ਸੀਨੀਅਰ ਬਸਪਾ ਆਗੂ ਨੇ ਸਾਥੀਆਂ ਸਮੇਤ ਕਾਂਗਰਸ ਦਾ ਪੱਲਾ ਫਡ਼ਿਆ

Punjab REGIONAL
By Admin

ਪਠਾਨਕੋਟ, 16 ਮਈ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਟੀ ਉਮੀਦਵਾਰ ਸੁਨੀਲ ਜਾਖੜ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਅਨੰਤ ਜੀਤ ਸਿੰਘ ਜੋ ਕਿ 2017 ਵਿੱਚ ਬਸਪਾ ਦੀ ਟਿਕਟ ਤੇ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਚੁੱਕੇ ਹਨ, ਦੀ ਅਗਵਾਈ ਵਿੱਚ ਅੱਜ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਸੁਨੀਲ ਜਾਖੜ ਦੇ ਸਮਰਥਨ ਦਾ ਐਲਾਨ ਕੀਤਾ।ਇਨ੍ਹਾਂ ਨੂੰ ਅੱਜ ਸ਼੍ਰੀ ਸੁਨੀਲ ਜਾਖੜ ਨੇ ਪਠਾਨਕੋਟ ਵਿਖੇ ਸਿਰੋਪਾ ਪਾ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਵਾਇਆ।

ਜਿਕਰਯੋਗ ਹੈ ਕਿ ਅਨੰਤ ਜੀਤ ਸਿੰਘ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਰਿਟਾਇਡ ਸੀਨੀਅਰ ਪੁਲਿਸ ਅਧਿਕਾਰੀ ਰਹੇ ਹਨ।

ਇਸ ਮੌਕੇ ਬੋਲਦਿਆਂ ਅਨੰਤ ਜੀਤ ਸਿੰਘ ਨੇ ਕਿਹਾ ਕਿ ਇਹ ਸਭ ਬਸਪਾ ਵਰਕਰ ਕਾਂਗਰਸ ਪਾਰਟੀ ਦੀ ਨੀਤੀਆਂ ਅਤੇ ਮੈਨੀਫੈਸਟੋ ਤੋਂ ਪ੍ਰਭਾਵਿਤ ਹੋ ਕੇ ਕਾਗਰਸ ਪਾਰਟੀ ਨਾਲ ਜੁੜੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਦਾ ਹੀ ਧਰਮ ਨਿਰਪੱਖਤਾ ਵਾਲੀ ਰਾਜਨੀਤੀ ਕੀਤੀ ਹੈ ਜਦੋਂ ਕਿ ਭਾਜਪਾ ਨੇ ਹਮੇਸ਼ਾਂ ਘੱਟ ਗਿਣਤੀਆਂ ਦਾ ਘਾਣ ਕੀਤਾ ਹੈ ਅਤੇ ਦੇਸ਼ ਨੂੰ ਵੰਡਣ ਵਾਲੀ ਰਾਜਨੀਤੀ ਕੀਤੀ ਹੈ। ਕਾਂਗਰਸ ਨੂੰ ਗਰੀਬਾਂ ਦੀ ਹਮਦਰਦ ਪਾਰਟੀ ਦਸਦੇ ਹੋਏ ਉਨਾਂ ਕਿਹਾ ਕਿ ਸੁਨੀਲ ਜਾਖੜ ਵਰਗੇ ਸਾਫ਼ ਸੁਥਰੀ ਛਵੀ ਦੇ ਉਮੀਦਵਾਰ ਨੂੰ ਜਿਤਾਉਣਾ ਜ਼ਰੂਰੀ ਹੈ। ਇਨ੍ਹਾਂ ਵੱਲੋਂ ਸੁਨੀਲ ਜਾਖੜ ਦੀ ਚੋਣ ਮੁਹਿੰਮ ਅੱਗੇ ਤੋਰਦੇ ਹੋਏ ਆਪੋ ਆਪਣੇ ਇਲਾਕਿਆਂ ਵਿੱਚੋਂ ਇੱਕ ਇੱਕ ਵੋਟ ਕਾਂਗਰਸ ਨੂੰ ਭੁਗਤਾਉਣ ਦਾ ਵਾਅਦਾ ਕੀਤਾ ਗਿਆ  ਇਸ ਦੌਰਾਨ ਸੁਨੀਲ ਜਾਖੜ ਨੇ ਇਨ੍ਹਾਂ ਦਾ ਪਾਰਟੀ ਵਿਚ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦੇਣ ਦਾ ਵਾਅਦਾ ਕਰਦੇ ਹੋਏ ਧੰਨਵਾਦ ਕੀਤਾ।

ਇਸ ਮੌਕੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ  ਮਦਨ ਮੋਹਨ ਅਰੋੜਾ, ਜਸਵੰਤ ਰਾਏ, ਪੁਰਸ਼ੋਤਮ ਕੁਮਾਰ ਸਰਪੰਚ ਪਿੰਡ ਕਾਉਂਟਾ ਹਲਕਾ ਦੀਨਾਨਗਰ ਸਮੇਤ ਵੱਡੀ ਗਿਣਤੀ ਚ ਬਸਪਾ ਵਰਕਰ ਕਾਂਗਰਸ ਵਿੱਚ ਸ਼ਾਮਲ ਹੋਏ।

Leave a Reply