ਭਗਵੰਤ ਮਾਨ ਦਾ ਸੁਖਪਾਲ ਖਹਿਰਾ ਤੇ ਵੱਡਾ ਹਮਲਾ : ਜਿਨ੍ਹਾਂ ਦੀਆਂ ਜਮਾਨਤ ਰੱਦ ਹੋ ਗਈ ਉਹ ਸ਼ਰਤਾਂ ਕਿਉਂ ਰੱਖ ਰਹੇ ਹਨ

Web Location
By Admin

  
ਆਪ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਸੁਖਪਾਲ ਖਹਿਰਾ ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਹੈ ਕਿ ਜਿਨ੍ਹਾਂ ਦੀਆਂ ਜਮਾਨਤਾਂ ਰੱਦ ਹੋ ਗਈਆਂ ਹਨ ।   ਉਹ ਵਾਪਿਸ ਪਾਰਟੀ ਵਿਚ ਆਉਣ ਲਈ ਸ਼ਰਤਾਂ ਕਿਉਂ ਰੱਖ ਰਹੇ ਹਨ ।   ਭਗਵੰਤ ਨੇ ਕਿਹਾ ਕਿ ਇਹ ਗੱਲ ਸਾਬਿਤ ਹੋ ਗਈ ਕਿ ਸੰਗਠਨ ਵੱਡਾ ਹੁੰਦਾ ਹੈ ਵਿਅਕਤੀ ਵੱਡਾ ਨਹੀਂ ਹੁੰਦਾ ਹੈ ।   ਮਾਨ ਨੇ ਕਿਹਾ ਕਿ ਮੈਂ ਕੇਜਰੀਵਾਲ ਦਾ ਸਿਪਾਹੀ ਹਾਂ ?
ਅਕਾਲੀ ਦਲ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਮੈਂ ਤਾ ਪਹਿਲਾ ਹੀ ਕਿਹਾ ਸੀ ਕਿ ਅਕਾਲੀ ਦਲ 1920 ਵਿਚ ਸ਼ੁਰੂ ਹੋਇਆ ਤੇ 2019 ਵਿਚ ਖਤਮ ਹੋ ਜਾਵੇਗਾ ।  ਭਗਵੰਤ ਮਾਨ ਨੇ ਕਿਹਾ ਕਿ ਹੁਣ ਦਿਲੀ ਦੇਸ਼ ਨੂੰ ਬਦਲੇਗੀ ਤੇ ਪੰਜਾਬ ਵੀ ਉਸ ਵਿਚ ਆਉਂਦਾ ਹੈ ।   ਅਕਾਲੀ ਦਲ ਨੂੰ ਭਾਜਪਾ ਨੇ ਦਿੱਲੀ ਵਿਚ ਸੀਟ ਨਹੀਂ ਦਿੱਤੀ ਪ੍ਰਕਾਸ਼ ਸਿੰਘ ਬਾਦਲ ਦੇ ਰੈਲੀਆਂ ਵਿਚ ਆਉਣ ਤੇ ਭਗਵੰਤ ਮਾਨ ਨੇ ਕਿਹਾ ਕਿ ਜਦੋ ਦੀਵਾ ਬੁਝਦਾ ਹਾਂ ਤਾ ਦੀਵਾ ਫਰਫ਼ਰੋਦਾ ਹੈ ।  

Leave a Reply