Punjab

ਪੰਜਾਬ ਨੂੰ ਲੈ ਕੇ ਮੇਰੇ ਵਿਜਨ ਦਾ ਆਪ ਨੇ ਹਮੇਸ਼ਾ ਕੀਤਾ ਸਮਰਥਨ : ਨਵਜੋਤ ਸਿੱਧੂ,  ਸਿੱਧੂ ਦੇ ਟਵੀਟ ਤੇ ਭਗਵੰਤ ਮਾਨ ਦਾ ਜਵਾਬ

ਨਵਜੋਤ ਸਿੰਘ ਸਿੱਧੂ ਨੇ ਆਪ ਵਿਚ ਜਾਣ ਦੇ ਦਿੱਤੇ ਸੰਕੇਤ , ਪੰਜਾਬ ਨੂੰ ਲੈ ਕੇ ਮੇਰੇ ਵਿਜਨ ਦਾ ਆਪ ਨੇ ਹਮੇਸ਼ਾ ਕੀਤਾ ਸਮਰਥਨ
ਆਪਣੇ ਟਵੀਟ ਦੇ ਨਾਲ ਆਪ ਆਗੂਆਂ ਦਾ ਵੀਡੀਓ ਕੀਤਾ ਸ਼ੇਅਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ਤੇ ਲੈਣ ਵਾਲੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਦੇ ਆਖਿਰਕਾਰ ਆਪ ਨੂੰ ਲੈ ਕੇ ਕਾਫੀ ਤੇਵਰ ਕਾਫੀ ਨਰਮ ਪੈ ਗਏ ਹਨ ਸਿੱਧੂ ਨੇ ਟਵੀਟ ਕਰ ਕੇ ਕਿਹਾ ਹੈ ਕਿ ਸਾਡੀ ਵਿਰੋਧੀ ਧਿਰ ‘ਆਪ’ ਨੇ ਹਮੇਸ਼ਾਂ ਹੀ ਮੇਰੇ ਵਿਜ਼ਨ ਅਤੇ ਪੰਜਾਬ ਲਈ ਕੀਤੇ ਮੇਰੇ ਕੰਮ ਨੂੰ ਮੰਨਿਆ ਹੈ। 2017 ਤੋਂ ਪਹਿਲਾਂ ਦੀ ਗੱਲ ਹੋਵੋ ਬੇਅਦਬੀ , ਨਸ਼ਿਆਂ, ਕਿਸਾਨੀ ਮੁੱਦਿਆਂ, ਭ੍ਰਿਸ਼ਟਾਚਾਰ ਅਤੇ ਬਿਜਲੀ ਸੰਕਟ ਦਾ ਸਾਹਮਣਾ ਜਿਹੇ ਮੁੱਦੇ ਮੇਰੇ ਦੁਆਰਾ ਉਠਾਏ ਜਾਂਦੇ ਰਹੇ ਹਨ ਅਤੇ ਅੱਜ ਜਦੋਂ ਮੈਂ “ਪੰਜਾਬ ਮਾਡਲ” ਪੇਸ਼ ਕਰਦਾ ਹਾਂ ਤਾਂ ਉਸ ਤੇ ਆਮ ਆਦਮੀ ਪਾਰਟੀ ਦੀ ਮੇਰੇ ਨਾਲ ਸਹਿਮਤੀ ਰਹੀ ਹੈ ਇਹ ਸਪੱਸ਼ਟ ਹੈ ਕਿ ਉਹ ਜਾਣਦੇ ਹਨ- ਅਸਲ ਵਿੱਚ ਕੌਣ ਪੰਜਾਬ ਦੇ ਹਿੱਤਾਂ ਲਈ ਲੜ ਰਿਹਾ ਹੈ। ਓਧਰ ਆਪ ਦੇ ਪ੍ਰਧਾਨ ਭਗਵੰਤ ਮਾਨ ਨੇ ਸਿੱਧੂ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਸਾਡੀ ਵਿਰੋਧੀ ਆਮ ਆਦਮੀ ਪਾਰਟੀ ਨੂੰ ਪਤਾ ਹੈ ਅਸਲ ਚ ਪੰਜਾਬ ਲਈ ਕੌਣ ਲੜ ਰਿਹਾ ਹੈ । 
ਸਿੱਧੂ ਦਾ ਇਹ ਟਵੀਟ ਪੰਜਾਬ ਦੀ ਰਾਜਨੀਤੀ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕਿ ਬੇਹੱਦ ਮਹੱਤਵਪੂਰਨ ਸਾਬਿਤ ਹੋ ਸਕਦਾ ਹੈ । ਹੁਣ ਤਕ ਆਮ ਲੋਕਾਂ ਵਿਚ ਸਿੱਧੂ ਦੇ ਆਪ ਵਿਚ ਜਾਣ ਦੀ ਚਰਚਾ ਚੱਲ ਰਹੀ ਸੀ , ਇਸ ਟਵੀਟ ਨਾਲ ਉਸ ਚਰਚਾ ਨੂੰ ਮਜਬੂਤੀ ਮਿਲੇਗੀ ਅਤੇ ਅਗਰ ਸਿੱਧੂ ਆਪ ਵਿਚ ਚਲੇ ਜਾਂਦੇ ਹਨ ਤਾ ਉਹ ਆਪ ਦਾ ਮੁੱਖ ਮੰਤਰੀ ਚੇਹਰਾ ਮਿਲ ਜਾਵੇਗਾ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!