ਫਰਜ਼ੀ ਹੌਲੋਗਰਾਮ ਅਤੇ ਐਗਮਾਰਕ ਸਰਟੀਫਿਕੇਸ਼ਨ ਵਾਲਾ 300 ਕਿੱਲੋ ਨਕਲੀ ਘੀ ਜ਼ਬਤ: ਫੂਡ ਸੇਫਟੀ ਕਮਿਸ਼ਨਰ

Punjab
By Admin

ਚੰਡੀਗੜ•, 6 ਦਸੰਬਰ:
ਇੱਕ ਵਾਰ ਫਿਰ ਪੰਜਾਬ ਦੇ ਲੋਕਾਂ ਨੂੰ ਚੰਗੀ ਸਿਹਤ ਅਤੇ ਸੁਰੱਖਿਅਤ ਖ਼ੁਰਾਕ ਮੁਹੱਈਆ ਕਰਵਾਉਣ ਦੀ ਵਚਨਵੱਧਤਾ ਨੂੰ ਦੁਹਾਉਂਦਿਆਂ ਸੀ.ਆਈ.ਏ ਅਤੇ ਫੂਡ ਸੇਫਟੀ ਦੀਆਂ ਟੀਮਾਂ ਵੱਲੋਂ ਸੂਬੇ ਵਿੱਚੋਂ ਨਕਲੀ ਘੀ ਬਰਾਮਦ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ  ਕਾਹਨ ਸਿੰਘ ਪੰਨੂ , ਫੂਡ ਸੇਫਟੀ ਕਮਿਸ਼ਨਰ, ਪੰਜਾਬ ਨੇ ਦੱਸਿਆ ਕਿ ਮੋਹਾਲੀ ਵਿੱਚੋਂ ਫਰਜ਼ੀ ਹੌਲੋਗਰਾਮ ਅਤੇ ਐਗਮਾਰਕ ਸਰਟੀਫਿਕੇਸ਼ਨ ਵਾਲਾ 300 ਕਿੱਲੋ ਨਕਲੀ ਘੀ ਜ਼ਬਤ ਕੀਤਾ ਗਿਆ। ਇਸ ਸਬੰਧੀ ਇੱਕ ਚਿੱਟੀ ਵਰਨਾ ਕਾਰ ਸੀ.ਆਈ.ਏ ਸਟਾਫ ਵੱਲੋਂ ਰੋਕੀ ਗਈ ਸੀ ਜਿਸ ਵਿੱਚ ਨਕਲੀ ਵੇਰਕਾ ਦੇਸੀ ਘੀ ਦੇ ਕਰੀਬ 25 ਡੱਬੇ ਲੱਦੇ ਸਨ, ਜਿਨ•ਾਂ ਵਿੱਚ 300 ਕਿਲੋ ਘੀ ਲਿਜਾਇਆ ਜਾ ਰਿਹਾ ਸੀ।
ਸਥਾਨਕ ਵੇਰਕਾ ਪਲਾਂਟ ਨੇ ਇਸ ਦੇ ਨਕਲੀ ਹੋਣ ਦੀ ਪੁਸ਼ਟੀ ਕੀਤੀ ਅਤੇ ਬਠਿੰਡਾ ਤੋਂ ਵੇਰਕਾ ਅਧਿਕਾਰੀਆਂ ਦੀ ਇਕ ਟੀਮ ਨੂੰ ਇਸ ਦੀ ਪ੍ਰਮਾਣਿਕਤਾ ਸਬੰਧੀ ਜਾਂਚ ਕਰਨ ਲਈ ਬੁਲਾਇਆ ਗਿਆ ਕਿਉਂਕਿ ਇਸ ਉਤੇ ਬਠਿੰਡੇ ਦਾ ਪਤਾ ਲਿਖਿਆ ਹੋਇਆ ਸੀ। ਇਹ ਦੇਖਿਆ ਗਿਆ ਕਿ ਇਸ ਦੀ ਪੈਕਿੰਗ ‘ਤੇ ਜਾਅਲੀ ਹੋਲੋਗ੍ਰਾਮ ਅਤੇ ਐਗਮਾਰਕ ਸਰਟੀਫਿਕੇਸ਼ਨ ਲੱਗਾ ਸੀ ਅਤੇ ਨਕਲੀ ਲੇਬਲ ਲੱਗਾ ਹੋਇਆ ਸੀ। ਨਮੂਨੇ ਲੈਣ ਉਪਰੰਤ ਸੀ.ਆਈ.ਏ ਦੀ ਟੀਮ ਵਲੋਂ ਸਾਰਾ ਸਟਾਕ ਜ਼ਬਤ ਕਰ ਲਿਆ ਗਿਆ।
ਇਸ ਤੋਂ ਪਹਿਲਾਂ, ਇਕ ਹੋਰ ਟੀਮ ਨੇ ਖੰਨਾ ਰੇਲਵੇ ਰੋਡ ਤੋਂ ਦੇਵਕੀ ਨੰਦਨ ਦੇਸੀ ਘੀ ਜ਼ਬਤ ਕੀਤਾ। ਇਸ ਉਤੇ ਦੇਸੀ ਘੀ ਦੀ ਕੀਮਤ 180 ਰੁਪਏ ਪ੍ਰਤੀ ਕਿਲੋ ਦਰਸਾਈ ਗਈ ਸੀ ਜਦਕਿ ਅਸਲੀ ਦੇਸੀ ਘੀ ਦੀ ਕੀਮਤ 350 ਰੁਪਏ ਪ੍ਰਤੀ ਕਿਲੋ ਤੋਂ ਘੱਟ ਨਹੀਂ ਹੈ। ਇਸ ਤੋਂ ਸਪੱਸ਼ਟ ਸੀ ਕਿ ਇਸ ਨੂੰ 50 ਰੁਪਏ ਪ੍ਰਤੀ ਕਿਲੋ ਵਾਲੇ ਪਾਮ ਆਇਲ ਵਰਗੇ ਬਨਸਪਤੀ ਤੇਲ ਨਾਲ ਮਿਲਾ ਕੇ ਬਣਾਇਆ ਗਿਆ ਸੀ। ਜ਼ਬਤ ਕੀਤੇ ਸਟਾਕ ਵਿਚ 72 ਅੱਧਾ ਕਿਲੋ ਵਾਲੇ ਪੈਕ, 14 ਇਕ ਕਿਲੋ ਵਾਲੇ ਪੈਕ ਅਤੇ 75 ਪੈਕ 200 ਗ੍ਰਾਮ ਵਾਲੇ ਅਤੇ 161 ਪਲਾਸਟਿਕ ਦੇ ਡੱਬੇ ਸ਼ਾਮਲ ਹਨ।

Leave a Reply