ਸੀਨੀਅਰ ਕਰਮਚਾਰੀਆਂ ਦੀ ਤਨਖ਼ਾਹ ਵਿੱਚ ਹੋਵੇਗਾ ਵਾਧਾ, ਵਿੱਤ ਵਿਭਾਗ ਵਲੋ ਆਦੇਸ਼ ਜਾਰੀ

Web Location
By Admin

 ਅਪਡੇਟ ਪੰਜਾਬ:  ਪੰਜਾਬ ਸਰਕਾਰ ਨੇ ਉਨ੍ਹਾਂ ਸੀਨੀਅਰ ਕਰਮਚਾਰੀਆਂ ਦੀ ਤਨਖ਼ਾਹ ਵਿੱਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ ਜੋ ਇਸ ਸਮੇਂ ਆਪਣੇ ਜੂਨੀਅਰ ਕਰਮਚਾਰੀਆਂ ਤੋਂ ਘੱਟ ਤਨਖ਼ਾਹ ਲੈ ਰਹੇ ਹਨ। ਇਸ ਨੂੰ ਲੈ ਕੇ ਵਿੱਤ ਵਿਭਾਗ ਨੇ ਪੱਤਰ ਵੀ ਜਾਰੀ ਕਰ ਦਿੱਤਾ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵਲੋਂ 2011 ਵਿੱਚ ਤਨਖ਼ਾਹ ਸਕੇਲ ਵਿੱਚ ਸੰਸ਼ੋਧਨ ਕੀਤਾ ਗਿਆ ਸੀ ਜਿਸ ਕਾਰਨ ਕਈ ਜੂਨੀਅਰ ਅਧਿਕਾਰੀ ਇਸ ਸਮੇਂ ਅਪਣੇ ਸੀਨੀਅਰ ਤੋਂ ਤਨਖ਼ਾਹ ਲੈ ਰਹੇ ਹਨ। ਜਿਸ ਕਾਰਨ ਸਰਕਾਰ ਹੁਣ ਇਹਨਾਂ ਕਰਮਚਾਰੀਆਂ ਦੀ ਤਨਖ਼ਾਹ ਵਿੱਚ ਵਾਧਾ ਕਰਨ ਜਾ ਰਹੀ ਹੈ। ਇਸ ਦਾ ਕਾਰਨ ਹੈ ਕਿ ਇਹ ਇਕ ਹੀ ਕੇਡਰ ਵਿੱਚ ਕੰਮ ਕਰਦੇ ਹਨ। ਪਰ ਦੋਨਾਂ ਦੀ ਤਨਖ਼ਾਹ ਵਿੱਚ ਅੰਤਰ ਹੈ।

 

Leave a Reply