ਅਣ-ਅਧਿਕਾਰਤ ਰੂਪ ਵਿੱਚ ਪੈਸਟੀਸਾਈਡ ਵੇਚਣ ਵਾਲੇ ਟ੍ਰੇਡਰ ਅਤੇ ਸਪਲਾਇਰ ਦੇ ਖਿਲਾਫ ਐੱਫਆਈਆਰ ਦਰਜ

punjab Web Location
By Admin


ਖੇਤੀਬਾੜੀ ਵਿਭਾਗ ਨੇ ਪੈਸਟੀਸਾਈਡ ਤੇ ਬੀਜ ਵੇਚਣ ਵਾਲੇ ਡੀਲਰਜ਼ ਦੀਆਂ ਦੁਕਾਨਾਂ ਤੇ ਚਲਾਈ ਚੈਕਿੰਗ ਮੁਹਿੰਮ
ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਹੋਰ ਤੇਜ਼ ਕੀਤੀ ਜਾਵੇਗੀ ਮੁਹਿੰਮ: ਖੇਤੀਬਾੜੀ ਅਫਸਰ

ਫਿਰੋਜ਼ਪੁਰ 22 ਮਈ ( )
ਅਣ-ਅਧਿਕਾਰਤ ਤਰੀਕੇ ਨਾਲ ਪੈਸਟੀਸਾਈਡ ਅਤੇ ਇੰਸੈਕਟੇਸਾਈਡ ਦੀ ਵਿੱਕਰੀ ਦੇ ਮਾਮਲੇ ਵਿੱਚ ਖੇਤੀਬਾੜੀ ਵਿਭਾਗ ਨੇ ਫਿਰੋਜ਼ਪੁਰ ਗੋਬਰ ਮੰਡੀ ਵਿੱਚ ਇੱਕ ਟ੍ਰੇਡਰ ਅਤੇ ਘੱਲ-ਖੁਰਦ ਦੇ ਸਪਲਾਇਰ ਦੇ ਖਿਲਾਫ ਧੋਖਾਧੜੀ ਦਾ ਮੁਕੱਦਮਾ ਦਰਜ ਕਰਵਾਇਆ ਹੈ।
ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਵੱਲੋਂ ਵੀਰਵਾਰ ਨੂੰ ਗੋਬਰ ਮੰਡੀ ਸਥਿਤ ਮੈਸਰਜ਼ ਹਰੀਸ਼ ਟ੍ਰੇਡਰਸ ਦੀ ਦੁਕਾਨ ਤੇ ਚੈਕਿੰਗ ਕੀਤੀ ਗਈ ਸੀ। ਖੇਤੀਬਾੜੀ ਵਿਕਾਸ ਅਧਿਕਾਰੀ ਚਰਨਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਚੈਕਿੰਗ ਦੇ ਦੌਰਾਨ 23 ਪਲਾਸਟਿਕ ਬੋਤਲਾਂ ਪੈਸਟੀਸਾਈਡ ਕੋਰਗਨ ਦੀ ਬਰਾਮਦ ਹੋਈ, ਜਿਸ ਤੇ ਲਿਖਿਆ ਹੋਇਆ ਸੀ ਕਿ ਇਹ ਇੱਕ ਹਰਬਲ ਬਾਇਓ ਇੰਸੈਕਟ ਕੰਟਰੋਲ ਹੈ ਲੇਕਿਨ ਇਸ ਤੇ ਕੋਈ ਮੈਨਯੂਫੈਕਚਰਿੰਗ ਲਾਇਸੰਸ ਨੰਬਰ ਜਾਂ ਸੀਆਈਆਰ ਨੰਬਰ ਨਹੀਂ ਸੀ। ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਸਾਰਾ ਸਟਾਕ ਜ਼ਬਤ ਕਰ ਲਿਆ, ਨਾਲ ਹੀ ਜ਼ਰੂਰੀ ਦਸਤਾਵੇਜ਼ ਵੀ ਜ਼ਬਤ ਕਰ ਲਏ। ਪੁੱਛਤਾਛ ਕਰਨ ਤੇ ਟ੍ਰੇਡਰ ਨੇ ਦੱਸਿਆ ਕਿ ਇਹ ਮਟੀਰੀਅਲ ਉਨ੍ਹਾਂ ਨੇ ਘੱਲਖੁਰਦ ਦੇ ਇੱਕ ਸਪਲਾਇਰ ਓਮ ਖੇਤੀ ਸੈਂਟਰ ਤੋਂ ਖ਼ਰੀਦਿਆ ਸੀ, ਜਿਸ ਦੇ ਬਾਅਦ ਖੇਤੀਬਾੜੀ ਵਿਭਾਗ ਨੇ ਸਪਲਾਇਰ ਅਤੇ ਟਰੇਡਰ ਦੋਵਾਂ ਦੇ ਖਿਲਾਫ ਧੋਖਾਧੜੀ ਦਾ ਮੁਕੱਦਮਾ ਦਰਜ ਕਰਵਾ ਦਿੱਤਾ ਹੈ।
ਉਨ੍ਹਾਂ ਨੇ ਦੱਸਿਆ ਕਿ ਵਿਭਾਗ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਦੇ ਲਈ ਕਈ ਯਤਨ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਮਾਰਕੀਟ ਤੋਂ ਘਟੀਆ ਤੇ ਡੁਪਲੀਕੇਟ ਉਤਪਾਦਾਂ ਦੀ ਵਿੱਕਰੀ ਤੇ ਰੋਕ ਲਗਾਉਣ ਦੇ ਲਈ ਲਗਾਤਾਰ ਚੈਕਿੰਗ ਹੋ ਰਹੀ ਹੈ। ਇਹ ਚੈਕਿੰਗ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਵੱਲੋਂ ਘਟੀਆ ਤੇ ਡੁਪਲੀਕੇਟ ਉਤਪਾਦਾਂ ਦੇ ਭੰਡਾਰਨ ਤੇ ਵਿੱਕਰੀ ਤੇ ਨਕੇਲ ਕੱਸੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ। 

Leave a Reply