ਅਕਾਲੀ ਦਲ ਦੇ ਕਾਰਨ ਮੋਦੀ ਲਹਿਰ ਦਾ ਪੰਜਾਬ ਵਿਚ ਨਹੀਂ  ਦਿਖਿਆ ਅਸਰ 

REGIONAL Web Location
By Admin

ਦੇਸ਼ ਅੰਦਰ ਨਰਿੰਦਰ ਮੋਦੀ ਦੀ ਸੁਨਾਮੀ ਇਕ ਬਾਰ ਫਿਰ ਅਸਰ ਦਿਖਾ ਗਈ ਹੈ ਮੋਦੀ ਦੀ ਸੁਨਾਮੀ ਦਾ ਸਬ ਤੋਂ ਵੱਡਾ ਅਸਰ  ਰਾਜਨੀਤੀ ਵਿਚ ਭਾਰੂ ਪਰਿਵਾਰਵਾਦ ਤੇ ਹੋਇਆ  ਹੈ ਪੰਜਾਬ ਵਿਚ ਅਕਾਲੀ ਦਲ ਨੂੰ ਛੱਡ ਕੇ ਦੇਸ਼ ਅੰਦਰ ਵੱਡੇ ਨੇਤਾ ਹਾਰ ਗਏ ਹਨ ਪੰਜਾਬ ਅੰਦਰ ਬਾਦਲ ਪਰਿਵਾਰ ਤੇ ਮੋਦੀ ਦਾ ਹੱਥ ਸੀ ਇਸ ਲਈ ਬਚ ਗਏ ਨਹੀਂ ਤਾ ਮੋਦੀ ਦੀ ਹਨੇਰੀ ਵਿਚ ਇਸ ਦਾ ਵੀ ਸਫਾਇਆ ਹੋ ਜਾਣਾ ਸੀ ਪੰਜਾਬ ਅੰਦਰ ਭਾਜਪਾ ਨੇ ਚੰਗਾ ਪ੍ਰਦਰਸ਼ਨ ਕੀਤਾ ਭਾਜਪਾ 3 ਸੀਟਾਂ ਤੇ ਚੋਣ ਲੜੀ ਸੀ ਜਿਸ ਵਿੱਚੋ 2 ਸੀਟਾਂ ਤੇ ਭਾਰੀ ਜਿੱਤ ਹੋਈ ਹੈ ਪੰਜਾਬ ਅੰਦਰ ਅਕਾਲੀ ਦਲ ਦਾ ਸਫਾਇਆ ਹੋ ਗਿਆ ਹੈ ਸਿਰਫ 2 ਸੀਟਾਂ ਹੀ ਮਿਲੀਆਂ ਹਨ ਇਸ ਦਾ ਕਾਰਨ ਹੈ ਕੇ ਮੋਦੀ ਵੀ ਅਕਾਲੀ ਦਲ ਦੇ ਉਮੀਦਵਾਰ ਨੂੰ ਨਹੀਂ ਜਿਤਾ ਸਕੇ ਰਾਜਨੀਤਕ ਮਾਹਰਾਂ ਦਾ ਕਹਿਣਾ ਹੈ ਕੇ ਅਗਰ ਭਾਜਪਾ ਹੋਰ ਸੀਟਾਂ ਤੇ ਚੋਣ ਲੜਦੀ ਤਾ ਭਾਜਪਾ ਨੂੰ ਹੋਰ ਸੀਟਾਂ ਆ ਜਾਣੀਆਂ ਸਨ ਬੇਅਦਬੀ ਮੁੱਦੇ ਕਾਰਨ ਅਕਾਲੀ ਦਲ 8 ਸੀਟਾਂ ਤੇ ਬੁਰੀ ਤਰ੍ਹਾਂ ਹਾਰ ਗਿਆ ਹੈ  ਪੰਜਾਬ ਵਿਚ ਇਸ ਗੱਲ ਦੀ ਚਰਚਾ ਜੋਰਾ ਤੇ ਹੈ ਕੀ ਅਕਾਲੀ ਦਲ 8 ਸੀਟਾਂ ਤੇ ਹਾਰ ਗਿਆ ਹੈ ਪਰ ਬਾਦਲ ਪਰਿਵਾਰ ਆਪਣੀ ਜਿੱਤ ਦੇ ਜਸ਼ਨ ਮਨਾ ਰਿਹਾ ਹੈ ? ਜਦੋ ਹਾਰੇ ਲੀਡਰ ਸਦਮੇ ਵਿੱਚੋ ਬਾਹਰ ਨਹੀਂ ਨਿਕਲ ਰਹੇ ਹਨ ਇਸ ਦਾ ਅਸਰ ਆਉਂਣ ਵਾਲੇ ਸਮੇ ਵਿਚ ਅਕਾਲੀ ਦਲ ਤੇ ਪਵੇਗਾ ? ਅਕਾਲੀ ਦਲ ਫਰੀਦਕੋਟ ਲੋਕ ਸਭਾ ਹਲਕੇ ਵਿਚ ਸਿਰਫ ਗਿਦੜਬਾਹਾ ਸੀਟ ਤੋਂ ਹੀ ਜਿੱਤ ਸਕਿਆ ਹੈ ਫਰੀਦਕੋਟ ਸੀਟ ਤੇ ਅਕਾਲੀ ਦਲ 18000 ਵੋਟਾਂ ਨਾਲ ਹਾਰਿਆ ਹੈ ਮੋਗਾ ਵਿਚ ਅਕਾਲੀ ਦਲ 8000  ਵੋਟਾਂ ਨਾਲ ਹਾਰਿਆ ਹੈ ਕੋਟਕਪੂਰਾ ਵਿਚ ਅਕਾਲੀ ਦਲ 14000 ਤੋਂ ਜ਼ਿਆਦਾ ਵੋਟਾਂ ਨਾਲ ਹਾਰਿਆ ਹੈ ਜੈਤੋ ਵਿਚ ਅਕਾਲੀ ਦਲ 18000 ਵੋਟਾਂ ਨਾਲ ਹਾਰਿਆ ਹੈ  ਰਾਮਪੁਰਾ ਫੂਲ ਹਲਕੇ ਤੋਂ ਅਕਾਲੀ ਦਲ 9000 ਤੋਂ ਜ਼ਿਆਦਾ ਵੋਟਾਂ ਨਾਲ  ਹਾਰਿਆ ਹੈ  ਧਰਮਕੋਟ ਵਿਚ ਅਕਾਲੀ ਦਲ 9000 ਵੋਟਾਂ ਨਾਲ ਹਾਰਿਆ ਹੈ ਨਿਹਾਲ ਸਿੰਘ ਵਾਲਾ ਵਿਚ ਅਕਾਲੀ ਦਲ 13000 ਤੋਂ ਜ਼ਿਆਦਾ ਵੋਟਾਂ ਤੋਂ ਹਾਰਿਆ ਹੈ ਬਾਘਾ ਪੁਰਾਣਾ ਵਿਚ ਅਕਾਲੀ ਦਲ 778 ਵੋਟਾਂ ਤੇ ਹਾਰਿਆ ਹੈ

Leave a Reply