ਬਾਦਲਾਂ ਨੇ ਭਾਜਪਾ ਰਾਹੀਂ ਆਰਐਸਐਸ ਦੀ ਝੋਲੀ ਪਾਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ-ਸੰਧਵਾਂ

Punjab REGIONAL
By Admin

‘ਆਪ’ ਵਿਧਾਇਕ ਨੇ ਸਿਰਸਾ ਦੀ ਨਿਯੁਕਤੀ ‘ਤੇ ਉਠਾਏ ਸਵਾਲ

ਚੰਡੀਗੜ੍ਹ, 15 ਮਾਰਚ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦਿੱਲੀ ਦੇ ਰਾਜੌਰੀ ਗਾਰਡਨ ਤੋਂ ਭਾਜਪਾ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਨਿਯੁਕਤ ਕਰਨ ‘ਤੇ ਇਤਰਾਜ਼ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੇ ਨਿੱਜੀ ਹਿਤਾਂ ਲਈ ਡੀਐਸਜੀਐਮਸੀ ਨੂੰ ਸਿੱਧੇ ਰੂਪ ‘ਚ ਭਾਜਪਾ ਰਾਹੀਂ ਆਰਐਸਐਸ ਦੇ ਹਵਾਲੇ ਕਰ ਦਿੱਤਾ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਦਲ ਪਰਿਵਾਰ ਦਾ ਇਹ ਕਦਮ ਬਤੌਰ ਸਿੱਖ ਬਰਦਾਸ਼ਤ ਤੋਂ ਬਾਹਰ ਹੈ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਿਸੇ ਤੀਸਰੀ ਪੰਥਕ ਧਿਰ ਵੱਲੋਂ ਤਖ਼ਤ ਸਹਿਬਾਨਾਂ ਗੁਰਦੁਆਰਿਆਂ ਜਾਂ ਐਸਜੀਪੀਸੀ/ਡੀਐਸਜੀਪੀਸੀ ਬਾਰੇ ਕੀਤੀ ਵਾਜਬ ਟਿੱਪਣੀ ‘ਤੇ ਸਿੱਖ ਧਰਮ ‘ਚ ਦਖ਼ਲਅੰਦਾਜ਼ੀ ਦਾ ਰੌਲਾ ਪਾਉਣ ਵਾਲੇ ਬਾਦਲ ਖ਼ੁਦ ਇਸ ਹੱਦ ਤੱਕ ਨਿੱਘਰ ਚੁੱਕੇ ਹਨ, ਭਾਜਪਾ ਵਿਧਾਇਕ ਸਿਰਸਾ ਨੂੰ ਪ੍ਰਧਾਨ ਦੀ ਕੁਰਸੀ ‘ਤੇ ਬਿਠਾਇਆ ਜਾਣਾ ਇਸ ਦੀ ਪ੍ਰਤੱਖ ਮਿਸਾਲ ਹੈ।
ਸੰਧਵਾਂ ਨੇ ਸਮੁੱਚੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਬਾਦਲ ਪਰਿਵਾਰ ਦੇ ਇਸ ਨਾਪਾਕ ਕਦਮ ਦਾ ਮੂੰਹ ਤੋੜਵਾਂ ਜਵਾਬ ਦੇਣ।

Leave a Reply