ਕਲਿਕ ਨਾ ਕਰਨ ਵਾਲੇ ਐਸ ਐਸ ਏ ਅਤੇ ਰਮਸ਼ਾ ਅਧਿਆਪਕਾਂ ਨੂੰ ਹੋਰ ਲੋੜਵੰਦ ਸਕੂਲਾਂ ਚ ਭੇਜਿਆ ਜਾਵੇਗਾ

Punjab
By Admin

ਨਵੇਂ ਰੈਗੂਲਰ ਹੋਣ ਵਾਲੇ ਅਧਿਆਪਕ ਸੋਸਾਇਟੀ ਅਧੀਨ ਅਧਿਆਪਕਾਂ ਦੇ ਸਟੇਸ਼ਨ ਲੈ ਸਕਣਗੇ
ਕਲਿਕ ਨਾ ਕਰਨ ਵਾਲੇ ਐਸ ਐਸ ਏ ਅਤੇ ਰਮਸ਼ਾ ਅਧਿਆਪਕਾਂ ਨੂੰ ਹੋਰ ਲੋੜਵੰਦ ਸਕੂਲਾਂ ਚ ਭੇਜਿਆ ਜਾਵੇਗਾ
ਪੰਜਾਬ ਦੇ ਸਿਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ
ਵਿਭਾਗ ਕੋਲ ਕਲਿਕ ਕਰਨ ਵਾਲੇ ssa ਅਤੇ Rmsa ਅਧਿਆਪਕਾਂ ਵਲੌ ਬੇਨਤੀਆਂ ਪ੍ਰਾਪਤ ਹੋ ਰਹੀਆਂ ਹਨ ਕਿ ਉਹਨਾਂ ਨੂੰ ਆਪਣੀ ਮਰਜ਼ੀ ਦੇ ਸਟੇਸ਼ਨ ਲੈਣ ਦੀਛੋਟ ਦਿੱਤੀ ਜਾਣੀ ਚਾਹੀਦੀ ਹੈ। ਇਹਨਾ ਅਧਿਆਪਕਾਂ ਦੁਆਰਾ ਮੰਗੇ ਗਏ ਕੁਝ ਸਟੇਸ਼ਨ ssa ਅਤੇ Rmsa ਅਧੀਨ ਕੰਮ ਕਰਨ ਵਾਲੇ ਅਧਿਆਪਕਾਂ ਦੁਆਰਾ ਭਰੇ ਹਨ । ਇਸ ਮੁੱਦੇ ਤੇ ਵਿਚਾਰਨ ਉਪਰੰਤ ਇਹ ਫੈਸਲਾ ਕੀਤਾ ਹੈ ਕਿ ਨਵੇਂ ਰੈਗੂਲਰ ਹੋਣ ਵਾਲੇ ਅਧਿਆਪਕ ਸੋਇਸਟੀ ਦੇ ਅਧੀਨ ਕੰਮ ਕਰਨ ਵਾਲੇ ssa ਅਤੇ Rmsa ਅਧਿਆਪਕਾਂ ਦੁਆਰਾ ਰੋਕੇ ਗਏ ਸਟੇਸ਼ਨ ਲੈ ਸਕਦੇ ਹਨ ਅਤੇ ssa ਅਤੇ rmsa ਦੇ ਅਧਿਆਪਕ ਜ਼ਿਹਨਾਂ ਨੇ ਕਲਿਕ ਨਹੀਂ ਕੀਤਾ ਉਹਨਾਂ ਨੂੰ ਕਿਸੇ ਹੋਰ ਲੋੜਵੰਦ ਸਕੂਲ ਵਿੱਚ ਭੇਜਿਆ ਜਾਵੇਗਾ। ਇਹ ਸਟੇਸ਼ਨ 12 ਨਵੰਬਰ ਨੂੰ ਹੀ ਦਿੱਤੇ ਜਾਣਗੇ ।

Leave a Reply