ਪ੍ਰੋ ਬਲਜਿੰਦਰ ਕੌਰ ਤਲਵੰਡੀ ਸਾਬੋ ਤੋਂ ਬੁਰੀ ਤਰ੍ਹਾਂ ਹਾਰੀ, ਲੋਕ ਸਭਾ ਵਿਚ ਜਮਾਨਤ ਜਬਤ

Punjab REGIONAL
By Admin

ਆਪ ਦੀ ਵਿਧਾਇਕ ਪ੍ਰੋ ਬਲਜਿੰਦਰ ਕੌਰ ਜਿਸ ਨੇ 2017 ਦੀ ਵਿਧਾਨ ਸਭਾ ਚੋਣ 20000 ਵੋਟਾਂ ਨਾਲ ਜਿੱਤੀ ਸੀ ਉਹ ਲੋਕ ਸਭਾ ਚੋਣ ਤਲਵੰਡੀ ਸਾਬੋ ਤੋਂ 48861 ਵੋਟਾਂ ਤੇ ਹਾਰ ਗਈ ਹੈ ਇਸ ਹਲਕੇ ਤੋਂ ਕਾਂਗਰਸ ਦੇ ਰਾਜਾ ਵੜਿੰਗ ਨੂੰ 48113 ਵੋਟਾਂ ਮਿਲਿਆ ਹਨ ਜਦੋ ਕੇ ਹਰਸਿਮਰਤ ਬਾਦਲ ਨੂੰ 42152 ਵੋਟਾਂ ਮਿਲਿਆ ਹਨ ਤੇ ਬਲਜਿੰਦਰ ਕੌਰ ਨੂੰ ਸਿਰਫ 9252 ਵੋਟਾਂ ਹੀ ਮਿਲੀਆਂ ਹਨ

 

ਬਠਿੰਡਾ ਲੋਕ ਸਭਾ ਹਲਕੇ ਤੋਂ ਬਲਜਿੰਦਰ ਕੌਰ ਦੀ ਜਮਾਨਤ ਜਬਤ ਹੋ ਗਈ ਹੈ ਬਠਿੰਡਾ ਲੋਕ ਸਭਾ ਹਲਕੇ ਵਿਚ ਆਪ ਵਿਧਾਨ ਸਭਾ ਚੋਣ ਵਿਚ 5 ਸੀਟਾਂ ਤੇ ਜਿੱਤੀ ਸੀ ਪਰ ਲੋਕ ਸਭਾ ਚੋਣ ਵਿਚ 5 ਸੀਟਾਂ ਤੇ ਹੀ ਹਾਰ ਗਈ ਹੈ ਜਿਸ ਵਿੱਚੋ ਤਲਵੰਡੀ ਸਾਬੋ , ਮਾਨਸਾ , ਮੋੜ ਕਾਂਗਰਸ ਦੇ ਹਿੱਸੇ ਵਿਚ ਆ ਗਈ ਹੈ ਜਦੋ ਕੇ ਬੁਢਲਾਡਾ , ਬਠਿੰਡਾ ਰੂਰਲ ਅਕਾਲੀ ਦਲ ਦੇ ਹਿਸੇ ਆ ਗਈ ਹੈ ਬਠਿੰਡਾ ਸ਼ਹਿਰੀ ਤੇ ਭੁੱਚੋ ਜਿਸ ਤੇ ਕਾਂਗਰਸ ਜਿੱਤੀ ਸੀ ਓਥੇ ਅਕਾਲੀ ਦਲ ਜਿਤਿਆ ਹੈ ਜਦੋ ਕੇ ਸਰਦੂਲਗੜ੍ਹ ਜਿਥੇ ਅਕਾਲੀ ਸੀਨੀਅਰ ਨੇਤਾ ਬਲਵਿੰਦਰ ਸਿੰਘ ਭੂੰਦੜ ਦਾ ਪੁੱਤਰ ਦਿਲਰਾਜ ਸਿੰਘ ਵਿਧਾਨ ਸਭਾ ਵਿਚ ਭਾਰੀ ਵੋਟਾਂ ਨਾਲ ਜਿਤਿਆ ਸੀ ਇਹ ਸੀਟ ਲੋਕ ਸਭਾ ਵਿਚ ਅਕਾਲੀ ਦਲ ਦੇ ਹੱਥੋਂ ਚਲੀ ਗਈ ਹੈ ਇਸ ਸੀਟ ਤੇ ਰਾਜਾ ਵੜਿੰਗ ਨੂੰ 3168 ਵੋਟਾਂ ਦੀ ਲੀਡ ਮਿਲੀ ਹੈ ਜਦੋ ਕੇ ਬਠਿੰਡਾ ਸ਼ਹਿਰੀ ਜਿਥੇ ਮਨਪ੍ਰੀਤ ਬਾਦਲ ਵਿਧਾਨ ਸਭਾ ਚੋਣਾਂ ਵਿਚ ਜਿਤਿਆ ਸੀ ਉਸ ਸੀਟ ਤੇ ਅਕਾਲੀ ਦਲ ਨੂੰ ਜਿੱਤ ਮਿਲੀ ਹੈ ਇਸ ਸੀਟ ਤੇ ਹਰਸਿਮਰਤ ਬਾਦਲ 3743 ਵੋਟਾਂ ਨਾਲ ਜਿੱਤੀ ਹੈ ਬਠਿੰਡਾ ਹਲਕੇ ਵਿਚ ਅਕਾਲੀ ਦਲ ਨੇ ਕਾਂਗਰਸ ਦੀਆਂ 2 ਸੀਟਾਂ ਤੇ ਜਿੱਤ ਹਾਸਿਲ ਕੀਤੀ ਹੈ ਜਦੋ ਕੇ ਕਾਂਗਰਸ ਨੇ ਅਕਾਲੀ ਦਲ ਦੀ ਇਕ ਸੀਟ ਤੇ ਜਿੱਤ ਹਾਸਿਲ ਕੀਤੀ ਹੈ

Leave a Reply