ਪੰਜਾਬ ਦੇ 7 ਮਾਈਨਿੰਗ ਬਲਾਕਾਂ ਦੀ ਨਿਲਾਮੀ ਲਈ ਬੋਲੀ 14 ਦਸੰਬਰ ਨੂੰ

Punjab
By Admin

ਮਾਨਸਾ, 20 ਨਵੰਬਰ : ਪੰਜਾਬ ਸਰਕਾਰ ਦੁਆਰਾ ਪੰਜਾਬ ਦੇ 7 ਮਾਈਨਿੰਗ ਬਲਾਕਾਂ ਦੀ ਨਿਲਾਮੀ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ।  ਜਿਸ ਵਿਚ ਪੰਜਾਬ ਦੇ 7 ਮਾਈਨਿੰਗ ਬਲਾਕ ਜਿੰਨ੍ਹਾਂ ਵਿਚ ਬਲਾਕ 1 ਵਿਚ ਰੋਪੜ, ਬਲਾਕ 2 ਵਿਚ ਐਸ.ਬੀ.ਐਸ. ਨਗਰ, ਜਲੰਧਰ, ਬਰਨਾਲਾ, ਸੰਗਰੂਰ, ਮਾਨਸਾ, ਬਲਾਕ 3 ਵਿਚ ਮੋਗਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਬਠਿੰਡਾ, ਫਰੀਦਕੋਟ, ਬਲਾਕ 4 ਵਿਚ ਹੁਸ਼ਿਆਰਪੁਰ ਤੇ ਗੁਰਦਾਸਪੁਰ, ਬਲਾਕ 5 ਵਿਚ ਕਪੂਰਥਲਾ, ਤਰਨਤਾਰਨ, ਅੰਮ੍ਰਿਤਸਰ, ਬਲਾਕ 6 ਵਿਚ ਪਠਾਨਕੋਟ ਅਤੇ ਬਲਾਕ 7 ਵਿਚ ਮੋਹਾਲੀ ਤੇ ਪਟਿਆਲਾ ਜ਼ਿਲ੍ਹੇ ਸ਼ਾਮਲ ਹਨ।
ਉਕਤ 7 ਬਲਾਕਾਂ ਵਿਚ ਸ਼ਾਮਲ ਜ਼ਿਲ੍ਹੇਆਂ ਦੀਆਂ ਖੱਡਾਂ ਦੀ ਨਿਲਾਮੀ ਸਬੰਧੀ ਬੋਲੀ 14 ਦਸੰਬਰ ਨੂੰ ਸਵੇਰੇ 11 ਵਜੇ ਤੋਂ 1 ਵਜੇ ਤੱਕ ਕੀਤੀ ਜਾਵੇਗੀ। ਬੋਲੀਕਾਰਾਂ ਲਈ ਰਜਿਸਟਰੇਸ਼ਨ ਅਤੇ ਡਾਕੂਮੈਂਟ ਅਪਲੋਡ ਕਰਨ ਦੀ ਆਖਰੀ ਮਿਤੀ 26 ਨਵੰਬਰ ਬਾਅਦ ਦੁਪਹਿਰ 3 ਵਜੇ ਤੱਕ ਨਿਰਧਾਰਿਤ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਡਾਕੂਮੈਂਟ ਵੈਬਸਾਈਟ www.etender.punjabgovt.in ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ ਜਾਂ ਸਬੰਧਤ ਮਾਈਨਿੰਗ ਅਫ਼ਸਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।  ਇਸ ਤੋਂ ਇਲਾਵਾ ਹੈਲਪਲਾਈਨ ਨੰਬਰ 92572-09340, 80546-28821, 88005-91740, 81466-99894 ਜਾਂ 0172-5035985 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply