Punjab

ਡਾਕਟਰ ਪਵਨ ਕੁਮਾਰ ਸਿੰਗਲਾ ਨੇ ਸੰਭਾਲਿਆਂ ਸੰਯੁਕਤ ਨਿਰਦੇਸ਼ਕ ਪਸੂ ਪਾਲਣ ਦਾ ਅਹੁੱਦਾ

ਅੱਜ ਡਾਕਟਰ ਪਵਨ ਕੁਮਾਰ ਸਿੰਗਲਾ ਜੋ ਡਿਪਟੀ ਡਾਇਰੈਕਟਰ  ਬਠਿੰਡਾ ਤੋਂ ਤਰੱਕੀ ਹੋ ਕਿ ਜੁਆਇੰਟ ਡਾਇਰੈਕਟਰ ਪਸੂ ਪਾਲਣ ਵਿਭਾਗ ਲਾਈਵ ਸਟਾਕ ਕੰਮਲੈਕਸ ਮੋਹਾਲੀ  (ਪੰਜਾਬ ) ਬਣੇ ਹਨ ਅੱਜ ਪਸੂ ਪਾਲਣ ਵਿਭਾਗ ਦੇ ਡਾਇਰੈਕਟਰ ਡਾਕਟਰ ਹਰਵਿੰਦਰ ਸਿੰਘ ਕਾਹਲੋਂ ਦੀ ਯੋਗ ਅਗਵਾਈ ਹੇਠ  ਵਿਭਾਗ ਦੇ ਮੁੱਖ ਦਫਤਰ ਮੋਹਾਲੀ ਵਿਖੇ ਆਪਣਾ ਅਹੁੱਦਾ ਸੰਭਾਲ ਲਿਆ ਹੈ ਅਹੁੱਦਾ ਸੰਭਾਲਣ ਤੋਂ ਬਾਅਦ   ਡਾਕਟਰ ਸਿੰਗਲਾ ਨੇ ਕੈਬਨਿਟ ਮੰਤਰੀ ਪਸੂ ਪਾਲਣ ਵਿਭਾਗ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਅਤੇ ਡਿਪਟੀ ਸੈਕਟਰੀ ਸੁਰਿੰਦਰ ਕੋਰ ਦਾ ਹਾਰਦਿਕ ਧੰਨਵਾਦ ਕੀਤਾ ਜਿਹਨਾਂ ਦੀ ਬਦੌਲਤ ਉਹਨਾਂ ਨੂੰ ਤਰੱਕੀ ਮਿਲੀ ਹੈ ਉਧਰ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ,ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ,ਜਸਵਿੰਦਰ ਬੜੀ,ਰਾਜੀਵ ਮਲਹੋਤਰਾ,ਗੁਰਦੀਪ ਬਾਸੀ,ਹਰਪਰੀਤ ਸਿੰਘ ਸਿੱਧੂ ਆਦਿ ਨੇ ਡਾਕਟਰ ਸਿੰਘਲਾ ਦੀ ਨਿਯੁਕਤੀ ਦਾ ਸਵਾਗਤ ਕਰਦੇ  ਹੋਏ ਉਹਨਾ ਨੂੰ  ਢੇਰ ਸਾਰੀਆਂ ਮੁਬਾਰਕਾਂ ਦਿਤੀਆ

Related Articles

Leave a Reply

Your email address will not be published. Required fields are marked *

Back to top button
error: Sorry Content is protected !!