਟ ਕਰਨਾ ਬਣਦਾ ਹੈ ਕਿ ਭਾਰਤੀ ਚਿੰਤਨ ਪਰੰਪਰਾ ਵਿਚ ਧਰਮ ਅੰਗਰੇਜ਼ੀ ਸ਼ਬਦ (religion) ਦਾ ਪਰਿਆਇਵਾਚੀ ਨਹੀਂ ਹੈ ਅਤੇ ਨਾ ਹੀ ਇਹ ਆਪਣੀ ਰੁਚੀ ਤੇ ਭਾਵਨਾ ਵਿੱਚ ਸੰਕੀਰਨ ਜਾਂ ਸੰਪਰਦਾਇਕ ਹੈ। ਇਹ ਤਾਂ ਸਗੋਂ ਕਰਤੱਵਾਂ, ਨਿਯਮਾਂ ਅਤੇ ਨੈਤਿਕਤਾ ਦੀ ਅਜਿਹੀ ਵਿਵਸਥਾ (regulatory system) ਹੈ ਜਿਹੜੀ ਜਿਉਣ ਦੇ ਸਹੀ ਢੰਗ -ਤਰੀਕਿਆ ਦੀ ਸੋਝੀ ਕਰਵਾਉਂਦੀ ਹੈ। ਧਰਮ ਮਨੁੱਖ ਦੀ ਸ਼ੁਧਤਾ ਤੇ ਉਸ ਦੀ ਨੈਤਿਕ ਕਾਇਆਕਲਪੀ ਦਾ ਵਿਧਾਨ ਹੈ। ਇਹ ਕੋਈ ਪੂਜਾ(cult) ਨਹੀਂ। ਇਹ ਮਨੁੱਖ ਦੀ ਆਤਮਾ ਨੂੰ ਉਚਿਆਉਣ, ਵਿਸ਼ਵ ਵਿਚਲੇ ਪ੍ਰਾਣੀਆਂ ਦੀ ਏਕਤਾ ਨੂੰ ਕਾਇਮ ਕਰਨ ਅਤੇ ਸਮੁੱਚੇ ਪ੍ਰਾਣੀਆਂ ਦੀ ਖੁਸ਼ਹਾਲੀ, ਤੰਦਰੁਸਤੀ ਅਤੇ ਅਧਿਆਤਮਕ ਉਨਤੀ ਵਾਲੀ ਸਕਾਰਾਤਮਕ ਨੈਤਿਕਤਾ ਹੈ। ਇਉਂ ਭਾਰਤੀ ਸੰਸਕ੍ਰਿਤੀ ਜੀਵਨ ਦੇ ਚਾਰ ਪੁਰਸ਼ਾਰਥਾਂ ਨੂੰ ਵੱਖ ਕਰਕੇ ਨਹੀਂ ਵੇਖਦੀ ਸਗੋਂ ਕਾਮ ਤੇ ਅਰਥ ਨੂੰ ਧਰਮ ਆਧਾਰਿਤ ਤੇ ਅਧੀਨ ਰਖਦੀ ਹੋਈ ਮੌਕਸ਼ ਦੀ ਪਰਮਸਿਧੀ ਦਾ ਮਾਰਗ ਪੇਸ਼ ਕਰਦੀ ਹੈ।ਚਾਰ ਪੁਰਸ਼ਾਰਥਾਂ ਦਾ ਇਹ ਸੂਤਰ ਮਨੁੱਖ ਦੀਆਂ ਭੌਤਿਕ, ਅਧਿਭੌਤਿਕ ਅਤੇ ਪਰਾ-ਭੌਤਿਕ ਲੋੜਾਂ ਦੀ ਪੂਰਤੀ ਕਰਨ ਦਾ ਇਕ ਵਿਧਾਨ ਹੈ ਜਿਹੜਾ ਮਨੁੱਖ, ਸਮਾਜ ਅਤੇ ਪ੍ਰਕਿਰਤੀ ਵਿਚ ਆਪਸੀ ਸਾਂਝ ਤੇ ਸੰਤੁਲਨ ਪੈਦਾ ਕਰਕੇ ਇਨ੍ਹਾਂ ਨੂੰ ਇਕਸੁਰਤਾ ਵਿਚ ਪਰੋਂਦਾ ਹੈ। ਭਾਰਤੀ ਚਿੰਤਨ ਅਤੇ ਇਸ ਦੇ ਸੰਸਕ੍ਰਿਤਕ ਆਦਰਸ਼ਾਂ ਦੀ ਅਨੂਪਮਤਾ ਤੋਂ ਹੀ ਪ੍ਰਭਾਵਿਤ ਹੋ ਕੇ ਜਰਮਨ ਦੇ ਉਘੇ ਸੰਸਕ੍ਰਿਤ ਭਾਸ਼ਾ ਦੇ ਵਿਦਵਾਨ ਮੈਕਸ ਮੂਲਰ ਨੇ ਆਪਣੀ ਪੁਸਤਕ India : What can it Teach Us ਵਿਚ ਦਰਜ ਕੀਤਾ ਹੈ ਕਿ ਜੇਕਰ ਮੈਨੂੰ ਪੁਛਿਆ ਜਾਵੇ ਕਿ ਦੁਨੀਆਂ ਵਿਚ ਮਨੁੱਖੀ ਮਨ ਨੇ ਮਨੁੱਖਤਾ ਦੀਆਂ ਸਭ ਤੋਂ ਵਧੀਆ ਕੀਮਤਾਂ ਤਕ ਸੰਪੂਰਨ ਵਿਕਾਸ ਕਿਥੋਂ ਪ੍ਰਾਪਤ ਕੀਤਾ ਹੈ; ਜੀਵਨ ਦੀਆਂ ਸਭ ਤੋਂ ਪ੍ਰਮੁੱਖ ਸਮੱਸਿਆਵਾਂ ਬਾਰੇ ਗਹਿਰਾਈ ਨਾਲ ਚਿੰਤਨ ਕੀਤਾ ਹੈ ਅਤੇ ਉਨ੍ਹਾਂ ਵਿਚੋਂ ਕੁਝ ਕੁ ਜੋ ਕਿ ਪਲੈਟੋ ਅਤੇ ਕਾਂਟ ਦੇ ਅਧਿਐਨ ਦੀ ਖਿਚ ਦਾ ਕੇਂਦਰ ਵੀ ਰਹੀਆਂ, ਦਾ ਹੱਲ ਵੀ ਲੱਭਿਆ ਗਿਆ ਹੈ, ਤਾਂ ਮੈਂ ਭਾਰਤ ਵਲ ਸੰਕੇਤ ਕਰਾਂਗਾ। ਇਸ ਦੇ ਨਾਲ ਹੀ ਉਹ ਲਿਖਦਾ ਹੈ ਕਿ ਜੇਕਰ ਮੈਂ ਆਪਣੇ ਬਾਰੇ ਵਿਚ ਇਹ ਪ੍ਰਸ਼ਨ ਕਰਾਂ ਕਿ ਯੂਰਪ ਵਿਚ ਰਹਿੰਦਿਆਂ ਹੋਇਆਂ ਅਸੀਂ ਜੋ ਪੂਰੀ ਤਰ੍ਹਾਂ ਨਾਲ ਯੂਨਾਨੀ, ਰੋਮਨ ਅਤੇ ਸੈਮਟਿਕ ਕੌਮ ਯਹੂਦੀਆਂ ਦੀ ਵਿਚਾਰਧਾਰਾ ਉਤੇ ਪਲੈ ਹੋਏ ਹਾਂ, ਆਪਣੇ ਅੰਦਰਲੇ ਜੀਵਨ ਨੂੰ ਸੰਪੂਰਨਤਾ ਪ੍ਰਦਾਨ ਕਰਨ, ਸਾਰਥਕ ਤੇ ਸਰਬ ਵਿਆਪੀ ਬਣਾਉਣ ਅਤੇ ਸੱਚੇ ਅਰਥਾਂ ਵਿਚ ਮਨੁੱਖਵਾਦੀ ਅਤੇ ਇਸ ਜੀਵਨ ਤੋਂ ਪਿਛੋਂ ਅਸੀਮਤ ਜੀਵਨ ਦਾ ਲਾਭ ਉਠਾਉਣ ਲਈ ਕਿਸ ਸਾਹਿਤ ਤੋਂ ਸਹੀ ਮਾਰਗ ਦਰਸ਼ਨ ਪ੍ਰਾਪਤ ਕਰਨਾ ਚਾਹੀਦਾ ਹੈ, ਤਾਂ ਮੈਂ ਫਿਰ ਭਾਰਤ ਵਲ ਹੀ ਇਸ਼ਾਰਾਂ ਕਰਾਂਗਾ।

ਮੈਕਸ ਮੂਲਰ ਦੇ ਉਪਰੋਕਤ ਕਥਨ ਤੋਂ ਇਹ ਸਪਸ਼ਟ ਹੈ ਕਿ ਭਾਰਤ ਦੀ ਅਧਿਆਤਮਕ ਤੇ ਸੰਸਕ੍ਰਿਤਕ ਪਰੰਪਰਾ ਦੁਨੀਆਂ ਦੀਆਂ ਸਮੂਹ ਸੰਸਕ੍ਰਿਤੀਆਂ ਦੇ ਮੁਕਾਬਲੇ ਕਿਤੇ ਵੱਧ ਸਸ਼ਕਤ, ਪ੍ਰਪੱਕ ਅਤੇ ਆਪਣੇ ਪ੍ਰਯੋਜਨ ਵਿਚ ਮਨੁੱਖੀ ਜੀਵਨ ਦੇ ਸਰਬਪੱਖੀ ਆਦਰਸਾਂ ਅਤੇ ਉਨ੍ਹਾਂ ਦਾ ਵਿਕਾਸ ਕਰਨ ਕੇ ਸਮਰਥ ਸੀ। ਪਰੰਤੂ ਵਿਰੋਧਾਭਾਸ ਇਹ ਹੈ ਕਿ ਅਜਿਹੇ ਚਿੰਤਨ ਤੇ ਆਦਰਸਾਂ ਦੇ ਬਹੁਮੁਲੇ ਖਜ਼ਾਨਿਆਂ ਦੇ ਹੋਣ ਦੇ ਬਾਵਜੂਦ ਭਾਰਤ ਸਮਾਜਿਕ ਪਧਰ ’ਤੇ ਜਨਮ, ਜਾਤ, ਧਰਮ, ਵਰਣ ਆਦਿ ਦੇ ਮਸਲਿਆ ਵਿਚ ਉਲਝਿਆ ਰਿਹਾ ਅਤੇ ਔਰਤ ਪ੍ਰਤਿ ਇਸ ਦਾ ਰਵੱਈਆ ਨਿੰਦਾਭਾਵੀ ਅਤੇ ਨਿਰਦਈਪੂਣੇ ਵਾਲਾ ਰਿਹਾ।ਸਮਾਜ ਵਿਚ ਵਿਵੇਕਹੀਣਤਾ, ਰੂੜ੍ਹੀਵਾਦਤਾ, ਬੁਰਾਈਆਂ ਤੇ ਅੰਧ ਵਿਸ਼ਵਾਸਾਂ ਦਾ ਬੋਲਬਾਲਾ ਰਿਹਾ।ਧਰਮ ਆਪਣੇ ਰੂਹਾਨੀ ਅਤੇ ਨੈਤਿਕ ਭਾਵ ਤੋਂ ਪਰੇ ਹਟਕੇ ਕਰਮਕਾਂਡ, ਸੋ਼ਸ਼ਿਣ ਅਤੇ ਹਿੰਸਾ ਵਲ ਰੁਚਿਤ ਰਿਹਾ। ਰਾਜਾਂ ਵਿਚਕਾਰ ਆਪਸੀ ਕਲਾ- ਕਲੇਸ਼, ਰਾਜਿਆਂ ਦੀਆਂ ਭੋਗ ਵਿਲਾਸੀ ਰੁਚੀਆਂ ਅਤੇ ਪਰਜਾ ਉਤੇ ਅਤਿਆਚਾਰ ਤੇ ਆਰਥਿਕਤਾ ਦਾ ਬੋਝ ਲੱਦਣ ਕਾਰਣ ਰਾਜੇ ਤੇ ਪਰਜਾ ਵਿਚਕਾਰ ਅਸੁਖਾਵੇਂ ਸੰਬੰਧ ਰਹੇ। ਮੱਧਕਾਲ ਤਕ ਪਹੁੰਚਦਿਆਂ ਭਾਰਤ ਦੀ ਸਮਾਜਿਕ, ਆਰਥਿਕ, ਰਾਜਨੀਤਕ ਤੇ ਸਭਿਆਚਾਰਕ ਸਥਿਤੀ ਅਤਿ ਪਤਨ ਵਲ ਜਾ ਚੁਕੀ ਸੀ। ਅਜਿਹੀ ਭਿਆਨਕ ਤੇ ਤ੍ਰਾਸਦਿਕ ਸਥਿਤੀ ਦਾ ਵਰਣਨ ਗੁਰੂ ਨਾਨਕ ਦੇਵ ਜੀ ‘ਵਾਰ ਮਾਝ’ ਵਿਚ ਕਰਦੇ ਹਨ:

ਕਲਿ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ॥

ਕੂੜ ਅਮਾਵਸ ਸਚੁ ਚੰਦਰਮਾ ਦੀਸੈ ਨਾਹੀ ਕਹ ਚੜਿਆ॥

ਉਨ੍ਹਾਂ ਨੇ ਸਰੰਗ ਕੀ ਵਾਰ ਵਿਚ ਅਜਿਹੀ ਅਤਿ ਮਾਰੂ ਤੇ ਅਤਿ ਭੈੜੀ ਰਾਜਸੀ ਹਾਲਤ ਦਾ ਇਕ ਹੋਰ ਚਿਤਰ ਪੇਸ਼ ਕੀਤਾ ਹੈ:

ਕਾਲਿ ਹੋਈ ਕੁਤੇ ਮੁਹੀ ਖਾਜ਼ ਹੋਆ ਮੁਰਦਾਰੁ॥

ਕੂੜ ਬੋਲਿ ਬੋਲਿ ਭਉਕਣ ਚੁਕਾ ਧਰਮੁ ਵੀਚਾਰੁ॥

ਜਿਨ ਜੀਵੰਦਿਆ ਪਤਿ ਨਹੀ ਮੁਇਆ ਮੰਦੀ ਸੋਇ॥

ਲਿਿਖਆ ਹੋਵੈ ਨਾਨਕਾ ਕਰਤਾ ਕਰੇ ਸੁ ਹੋਇ॥

ਗੁਰੂ ਜੀ ਵਾਰ ਮਲਾਹ ਵਿਚ ਉਚਾਰਦੇ ਹਨ:

ਰਾਜੇ ਸੀਂਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥

ਚਾਕਰ ਕਹਦਾ ਪਾਇਨਿ ਘਾਉ॥ ਰਤੁ ਪਿਤੁ ਕੁਤਿਹੋ ਜਾਹੁ॥

ਭਾਰਤੀ ਸਮਾਜ ਤੇ ਕੌਮ ਦੇ ਨਿਘਾਰ ਦਾ ਮੁਖ ਕਾਰਣ, ਇਸ ਦਾ ਆਪਣੇ ਚਿੰਤਨ ਅਤੇ ਆਪਣੇ ਸੰਸਕ੍ਰਿਤਕ ਮੁਲਾਂ ਤੇ ਆਦਰਸਾਂ ਦੇ ਮੂਲ ਸਾਰ ਨੂੰ ਨਾ ਪਛਾਣਦੇ ਹੋਏ, ਇਸ ਤੋਂ ਲਾਂਭੇ ਜਾਣ ਵਿਚ ਪਏ ਹਨ। ਦੂਜੇ ਸਿੱਖਿਆ ਦਾ ਇਕੋ- ਇਕ ਸਾਧਨ ਬ੍ਰਹਮਣ ਅਤੇ ਉਨ੍ਹਾਂ ਦੇ ਗੁਰੂ- ਕੁਲ ਹੁੰਦੇ ਸਨ। ਇਹ ਦੋਵੇਂ ਆਪਣੇ ਨਿਜ-ਸੁਆਰਥ ਵਿਚ ਆਤਮ-ਮੁਖ ਤੇ ਨਿਜ- ਕੇਂਦਰਿਤ ਹੋ ਗਏ। ਧਰਮ ਆਪਣੇ ਸਮਾਜਿਕ ਤੇ ਸਭਿਆਚਾਰਕ ਦਾਇਤਵ ਨੂੰ ਭੁਲ ਗਿਆ। ਜਿਸ ਅਨੁਪਾਤਕ ਗਤੀ ਨਾਲ ਅਸੀ ਆਪਣੀ ਕੀਮਤੀ ਵਿਰਾਸਤ, ਮੂਲਭਾਸ਼ਾ, ਸੰਸਕ੍ਰਿਤਕ ਮੁੱਲਾਂ/ ਆਦਰਸ਼ਾਂ ਅਤੇ ਇਤਿਹਾਸ ਤੋਂ ਟੁੱਟਦੇ ਗਏ, ਉਸੇ ਅਨੁਪਾਤਕ ਗਤੀ ਨਾਲ ਸਾਡਾ ਸਮਾਜ ਤੇ ਕੌਮ ਦੋਵੇਂ ਹੀ ਪਤਨਗ੍ਰਸਤ ਹੁੰਦੇ ਗਏ। Arnold Toynbee ਇਕ ਪ੍ਰਸਿਧ ਆਧੁਨਿਕ ਇਤਿਹਾਸਕਾਰ ਹੈ। ਉਸ ਨੇ ਹਰੇਕ ਸਭਿਅਤਾ ਅਤੇ ਸਭਿਆਚਾਰ ਦੀ ਹੋਣੀ ਨੂੰ ਉਸ ਦੀਆਂ ਦਰਪੇਸ਼ ਚੁਣੌਤੀਆਂ ਅਤੇ ਇਨ੍ਹਾਂ ਪ੍ਰਤਿ ਉਨ੍ਹਾਂ ਸਭਿਅਤਾਵਾਂ ਦੇ ਪ੍ਰਤਿਉਤਰਾਂ ਦੇ ਪ੍ਰਸੰਗ ਵਿਚ ਅਧਿਐਨ ਕੀਤਾ ਹੈ। ਕਿਸੇ ਵੀ ਸਭਿਅਤਾ ਜਾਂ ਸਭਿਆਚਾਰ ਦਾ ਜੀਵਨ ਅਤੇ ਉਸ ਦੀ ਅਵਧੀ ਉਨ੍ਹਾਂ ਦੇ ਸਮਿਆਂ ਵਿਚ ਪੈਦਾ ਹੋਈਆਂ ਉਨ੍ਹਾਂ ਚੁਣੌਤੀਆਂ ਉਤੇ ਨਿਰਭਰ ਕਰਦੀ ਹੈ ਜਿਨ੍ਹਾਂ ਦਾ ਉਹ ਸਾਹਮਣਾ ਕਰਦੇ ਹਨ। ਕੀ ਉਹ ਉਨ੍ਹਾਂ ਚੁਣੌਤੀਆਂ ਪ੍ਰਤਿ ਢੁਕਵਾਂ ਪ੍ਰਤਿਉਤਰ ਦੇ ਸਕਦੇ ਹਨ ? ਜੇ ਅਜਿਹਾ ਕਰ ਸਕਦੇ ਹਨ ਤਾਂ ਇਹ ਸਭਿਅਤਾ ਜਾਂ ਸਭਿਆਚਾਰ ਜੀਵਤ ਵੀ ਰਹਿੰਦਾ ਹੈ ਅਤੇ ਵਧਦਾ- ਫੁਲਦਾ ਵੀ ਹੈ।ਪਰੰਤੂ ਜੇ ਅਜਿਹਾ ਕਰਨ ਤੋਂ ਅਸਮਰਥ ਹੈ ਤਾਂ ਉਹ ਹਾਰ ਜਾਂਦਾ ਹੈ ਅਤੇ ਅੰਤ ਮਰ ਜਾਂਦਾ ਹੈ।

ਅਰਨਲਡ ਤਾਇਨਬੀ ਦੀ ਭਾਸ਼ਾ ਵਿਚ ਜੇ ਅਸੀ ਭਾਰਤੀ ਇਤਿਹਾਸ ਉਤੇ ਝਾਤ ਮਾਰਦੇ ਹਾਂ ਤਾਂ ਇਹ ਸੱਚ ਪ੍ਰਤੀਤ ਹੁੰਦਾ ਹੈ। ਭਾਰਤ ਦੇ ਇਤਿਹਾਸਕ ਵਿਕਾਸ ਵਿਚ ਅਜਿਹੇ ਪੜਾਅ ਵੀ ਆਏ ਹਨ ਜਿਨ੍ਹਾਂ ਨੂੰ ਭਾਰਤੀ ਇਤਿਹਾਸ ਦਾ ਸੁਨਿਹਰੀ ਕਾਲ ਕਿਹਾ ਜਾਂਦਾ ਹੈ।ਇਨ੍ਹਾਂ ਕਾਲਾਂ ਵਿਚ ਅਸੀਂ ਆਪਣੀਆਂ ਦਰਪੇਸ਼ ਚੁਣੌਤੀਆਂ ਨੂੰ ਕਬੂਲਿਆਂ ਅਤੇ ਉਨ੍ਹਾਂ ਪ੍ਰਤਿ ਢੁਕਵਾਂ ਅਤੇ ਬਣਦਾ ਪ੍ਰਤਿ ਉੱਤਰ ਦਿਤਾ।ਪਰੰਤੂ ਜਦੋਂ ਅਸੀਂ ਇਸ ਪਖੋਂ ਅਵੇਸਲੇ ਹੋ ਗਏ ਤਾਂ ਅਸੀਂ ਅੰਧਕਾਰ ਅਤੇ ਅਧੋਗਤੀ ਦੇ ਦੌਰ ਵਿਚ ਬੇਪਛਾਣ ਅਤੇ ਬੇਵੱਸ ਹੋ ਗਏ।

ਭਾਗਵਤ ਗੀਤਾ ਵਿਚ ਸ੍ਰੀ ਕ੍ਰਿਸ਼ਨ ਜੀ ਦਾ ਇਕ ਲੋਕ-ਪ੍ਰਿਆ ਸ਼ਲੋਕ ਹੈ। ਇਸ ਦਾ ਅਰਥ ਹੈ ਕਿ ਜਦ ਜਦ ਵੀ ਧਰਮ ਦਾ ਵਿਨਾਸ਼ ਹੋਇਆ ਹੈ ਅਤੇ ਅਧਰਮ ਦਾ ਉਥਾਨ, ਤਦ ਤਦ ਮੈਂ, ਭਾਵ ਸ੍ਰਿਸ਼ਟੀ ਦੇ ਰਚੇਤਾ ਨੇ, ਖੁਦ ਦਾ ਸਿਰਜਣ ਕੀਤਾ ਹੈ। ਸਾਧੂਆਂ ਦੇ ਉਧਾਰ ਅਤੇ ਬੁਰੇ ਕਰਮ ਕਰਨ ਵਾਲਿਆਂ ਦੇ ਸੰਘਾਰ ਲਈ ਧਰਮ ਦੀ ਸਥਾਪਨਾ ਦੇ ਪ੍ਰਯੋਜਨ ਨਾਲ ਮੈਂ ਹਰ ਯੁਗ ਵਿਚ, ਯੁਗ ਯੁਗ ਵਿਚ ਜਨਮ ਲੈਦਾ ਰਹਾਂਗਾ। ਇਸ ਸ਼ਲੋਕ ਨੂੰ ਆਧੁਨਿਕ ਭਾਸ਼ਾ ਵਿਚ ਇਸ ਤਰ੍ਹਾਂ ਉਲਥਾਇਆ ਜਾ ਸਕਦਾ ਹੈ ਕਿ ਪ੍ਰਕਿਰਤੀ ਦਾ ਇਹ ਵਿਧਾਨ ਹੈ ਕਿ ਜਦੋਂ ਵੀ ਇਸ ਦਾ ਸੰਤੁਲਿਨ ਵਿਗੜਦਾ ਹੈ ਤਾਂ ਉਸ ਨੂੰ ਪੁਨਰ-ਵਿਵਸਥ ਕਰਨ ਹਿਤ ਪ੍ਰਕਿਰਤੀ ਖੁਦ ਕਾਰਜ ਕਰਦੀ ਹੈ। ਕਿਸੇ ਥਾਂ ਹਵਾ ਦੇ ਅਤਿ ਘਟੇ ਦਬਾਅ ਜਾਂ ਅਤਿ ਦੀ ਗਰਮੀ ਤੋਂ ਬਾਅਦ ਅਚਾਨਕ ਹਨੇਰੀ, ਝਖੜ ਜਾਂ ਵਾਰਸ਼ ਦਾ ਪੈਣਾ,ਇਸ ਦਾ ਪ੍ਰਮਾਣ ਹੈ। ਗੁਰੂ ਨਾਨਕ ਦੇਵ ਜੀ ਦਾ ਆਗਮਨ ਭਾਰਤੀ ਕੌਮ ਅਤੇ ਇਸ ਦੇ ਸਭਿਆਚਾਰ ਇਤਿਹਾਸ ਦੇ ਘੋਰ ਕਾਲੇ ਪੰਨਿਆ ਉਤੇ ਉਗਮਿਆ ਅਜਿਹਾ ਸੁਨਿਹਰੀ ਪੰਨਾ ਹੈ ਜਿਸ ਦੀ ਸੰਪੂਰਨ ਵਿਆਖਿਆ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿਚ ਕੀਤੀ ਹੈ:

ਸੁਣਿ ਪੁਕਾਰਿ ਦਾਤਾਰ ਪ੍ਰਭੁ ਗੁਰ ਨਾਨਕ ਜਗ ਮਹਿ ਪਠਾਇਆ॥

ਚਰਨ ਧੋਇ ਦਾਤਾਰ ਪ੍ਰਭੂ ਗੁਰ ਚਰਣਾਮ੍ਰਿਤੁ ਸਿਖਾ ਪਿਲਾਇਆ॥

ਪਾਰ ਬ੍ਰਹਮ ਪੂਰਨ ਬ੍ਰਹਮ ਕਲਜੁਗ ਅੰਦਰਿ ਇਕ ਦਿਖਾਇਅ॥

ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕ ਵਰਨੁ ਕਰਾਇਆ॥

ਰਾਣਾ ਰੰਕ, ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ॥

ਉਲਟਾ ਖੇਲ ਪਿਰੰਮ ਦਾ ਪੈਰਾਂ ਉਪਰਿ ਸੀਸ ਨਿਵਾਇਆ॥

ਕਲਿਜੁਗ ਬਾਬੇ ਤਾਰਿਆ ਸਤਿਨਾਮ ਪੜ ਮੰਤ੍ਰ ਸੁਣਾਇਆ॥

ਕਲਿ ਤਾਰਣ ਗੁਰੂ ਨਾਨਕ ਆਇਆ॥

(ਵਾਰ ਪਹਿਲੀ, ਪੰਨਾ 23)

ਗੁਰੂ ਨਾਨਕ ਦੇਵ ਜੀ ਭਾਰਤੀ ਸੰਸਕ੍ਰਿਤੀ ਦੇ ਵਾਹਕ ਸਨ ਅਤੇ ਉਹ ਭਾਰਤੀ ਦਰਸ਼ਨ ਦੀ ਵਿਚਾਰਵਾਦੀ ਪੰਰਪਰਾ ਨਾਲ ਜੁੜੇ ਸਨ। ਇਸ ਵਿਚਾਰਵਾਦੀ ਦਰਸ਼ਨ ਦੀ ਮੂਲ-ਸਥਾਪਨਾ ਇਹ ਹੈ ਕਿ ਵਿਸ਼ਵ ਦਾ ਪਰਮ ਯਥਾਰਥ (ultimate reality) ਇਕ ਸੁ਼ਧ ਅਧਿਆਤਮਕ ਸੱਤਾ ਹੈ। ਇਸ ਨੂੰ ਬ੍ਰਹਮ /ਈਸ਼ਵਰ ਦਾ ਨਾਂ ਦਿਤਾ ਗਿਆ ਹੈ। ਪਰੰਤੂ ਇਸ ਮੂਲ ਸੰਕਲਪ ਵਿਚ ਗੁਰੂ ਨਾਨਕ ਦੇਵ ਜੀ ਇਹ ਵਾਧਾ ਕੀਤਾ ਕਿ ਇਸ ਨੂੰ ‘ਇਕ ੳਅੰਕਾਰ’ ਕਿਹਾ। ਪੂਰਾ ਦ੍ਰਿਸ਼ਟਮਾਨ ਭੌਤਿਕ ਜਗਤ ਇਸੇ ਦਾ ਰੂਪ ਹੈ ਅਤੇ ਇਸੇ ਰਾਹੀਂ ਉਸ ਬ੍ਰਹਮ ਨੂੰ ਵੇਖਿਆ ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਮੂਲ ਮੰਤਰ ਵਿਚ ਗੁਰੂ ਸਾਹਿਬ ਨੇ ਇਸ ‘ਇਕ ੳਅੰਕਾਰ’ ਦੇ ਸਰੂਪ ਨੂੰ ਵੀ ਵਿਸਤਾਰਿਆ ਹੈ।‘ਮੈਂ’ ਤੇ ‘ਜਗਤ’ ਤੇ ‘ਮੈਂ’ ਤੇ ‘ਤੂੰ ’ ਵਿਚ ਭੇਦ ਨਹੀ। ਅਦਵੈਤ ਦਰਸ਼ਨ ਅਨੁਸਾਰ ਵੀ ‘ਅੰਹ’ ਦਾ ਵਿਸਥਾਰ ‘ਬ੍ਰਹਮ’ ਹੈ। ਘਟ ਘਟ ਨੂੰ ਆਪਣੇ ’ਚ ਵੇਖਣਾ ਅਤੇ ਆਪਣੇ ਆਪ ਨੂੰ ਘਟ ਘਟ ਵਿਚ ਵੇਖਣ ਦੀ ਦਾਰਸ਼ਨਿਕ ਦ੍ਰਿਸ਼ਟੀ ਸਮੁੱਚੇ ਬ੍ਰਹਿਮੰਡ ਨੂੰ ਆਪਣੇ ਵਿਚ ਜਜ਼ਬ ਕਰਨ ਦੀ ਅਜਿਹੀ ਸਦਭਾਵਨਾ ਹੈ ਜਿਹੜੀ ਦੁਨੀਆਂ ਦੇ ਕੁਲ ਸਮਾਜਾਂ ਵਿਚ ਜਨਮ, ਜਾਤ, ਧਰਮ, ਰੰਗ, ਨਸਲ ਅਤੇ ਕੌਮ ਆਦਿ ਦੇ ਭੇਦ-ਭਾਵ ਅਤੇ ਉਚ-ਨੀਚ ਦੇ ਵਿਤਕਰਿਆ ਵਾਲੀ ਮਾਨਸਿਕਤਾ ਨੂੰ ਖਤਮ ਕਰਕੇ ਸਮੁਚੇ ਵਿਸ਼ਵ ਨੂੰ ਇਕ ਭਾਈਚਾਰਕ ਕੁਟੰਬ ਵਿਚ ਬੰਨ ਸਕਣ ਦੀ ਸ਼ਕਤੀ ਰਖਦੀ ਹੈ।‘ਵਸੂਦੇਵ ਕੁਟੁੰਬਕਮ ’ ਅਰਥਾਤ ਦੁਨੀਆਂ ਹੀ ਮੇਰਾ ਪਰਿਵਾਰ ਹੈ। ਰਿਗਵੇਦ ਦਾ ਇਹ ਇਕ ਸ਼ਲੋਕ ਸਾਨੂੰ ਉਸ ਪ੍ਰੇਮ ਦੀ ਸਿਿਖਆ ਦੇਣ ਵਾਲਾ ਹੈ ਜਿਹੜਾ ਹਰ ਜੀਵ ਅਤੇ ਹਰ ਆਤਮਾ ਵਿਚ ਵਿਦਮਾਨ ਹੈ।ਮੰਡੂਕ ਉਪਨਿਸ਼ਟ ਵਿਚ ਲਿਖਿਆ ਹੈ: ‘ਅਹਮ ਆਤਮਾ ਬ੍ਰਹਮ’ ਜਿਸ ਦਾ ਅਰਥ ਹੈ ਆਤਮ, ਜੀਵ ਅਤੇ ਬ੍ਰਹਮ ਇਕ ਹੀ ਹੈ।ਗੁਰੂ ਨਾਨਕ ਦੇਵ ਜੀ ਭਾਰਤੀ ਦਰਸ਼ਨ ਦੇ ਇਸ ਮੂਲ ਵਿਚਾਰ ਨੂੰ ਆਪਣੀ ਬਾਣੀ ਦੇ ਕੇਂਦਰ ਵਿਚ ਰਖਦੇ ਹੋਏ ਸਮੁੱਚੇ ਵਿਸ਼ਵ ਨੂੰ ਸਾਂਝੀਵਾਲਤਾ ਵਿਚ ਬੰਨਣ ਅਤੇ ‘ਸਰਬਤ ਦੇ ਭਲੇ’ ਦਾ ਸੰਦੇਸ਼ ਦਿੰਦੇ ਹਨ।ਇਸ ਭਾਵ ਨੂੰ ਆਪਣੇ ਧੁਰ ਤਕ ਸੰਚਾਰਨ ਅਤੇ ਰਮਾਉਣ ਲਈ ਗੁਰੂ ਨਾਨਕ ਦੇਵ ਜੀ ਨੇ ਆਪਣੀ ਦਾਰਸ਼ਨਿਕ ਰਚਨਾ ਜਪੁਜੀ ਸਾਹਿਬ ਦੇ ਆਰੰਭ ਵਿਚ ‘ਸਚਿਆਰਾ’ ਬਣਨ ਲਈ ‘ਰੱਬੀ ਹੁਕਮ’ ਨੂੰ ਸਮਝਣ ਉਤੇ ਜੋ਼ਰ ਦਿਤਾ ।

ਗੁਰੂ ਸਾਹਿਬ ਦਾ ਰੱਬੀ ਹੁਕਮ ਬਹਿਮੰਡੀ ਨੈਤਿਕਤਾ(cosmos morality)ਹੈ।ਡਾ  ਜਸਬੀਰ ਸਿੰਘ ਨੇ ‘ਹੁਕਮ’ ਦੀ ਵਿਆਖਿਆ ਕਰਦੇ ਲਿਿਖਆ ਹੈ ਕਿ, “ਹੁਕਮ ਸਮੁੱਚੇ ਬ੍ਰਹਿਮੰਡ ਵਿਚ ਵਿਆਪਕ ਅਧਿਆਤਮਕ ਵਿਧਾਨ ਦਾ ਲਖਾਇਕ ਹੈ ਜਿਸ ਤੋੋਂ ਬਾਹਰ ਕੋਈ ਵੀ ਸ਼ੈਅ ਹੋ ਹੀ ਨਹੀਂ ਸਕਦੀ। ਪਰ ਮਾਨਵੀ ਸੰਦਰਭ ਵਿਚ ‘ਹੁਕਮ’ ਨੂੰ ‘ਹਾਊਮੈ’ ਦੇ ਵਿਰੋਧ ਵਿਚ ਰਖਕੇ ਪੇਸ਼ ਕੀਤਾ ਗਿਆ ਹੈ ਜੋ ਇਕ ਵਿਸੇ਼ਸ਼ ਭਾਂਤ ਦੀ ਜੀਵਨ ਜੁਗਤ ਦਾ ਲਖਾਇਕ ਹੋ ਨਿਬੜਦਾ ਹੈ।” ਡਾ  ਜਸਬੀਰ ਸਿੰਘ ਦੇ ਅਨੁਸਾਰ: ਮਨੁੱਖ ਦੀਆਂ ਦੋ ਜੀਵਨ- ਜੁਗਤਾਂ ਹੋ ਸਕਦੀਆ ਹਨ। ਇਕ ਹਾਊਮੈਂ ਕੇਂਦ੍ਰਿਤ ਜੋ ਮਨੁੱਖ ਦੇ ਆਪਣੇ ਨਿਜੀ ਸੁਆਰਥਾਂ ਨਾਲ ਜੁੜੇ ਰਹਿਣ ਅਤੇ ਆਪੇ ਦੀ ਤੰਗ ਵਲਗਣ ਵਿਚ ਘਿਰ ਜਾਣ ਦੀ ਸਥਿਤੀ ਹੈ।ਇਸ ਦੇ ਮੁਕਾਬਲੇ ਦੂਜੀ ਹੁਕਮ- ਆਧਾਰੀ ਜੀਵਨ^ਜੁਗਤ ਜੋ ਬ੍ਰਹਿਮੰਡੀ ਚੇਤਨਾ ਦੇ ਉਜਾਗਰ ਹੋਣ ਦੀ ਸੂਚਕ ਹੈ ਜਿਥੇ “ਨਾ ਕੋ ਬੈਰੀ ਨਾਇ ਬਿਗਾਨਾ, ਸਗਲ ਸੰਗਿ ਹਮ ਕੋ ਬਨਿ ਆਈ।” ਦਾ ਅਹਿਸਾਸ ਜਾਾਗਦਾ ਹੈ।3  ਸਪਸ਼ਟ ਹੈ ਕਿ ਰਿਗਵੇਦ ਵਿਚ ਆਇਆ ‘ਵਾਸੂਦੇਵ ਕੁਟੰਬਕਮ’ ਦਾ ਸੰਕਲਪ ਗੁਰੂ ਨਾਨਕ ਦੇਵ ਜੀ ਦੇ ਹੁਕਮ ਦੇ ਅਰਥਾ ਰਾਹੀਂ ਆਪਣੇ ਸਮਾਜਿਕ ਤੇ ਧਾਰਮਿਕ ਪ੍ਰਸੰਗਾਂ ਨੂੰ ਹੋਰ ਵੀ ਵਿਸਥਾਰਦਾ ਹੈ। ਇਸ ਰਾਹੀਂ ਹਾਊਮੈ-ਕੇਦੇਰਿਤ ਮਨੁੱਖ ਦੇ ਹਊਮੇ ਰੋਗ ਨੂੰ ਕਟਿਆ ਜਾ ਸਕਦਾ ਹੈ।  ਹਾਊਮੈ ਵਾਲਾ ਮਨੁੱਖ ਆਪਣੇ ਆਪ ਨੂੰ ਪਰਮ- ਸੱਤਾਂ ਨਾਲੋਂ ਵਖਰਾ ਸਮਝਣ ਦਾ ਭਰਮ ਪਾਉਂਦਾ ਹੈ। ਉਸ ਨੂੰ ਵਹਿਮ ਹੋ ਜਾਂਦਾ ਹੈ ਕਿ ਉਹ ਦੂਜਿਆ ਦੇ ਮੁਕਾਬਲੇ ਵਿਸ਼ੇਸ਼ ਤੇ ਵਿਲੱਖਣ ਹੈ। ਅਜਿਹੀ ਸੋਚ ਆਤਮਾ ਦੇ ਸੁੱਧ ਰੂਪ ਵਿਚ ਵਿਕਾਰਾਂ ਦਾ ਪ੍ਰਵੇਸ਼ ਕਰਵਾਉਣ ਵਾਲੀ ਹੈ। ‘ਹੁਕਮ’ ਅਤੇ  ‘ਹਾਊਮੈ’ ਜੀਵਨ^ਜੁਗਤ ਦੇ ਦੋ ਆਪਾ ਵਿਰੋਧੀ ਜੁੱਟ ਹਨ। ਪਹਿਲੇ ਰਾਹੀਂ ਦੂਜੀ ਜੀਵਨ ਜੁਗਤ ਨੂੰ ਕਟਿਆਂ ਜਾ ਸਕਦਾ ਹੈ ਪਰੰਤੂ ਦੂਜੀ ਰਾਹੀਂ ਰੱਬੀ ਹਾਕਮ ਤਾਂ ਸਥਿਰ ਰਹਿੰਦਾ ਹੈ, ਕਿਉਂਕਿ ਇਹ ‘ਸੱਚ’ ਹੈ। ਹਾਂ, ਹਾਊਮੈ ਮਨੁੱਖੀ ਜੀਵਨ ਦੀ ਬਰਬਾਦੀ ਜ਼ੁਰੂਰ ਕਰਦੀ ਹੈ। ਇਉ ਗੁਰੂ ਸਾਹਿਬ ਦਾ ਇਹ ‘ਇਕ ੳਅੰਕਾਰ’, ‘ਹੁਕਮ’, ‘ਹਾਊਮੈ’ ਅਤੇ ‘ਸਚਿਆਰਾਂ’ ਦੇ ਬੁਨਿਆਦੀ ਸੰਕਲਪ ਅੱਜ ਵਿਸ਼ਵ ਵਿਚ ਫੈਲ ਰਹੀਂ ਹਿੰਸਾ, ਅੰਧ ਵਿਸ਼ਵਾਸ, ਨਸਲੀ ਵਿਤਕਰੇ ਅਤੇ ਵਿਿਗਆਨਕ ਤੇ ਤਕਨਾਲੋਜੀ ਦੀ ਗਲਤ ਅਤੇ ਅਣਉਚਿਤ ਵਰਤੋਂ ਨੂੰ ਖਤਮ ਕਰਨ ਦੀ ਭਾਵ-ਚੇਤਨਾ ਜਗਾਉਣ ਵਾਲੇ ਹਨ ਅਤੇ ਮਨੁੱਖ ਨੂੰ ਸਾਦਗੀ ਅਤੇ ਸਹਿਜ ਵਿਚ ਰਹਿਣ ਦਾ ਸੰਦੇਸ਼ ਦਿੰਦੇ ਹਨ।

ਅਜੌਕਾ ਮਨੁੱਖ ਪੈਸਾ, ਪਦਵੀ ਅਤੇ ਪ੍ਰਸਿਧੀ ਦੀ ਲਲਕ ਵਿਚ ਅੰਨਾ ਹੋਇਆ ਫਿਰਦਾ ਹੈ।ਇਨ੍ਹਾਂ ਦੀ ਪ੍ਰਾਪਤੀ ਨੂੰ ਉਹ ਆਪਣਾ ਆਦਰਸ਼ ਮੰਨਦਾ ਹੈ। ਇਸ ਆਦਰਸ਼ ਦੀ ਪ੍ਰਾਪਤੀ ਲਈ ਉਹ ਕਿਸੇ ਵੀ ਹੱਦ ਤਕ ਗਿਰ ਵੀ ਸਕਦਾ ਹੈ।ਮਨੁੱਖ ਦੀ ਅਜਿਹੀ ਲਲਕ ਤੇ ਲਾਲਸਾ ਵਿਚ ਉਹ ਤਣਾਉ ਦਾ ਸ਼ਿਕਾਰ ਹੁੰਦਾ ਹੈ। ਅਪ੍ਰਾਪਤੀ ਉਸ ਦੇ ਘੁਮੰਡ ਉਤੇ ਚੋਟ ਮਾਰਦੀ ਹੈ। ਤਣਾਉ ਉਸ ਨੂੰ ਵਿਸ਼ਾਦ ਤੇ ਨਿਰਾਸ਼ਾ ਵਿਚ ਧਕਦਾ ਹੈ।ਸਿੱਟੇ ਵਜੋਂ ਉਹ ਉਦਾਸੀ ਤੇ ਗਿਲਾਨੀ (depression) ਦੀ ਦਲਦਲ ਵਿਚ ਫਸ ਜਾਂਦਾ ਹੈ। ਖੂਨ ਦਾ ਅਨਿਯਮਤ ਦਬਾਅ, ਸ਼ੂਗਰ, ਨਸ਼ਿਆਂ ਦਾ ਸੇਵਨ ਅਤੇ ਹੋਰ ਕਈ ਮਾਨਸਿਕ ਤੇ ਸਰੀਰਕ ਰੋਗ ਇਸੇ ਲਲਕ ਤੇ ਲਾਲਸਾ ਦੀਆਂ ਅਲਾਮਤਾਂ ਹਨ।ਅੱਜ ਦੁਨੀਆਂ ਦੀ ਬਹੁ – ਸੰਖਿਆਂ Industrial culture ਦੀ cultural industry  ਵਿਚ ਫਸੀ ਹੈ।  ਸਿੱਟੇ ਵਜੋਂ ਉਪਭੋਗੀ ਸਭਿਆਚਾਰ (consumer
culture) ਸਾਡੀਆਂ ਰਸੋਈਆਂ, ਬੈੱਡ ਰੁਮਜ, ਬਾਥ ਰੂਮਜ ਤਕ ਪ੍ਰਵੇਸ਼ ਕਰ ਗਿਆ ਹੈ। ਬੱਚੇ ਤੋਂ ਬੁੱਢੇ ਤਕ ਇਸ ਦੀ ਲਪੇਟ ਵਿਚ ਹਨ। ਇਹੀ ਨਹੀਂ ਬੇਲੋੜੇ ਉਤਪਾਦਨ, ਬੇਲੋੜੇ ਵਿਤਰਨ ਅਤੇ ਬੇਲੋੜੀ ਖਪਤ ਕਾਰਨ ਅਸੀਂ ਪ੍ਰਕਿਰਤੀ ਦਾ ਬੇਰੋਕ ਤੇ ਬੇਕਿਰਕ ਸੋ਼ਸ਼ਿਣ ਕਰ ਰਹੇ ਹਾਂ। ਬੇਲੋੜੇ ਉਤਪਾਦਨ ਦੀ ਬਹੁਤਾਤ ਲਈ ਜੋ ਮਸ਼ੀਨਰੀ, ਕੈਮੀਕਲਜ਼ ਅਤੇ ਹੋਰ ਜਹਿਰੀਲੇ ਪਦਾਰਥ ਅਸੀਂ ਇਨ੍ਹਾਂ ਦੇ ਸੁਆਦ, ਰੰਗ, ਮਹਿਕ, ਖਿਚ ਆਦਿ ਲਈ ਵਰਤ ਰਹੇ ਹਾਂ, ਉਨ੍ਹਾਂ ਸਾਰਿਆਂ ਨੇ ਮਿਲਕੇ ਹਵਾ, ਪਾਣੀ ਅਤੇ ਧਰਤੀ ਨੂੰ ਇਸ ਪਧਰ ਤਕ ਪ੍ਰਦੂਸ਼ਿਤ ਕੀਤਾ ਹੈ ਕਿ ਇਹ ਸਭ ਜਹਿਰੀਲੇ ਬਣ ਗਏ ਹਨ। ਖੇਤੀ ਉਤਪਾਦਨਾਂ ਵਿਚ ਉਪਜ ਵਧਾਉਣ ਦੇ ਉਦੇਸ਼ ਨਾਲ ਜਿਹੜੀਆਂ ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਹੋ ਰਹੀ ਹੈ, ਉਸ ਦੇ ਹਵਾ, ਪਾਣੀ ਅਤੇ ਧਰਤੀ ਵਿਚਲੀ ਜਹਿਰ ਦੀ ਮਾਤਰਾ ਨੂੰ ਹੋਰ ਵਧਾ ਦਿਤਾ ਹੈ। ਇਹ ਸਥਿਤੀ ਇੱਕਲੇ ਪੰਜਾਬ ਜਾਂ ਭਾਰਤ ਦੀ ਨਹੀਂ ਸਗੋਂ ਵਿਸ਼ਵ ਪਧਰ ’ਤੇ ਆਰਥਿਕਤਾ ਦਾ ਜੋ ਵਰਤਾਰਾ ਵਿਸ਼ਵੀਕਰਨ, ਉਦਾਰੀਕਰਨ ਅਤੇ ਨਿਜੀਕਰਨ ਦੇ ਏਜੰਡੇ ਤਹਿਤ ਕਾਰਜਸ਼ੀਲ ਹੈ, ਉਪਰੋਕਤ ਸਮੱਸਿਆਵਾਂ ਅਤੇ ਰੋਗਾਂ ਦੇ ਬੀਜ਼ ਇਸ ਬੇਮੁਹਾਰ, ਬੇਢੰਗੇ ਅਤੇ ਬੇਰੋਕ ਵਰਤਾਰੇ ਵਿਚ ਪਏ ਹਨ। ਇਸ ਵਰਤਾਰੇ ਪ੍ਰਤਿ ਭਾਵੇਂ ਵਿਸ਼ਵ ਪਧਰ ’ਤੇ ਪਰਿਆਵਰਣ ਨਾਲ ਸੰਬੰਧਿਤ ਸੰਸਥਾਵਾਂ ਰੋਸ ਪ੍ਰਦਰਸ਼ਨ ਅਤੇ ਲੋਕਾਂ ਵਿਚ ਚੇਤਨਾ ਪੈਦਾ ਕਰਨ ਲਈ ਕਈ ਤਰ੍ਹਾਂ ਦੇ ਕਾਰਜ ਕਰ ਰਹੀਆਂ ਹਨ ਪਰੰਤੂ ਅਤਿ ਵਿਕਸਤ ਸਰਮਾਇਆਦਾਰੀ ਦੇ ਆਪਣੇ ਮਨਸੂਬਿਆਂ ਅਤੇ ਤਾਕਤ ਅੱਗੇ ਇਹ ਯਤਨ ਅਜੇ ਅਧੂਰੇ ਹਨ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੇ ਸਮਾਜਿਕ, ਆਰਥਕ ਤੇ ਰਾਜਨੀਤਕ ਖੇਤਰਾਂ ਵਿਚ ਜਿਸ ਤਰਾਂ ਦਾ ਪਤਨ ਤੇ ਗਿਰਾਵਟ ਦੇਖੀ ਸੀ, ਦੁਨੀਆਂ ਦੀ ਅਜੌਕੀ ਸਥਿਤੀ ਉਸੇ ਦਾ ਹੋਰ ਵਿਸਥਾਰ ਹੈ। ਹਾਊਮੈ, ਲੋਭ, ਮਾਇਆ, ਪਸਾਰਵਾਦ, ਸ਼ੋਸ਼ਿਣ, ਦਮਨ, ਵਿਤਕਰੇ, ਹਿੰਸਾ, ਅਸਹਿਣਸ਼ੀਲਤਾ ਅਜੋਕੇ ਸਾਧਾ-ਸੰਤਾਂ ਦੀਆਂ ਮਾਇਆਧਾਰੀ ਪ੍ਰਵਿਰਤੀਆਂ, ਭ੍ਰਿਸ਼ਟਾਚਾਰ, ਵਿਭਚਾਰ, ਪਾਖੰਡ ਭਾਵ ਕੋਈ ਵੀ ਅਜਿਹਾ ਵਿਕਾਰ ਨਹੀਂ ਜਿਸ ਤੋਂ ਅੱਜ ਦਾ ਸੰਸਾਰ ਬਚਿਆ ਹੈ। ਨਸ਼ਿਆ ਦਾ ਸੇਵਨ ਦਿਨ ਬ ਦਿਨ ਵਧ ਰਿਹਾ ਹੈ।

ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ। ਉਨ੍ਹਾਂ ਸਮਿਆਂ ਵਿਚ ਜਦੋਂ ਆਵਾਜਾਈ ਦੇ ਸੀਮਤ ਸਾਧਨ ਸਨ ਤਾਂ ਗੁਰੂ ਜੀ ਨੇ ਹਜਾਰਾਂ ਮੀਲ ਦੀ ਪੈਦਲ ਯਾਤਰਾ ਕੀਤੀ। ਉਨ੍ਹਾਂ ਨੇ ਆਪਣੇ ਸੱਚ ਦਾ ਪ੍ਰਚਾਰ ਚਾਰੇ ਦਿਸ਼ਾਵਾਂ ਵਿਚ ਜਾ ਕੇ ਕੀਤਾ। ਬਨਾਰਸ, ਬੋਧ ਗਯਾ, ਹਰਿਦੁਆਰ, ਕਰੂਕਸ਼ੇਤਰ, ਮਾਥੁਰਾ, ਹਿਮਾਲਾ ਦੀਆਂ ਪਹਾੜੀਆਂ ਤੋ ਲੈ ਕੇ ਉਹ ਸ੍ਰੀ ਲੰੰਕਾ, ਤਿਬਤ, ਇਰਾਨ, ਚੀਨ, ਮੱਕਾ, ਮਦੀਨਾ, ਪਾਕਿ ਪਟਨ ਆਦਿ ਥਾਵਾਂ / ਦੇਸਾਂ ਤਕ ਗਏ।ਆਪਣੇ ਪ੍ਰਚਾਰ ਅਤੇ ਸਮੱਸਿਆਵਾਂ ਦੇ ਸਮਾਧਾਨ ਲਈ ਉਨ੍ਹਾਂ ਨੇ ਅੰਤਰ-ਸੰਬਾਦ ਦੀ ਜੁਗਤ ਵਰਤੀ ਅਤੇ ਸੰਬਾਦ ਨੂੰ ਪ੍ਰਹੋਤਸਾਹਤ ਵੀ ਕੀਤਾ। ਉਨ੍ਹਾਂ ਨੇ ਉਚਾਰਿਆ:

ਜਬੁ ਲਗੁ ਦੁਨੀਆਂ ਰਹੀਏ ਨਾਨਕੁ

ਕਿਛੁ ਸੁਣੀਏ, ਕਿਛ ਕਹੀਏ।

ਉਨਾਂ ਦੇ ਪ੍ਰਵਚਨ ਦਾ ਕੇਂਦਰੀ ਸਾਰ ਇਹ ਰਿਹਾ ਕਿ ‘ਸੱਚ’ ਸਾਰੇ ਧਰਮਾਂ ਦਾ ਆਧਾਰ ਹੋਣਾ ਚਾਹੀਦਾ ਹੈ। ਉਹ ਜਿਥੇ ਵੀ ਗਏ ਉਨ੍ਹਾਂ ਨੇ ਉਸ ਥਾਂ ਉਤੇ ਪ੍ਰਚਲਿਤ ਧਰਮਾਂ ਵਿਚ ਫੈਲੇ ਭੇਖ, ਕਰਮਕਾਂਡ, ਪਾਖੰਡ, ਲੋਭ ਅਤੇ ਹੰਕਾਰ ਦਾ ਖੰਡਨ ਕੀਤਾ ਅਤੇ ਉਨ੍ਹਾਂ ਨੂੰ ਧਰਮ ਦੇ ਮੂਲ ਸੰਕਲਪਾ ਦੇ ਅਸਲ ਸਾਰ ਨੂੰ ਸਮਝਾਇਆਂ ।

ਅਜੌਕੇ ਜੀਵਨ ਦੇ ਜਿਨੇ ਵੀ ਮਸਲੇ ਹਨ, ਉਹ ਭਾਵੇਂ ਸਾਡੀ ਮਾਨਸਿਕ ਸਿਹਤ ਨਾਲ ਜੁੜੇ ਹਨ ਜਾਂ ਸਮਾਜਿਕ- ਆਰਥਿਕ ਤੇ ਪਰਿਆਵਣਕ ਹੋਣ, ਉਨ੍ਹਾਂ ਦਾ ਉੱਤਰ ਗੁਰੂ ਸਾਹਿਬ ਦੇ ‘ਸਚਿਆਰਾ’ ਸੰਕਲਪ ਵਿਚ ਪਿਆ ਹੈ।‘ਸਚਿਆਰਾ’ ਵਾਸਤਵ ਵਿਚ ਮਨੁੱਖ ਦੇ ਸਵੈ ਦੀ ਪੁਨਰਸਿਰਜਣ ਪ੍ਰਕਿਿਰਆ ਹੈ। ਗੁਰੂ ਦੀ ਮਿਹਰ ਨਾਲ ਸਵੈ ਸਚਿਆਰਾ ਹੋਣ/ ਬਣਨ ਵਲ ਅਗਸਰ ਹੁੰਦਾ ਹੈ। ਗੁਰੂ ਸਾਹਿਬ ਦੇ ਪੰਜ ਖੰਡਾਂ ਦਾ ਰਹੱਸ ‘ਸਚਿਆਰਾ’ ਬਣੇ ਮਨੁੱਖ ਦੇ ਸੱਚਖੰਡ ਪਹੁੰਚਣ ਦੀ ਆਤਮਿਕ ਯਾਤਰਾ ਹੈ।ਕਈ ਵਿਆਖਿਆਕਾਰਾਂ ਨੇ ਇਨ੍ਹਾਂ ਪੰਜ ਖੰਡਾਂ ਨੂੰ ਸੂਫ਼ੀਆਂ ਦੀਆਂ ਮੰਜਲਾਂ ਦੇ ਸਮਾਨਾਂਤਰ ਮੰਨਿਆ ਅਤੇ ਕੁਝ ਨੇ ਇਨ੍ਹਾਂ ਖੰਡਾਂ ਦੀ ਸੂਖਮਤਾ ਦਾ ਅਨੁਮਾਨ ਆਪਣੀ ਕਾਵਿਕ ਕਲਪਨਾ ਰਾਹੀ ਪ੍ਰਸਤੁਤ ਕੀਤਾ। ਪਰੰਤੂ ਇਹ ਵਿਆਖਿਆਵਾਂ ਦਰਸ਼ਤ ਨਹੀਂ ਹਨ। ਵਾਸਤਵ ਵਿਚ ਇਹ ਪੰਜ ਖੰਡ ਸਵੈ ਵਿਕਾਸ ਦੀਆਂ ਪੰਜ ਆਤਮਿਕ ਹਾਲਾਤਾਂ ਹਨ ਜਿਥੇ ਮਨੁੱਖ ਘੱਟ ਸੂਖਮਤਾ ਤੋਂ ਅਧਿਕਤਮ ਸੂਖਮਤਾ ਵਲ ਵਧਦਾ ਪ੍ਰਤੀਤ ਕਰਦਾ ਹੈ। ਧਰਮ ਖੰਡ ਸਦਾਚਾਰਕ ਸੋਝੀ ਦੀ ਮਾਨਸਿਕ ਤੇ ਆਤਮਿਕ ਸਥਿਤੀ ਹੈ।ਇਸ ਸਦਾਚਾਰਕ ਸੋਝੀ ਰਾਹੀ ਮਨੁੱਖੀ ਆਤਮਾ ਗਿਆਨ ਦਾ ਪ੍ਰਕਾਸ਼ ਪਾਉਂਦੀ ਹੈ। ਇਹ ਨਿਜਤਵ ਤੋਂ ਉਭਰਨ ਅਤੇ ਪਰਮਾਤਮਾਂ ਦੀ ਅਨੰਨਤਾ ਵਿਚ ਪ੍ਰਵੇਸ਼ ਕਰਨ ਦੀ ਸਥਿਤੀ ਹੈ। ਸਰਮਖੰਡ ਆਤਮਿਕ ਵਿਕਾਸ ਦੀ ਉਹ ਸਥਿਤੀ ਹੈ ਜਿਥੇ ਸਾਧਕ ਆਪਣੀ ਪ੍ਰੇਮਾ ਭਗਤੀ ਰਾਹੀਂ ਪ੍ਰੇਮੀ ਹੋਣ ਦੀ ਸਰਮਪਤ ਰਖਦਾ ਹੈ।  ਕਰਮ ਖੰਡ ਵਿਚ ਪਰਮਾਤਮਾ ਦੀ ਬਖ਼ਸ਼ਸ ਹੁੰਦੀ ਹੈ। ਇਨ੍ਹਾਂ ਚਾਰ ਅਵੱਸਥਾਵਾਂ ਵਿਚੋਂ ਦੀ ਗੁਜਰਦਾ ਸਵੈ ਸੱਚ ਖੰਡ ਦੀ ਨਿਰੋਲ ਸੂਖਮਤਾ ਦੇ ਮੰਡਲ ਦੀ ਅਨੁਭੂਤੀ ਕਰਦਾ ਹੈ।ਅਧਿਆਤਮਕ ਖੇਤਰ ਵਿਚਲੇ ਗੁਰੂ ਨਾਨਕ ਦੇਵ ਜੀ ਨੇ ਪ੍ਰਮਾਤਮਾ, ਸੱਚ, ਸਚਿਆਰਾ, ਹੁਕਮ ਆਦਿ ਦੇ ਸੰਕਲਪ ਜਦੋਂ ਮਨੁੱਖ ਦੀ ਰੱਬੀ ਹੁਕਮ ਵਾਲੀ ਜੀਵਨ ਜੁਗਤ ਨਾਲ ਜੜਦੇ ਹਨ ਤਾਂ ਮਨੁੱਖ ਅਤਿ ਸੰਜਮੀ, ਸਾਦਾ ਅਤੇ ਸਹਿਜ ਹੋ ਜਾਂਦਾ ਹੈ। ਮਨੁੱਖ ਦੀ ਅਜਿਹੀ ਆਤਮਿਕ ਸਥਿਤੀ ਹਰ ਤਰ੍ਹਾਂ ਦੇ ਵਿਕਾਰਾਂ ਤੋਂ ਮੁਕਤ ਹੋ ਜਾਂਦੀ ਹੈ।ਉਹ ਸਰੀਰਕ ਤੇ ਮਾਨਸਿਕ ਰੋਗਾਂ ਤੋਂ ਵੀ ਮੁਕਤ ਹੋ ਜਾਂਦਾ ਹੈ।

ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਜੀਵਨ ਨੂੰ ਸਾਦਾ ਰਖਣ ਅਤੇ ਇਸ ਵਿਚ ਸੰਤੁਲਨ ਅਤੇ ਸਹਿਜ ਬਣਾਈ ਰਖਣ ਲਈ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛੱਕਣ ਨੂੰ ਆਪਣੇ ਸੰਦੇਸ਼ ਦੇ ਕੇਂਦਰ ਵਿਚ ਰਖਿਆ। ਉਨ੍ਹਾਂ ਨੇ ਇਨਾਂ ਤਿੰਨ ਸਤੰਭਾਂ ਦਾ ਪ੍ਰਚਾਰ ਹੀ ਨਹੀਂ ਕੀਤਾ ਸਗੋਂ ਇਨਾਂ ਨੂੰ ਆਪਣੇ ਨਿਜੀ ਜੀਵਨ ਵਿਚ ਅਮਲੀ ਰੂਪ ਵਿਚ ਅਪਣਾਕੇ ਇਨਾਂ ਦੇ ਮਹੱਤਵ ਨੂੰ ਉਜਾਗਰ ਕੀਤਾ।‘ਨਾਮ’ ਗੁਰੂ ਸਾਹਿਬ ਅਨੁਸਾਰ ਕੋਈ ਤੋਤਾ ਰਟਣ ਨਹੀਂ ਹੈ। ਅੰਦਰਲੀ ਜੋਤ ਨੂੰ ਬਾਹਰਲੀ ਜੋਤ ਨਾਲ ਇਕਸੁਰ ਕਰਨਾ ਨਾਮ ਜਪਣਾ ਹੈ। ਇਹ ਇਕ ਅਨੁਭਵ ਹੈ, ਅਭੇਦਤਾ ਦਾ ਇਹਸਾਸ ਹੈ। ਕਿਰਤ, ਕਰਮ ਤੇ ਸੇਵਾ ਇਨਾਂ ਤਿੰਨਾਂ ਦਾ ਆਸਰਾ ਨਾਮ ਹੈ। ਇਹ ਇਕ ਵਾਹਿਗੁਰੂ ਦੀ ਉਪਮਾ, ਵਡਿਆਈ ਅਤੇ ਪ੍ਰਸੰਸਾ ਕਰਨ ਦੀ ਵਿਧੀ ਹੈ। ਨਾਮ ਸਿਮਰਨ ਰਾਹੀ ਮਨੁੱਖੀ ਆਤਮਾ ਨੇਕੀ ਤੇ ਪਵਿਤਰਤਾ ਨਾਲ ਜੁੜਦੀ ਹੈ। ਦੂਜੇ ਅਰਥਾ ਵਿਚ ਇਹ ਆਤਮ ਸੁ਼ਧੀ ਅਤੇ ਉਸ ਦੀ ਨੈਤਿਕ ਕਾਇਆ ਕਲਪੀ ਦੀ ਸਾਧਨਾ ਹੈ। ਉਹ ਆਪਣੀ ਦਸਾਂ ਨਹੁੰਆਂ ਦੀ ਕਮਾਈ ਨਾਲ ਸੰਤੁਸ਼ਟ ਰਹਿੰਦਾ ਹੈ। ਨਾਮ ਰਾਹੀਂ ਉਸ ਵਿਚ ਜੋ ਨੇਕੀ ਤੇ ਸੇਵਾ ਦੀ ਭਾਵ ਸੰਵਦੇਨਾ ਜਾਗੀ ਹੈ, ਉਹ ਆਪਣੀ ਕਮਾਈ ਵਿਚੋਂ ਕੁਝ ਲੋੜਵੰਦਾਂ ਨੂੰ ਦੇਣ ਲਈ ਵੀ ਪ੍ਰੇਰਦੀ ਹੈ।ਇਉਂ ਗੁਰੂ ਸਾਹਿਬ ਦਾ ਇਹ ਤਿੰਨ ਸਤੰਭੀ ਸੂਤਰ ਜਿਥੇ ਵਿਅਕਤੀ ਦੇ ਸਵੈ ਨੂੰ ਸਚਿਆਰਾ ਬਣਾਉਣ ਵਿਚ ਸਹਾਈ ਹੁੰਦਾ ਹੈ, ਉਥੇ ਇਹ ਭਾਵ-ਚੇਤਨਾ ਸਮੁੱਚੇ ਸਮਾਜ ਦੀ ਸੁ਼ਧੀ ਅਤੇ ਉਸ ਦੀ ਕਾਇਆ ਕਲਪੀ ਵਿਚ ਵੀ ਇਨਕਲਾਬੀ ਭੂਮਿਕਾ ਅਦਾ ਕਰਨ ਦੇ ਸਮਰਥ ਹੈ। ਸੰਸਾਰ ਪਧਰ ’ਤੇ ਅੱਜ ਜੋ ਗਰੀਬੀ, ਭੁੱਖਮਰੀ, ਬੇਰੁਜ਼਼ਗਾਰੀ ਅਤੇ ਕਾਣੀ- ਆਰਥਿਕ ਵੰਡ ਦੀਆਂ ਆਰਥਿਕ ਸਮੱਸਿਆਵਾਂ ਪੈਦਾ ਹੋਈਆਂ ਹਨ, ਗੁਰੂ ਨਾਨਕ ਸਾਹਿਬ ਦਾ ਇਹ ਤਿੰਨ ਸਤੰਭੀ ਸੂਤਰ ਇਨਾਂ ਦੇ ਸਮਾਧਾਨ ਲਈ ਰਾਹ ਦਿਖਾਉਣ ਵਾਲਾ ਹੈ।ਪਰਿਆਵਰਣ ਦੀ ਰਾਖੀ ਲਈ ਜਿੰਨੀਆਂ ਵੀ ਦੇਸਾਂ ਵਿਦੇਸਾਂ ਵਿਚ ਸੰਸਥਾਵਾਂ ਕਾਰਜ ਕਰ ਰਹੀਆਂ ਹਨ, ਸਮੇਤ UNO ਦੀਆਂ ਸੰਸਥਾਵਾਂ ਦੇ, ਉਨਾਂ ਨੂੰ ਗੁਰੂ ਸਾਹਿਬ ਦੇ ਸਲੋਕ “ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ” ਨੂੰ ਇਕ ਲੋਗੋ ਵਜੋਂ ਅਪਣਾਉਣਾ ਚਾਹੀਦਾ ਹੈ।

ਸਮੁੱਚੇ ਰੂਪ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਜੀਵਨ ਦੇ ਹਰੇਕ ਪੱਖ- ਆਤਮਿਕ, ਸਮਾਜਿਕ, ਆਰਥਿਕ, ਧਾਰਮਿਕ ਤੇ ਰਾਜਨੀਤਕ ਆਦਿ ਨੂੰ ਸੇਧ ਦੇਣ ਅਤੇ ਸੁਧਾਰਨ ਵਾਲੀਆਂ ਹਨ। ਲੋੜ ਗੁਰੂ ਸਾਹਿਬ ਦੀ ਬਾਣੀ ਨਾਲ ਸੱਚੇ ਦਿਲੋਂ ਜੁੜਣ, ਇਸ ਦਾ ਮਨਨ ਕਰਨ ਅਤੇ ਇਸ ਨੂੰ ਆਪਣੇ ਜੀਵਨ ਵਿਚ ਅਪਣਾਉਣ ਦੀ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਸਾਰਥਕਤਾ ਸਿਰਫ਼ ਪੰਜਾਬ ਜਾਂ ਹਿੰਦੁਸਤਾਨ ਤਕ ਸੀਮਤ ਨਹੀਂ ਸਗੋਂ ਅਜੌਕੀਆਂ ਵਿਸ਼ਵੀ ਸਮੱਸਿਆਵਾਂ ਦੇ ਪ੍ਰਸੰਗ ਵਿਚ ਇਹ ਵਿਸ਼ਵੀ ਮੁੱਲ ਰਖਦੀ ਹੈ। ਉਨਾਂ ਨੇ ਸਮੁੱਚੀ ਮਨੁੱਖ ਜਾਤੀ ਲਈ ਇਕ ਵਿਆਪਕ ਜੀਵਨ- ਦਰਸ਼ਨ ਪ੍ਰਦਾਨ ਕੀਤਾ ਜਿਹੜਾ ਸਾਰਿਆਂ ਸਮਿਆਂ ਅਤੇ ਸਾਰਿਆ ਲੋਕਾਂ ਲਈ ਪ੍ਰਸੰਗਿਕ ਹੈ।