ਮੰਤਰੀ ਮੰਡਲ ਦੇ ਸਕਦਾ ਕਰਮਚਾਰੀਆਂ ਨੂੰ ਬੜੀ ਰਾਹਤ

Punjab REGIONAL
By Admin

ਪੰਜਾਬ ਸਰਕਾਰ ਕਰਮਚਾਰੀਆਂ ਨੂੰ ਅਗਲੀ ਮੰਤਰੀ ਮੰਡਲ ਦੀ ਬੈਠਕ ਵਿਚ ਵੱਡੀ ਰਾਹਤ ਦੇ ਸਕਦੀ ਹੈ । ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ 24 ਜੁਲਾਈ ਨੂੰ ਹੋਣ ਵਾਲੀ ਮੰਤਰੀ ਮੰਡਲ ਦੀ ਬੈਠਕ ਵਿਚ ਕਰਮਚਾਰੀਆਂ ਨੂੰ ਤਰੱਕੀ ਦੇਣ ਲਈ ਤਜਰਬੇ ਵਿਚ ਛੋਟ ਦੇਣ ਜਾ ਰਹੀ ਹੈ। ਪੰਜਾਬ ਸਰਕਾਰ ਨੇ ਇਸ ਮਾਮਲੇ ਵਿਚ ਵਿਭਾਗਾਂ ਨੂੰ ਆਦੇਸ਼ ਜਾਰੀ ਕੀਤੀ ਸਨ ਕਿ ਤਰੱਕੀ ਲਈ ਅਗਰ ਤਜਰਬੇ ਵਿਚ ਛੋਟ ਦੇਣੀ ਹੈ ਤਾਂ ਵਿਭਾਗ ਸਰਕਾਰ ਨੂੰ ਪ੍ਰਸਤਾਵ ਬਣਾਕੇ ਭੇਜਣ ਕੇ ਕਿੰਨੀ ਛੋਟ ਦੇਣੀ ਹੈ ।
ਸੂਤਰਾਂ ਹੈ ਕਹਿਣਾ ਹੈ ਕਿ ਕਈ ਵਿਭਾਗਾਂ ਨੇ ਤਜਰਬੇ ਵਿਚ ਘਟੋ ਘੱਟ 3 ਸਾਲ ਦੀ ਛੋਟ ਦੇਣ ਲਈ ਪ੍ਰਸਤਾਵ ਭੇਜਿਆ ਜਾ ਰਿਹਾ ਹੈ ਜਿਸ ਨਾਲ ਵਿਭਾਗਾਂ ਵਿਚ ਖਾਲੀ ਪਏ ਅਹੁਦਿਆਂ ਤੇ ਕਰਮਚਾਰੀਆਂ ਨੂੰ ਤਰੱਕੀ ਦੇ ਕੇ ਨਿਯੁਕਤ ਕੀਤਾ ਜਾਵੇਗਾ । ਇਸ ਨੂੰ ਲੈ ਕੇ ਕਈ ਵਿਭਾਗਾਂ ਵਿਚ ਕਈ ਅਧਿਕਾਰੀ ਹਰਕਤ ਵਿਚ ਆ ਗਏ ਹਨ ਤਾਂ ਕੇ ਉਨ੍ਹਾਂ ਦੀਆਂ ਤਰੱਕੀਆ ਹੋ ਸਕਣ । ਜ਼ਿਆਦਾਤਰ ਜੇ ਈ , ਐਸ ਡੀ ਓ ਪੱਧਰ ਦੇ ਅਧਿਕਾਰੀ ਤਰੱਕੀ ਲੈਣ ਲਈ ਆਪਣੇ ਵਿਭਾਗ ਵਿਚ ਪ੍ਰਸਤਾਵ ਭੇਜਣ ਲਈ ਜ਼ੋਰ ਲਗਾ ਰਹੇ ਹਨ । ਤਜਰਬਾ ਘਟਾਉਣ ਨਾਲ ਕਾਫੀ ਅਧਿਕਾਰੀਆ ਤੇ ਕਰਮਚਾਰੀਆ ਨੂੰ ਫਾਇਦਾ ਮਿਲ ਜਾਵੇਗਾ । ਖਾਸਕਰ ਜੋ ਸੇਵਾ ਮੁਕਤ ਹੋਣ ਦੇ ਨੇੜੇ ਬੈਠੇ ਹਨ ਤਜ਼ਰਬਾ ਘਟਾਉਣ ਨਾਲ ਉਨ੍ਹਾਂ ਨੂੰ ਇਕ ਤਰੱਕੀ ਮਿਲ ਜਾਵੇਗੀ । ਸੂਤਰਾਂ ਦਾ ਕਹਿਣਾ ਹੈ ਇਸ ਨਾਲ ਸਭ ਤੋਂ ਹੇਠਲੀ ਪੋਸਟ ਤੇ ਫਰਕ ਪਵੇਗਾ ਉਥੇ ਕਾਫੀ ਪੋਸਟਾਂ ਖਾਲੀ ਹੋ ਜਾਣਗੀਆਂ ।

Leave a Reply