Punjab

ਮੁੱਖ ਮੰਤਰੀ ਕੋਲ ਭਾਜਪਾ ਵਫਦ ਨੂੰ ਮਿਲਣ ਦਾ ਸਮਾਂ ਹੈ ਪਰ  ਸੰਘਰਸ਼ ਕਰ ਰਹੇ ਪੰਜਾਬੀਆਂ ਵਾਸਤੇ ਸਮਾਂ ਨਹੀਂ : ਸੁਖਬੀਰ ਬਾਦਲ

ਕਿਹਾ ਕਿ ਅਮਰਿੰਦਰ ਸਿੰਘ ਪੰਜਾਬ ਵਿਚ ਅਸਿੱਧੇ ਤੌਰ ’ਤੇ ਭਾਜਪਾ ਦੀ ਸਰਕਾਰ ਚਲਾ ਰਹੇ ਹਨ ਤੇ ਕਿਸਾਨਾਂ ਤੇ ਸਿੱਖਾਂ ਨੁੰ ਧੋਖਾ ਦਿੱਤਾ
ਚੰਡੀਗੜ੍ਹ, 13 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਅੱਜਇਥੇ ਕਿਹਾ ਕਿ ਭਾਜਪਾ ਦੇ ਵਫਦ ਦੀ ਮੇਜ਼ਬਾਨੀ ਕਰਨ ਦਾ ਫਰਜ਼ ਨਿਭਾ ਕੇ ਤੇ ਕਸੂਤੇ ਫਸੇ ਪੰਜਾਬੀ ਸਮਾਜ ਦੇ ਹੋਰ ਲੋਕਾਂ ਨੂੰ ਸ਼ਾਹੀ ਅੰਦਾਜ਼ ਵਿਚ ਅਣਡਿੱਠ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਆਖਿਰਕਾਰ ਦਰਸਾ ਹੀ ਦਿੱਤਾ ਹੈ ਕਿ ਸੂਬੇ ਵਿਚ ਕਿਸ ਦੀ ਚਲ ਰਹੀ ਹੈ। 
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬੀ ਵਿਚ ਅਸਿੱਧੇ ਤੌਰ ’ਤੇ ਭਾਜਪਾ ਸਰਕਾਰ ਚਲਾ ਰਹੇ ਹਨ ਅਤੇ ਪੰਜਾਬੀਆਂ ਦੀ ਪ੍ਰਤੀਨਿਧਤਾ ਨਹੀਂ ਕਰਦੇ ਜਿਹਨਾਂ ਨਾਲ ਉਹਨਾਂ ਪਵਿੱਤਰ ਗੁਟਕਾ ਸਾਹਬਿ ਸਹੁੰ ਚੁੱਕ ਕੇ  ਧੋਖਾ ਕੀਤਾ। ਉਹਨਾਂ ਕਿਹਾ ਕਿ ਉਹਨਾਂ ਕੋਲ ਸਿਰਫ ਸੂਬੇ ਦੇ ਭਾਜਪਾ ਆਗੂਆਂ ਵਾਸਤੇ ਸਮਾਂ ਹੈ।  ਇਕ ਹੇਠਲੇ ਪੱਧਰ ਦਾ ਭਾਜਪਾ ਵਰਕਰ ਵੀ ਸਿੱਧਾ ਉਹਨਾਂ ਦੇ ਦਫਤਰ ਜਾਂ ਰਿਹਾਇਸ਼ ਵਿਚ ਜਾ ਵੜ੍ਹਦਾ ਹੈ ਹਾਲਾਂਕਿ ਉਹਨਾਂ ਦੇ ਸਰਕਾਰ ਜਾਂ ਪਾਰਟੀ ਦੇ ਸਾਥੀਆਂ ਵਿਚ ਅਜਿਹਾ ਕਰਨ ਦੀ ਜੁਰੱਅਤ ਨਹੀਂ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰÇ ਸੰਘ ਦਾ ਰਵੱਈਆ ਪੰਜਾਬ ਦੇ ਲੋਕਾਂ ਵੱਲੋਂ ਗੁੰਮਰਾਹ ਕਰ ਕੇ ਉਹਨਾਂ ਨੂੰ ਦਿੱਤੇ ਫਤਵੇ ਦਾ ਅਪਮਾਨ ਹੈ। 
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਮੁੱਖ ਮੰਤਰੀ ਦੀ ਕੇਂਦਰ ਦੀ ਭਾਜਪਾ ਸਰਕਾਰ ਨਾਲ ਨੇੜਤਾ ਹੈ, ਜਿਸ ਕਾਰਨ ਉਹ ਆਪਣੀ ਪਾਰਟੀ ਦੇ ਆਗੂਆਂ ਦੀ ਵੀ ਪਰਵਾਹ ਨਹੀਂ ਕਰਦੇ। 
 ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਲੋਕਾਂ ਪ੍ਰਤੀ ਰਵੱਈਆ ਦਿੱਲੀ ਵਿਚ ਤਾਕਤਵਰ ਤੇ ਬਲਵਾਨ ਤੇ ਉਹਨਾਂ ਦੇ ਸਥਾਨਕ ਚੇਲਿਆਂ ਪ੍ਰਤੀ ਰਵੱਈਆਂ ਤੋਂ ਐਨ ਉਲਟ ਹੈ। ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਲੋਕਾਂ ਦੀ ਆਵਾਜ਼ ਸੁਣਨ ਨਾਲੋਂ ਦਿੱਲੀ ਵਿਚ ਆਪਣੇ ਆਕਾ ਦਾ ਹੁਕਮ ਮੰਨਣਾ ਜ਼ਿਆਦਾ ਚੰਗਾ ਸਮਝਦੇ ਹਨ। ਉਹਨਾਂ ਕਿਹਾ ਕਿ ਉਹ ਸਪਸ਼ਟ ਤੌਰ ’ਤੇ ਜੀ ਹਾਂ ਹਜ਼ੂਰ ਦੇ ਸਭਿਆਚਾਰ ਦੇ ਪ੍ਰਤੀਨਿਧ ਹਨ। 
ਅਕਾਲੀ ਦਲ ਦੇ ਪ੍ਰਧਾਨ ਨੇ  ਹੋਰ ਕਿਹਾ ਕਿ ਪੰਜਾਬ ਵਿਚ ਸਮਾਜ ਦੇ ਹਰ ਵਰਗ ਦੇ ਲੋਕ ਆਪਣੇ ਹੱਕਾਂ ਲਈ ਲੜਨ ਤੇ ਤਪਦੀ ਧੁੱਪ ਵਿਚ ਸੜਕਾਂ ’ਤੇ ਨਿਤਰਣ ਲਈ ਮਜਬੂਰ ਹਨ ਤੇ ਮੁੱਖ ਮੰਤਰੀ ਆਪਣੇ ਐਸ਼ੋ ਅਰਾਮ ਵਾਲੇ ਘਰ ਤੋਂ ਸਿਰਫ ਕੁਝ ਕਦਮ ਦੂਰ ਬੈਠੇ ਇਹਨਾਂ ਲੋਕਾਂ ਨੁੰ ਮਿਲਣ ਲਈ ਏਅਰ ਕੰਡੀਸ਼ਨ ਕਮਰੇ ਵਿਚੋਂ ਨਿਕਲਣ  ਲਈ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਲੋਕਾਂ ਨੁੰ ਆਪਣੇ ਹਾਲ ’ਤੇ ਰੋਣ ਲਈ ਛੱਡ ਦਿੱਤਾ ਗਿਆ ਹੈ । ਉਹਨਾਂ ਕਿਹਾ ਕਿ ਲੰਬੇ ਤੇ ਅਕਸਰ ਲੱਗਦੇ ਅਣਐਲਾਨੇ ਕੱਟਾਂ ਕਾਰਨ ਕਿਸਾਨਾਂ ਪਰੇਸ਼ਾਨ ਹਨ ਤੇ ਮੁਲਾਜ਼ਮਾਂ, ਬੇਰੋਜ਼ਗਾਰਾਂ, ਅਧਿਆਪਕਾਂ, ਵਿਦਿਆਰਥੀਆਂ ਤੇ ਸਮਾਜ ਦੇ ਹੋਰ ਵਰਗ ਦੇ ਲੋਕ ਤਪਦੀ ਦੁਪਹਿਰ ਵਿਚ ਸਿਰਫ ਇਸ ਕਰ ਕੇ ਬੈਠ ਰਹੇ ਹਨ ਕਿ ਮੁੱਖ ਮੰਤਰੀ ਉਹਨਾਂ ਦੀਆਂ ਮੁਸ਼ਕਿਲਾਂ ਸੁਣ ਲੈਣ ਪਰ ਅਮਰਿੰਦਰ ਸੰਘ ਨੇ ਹੰਕਾਰ ਵਿਚ ਆ ਕੇ ਉਹਨਾਂ ਦੀ ਗੱਲ ਸੁਣਨ ਤੋਂ ਵੀ ਨਾਂਹ ਕੀਤੀ ਹੈ, ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਥਾਂ ਗੱਲ ਹੀ ਛੱਡੋ। ਉਹਨਾਂ ਕਿਹਾ ਕਿ ਉਹਨਾਂ ਕੋਲ ਜੂਨੀਅਰ ਪੱਧਰ ਦੇ ਭਾਜਪਾ ਵਫਦ ਦਾ ਲਾਲ ਗਲੀਚਾ ਵਿਛਾ ਕੇ ਸਵਾਗਤ ਕਰਨ ਦਾ ਸਮਾਂ ਹੈ। 
ਅਕਾਲੀ ਆਗੂ ਨੇ ਕਿਹਾ ਕਿ ਜਦੋਂ ਅਸੀਂ ਕਿਹਾ ਸੀ ਕਿ ਕਿਸਾਨ ਸੰਘਰਸ਼ ਦੇ ਮਾਮਲੇ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਨਾਲ ਗੁਪਤ ਸਾਂਝ ਹੈ ਤਾਂ ਕੁਝ ਲੋਕਾਂ ਨੇ ਸਾਡੇ ’ਤੇ ਵਿਸ਼ਵਾਸ ਨਹੀਂ ਕੀਤਾ ਸੀ ਤੇ ਹੁਣ ਇਹਨਾਂ ਨੇ ਅਸਲੀਅਤ ਨੂੰ ਪਛਾਣ ਲਿਆ ਹੈ। ਉਹਨਾਂ ਕਿਹਾ ਕਿ ਅਸੀਂ ਆਖ ਰਹੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਖੇਤੀ ਬਿੱਲ ਪੰਜਾਬ ਵਿਚ ਤਿਆਰ ਕਰ ਕੇ ਕਿਸਾਨਾਂ ਨੂੰ ਧੋਖਾ ਦਿੱਤਾ ਤੇ ਇਹੀ ਬਾਅਦ ਵਿਚ ਦਿੱਲੀ ਵਿਚ ਭਾਜਪਾ ਨੇ ਬਣਾ ਲਏ।ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਹੁਣ ਆਪਣੇ ਐਕਟ ਰੱਦ ਵੀ ਕਰ ਦਿੰਦੀ ਹੈ ਤਾਂ ਵੀ ਪੰਜਾਬ ਦੇ ਕਾਨੂੰਨ ਤਾਂ ਲਾਗੂ ਰਹਿਣਗੇ। ਇਹ ਭਾਜਪਾ ਨਾਲ ਹੋਏ ਗੁਪਤ ਸਮਝੌਤੇ ਦੀ ਵੀ ਇਕ ਸ਼ਰਤ ਸੀ।
ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਥਿਤ ਕੇਂਦਰ ਵਿਰੋਧੀ ਦਲੇਰੀ ਹੁਣ ਬੇਨਕਾਬ ਹੋ ਗਈਹ ੈ। ਉਹਨਾਂ ਕਿਹਾ ਕਿ ਕੁਝ ਅਖੌਤੀ ਧਾਰਮਿਕ ਆਗੂ ਤੇ ਕੁਝ ਲੀਪਾਪੋਤੀ ਕਰ ਕੇ ਬਣੇ ਕਿਸਾਨ ਬੁਲਾਰੇ ਹਨ ਜੋ ਹਾਲੇ ਵੀ ਉਸਦੇ ਮੁਤਾਬਕ ਚਲ ਰਹੇ ਹਨ ਜੋ ਇਹ ਕਹਿ ਕੇ ਸਿੱਖ ਸੰਗਤਾਂ ਨੁੰ ਘੁੰਮਰਾਹ ਕਰ ਰਹੇ ਹਨ ਕਿ ਉਹ ਭਾਜਪਾ ਦੇ ਨਾਲ ਨਾਲ ਸਿੱਖ ਵਿਰੋਧੀ ਕਾਂਗਰਸ ਪਾਰਟੀ ੇ ਖਿਲਾਫ ਹਨ ਜਦਕਿ ਅਸਲੀਅਤ ਇਹ ਹੈ ਕਿ ਉਹ ਕਾਂਗਰਸੀ ਮੁੱਖ ਮੰਤਰੀ ਜੋ ਅਸਲ ਵਿਚ ਭਾਜਪਾ ਦੇ ਬਾਹਰ ਇਸਦਾ ਸਭ ਤੋਂ ਵਧੀਆ ਬੁਲਾਰਾ ਹੈ, ਦੇ ਐਸ਼ੋ ਆਰਾਮ ਵਾਲੀ ਰਿਹਾਇਸ਼ ਵਿਚ ਰਾਤ ਵਿਚ ਮੀਟਿੰਗਾਂ ਕਰ ਦੇ ਹਨ। ਉਹਨਾਂ ਕਿਹਾ ਕਿ Ç ੲਹ ਅਖੌਤੀ ਪੰਥਕ ਆਗੂਵੀ ਹੌਲੀ ਹੌਲੀ ਲੋਕਾਂ ਸਾਹਮਣੇ ਬੇਨਕਾਬ ਹੋ ਜਾਣਗੇ ਕਿ ਉਹ ਕੀ ਹਨ।
ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਇਹ ਜਾਨਣਾ ਚਾਹੁੰਦਾ ਹੈ ਕਿ ਲੋਕਤੰਤਰ ਵਿਚ ਆਗੂਆਂ ਨੁੰ ਆਪਣੇ ਅਸਲ ਆਕਾਵਾਂ ਯਾਨੀ ਲੋਕਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ ਤਾਂ ਫਿਰ ਉਹਨਾਂ ਨੁੰ ਵੇਖ ਲੈਣਾ ਚਾਹੀਦਾ ਹੈ ਕਿ ਕਿਵੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 24 ਘੰਟੇ 7 ਦਿਨ ਆਪ ਲੋਕਾਂ ਵਿਚ ਰਹਿੰਦੇ  ਰਹੇ ਹਨ। 
ਅਕਾਲੀ ਆਗੂ ਨੇ ਕਿਹਾ ਕਿ ਹੁਣ ਤਾਂ ਕਾਂਗਰਸੀ ਵੀ ਖੁਦ ਖੁੱਲ੍ਹ ਕੇ ਕਹਿਣ ਲੱਗ ਪਏ ਹਨ ਕਿ ਉਹਨਾਂ ਦਾ ਮੁੱਖ ਮੰਤਰੀ ਉਹਨਾਂ ਨੁੰ ਮਿਲਦਾ ਨਹੀਂ ਜਦਕਿ ਮੁੱਖ ਮੰਤਰੀ ਤਾਂ ਆਪਣੇ ਮੰਤਰੀਆਂ ਨੂੰ ਨਹੀਂ ਮਿਲਦਾ। 

Related Articles

Leave a Reply

Your email address will not be published. Required fields are marked *

Back to top button
error: Sorry Content is protected !!