Punjab

ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੱਡੀ ਸਫਲਤਾ : ਉੱਤਰਾਖੰਡ ‘ਚ ਗੈਂਗਸਟਰ ਹਰਬੀਰ ਨੂੰ ਦਬੋਚਿਆ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗਠਿਤ ਐਂਟੀ ਗੈਂਗਸਟਰ ਟਾਸਕ ਫੋਰਸ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ । ਐਂਟੀ ਗੈਂਗਸਟਰ ਟਾਸਕ ਫੋਰਸ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਉੱਤਰਾਖੰਡ ‘ਚ Lawrence Bishnoi Gang ਦੇ ਸ਼ੂਟਰਾਂ ਨੂੰ ਦਬੋਚਿਆ ਦਬੋਚਿਆ ਗਿਆ ਹੈ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰਾਂ ਨੂੰ ਦਬੋਚਿਆ ਗਿਆ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਵਲੋਂ ਉੱਤਰਾਖੰਡ ਪੁਲਿਸ ਨਾਲ ਮਿਲ ਕੇ ਵੱਡੀ ਕਾਰਵਾਈ ਕੀਤੀ ਹੈ ਅਤੇ ਹਰਬੀਰ ਸਿੰਘ ਦੇਹਰਾਦੂਨ ਦੇ ਪ੍ਰੇਮ ਨਗਰ ਵਿਚ ਇਕ ਕਾਲਜ ਵਿਚ ਵਿਦਿਆਰਥੀਆਂ ਨਾਲ ਹਾਸਟਲ ਚ ਲੁਕਿਆ ਹੋਇਆ ਸੀ। ਜਿਥੋਂ ਇਸ ਨੂੰ ਗਿਰਫ਼ਤਾਰ ਕੀਤਾ ਗਿਆ ਹੈ । ਗੈਂਗਸਟਰ ਨੂੰ ਪਨਾਹ ਦੇਣ ਵਾਲਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਤੋਂ ਵੀ ਪੁਲਿਸ ਪੁੱਛਗਿੱਛ ਕਰ ਰਹੀ ਹੈ । ਹਰਬੀਰ ਦੇ ਪਟਿਆਲਾ ਅਤੇ ਮੋਗਾ ਕਤਲਾਂ ਨਾਲ ਤਾਰ ਜੁੜੇ ਜਾ ਰਹੇ ਹਨ । ਪੰਜਾਬ ਪੁਲਿਸ ਗੈਂਗਸਟਰ ਹਰਬੀਰ ਨੂੰ ਲੈ ਕੇ ਪੰਜਾਬ ਆ ਰਹੀ ਹੈ । ਦਿੱਲੀ ਪੁਲਿਸ ਵਲੋਂ ਜੋ ਗੈਂਗਸਟਰ ਗਿਰਫ਼ਤਾਰ ਕੀਤੇ ਸੀ ਉਸ ਸਮੇ ਜਾਂਚ ਦੌਰਾਨ ਇਸ ਦਾ ਨਾਮ ਸਾਹਮਣੇ ਆਇਆ ਸੀ । 

Related Articles

Leave a Reply

Your email address will not be published. Required fields are marked *

Back to top button
error: Sorry Content is protected !!