ਐਮ.ਐਲ.ਐਫ ਮਿਲਟਰੀ ਕਾਰਨੀਵਲ ਦੇ ਆਖ਼ਰੀ ਦਿਨ ਫੌਜ ਦੇ ਪੈਰਾਮੋਟਰਿਸਟ,ਸਾਰਾਗੜ•ੀ ਰੌਸ਼ਨੀ ਤੇ ਆਵਾਜ਼ ਸ਼ੋਅ ਦਰਸ਼ਕਾਂ ਦੇ ਦਿਲ ਟੁੰਬੇ

Punjab
By Admin

ਚੰਡੀਗੜ•, 1 ਦਸੰਬਰ:
ਐਮ.ਐਲ.ਐਫ ਮਿਲਟਰੀ ਕਾਰਨੀਵਲ ਦੇ ਆਖ਼ਰੀ ਦਿਨ ਫੌਜ ਦੇ ਪੈਰਾਮੋਟਰਿਸਟ ਵੱਲੋਂ ਅਕਾਸ਼ ਵਿੱਚ ਅਜਿਹੇ ਕਰਤੱਬ  ਦਿਖਾਏ ਕਿ ਵੇਖਣ ਵਾਲਿਆਂ ਦੇ ਰੌਗਟੇ ਖੜ•ੇ ਹੋ ਗਏ। ਚੰਡੀਗੜ• ਵਿਖੇ 7 ਦਸੰਬਰ 2018 ਤੋਂ ਸ਼ੁਰੂ ਹੋਣ ਵਾਲੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਸ਼ੁਰੂਆਤੀ ਸਮਾਗਮਾਂ ਵਜੋਂ ਮਿਲਟਰੀ ਕਾਰਨੀਵਲ ਕਰਵਾÎਿÂਆ ਗਿਆ ਸੀ।


ਦੂਸਰੇ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਵੱਡੇ ਪੱਧਰ ‘ਤੇ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਵੱਲੋਂ ਦੇਸ਼ ਨੂੰ ਵਿਕਸਿਤ ਅਤੇ ਹੋਰ ਮਜਬੂਤ ਕਰਨ ਵਿੱਚ ਪਾਏ ਜਾਂਦੇ ਯੋਗਦਾਨ ਬਾਰੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਹ ਸਮਾਰੋਹ ਭਾਰਤੀ ਫੌਜ ਦੇ ਸਭਿਆਚਾਰ ਅਤੇ ਕਦਰਾਂ-ਕੀਮਤਾਂ ਉੱਤੇ ਰੋਸ਼ਨੀ ਵੀ ਪਾਵੇਗਾ। ਮਿਲਟਰੀ ਲਿਟਰੇਚਰ ਫੈਸਟੀਵਲ 2017 ਦੌਰਾਨ ਹੋਏ  ਸਮਾਰੋਹ ਦੀ ਫੌਜ ਨਾਲ ਜੁੜੇ ਲੋਕਾਂ ਅਤੇ ਦੇਸ਼ ਦੇ ਆਮ ਨਾਗਰਿਕਾਂ ਵੱੰਲੋਂ ਚਹੁੰ ਪਾਸਿਓਂ ਭਰਪੂਰ ਸ਼ਲਾਘਾ ਕੀਤੀ ਗਈ ਸੀ।
ਮਿਲਟਰੀ ਕਾਰਨੀਵਲ ਦੇ ਆਖ਼ਰੀ ਦਿਨ 1897 ਦੇ ਸਾਰਾਗੜ•ੀ ਦੇ ਪ੍ਰਸਿੱਧ ਯੁੱਧ ਸਬੰਧੀ ਖੇਡੇ ਗਏ ਨਾਟਕ ਦੌਰਾਨ ਵੱਡੇ ਪੱਧਰ ‘ਤੇ ਹਾਜ਼ਰ ਲੋਕ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਨਹੀਂ ਰੱਖ ਸਕੇ ਅਤੇ ਉਨ•ਾਂ ਦੀਆਂ ਅੱਖਾਂ ਵਿੱਚੋਂ ਹੰਝੂ ਆਪ ਮੁਹਾਰੇ ਵਹਿ ਤੁਰੇ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਖੀ ਗਈ ਪੁਸਤਕ ‘ਸਾਰਾਗੜ•ੀ ਐਂਡ ‘ਦ ਡਿਫੈਂਸ ਆਫ ਦੀ ਸਮਾਨਾ ਫੋਰਟਸ: ਦ 36ਵੇਂ ਸਿੱਖਸ ਇਨ ਦ ਤੀਰਾਹ ਕੰਮਪੇਨ 1897-98  ਦੀ ਇਤਿਹਾਸਕ ਜੰਗ ਦਰਸਾਉਂਦਾ ਰੌਸ਼ਨੀ ਤੇ ਆਵਾਜ਼ਾ ਆਧਾਰਤ ਸ਼ੋਅ  ਪੇਸ਼ ਕੀਤਾ ਗਿਆ । ਇਹ ਸ਼ੋਅ 50 ਫੁੱਟ ਦੀ ਐਲ.ਈ.ਡੀ ਸਕਰੀਨ ‘ਤੇ ਪ੍ਰਦਰਸ਼ਿਤ ਕੀਤਾ ਗਿਆ।
ਮਿਲਟਰੀ ਕਾਰਨੀਵਲ ਦੇ ਆਖ਼ਰੀ ਦਿਨ ਫੌਜ, ਐੱਨ.ਸੀ.ਸੀ., ਪੰਜਾਬ ਪੁਲਿਸ ਦੇ ਨਾਲ ਸਥਾਨਕ ਸ਼ਹਿਰ ਦੇ ਕਲੱਬਾਂ ਪੇਸ਼ ਕੀਤਾ ਘੋੜਸਵਾਰੀ ਸ਼ੋਅ ਦੇ ਫਾਈਨਲ ਮੁਕਾਬਲੇ ਵੀ ਹੋਏ ਜਿਸ ਦੌਰਾਨ ਦਰਸ਼ਕਾਂ ਨੂੰ ਘੋੜ ਸਵਾਰਾਂ ਨੇ ਆਪਣੇ ਕਰਤੱਬਾਂ ਨਾਲ ਜੋਸ਼ ਭਰ ਦਿੱਤਾ, ਇਸ ਦੌਰਾਨ ਫੌਜੀ ਮਹਿਲਾ ਘੋੜ ਸਵਾਰ ਰਿਤੀਕਾ ਦਹੀਆ ਵੱਲੋਂ ਮੁੱਖ ਮਹਿਮਾਨ ਨੂੰ ਜਦੋਂ ਸਲਾਮੀ ਦਿੱਤੀ ਗਈ ਤਾਂ ਦਰਸ਼ਕਾਂ ਨੇ ਉਸਦਾ ਭਰਪੂਰ ਹੌਸਲਾ ਅਫਜ਼ਾਈ ਕੀਤੀ।
ਘੋੜ ਸਵਾਰੀ ਦੇ ਸ਼ੋਅ ਦੌਰਾਨ ਅੱਗ ਦੇ ਗੋਲੇ, ਖ਼ਤਰਨਾਕ ਅੜਿੱਕਿਆਂ ਨੂੰ ਪਾਰ ਕਰਨ, ਜੀਪਾਂ ਅਤੇ ਮੋਟਰ ਸਾÎਈਕਲਾਂ ਨੂੰ ਟੱਪਣ ਸਮੇਂ ਘੋੜੇ ਅਤੇ ਉਸਦੇ ਸਵਾਰ ਦੀ ਦਲੇਰੀ ਅਤੇ ਆਪਸੀ ਤਾਲਮੇਲ ਦੇਖਣ ਵਾਲਾ ਸੀ । ਜਿਸਨੂੰ ਦੇਖ ਕੇ ਦਰਸ਼ਕ ਅੱਸ਼-ਅੱਸ਼ ਕਰ ਉੱਠੇ।
ਸਿਕਸ ਬਾਰ ਸ਼ੋਅ ਜੰਪਿੰਗ ਦੌਰਾਨ ਸੂਬੇਦਾਰ ਅਸ਼ੋਕ ਕੁਮਾਰ ਵੱਲੋਂ ਆਪਣੇ ਘੋੜੇ ‘ਆਸਕਰ’ ਨਾਲ ਹੈਰਤ ਅੰਗੇਜ਼ ਕਰਤਬ ਦਿਖਾਉਂਦਿਆਂ ਸਾਰੀਆਂ ਚੁਣੌਤੀਆਂ ਨੂੰ ਪਾਰ ਕੀਤਾ ਗਿਆ।
ਇਸ ਮੌਕੇ ਬਹੁਤ ਸਾਰੇ ਸੇਵਾ ਮੁਕਤ ਫੌਜੀ ਅਧਿਕਾਰੀਆਂ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਅਡਵਾਈਜ਼ਰ ਲੈਫਟੀਨੇਟ ਜਨਰਲ (ਸੇਵਾ ਮੁਕਤ) ਟੀ ਐਸ ਸ਼ੇਰਗਿੱਲ ਪੀਵੀਐਸਐਮ ਦੇ ਨਾਲ ਆਰਮੀ ਸਰਵਿਸ ਕੋਰਪਸ ਵੈਸਟਰਨ ਕਮਾਂਡ ਦੇ  ਮੇਜਰ ਜਨਰਲ ਰਾਜ ਪੁਰੋਹਿਤ, ਬ੍ਰਿਗੇਡੀਅਰ (ਸੇਵਾ ਮੁਕਤ) ਪ੍ਰਦੀਪ ਸ਼ਰਮਾ ਅਤੇ ਕਰਨਲ ਰਸਨਿਲ ਚਾਹਲ ਹਾਜ਼ਰ ਸਨ।
ਮਿਲਟਰੀ ਲਿਟਰੇਚਰ ਫੈਸਟੀਵਲ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸੋਚ ਦਾ ਇੱਕ ਹੋਰ ਮਾਅਰਕੇਦਾਰ ਉਪਲਬਧੀ ਗਰਦਾਨਦਿਆਂ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਅਡਵਾਈਜ਼ਰ ਲੈਫਟੀਨੇਟ ਜਨਰਲ (ਸੇਵਾ ਮੁਕਤ) ਟੀ ਐਸ ਸ਼ੇਰਗਿੱਲ ਪੀ.ਵੀ.ਐਸ.ਐਮ ਨੇ ਅਥਾਰਟੀਆਂ ਨੂੰ ਕਿਹਾ ਕਿ ਇਸ ਤਰ•ਾਂ ਦੇ ਹੋਰ ਵੀ ਸਮਾਗਮ ਭਵਿੱਖ ਵਿੱਚ ਕਰਵਾਉਣ ਤਾਂ ਜੋ ਸਾਡੀ ਰੱÎਖਿਆ ਸੈਨਾਵਾਂ ਦੀ ਅਮੀਰ ਵਿਰਾਸਤ ਬਾਰੇ ਜਾਗਰੂਕਤਾ ਲਿਆਂਦੀ ਜਾ ਸਕੇ।
ਮਿਲਟਰੀ ਕਾਰਨੀਵਲ ਮੌਕੇ ਹਥਿਆਰਬੰਦ ਸੈਨਾਵਾਂ ਅਤੇ ਇੰਜਨੀਅਰਿੰਗ ਡਵੀਜਨ ਵੱਲੋਂ ਲਗਾਈ ਗਈ ਹਥਿਆਰਾਂ ਅਤੇ ਹੋਰ ਸਾਜ਼ੋ-ਸਮਾਨ ਦੀ ਪ੍ਰਦਰਸ਼ਨੀ ਨੇ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਮਾਣ ਅਤੇ ਵਿਸਮਾਦੀ ਅਨੁਭਵ ਕਰਵਾਇਆ। ਇਸ ਮੌਕੇ 2008 ਵਿੱਚ ਭਾਰਤੀ ਫੌਜ ਵਿੱਚ ਸਾਮਲ ਕੀਤੇ ਗਏ ਟੀ-90 ਟੈਂਕ ਸਵੀਡਨ ਦੀ ਬਣੀ ਹੋਈ ਬੋਫਰਜ਼ ਤੋਪ, ਹੋਵਿੱਟਜ਼ਰਜ਼ ਐਂਡ ਮੀਡੀਅਮ ਮਸ਼ੀਨ ਗੰਨ(ਐਮਐਮਜੀ) ਤੋਂ ਲੈ ਕੇ ਵਿਸਫੋਟਕ ਸਮਾਨ ਲੱਭਣ ਵਾਲੇ ਕਵਾਂਟਮ ਸਨਿੱਫਰ, ਨਾਨ ਲੀਨੀਅਰ ਜੰਕਟ ਡਿਟੈਕਟਰ ਤੋਂ ਇਲਾਵਾ  ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਕਾਰਗਿਲ ਯੁੱਧ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲਾ  ਜ਼ਮੀਨ ਅਤੇ ਪਾਣੀ  ਵਿੱਚ ਦੁਸ਼ਮਣ ਵਿਰੋਧੀ ਮੁਹਿੰਮ ਵਿੱਚ ਭਾਗ ਲੈਣ ਵਾਲਾ ਕੰਬੈਟ ਵਹੀਕਲ ਰਿਹਾ।
ਯਾਦਵਿੰਦਰਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਿਲਟਰੀ ਲਿਟਰੇਚਰ ਫੈਸਟੀਵਲ ਜੋ ਕਿ 7 ਤੋਂ 9 ਦਸੰਬਰ 2018 ਤੱਕ ਕਰਵਾਇਆ ਜਾ ਰਿਹਾ ਹੈ ਦੌਰਾਨ ਹੋਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਨੁੱਕੜ ਨਾਟਕਾਂ ਖੇਡੇ ਗਏ।

Leave a Reply