ਓ.ਓ.ਏ.ਟੀ. ਕਲੀਨਿਕਾਂ ਵਿੱਚ ਮਰੀਜਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ,  ਪੀੜਿਤਾਂ ਦਾ ਖੁਦ ਦਵਾਈ ਲੈਣ ਆਉਣਾ ਜਾਰੀ

Punjab
By Admin
ਨਸ਼ਿਆਂ ਦੇ ਖਾਤਮੇ ਲਈ ਓ.ਓ.ਏ.ਟੀ. ਕਲੀਨਿਕ ਇੱਕ ਵਰਦਾਨ
-ਜ਼ਿਲੇ ਵਿੱਚ 3 ਓ.ਓ.ਏ.ਟੀ. ਕਲੀਨਿਕ ਸਫ਼ਲਤਾਪੂਰਵਕ ਚਲਾਏ ਜਾ ਰਹੇ ਹਨ
ਬਠਿੰਡਾ,  8 ਅਗਸਤ : ਸੂਬੇ ਭਰ ਵਿੱਚ ‘ਆਊਟਪੇਸ਼ੇਟ ਓਪੀਓਡ ਅਸੀਸਟਡ ਟ੍ਰੀਟਮੈਂਟ ਕਲੀਨਿਕਜ਼’ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ, 3 ਓ.ਓ.ਏ.ਟੀ. ਕਲੀਨਿਕ ਬਠਿੰਡਾ ਜ਼ਿਲੇ ਵਿੱਚ ਖੋਲੇ ਗਏ ਹਨ ਜਿਨਾਂ ਵਿੱਚ 1092 ਨਸ਼ੇ ਦੀ ਆਦਤ ਤੋਂ ਪੀੜਿਤ ਮਰੀਜ਼ਾਂ ਨੂੰ ਰਜਿਸਟਰਡ ਕੀਤਾ ਗਿਆ ਹੈ
         ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪਰਨੀਤ ਨੇ ਕਿਹਾ ਕਿ ਪੇਂਡੂ ਪੱਧਰ ‘ਤੇ ਸਿਹਤ ਸੇਵਾਵਾਂ ਅਤੇ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ, ਸਿਹਤ ਵਿਭਾਗ ਵੱਲੋਂ ਸਾਰੇ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਓ.ਓ.ਏ.ਟੀ. ਕਲੀਨਿਕਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਅਤੇ ਇਸ ਸਮੇਂ ਬਠਿੰਡਾ ਵਿੱਚ 3 ਓ.ਓ.ਏ.ਟੀ. ਕਲੀਨਿਕ ਸਥਾਪਤ ਕੀਤੇ ਗਏ ਹਨ ਜਿੱਥੇ ਨਸ਼ੇ ਦੇ ਆਦੀ ਮਰੀਜਾਂ ਨੂੰ ਹਸਪਤਾਲ ਵਿੱਚ ਦਾਖ਼ਲ ਕੀਤੇ ਬਿਨਾਂ ਹੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਉਨਾਂ ਕਿਹਾ ਕਿ ਸਬੰਧਤ ਅਧਿਕਾਰੀਆਂ  ਨੂੰ ਇਨਾਂ ਕਲੀਨਿਕਾਂ ਅਤੇ ਕੇਂਦਰਾਂ ਨੂੰ ਸਟੈਂਡਰਡ ਓਪਰੇਟਿੰਗ ਪ੍ਰੋਟੋਕੋਲ ਤਹਿਤ ਕਾਰਗੁਜ਼ਾਰੀ ਕਰਨ ਅਤੇ ਇਨਾਂ ਕੇਂਦਰਾਂ ਵਿੱਚ ਆਉਣ ਵਾਲੇ ਪੀੜਤਾਂ ਦੀ ਰੋਜ਼ਾਨਾ ਹਾਜ਼ਰੀ ਯਕੀਨੀ ਬਣਾਉਣ ਦੀ ਸਖ਼ਤ ਹਦਾਇਤ ਕੀਤੀ ਗਈ ਹੈ
          ਇਨਾਂ ਕੇਂਦਰਾਂ ਵਿਖੇ ਜ਼ਰੂਰੀ ਦਵਾਈਆਂ ਦੀ ਉਪਲੱਬਧਤਾ ਅਤੇ ਮੁਫ਼ਤ ਟੈਸਟਾਂ ਬਾਰੇ ਖੁਲਾਸਾ ਕਰਦਿਆਂ ਉਨਾਂ ਕਿਹਾ ਕਿ ਜ਼ਿਲੇ ਦੇ ਨਸ਼ਾ ਛੁਡਾਓ ਕੇਂਦਰਾਂ ਅਤੇ ਓ.ਓ.ਏ.ਟੀ. ਕਲੀਨਿਕਾਂ ਵਿੱਚ ਸਾਰੀਆਂ ਲੋੜੀਂਦੀ ਦਵਾਈਆਂ ਮੌਜੂਦ ਹਨ ਉਨਾਂ ਅੱਗੇ ਕਿਹਾ ਕਿ ਜਿਹੜੇ ਸਰਕਾਰੀ ਨਸ਼ਾ ਛੁਡਾਓ ਕੇਂਦਰ ਹਸਪਤਾਲਾਂ ਨਾਲ ਜੁੜੇ ਹੋਏ ਹਨ, ਉਨਾਂ ਕੇਂਦਰਾਂ ‘ਤੇ ਮੁਫ਼ਤ ਟੈਸਟਾਂ ਦੀ ਸਹੂਲਤ ਵੀ ਦਿੱਤੀ ਗਈ ਹੈ
             ਉਨਾਂ ਕਿਹਾ ਕਿ ਓ.ਓ.ਏ.ਟੀ. ਕਲੀਨਿਕਾਂ ਵਿੱਚ ਮਰੀਜਾਂ ਦੀ ਰਜਿਸਟ੍ਰੇਸ਼ਨ ਵੱਧੀ ਹੈ ਅਤੇ ਓ.ਪੀ.ਡੀ. ‘ਤੇ ਆਧਾਰਿਤ ਹੋਣ ਕਰਕੇ ਅਤੇ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਕਰਕੇ ਇਨਾਂ ਕੇਂਦਰਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਉਨਾਂ ਕਿਹਾ ਕਿ ਸੂਬੇ ਦੇ ਓ.ਓ.ਏ.ਟੀ. ਕਲੀਨਿਕਾਂ ਵਿੱਚ ਜੂਨ ਵਿੱਚ ਰੋਜ਼ਾਨਾ ਨਵੇਂ ਮਰੀਜ਼ਾਂ ਦੀ ਔਸਤਨ ਗਿਣਤੀ 70 ਸੀ, ਜੋ ਕਿ ਜੁਲਾਈ ਵਿੱਚ ਵੱਧ ਕੇ 408 ਤੱਕ ਪਹੁੰਚ ਗਈ ਹੈ ਅਗਲੇ 2 ਹਫ਼ਤਿਆਂ ਵਿੱਚ ਇਹ ਗਿਣਤੀ ਹੋਰ ਜ਼ਿਆਦਾ ਵੱਧਣ ਦੀ ਉਮੀਦ ਹੈ ਉਨਾਂ ਕਿਹਾ ਕਿ ਸੂਬੇ ਭਰ ਵਿੱਚ 118 ਓ.ਓ.ਏ.ਟੀ. ਕਲੀਨਿਕ ਚਲ ਰਹੇ ਹਨ
ਸਿਵਲ ਸਰਜਨ ਬਠਿੰਡਾ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਵਧੀਆ ਇਲਾਜ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ, ਟੀਮਾਂ ਜਿਸ ਵਿੱਚ ਮੈਡੀਕਲ ਅਫ਼ਸਰ, ਫਾਰਮਾਸਿਸਟ, ਸਟਾਫ਼ ਨਰਸ ਅਤੇ ਡਾਟਾ ਐਂਟਰੀ ਓਪਰੇਟਰ ਸ਼ਾਮਿਲ ਹਨ, ਨੂੰ ਸਮਰੱਥਾ ਨਿਰਮਾਣ ਸਿਖਲਾਈ (ਕਪੈਸਟੀ ਬਿਲਡਿੰਗ ਟ੍ਰੇਨਿੰਗ) ਦਿੱਤੀ ਗਈ ਹੈ  ਉਨਾਂ ਦੱਸਿਆ ਕਿ ਇਹ ਕੇਂਦਰ ਬਠਿੰਡਾ ਸ਼ਹਿਰ ਵਿੱਚ  ਪੁਨਰਵਾਸ ਕੇਂਦਰ ਵਿਖੇ ਚਲਾਇਆ ਜਾ ਰਿਹਾ ਹੈ।  ਇਸੇ ਤਰਾ ਰਾਮਪੁਰਾ ਅਤੇ ਤਲਵੰਡੀ ਸਾਬੋ ਵਿਖੇ ਇਹ ਕਲੀਨਿਕ ਸਬ ਡਵੀਜਨ ਪੱਧਰੀ ਸਿਵਲ ਹਸਪਤਾਲਾਂ ਵਿੱਚ ਚਲਾਏ ਜਾ ਰਹੇ ਹਨ।
              ਉਨਾਂ ਦੱਸਿਆ ਕਿ ਓ.ਓ.ਏ.ਟੀ. ਕੇਂਦਰ ਓ.ਪੀ.ਡੀ. ‘ਤੇ ਆਧਾਰਿਤ ਹਨ ਵਿਭਾਗ ਵੱਲੋਂ ਸਿਰਫ਼ ਗੰਭੀਰ ਮਰੀਜਾਂ ਨੂੰ ਹੀ ਇਨਡੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਜਿਆਦਾਤਰ ਮਰੀਜਾਂ ਨੂੰ ਓ.ਪੀ.ਡੀ. ਵਿੱਚ ਹੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਉਨਾਂ ਕਿਹਾ ਕਿ ਸੂਬੇ ਦੇ ਮਨੋਰੋਗ ਮਾਹਿਰ ਇਨਾਂ ਓ.ਓ.ਏ.ਟੀ. ਕੇਂਦਰਾਂ ਦੇ ਇੰਚਾਰਜ ਹਨ ਅਤੇ ਵਿਭਾਗ ਵੱਲੋਂ ਇਨਾਂ ਕੇਂਦਰਾਂ ਦੀ ਸਹੀ ਕਾਰਗੁਜ਼ਾਰੀ ਲਈ ਮੈਡੀਕਲ ਅਫ਼ਸਰਾਂ, ਕਾਉਂਸਲਰਾਂ, ਸਟਾਫ਼ ਨਰਸਾਂ ਅਤੇ ਡਾਟਾ ਐਂਟਰੀ ਓਪਰੇਟਰਾਂ ਨੂੰ ਪਹਿਲਾਂ ਹੀ ਸਿਖਲਾਈ ਦਿੱਤੀ ਜਾ ਚੁੱਕੀ ਹੈ

Leave a Reply