ਮਿਡ ਡੇ ਮੀਲ ਸਕੀਮ ਦੇ ਹੇਠ ਕੁਕਿੰਗ ਲਾਗਤ ਦੀਆ ਦਰਾਂ ਵਿੱਚ ਵਾਧਾ

punjab Web Location
By Admin


ਚੰਡੀਗੜ•, 22 ਮਈ ( ) :
ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਹਈਆ ਕਰਵਾਏ ਜਾਣ ਵਾਲੇ ਦੁਪਹਿਰ ਦੇ ਖਾਣ ਲਈ ਮਿਡ ਡੇ ਮੀਲ ਸਕੀਮ ਦੇ ਹੇਠ ਕੁਕਿੰਗ ਲਾਗਤ ਦੀਆ ਦਰਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ।
ਇਸ ਦੀ ਜਣਕਾਰੀ ਦਿੰਦੇ ਹੋਏ ਅੱਜ ਏਥੇ ਪੰਜਾਬ ਸਟੇਟ ਮਿਡ ਡੇ ਮੀਲ ਸੋਸਾਇਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਹਿਲੀ ਤੋਂ ਪੰਜਾਵੀ ਜਮਾਤ ਤੱਕ ਦੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਜੋ ਕੁਕਿੰਗ ਲਾਗਤ 4.48 ਰੁਪਏ ਪ੍ਰਤੀ ਵਿਦਿਆਰਥੀ ਪ੍ਰਤੀ ਦਿਨ ਸੀ, ਹੁਣ ਵਧਾ ਕੇ 4.97 ਰੁਪਏ ਪ੍ਰਤੀ ਵਿਦਿਆਰਥੀ ਪ੍ਰਤੀ ਦਿਨ ਕਰ ਦਿੱਤੀ ਗਈ ਹੈ। ਇਸੇ ਤਰ•ਾਂ ਹੀ ਛੇਵੀ ਤੋਂ ਅੱਠਵੀਂ ਤੱਕ ਦੇ ਅੱਪਰ ਪ੍ਰਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਜੋ ਕੁਕਿੰਗ ਦਰ 6.71 ਰੁਪਏ ਸੀ ਹੁਣ ਵਧਾ ਕੇ 7.45 ਰੁਪਏ ਪ੍ਰਤੀ ਵਿਦਿਆਰਥੀ ਪ੍ਰਤੀ ਦਿਨ ਕਰ ਦਿੱਤੀ ਗਈ ਹੈ।
ਬੁਲਾਰੇ ਅਨੁਸਾਰ ਮਿਡ ਡੇ ਮੀਲ ਸਕੀਮ ਅਧੀਨ ਕੁਕਿੰਗ ਲਾਗਤ ਦੀਆਂ ਇਹ ਨਵੀਂਆਂ ਦਰਾਂ 15 ਮਈ 2020 ਤੋਂ ਲਾਗੂ ਕੀਤੀਆਂ ਗਈਆਂ ਹਨ।

Leave a Reply