Category: Orders

ਰਾਮ ਰਹੀਮ ਕੇਸ ਦੇ ਫੈਸਲੇ ਦੇ ਮੱਦੇਨਜ਼ਰ ਪੰਜਾਬ’ਚ ਧਾਰਾ 144 ਲਾਗੂ,

25 ਅਗਸਤ ਨੂੰ ਸਾਰੇਸਕੂਲ ਕਾਲਜ ਬੰਦ ਰੱਖਣ ਦੇ ਹੁਕਮ ਮੁੱਖ ਮੰਤਰੀ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂਨਾਲ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਸੂਬੇ ਨੂੰ ਹੋਰ 10 ਕੇਂਦਰੀ ਕੰਪਨੀਆਂ ਮਿਲੀਆਂ ਸਰਹੱਦ ’ਤੇ ਅਤਿ ਚੌਕਸੀ, ਵੀ.ਵੀ.ਆਈ.ਪੀ.ਸੁਰੱਖਿਆ ਤੋਂ 1000 ਪੁਲਿਸ ਮਲਾਜ਼ਮ ਵਾਪਸ ਸੱਦਕੇ ਫੀਲਡ ਵਿੱਚ ਤਾਇਨਾਤ ਕੀਤੇ ਚੰਡੀਗੜ, 23 ਅਗਸਤ: ਰਾਮ ਰਹੀਮ ਬਲਾਤਕਾਰ ਕੇਸ ਵਿੱਚ ਆ ਰਹੇਅਦਾਲਤ ਦੇ ਫੈਸਲੇ ਦੇ ਮੱਦੇਨਜ਼ਰ ਪੰਜਾਬ ਵਿੱਚ ਧਾਰਾ144 ਲਾਗੂ ਕਰ ਦਿੱਤੀ ਗਈ ਹੈ ਅਤੇ 25 ਅਗਸਤ ਨੂੰਸੂਬੇ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਹੁਕਮਜਾਰੀ ਕੀਤੇ ਗਏ ਹਨ। ਰਾਮ ਰਹੀਮ ਕੇਸ ਦੇ ਸਬੰਧ ਵਿੱਚ ਆ ਰਹੇਫੈਸਲੇ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਵੱਲੋਂ ਸੂਬੇ ਦੇਸੁਰੱਖਿਆ ਪ੍ਰਬੰਧਾਂ ਬਾਰੇ ਪੁਲਿਸ ਅਧਿਕਾਰੀਆਂ ਨਾਲਕੀਤੀ ਗਈ ਇਕ ਉੱਚ ਪੱਧਰੀ ਮੀਟਿੰਗ ਤੋਂ ਬਾਅਦਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਾਲਤ ਆਮਵਰਗੀ ਹੋਣ ਤੱਕ ਹਥਿਆਰ ਚੁੱਕ ਕੇ ਚੱਲਣ ’ਤੇ ਪੂਰੀਤਰਾਂ ਪਾਬੰਦੀ ਲਾ ਦਿੱਤੀ ਗਈ ਹੈ ਅਤੇ  ਲਾਇਸੈਂਸਹੋਲਡਰਾਂ ਨੂੰ ਹਥਿਆਰ ਅਤੇ ਗੋਲੀ ਸਿੱਕਾ ਵੇਚਣ ਵਾਲੇਪ੍ਰਾਇਵੇਟ ਗੰਨ ਹਾਉਸਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀਕੀਤੇ ਗਏ ਹਨ। ਮੁੱਖ ਮੰਤਰੀ ਨੇ ਵੀ.ਵੀ.ਆਈ.ਪੀ. ਸੁਰੱਖਿਆਵਿੱਚ ਲੱਗੇ 1000 ਪੁਲਿਸ ਮਲਾਜ਼ਮਾਂ ਨੂੰ ਵਾਪਸ ਸੱਦਕੇ ਫੀਲਡ ਡਿਊਟੀ ’ਤੇ ਤਾਇਨਾਤ ਕਰ ਦਿੱਤਾ ਹੈ ਤਾਂ ਜੋਸੂਬੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾਸਕੇ। ਮੀਟਿੰਗ ਵਿੱਚ ਡੀ.ਜੀ.ਪੀ. ਸੁਰੇਸ਼ ਅਰੋੜਾ,ਡੀ.ਜੀ.ਪੀ. ਇੰਟੈਲੀਜੈਂਸ ਦਿਨਕਰ ਗੁਪਤਾ ਅਤੇਡੀ.ਜੀ.ਪੀ. ਲਾਅ ਐਂਡ ਆਰਡਰ ਐਚ.ਐਸ. ਢਿੱਲੋਂਮੌਜੂਦ ਸਨ। ਬੁਲਾਰੇ ਅਨੁਸਾਰ ਸੂਬੇ ਵਿੱਚ ਕਾਨੂੰਨਵਿਵਸਥਾ ਨੂੰ ਬਣਾਏ ਰੱਖਣ ਲਈ ਕੇਂਦਰ ਨੇ ਸੂਬੇ ਵਾਸਤੇਨੀਮ ਫੌਜੀ ਬਲਾਂ ਦੀਆਂ 10 ਵਾਧੂ ਕੰਪਨੀਆਂ ਦੀਮੰਜ਼ੂਰੀ ਦਿੱਤੀ ਹੈ। ਮੋਗਾ, ਬਠਿੰਡਾ, ਸੰਗਰੂਰ, ਬਰਨਾਲਾ,ਪਟਿਆਲਾ ਅਤੇ ਲੁਧਿਆਣਾ ਵਰਗੇ ਨਾਜ਼ੁਕਇਲਾਕਿਆਂ ਵਿੱਚ ਅਤਿ ਚੌਕਸੀ ਵਰਤਣ ਲਈ ਹਜ਼ਾਰਾਂਪੁਲਿਸ ਮੁਲਾਜ਼ਮਾਂ ਤੋਂ ਇਲਾਵਾ 85 ਕੇਂਦਰੀ ਕੰਪਨੀਆਂਤਾਇਨਾਤ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰਨਾਜ਼ੁਕ ਜ਼ਿਲਿਆਂ ’ਤੇ ਨੇੜੀਓਂ ਨਜ਼ਰ ਰੱਖਣ ਦੇਨਿਰਦੇਸ਼ ਦਿੱਤੇ ਹਨ ਤਾਂ ਜੋ ਕਾਨੂੰਨ ਵਿਵਸਥਾ ਵਿੱਚਕਿਸੇ ਵੀ ਤਰਾਂ ਦਾ ਵਿਘਨ ਨਾ ਪਵੇ। ਹਰਿਆਣਾ ਨਾਲਲਗਦੀ ਸਰਹੱਦ ’ਤੇ ਸੁਰੱਖਿਆ ਹੋਰ ਮਜ਼ਬੂਤ ਕਰਦਿੱਤੀ ਗਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਨੇਸੀਨੀਅਰ ਅਧਿਕਾਰੀਆਂ ਨੂੰ ਹੇਠਲੇ ਪੱਧਰ ’ਤੇ ਸਥਿਤੀ’ਤੇ ਨਿਗਰਾਨੀ ਰੱਖਣ ਲਈ ਹੁਕਮ ਜਾਰੀ ਕੀਤੇ ਹਨ।ਇਸ ਫੈਸਲੇ ਤੋਂ ਪਹਿਲਾਂ ਸੁਰੱਖਿਆ ਤਿਆਰੀਆਂ ਦਾਜਾਇਜ਼ਾ ਲੈਣ ਲਈ ਡੀ.ਜੀ.ਪੀ. ਵੱਖ-ਵੱਖ ਨਾਜ਼ੁਕਜ਼ਿਲਿਆਂ ਦਾ ਦੌਰਾ ਕਰ ਰਹੇ ਹਨ। ਉਨਾਂ ਨੇਡੀ.ਜੀ.ਪੀ. ਇੰਟੈਲੀਜੈਂਸ ਨੂੰ ਸੋਸ਼ਲ ਮੀਡੀਆ ’ਤੇ ਸਖਤਨਿਗਰਾਨੀ ਯਕੀਨੀ ਬਣਾਉਣ ਲਈ ਹੁਕਮ ਜਾਰੀਕੀਤੇ ਹਨ ਤਾਂ ਜੋ ਕਿਸੇ ਵੀ ਤਰਾਂ ਦੀ ਅਫਵਾਹ ਫੈਲਾਏਜਾਣ ਨੂੰ ਪ੍ਰਭਾਵੀ ਤਰੀਕੇ ਨਾਲ ਰੋਕਿਆ ਜਾ ਸਕੇ। ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਬਾਰੇ ਖੂਫੀਆਰਿਪੋਰਟਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਡੇਰੇ ਦੇ ਨਾਮਚਰਚਾ ਘਰਾਂ ਵਿੱਚ ਪੈਟਰੋਲ ਅਤੇ ਹਥਿਆਰ ਇਕੱਠੇਕਰਨ ਵਿਰੁੱਧ ਪੁਲਿਸ ਨੂੰ ਤਿੱਖੀ ਕਾਰਵਾਈ ਦੇ ਨਿਰਦੇਸ਼ਦਿੱਤੇ ਹਨ ਅਤੇ ਉਨਾਂ ਨੇ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨਦੀ ਕੋਸ਼ਿਸ਼ ਕਰਨ ਵਾਲੇ ਤੱਤਾਂ ਨਾਲ ਕਰੜੇ ਢੰਗ ਨਾਲਨਿਪਟਣ ਲਈ ਕਿਹਾ ਹੈ। ਬੁਲਾਰੇ ਅਨੁਸਾਰ ਪੁਲਿਸ ਨੇ ਡੇਰੇ ਦੇ ਸ਼ੱਕੀਪੈਰੋਕਾਰਾਂ ਕੋਲੋਂ ਪੰਜ ਵਾਕੀ-ਟਾਕੀ ਪ੍ਰਾਪਤ ਕੀਤੇ ਹਨਅਤੇ ਕਿਸੇ ਵੀ ਤਰਾਂ ਦੇ ਖਤਰਨਾਕ ਹਥਿਆਰ ਰੱਖਣਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਸਾਰੀਆਂਸ਼ੱਕੀ ਥਾਵਾਂ ’ਤੇ ਨੇੜੀਓਂ ਨਜ਼ਰ ਰੱਖੀ ਜਾ ਰਹੀ ਹੈ।ਬੁਲਾਰੇ ਅਨੁਸਾਰ ਪੁਲਿਸ ਹਰ ਸਥਿਤੀ ਨਾਲ ਨਿਪਟਣਲਈ ਪੂਰੀ ਤਰਾਂ ਤਿਆਰ ਹੈ। ਮੁੱਖ ਮੰਤਰੀ ਨੇ ਇਕ ਵਾਰੀ ਫੇਰ ਲੋਕਾਂ ਨੂੰਸ਼ਾਂਤੀ ਰੱਖਣ ਦੀ ਅਪੀਲ ਕੀਤੀ ਹੈ ਅਤੇ ਸੂਬੇ ਵਿੱਚਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇਤੱਤਾਂ ਦੀ ਭਟਕਾਹਟ ਵਿੱਚ ਨਾ ਆਉਣ ਲਈ ਕਿਹਾ ਹੈ।ਉਨਾਂ ਕਿਹਾ ਕਿ ਅਦਾਲਤ ਦਾ ਫੈਸਲਾ ਸਾਰਿਆਂ ਨੂੰਮੰਨਣਾ ਚਾਹੀਦਾ ਹੈ।  
Read More