ਲੋਕ ਸਭਾ ਚੋਣਾਂ ਦੀ ਗਿਣਤੀ ਮੁਕੰਮਲl ਜਿ਼ਲ੍ਹਾ ਚੋਣ ਅਫ਼ਸਰ ਨੇ ਕੀਤੀ ਚੋਣ

Web Location
By Admin

—ਲੋਕ ਸਭਾ ਚੋਣਾਂ ਦੀ ਗਿਣਤੀ ਮੁਕੰਮਲl ਜਿ਼ਲ੍ਹਾ ਚੋਣ ਅਫ਼ਸਰ ਨੇ ਕੀਤੀ ਚੋਣ ਅਮਲੇ ਦੀ ਸ਼ਲਾਘਾ

—ਤਿੰਨ ਕਾਊਂਟਿੰਗ ਹਾਲਾਂ ਵਿਚ ਕੀਤੀ ਗਈ ਵਿਧਾਨ ਸਭਾ ਹਲਕਾ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਦੀ ਗਿਣਤੀ

—ਹਰਸਿਮਰਤ ਕੌਰ ਬਾਦਲ ਨੇ 21412 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ

ਮਾਨਸਾ, 23 ਮਈ ( ): ਲੋਕ ਸਭਾ ਚੋਣਾਂ—2019 ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਅੱਜ ਮੁਕੰਮਲ ਕੀਤਾ ਗਿਆ ਜਿਸ ਦੇ ਨਤੀਜੇ ਵਿਚ ਸ਼ਾਮ 4 ਵਜੇ ਤੱਕ ਪ੍ਰਾਪਤ ਹੋਈ ਰਿਪੋਰਟ ਅਨੁਸਾਰ ਹਰਸਿਮਰਤ ਕੌਰ ਬਾਦਲ ਨੇ 21412 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਚੋਣ ਅਫ਼ਸਰ—ਕਮ—ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜਿ਼ਲ੍ਹਾ ਮਾਨਸਾ *ਚ ਤਿੰਨ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਅੱਜ ਨਹਿਰੂ ਕਾਲਜ ਵਿਖੇ ਮੁਕੰਮਲ ਕੀਤੀ ਗਈ।ਉਨ੍ਹਾਂ ਚੋਣ ਅਮਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਾ ਸਿਰਫ਼ ਚੋਣ ਅਮਲੇ ਵੱਲੋਂ ਗਿਣਤੀ ਦੀ ਡਿਊਟੀ ਤਨਦੇਹੀ ਨਾਲ ਕੀਤੀ ਗਈ ਬਲਕਿ 19 ਮਈ ਨੂੰ ਵੋਟਾਂ ਪਾਉਣ ਵਾਲੇ ਦਿਨ ਵੀ ਅਮਲੇ ਵੱਲੋਂ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ।

ਜਿ਼ਲ੍ਹਾ ਮਾਨਸਾ ਦੇ ਸਾਰੇ ਹਲਕਿਆਂ *ਚ ਵੋਟਰਾਂ ਵੱਲੋਂ ਵਧੇਰੇ ਉਤਸ਼ਾਹ ਵਿਖਾਉਂਦਿਆਂ ਵੋਟਾਂ ਪਾਈਆਂ ਗਈਆਂ ਸਨ, ਜਿਸ ਦੇ ਨਤੀਜੇ ਵਜੋ਼ਂ ਜਿ਼ਲ੍ਹੇ ਵਿਚ ਵਧੇਰੇ ਵੋਟਿੰਗ ਪ੍ਰਤੀਸ਼ਤਤਾ ਦਰਜ ਕੀਤੀ ਗਈ।ਅੱਜ ਦੀ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਮਾਨਯੋਗ ਅਬਜ਼ਰਵਰਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁਕੰਮਲ ਕੀਤੀ ਗਈ।ਵਿਧਾਨ ਸਭਾ ਹਲਕਾ ਮਾਨਸਾ ਅਤੇ ਸਰਦੂਲਗੜ੍ਹ ਦੀ ਗਿਣਤੀ ਅਬਜ਼ਰਵਰ ਸ੍ਰੀ ਅਮਰ ਸਿੰਘ ਬਘੇਲ ਦੀ ਨਿਗਰਾਨੀ ਹੇਠ ਕੀਤੀ ਗਈ ਅਤੇ ਵਿਧਾਨ ਸਭਾ ਹਲਕਾ ਬੁਢਲਾਡਾ ਦੀ ਗਿਣਤੀ ਅਬਜ਼ਰਵਰ ਸ੍ਰੀ ਪ੍ਰਮੋਦ ਸ਼ੰਕਰ ਸ਼ੁਕਲਾ ਦੀ ਨਿਗਰਾਨੀ ਹੇਠ ਕੀਤੀ ਗਈ।

ਜਿ਼ਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਤਿੰਨੋ ਵਿਧਾਨ ਸਭਾ ਹਲਕਿਆਂ ਦੇ ਹਰੇਕ ਗਿਣਤੀ ਕੇਂਦਰ ਵਿਚ 42 ਕਾਊਂਟਿੰਗ ਸਟਾਫ਼ ਮੈਂਬਰ ਲਗਾਏ ਗਏ ਸਨ ਜਿੰਨ੍ਹਾਂ ਨੇ 15 ਰਾਊ਼ਂਡਾਂ ਵਿਚ ਗਿਣਤੀ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਿ੍ਹਆ।ਇਸ ਦਿਨ ਲੋਕਾਂ ਦੀ ਸੁਵਿਧਾ ਲਈ ਗੁਰਦੁਆਰਾ ਚੌਂਕ ਮਾਨਸਾ ਸ਼ਹਿਰ ਵਿਖੇ ਇਕ ਵੱਡੀ ਸਕਰੀਨ ਵੀ ਲਗਾਈ ਗਈ ਜਿੱਥੇ ਲੋਕਾਂ ਨੇ ਚੋਣ ਨਤੀਜਿਆਂ ਤੇ ਨਜ਼ਰ ਰੱਖੀ।

ਐਸ.ਐਸ.ਪੀ. ਸ੍ਰੀ ਗੁਲਨੀਤ ਸਿੰਘ ਖੁਰਾਣਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ. ਮਾਨਸਾ ਸ੍ਰੀ ਅਭੀਜੀਤ ਕਪਲਿਸ਼, ਐਸ.ਡੀ.ਐਮ. ਬੁਢਲਾਡਾ ਸ੍ਰੀ ਆਦਿੱਤਯ ਢਚਵਾਲ, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਲਤੀਫ਼ ਅਹਿਮਦ, ਸਹਾਇਕ ਕਮਿਸ਼ਨਰ ਸ੍ਰੀ ਨਵਦੀਪ ਕੁਮਾਰ, ਜਿ਼ਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸਿ਼ਸ਼ਟ, ਜਿ਼ਲ੍ਹਾ ਖੇਡ ਅਫ਼ਸਰ ਸ੍ਰੀ ਹਰਪਿੰਦਰ ਸਿੰਘ ਇਸ ਮੌਕੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

Leave a Reply