ਪਹਿਲਾ ਭਾਜਪਾ ਹਾਈਕਮਾਨ ਤੇ ਹੁਣ ਕਾਂਗਰਸ ਹਾਈਕਮਾਨ ਨੇ ਸਿੱਧੂ ਦਾ ਨਹੀਂ ਦਿੱਤਾ ਸਾਥ

Punjab REGIONAL
By Admin

ਨਵਜੋਤ ਸਿੰਘ ਸਿੱਧੂ ਦਾ ਸਟੇਟ ਲੀਡਰਸ਼ਿਪ ਨਾਲ ਰਿਹਾ ਹਮੇਸ਼ਾ ਪੰਗਾ

ਗਾਂਧੀ ਪਰਿਵਾਰ ਨਾਲ ਨਜਦੀਕੀ ਵੀ  ਨਹੀਂ ਆਈਆਂ ਰਾਸ , ਅਲੱਗ ਥਲੱਗ ਪਿਆ ਸਿੱਧੂ, 

ਤੇਜ ਤਰਾਰ ਤਕਰੀਰਾਂ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਜਦੋ ਭਾਜਪਾ ਵਿਚ ਸਨ ਉਸ ਸਮੇ ਭਾਜਪਾ ਹਾਈਕਮਾਨ ਨੇ ਸਿੱਧੂ ਦਾ ਸਾਥ ਨਹੀਂ ਦਿੱਤਾ ਸੀ ਤੇ ਹੁਣ ਕਾਂਗਰਸ ਹਾਈਕਮਾਨ ਨੇ ਵੀ ਸਿੱਧੂ ਦਾ ਸਾਥ ਨਹੀਂ ਦਿੱਤਾ।  ਕਾਂਗਰਸ ਪਾਰਟੀ ਨੇ ਭਾਜਪਾ ਵਾਲਾ ਇਤਿਹਾਸ ਰਚਾ ਦਿੱਤਾ ਹੈ । ਅਸਲ ਵਿਚ ਸਿੱਧੂ ਦਾ ਹਮੇਸ਼ਾ ਸਟੇਟ ਲੀਡਰਸ਼ਿਪ ਨਾਲ ਪੰਗਾ ਰਿਹਾ ਹੈ । ਪੰਜਾਬ ਵਿਚ ਜਦੋ ਅਕਾਲੀ ਭਾਜਪਾ ਸਰਕਾਰ ਸੀ ਉਸ ਸਮੇ ਸਿੱਧੂ ਦਾ ਬਾਦਲਾਂ ਨਾਲ ਪੰਗਾ ਰਿਹਾ ਹੈ । ਸਿੱਧੂ ਦੀ ਪਤਨੀ ਸੰਸਦੀ ਸਕੱਤਰ ਰਹੀ ਹੈ।  ਉਹ ਵੀ ਆਪਣੀ ਅਕਾਲੀ ਭਾਜਪਾ ਸਰਕਾਰ ਦੇ ਖਿਲਾਫ ਮੋਰਚਾ ਖੋਲੀ ਰੱਖਿਆ ਹੈ ।

ਨਵਜੋਤ ਸਿੰਘ ਸਿੱਧੂ ਵੀ ਬਾਦਲਾਂ ਦੇ ਖ਼ਿਲਾਫ਼ ਬੋਲਦੇ ਰਹੇ ਜਦੋ ਅਕਾਲੀ ਭਾਜਪਾ ਸਰਕਾਰ ਸਮੇ ਪਰਕਾਸ਼ ਸਿੰਘ ਬਾਦਲ ਮੁਖ ਮੰਤਰੀ ਸਨ । ਬਾਦਲਾਂ ਖਿਲਾਫ ਮੋਰਚਾ ਖੋਲਣ ਤੇ ਭਾਜਪਾ ਹਾਈਕਮਾਨ ਨੇ ਸਿੱਧੂ ਦਾ ਸਾਥ ਨਹੀਂ ਦਿੱਤਾ ਤੇ ਬਾਦਲਾਂ ਖਿਲਾਫ ਬੋਲਣ ਤੋਂ ਰੋਕਿਆ ।  ਜਿਸ ਕਾਰਨ ਸਿੱਧੂ ਨੇ ਭਾਜਪਾ ਤੋਂ ਕਿਨਾਰਾ ਕਰ ਲਿਆ ਤੇ ਕਾਂਗਰਸ ਵਿਚ ਸ਼ਾਮਿਲ ਹੋ ਗਏ ।ਕਾਂਗਰਸ ਸਰਕਾਰ ਵਿਚ ਮੰਤਰੀ ਬਣ ਗਈ ਤੇ ਹੁਣ ਸਿੱਧੂ ਆਪਣੇ ਹੀ ਮੁਖ ਮੰਤਰੀ ਦੇ ਖਿਲ਼ਾਫ ਮੋਰਚਾ ਖੋਲ ਦਿੱਤਾ।  ਜਿਸ ਦਾ ਨਤੀਜਾ ਇਹ ਹੋਇਆ ਕੇ ਮੰਤਰੀ ਦੇ ਅਹੁਦੇ ਤੋਂ ਹੱਥ ਧੋਣਾ ਪੈ ਗਿਆ ਹੈ । ਸਿੱਧੂ ਨੂੰ ਉਮੀਦ ਸੀ ਕੇ ਕਾਂਗਰਸ ਹਾਈ ਕਮਾਨ ਉਸਦਾ ਸਾਥ ਦਵੇਗੀ । ਪਰ ਕਾਂਗਰਸ ਹਾਈਕਮਾਨ ਨੇ ਵੀ ਸਿੱਧੂ ਤੋਂ ਕਿਨਾਰਾ ਕਰ ਲਿਆ ਹੈ ਤੇ ਸਿੱਧੂ ਸਟੇਟ ਲੀਡਰਸ਼ਿਪ ਵਿਚ ਅਲੱਗ ਥਲੱਗ ਪੈ ਗਿਆ ਹੈ ਤੇ ਮੰਤਰੀ ਤੋਂ ਵਿਧਾਇਕ ਬਣ ਗਿਆ ਹੈ ।

ਕਿਸੇ ਸਮੇ ਕਾਂਗਰਸ ਦੇ ਖਿਲਾਫ ਤਕਰੀਰਾਂ ਕਰਨ ਵਾਲਾ ਸਿੱਧੂ ਮੋਦੀ ਸਰਕਾਰ ਦੇ ਖਿਲਾਫ ਤਕਰੀਰਾਂ ਕਰਨ ਲੱਗ ਪਿਆ  । ਸਿੱਧੂ ਦੀ
ਇਕ ਗੱਲ ਹੈ ਉਸਨੇ ਭਾਜਪਾ ਵਿਚ ਰਹਿੰਦੇ ਹੋਏ ਬਾਦਲਾਂ ਖਿਲਾਫ ਲੜਾਈ ਜਾਰੀ ਰੱਖੀ ।  ਹੁਣ ਕਾਂਗਰਸ ਵਿਚ ਰਹਿੰਦੇ ਹੋਏ ਵੀ ਬਾਦਲਾਂ ਖਿਲਾਫ ਲੜਾਈ ਜਾਰੀ ਰੱਖੀ ਹੈ ।  ਸਿੱਧੂ ਨੇ ਹੁਣ ਬਾਦਲਾਂ ਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਖਿਲ਼ਾਫ ਹੀ ਮੋਰਚਾ ਖੋਲ ਦਿੱਤਾ ।  ਸਿੱਧੂ ਟਵਿਟਰ ਤੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਆਪਣੀਆਂ ਫੋਟੋਆਂ ਪਾਉਂਦਾ ਰਿਹਾ ਪਰ ਇਸ ਦਾ ਕੋਈ ਫਰਕ ਨਹੀਂ ਪਿਆ ਹੈ ।  ਕੈਪਟਨ ਅਮਰਿੰਦਰ ਸਿੰਘ ਸਿਆਸੀ ਤਜਰਬਾ ਸਿੱਧੂ ਨਾਲੋਂ ਕੀਤੇ ਜ਼ਿਆਦਾ ਹੈ । ਕੈਪਟਨ ਅਮਰਿੰਦਰ ਦੂਜੀ ਵਾਰੀ ਪੰਜਾਬ ਦੇ ਮੁਖ ਮੰਤਰੀ ਬਣੇ ਹਨ ।  ਜਿਨ੍ਹਾਂ ਨੇ ਲੋਕ ਸਭਾ ਚੋਣ ਵਿਚ ਕਾਂਗਰਸ ਨੂੰ 8 ਸੀਟਾਂ ਜਿੱਤ ਕੇ ਦਿੱਤੀਆਂ ਹਨ ।  ਇਹ ਨਹੀਂ ਭਾਜਪਾ ਦੇ ਦਿਗਜ ਨੇਤਾ ਅਰੁਣ ਜੇਤਲੀ ਨੂੰ ਪਿਛਲੀ ਲੋਕ ਸਭਾ ਚੋਣ ਵਿਚ 1 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਅੰਮ੍ਰਿਤਸਰ ਤੋਂ ਹਰਾ ਕੇ ਭੇਜਿਆ ਸੀ।

ਕੈਪਟਨ ਅਮਰਿੰਦਰ ਕਾਂਗਰਸ ਦੇ ਕੱਦਵਾਰ ਨੇਤਾ ਹਨ ।  ਕਾਂਗਰਸ ਦੇ ਸੀਨੀਅਰ ਨੇਤਾ ਹਨ ।  ਸਿਆਸਤ ਦੇ ਖਿਲਾੜੀ ਹਨ ਤੇ ਰਾਜਨੀਤੀ ਦਾ ਲੰਬਾ ਤਜਰਬਾ ਹੈ।  ਇਸ ਲਈ ਕਾਂਗਰਸ ਹਾਈ ਕਮਾਨ ਕੈਪਟਨ ਅਮਰਿੰਦਰ ਸਿੰਘ ਨੂੰ ਨਜ਼ਰ ਅੰਦਾਜ ਨਹੀਂ ਕਰ ਸਕਦਾ ਹੈ ।  ਕੈਪਟਨ ਅਮਰਿੰਦਰ ਸਿੰਘ ਨੇ ਸਾਬਿਤ ਕਰ ਦਿੱਤਾ ਹੈ ਕੇ ਉਹ ਰਾਜਨੀਤੀ ਦੇ ਅਸਲੀ ਕੈਪਟਨ ਹਨ ।  ਕੈਪਟਨ ਅਮਰਿੰਦਰ ਸਿੰਘ ਦੀ ਗਾਂਧੀ ਪਰਿਵਾਰ ਨਾਲ ਪੁਰਾਣੀ ਸਾਂਝ ਹੈ ਤੇ ਕਾਂਗਰਸ ਪਾਰਟੀ ਅੰਦਰ ਆਪਣਾ ਰੁਤਬਾ ਰੱਖਦੇ ਹਨ ।  ਜਦੋ ਕੇ ਸਿੱਧੂ ਕੁਝ ਸਮਾਂ ਪਹਿਲਾ ਹੀ ਕਾਂਗਰਸ ਪਾਰਟੀ ਵਿਚ ਆਇਆ ਹੈ । ਇਸ ਲਈ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਨੂੰ ਨਜ਼ਰ ਅੰਦਾਜ ਨਹੀਂ ਕਰ ਸਕਦੀ ਹੈ ।  ਇਸ ਸਮੇ ਕਾਂਗਰਸ ਦੇਸ਼ ਅੰਦਰ ਖਿਲਰੀ ਪਈ ਹੈ ।  ਰਾਹੁਲ ਗਾਂਧੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁਕੇ ਹਨ ।  ਕਾਂਗਰਸ ਹਾਈਕਮਾਨ ਵੀ ਕਮਜ਼ੋਰ ਹੋ ਚੁਕੀ ਹੈ ।  ਇਸ ਲਈ ਕਾਂਗਰਸ ਹਾਈਕਮਾਨ ਕੈਪਟਨ ਅਮਰਿੰਦਰ ਸਿੰਘ ਵਰਗੇ ਕੱਦਾਵਰ ਨੇਤਾ ਨੂੰ ਕਿਵੇਂ ਨਜ਼ਰ ਅੰਦਾਜ ਕਰ ਸਕਦੀ ਹੈ ।  ਕੈਪਟਨ ਅਮਰਿੰਦਰ ਸਿੰਘ ਇਕ ਅਜਿਹੇ ਨੇਤਾ ਹਨ ਜਿਨ੍ਹਾਂ ਨੇ ਪਾਣੀਆਂ ਦਾ ਸਮਝੌਤਾ ਪਿਛਲੀ ਸਰਕਾਰ ਸਮੇ ਮੁਖ ਮੰਤਰੀ ਰਹਿੰਦੇ ਵਿਧਾਨ ਸਭਾ ਵਿਚ ਰੱਦ ਕਰ ਦਿੱਤਾ ਸੀ ।  ਉਸ ਸਮੇ ਕੇਂਦਰ ਵਿਚ ਕਾਂਗਰਸ ਤੇ ਹਰਿਆਣਾ ਵਿਚ ਕਾਂਗਰਸ ਦੀ ਸਰਕਾਰ ਸੀ ।  ਕੈਪਟਨ ਅਮਰਿੰਦਰ ਸਿੰਘ ਨੇ ਉਸ ਸਮੇ ਕਾਂਗਰਸ ਹਾਈਕਮਾਨ ਦੀ ਪ੍ਰਵਾਹ ਨਹੀਂ ਕੀਤੀ ਸੀ ।  ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਨਹੀਂ ਦੇਸ਼ ਦੇ ਸਿਆਸਤ ਵਿਚ ਵੱਡਾ ਰੁਤਬਾ ਰੱਖਦੇ ਹਨ ਇਸ ਲਈ ਸਿੱਧੂ ਮਾਤ ਖਾ ਗਏ ।

Leave a Reply