Punjab

ਅਜੀਤ ਪਾਲ ਕੋਹਲੀ ਐੱਮ.ਐੱਲ.ਏ ਹਲਕਾ ਪਟਿਆਲਾ ਸ਼ਹਿਰੀ  ਵੱਲੋਂ ਨਿਊ ਪਾਵਰ ਹਾਊਸ ਕਲੋਨੀ ਸਕੂਲ ਪਟਿਆਲਾ ਦੇ ਨਵੇਂ ਸੈਸ਼ਨ ਦੀ ਪ੍ਰਾਸਪੈਕਟ ਜ਼ਾਰੀ ਕਰਕੇ ਕੀਤੀ ਸ਼ੁਰੂਆਤ 

ਅਜੀਤ ਪਾਲ ਕੋਹਲੀ ਐੱਮ.ਐੱਲ.ਏ ਹਲਕਾ ਪਟਿਆਲਾ ਸ਼ਹਿਰੀ  ਵੱਲੋਂ ਨਿਊ ਪਾਵਰ ਹਾਊਸ ਕਲੋਨੀ ਸਕੂਲ ਪਟਿਆਲਾ ਦੇ ਨਵੇਂ ਸੈਸ਼ਨ ਦੀ ਪ੍ਰਾਸਪੈਕਟ ਜ਼ਾਰੀ ਕਰਕੇ ਕੀਤੀ ਸ਼ੁਰੂਆਤ

 

ਪਟਿਆਲਾ ਸ਼ਹਿਰੀ ਹਲਕੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਨਵੇਂ ਬਣੇ ਹਲਕੇ ਦੇ ਵਿਧਾਇਕ ਅਜੀਤ ਪਾਲ ਕੋਹਲੀ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ- ਡੀ.ਈ.ਓ ਐਲੀਮੈਂਟਰੀ ਸਿੱਖਿਆ ਪਟਿਆਲਾ

 

ਪਟਿਆਲਾ 11 ਮਾਰਚ (   )  ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਐਨ.ਪੀ.ਐੱਚ.ਸੀ., ਪਟਿਆਲਾ ਦੇ ਪ੍ਰਿੰਸੀਪਲ  ਸੁਖਵਿੰਦਰ ਕੁਮਾਰ ਖੋਸਲਾ ਅਤੇ ਫਲਾਇੰਗ ਫੈਦਰ ਬ੍ਰਾਂਚ ਛੋਟੀ ਬਾਰਾਂਦਰੀ ਦੇ ਸਹਿਯੋਗ ਨਾਲ ਤਿਆਰ ਕੀਤਾ । ਮਾਨਯੋਗ ਅਜੀਤਪਾਲ ਸਿੰਘ ਕੋਹਲੀ ਐਮ.ਐਲ.ਏ ਸ਼ਹਿਰੀ ‍ ਪਟਿਆਲਾ ਦੁਆਰਾ  ਪ੍ਰਾਸਪੈਕਟਸ  ਰਿਲੀਜ਼ ਕਰ ਕੇ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ ਅਤੇ ਸਕੂਲ ਦੇ ਵਿਚ ਸਥਾਪਤ ਕੀਤੀ ਲਾਇਬ੍ਰੇਰੀ , ਵਾਤਾਵਰਨ ਅਤੇ ਸਮਾਰਟ ਕਲਾਸਰੂਮ ਦੀ ਪ੍ਰਸ਼ੰਸਾ ਕੀਤੀ। ਪ੍ਰਿੰਸੀਪਲ ਖੋਸਲਾ ਦੁਆਰਾ ਡਿਪਟੀ ਡੀ.ਈ.ਓ ਸੈਕੰਡਰੀ ਸਿੱਖਿਆ ਤੋਂ ਬਾਅਦ ਲਗਭਗ ਤਿੰਨ ਮਹੀਨੇ ਪਹਿਲਾਂ ਬਤੌਰ ਪ੍ਰਿੰਸੀਪਲ ਅਹੁੱਦਾ ਸੰਭਾਲਿਆ ਸੀ ਅਤੇ ਇਹਨਾਂ ਤਿੰਨ ਮਹੀਨਿਆਂ ਵਿੱਚ ਸਕੂਲ ਨੂੰ ਸਿੱਖਿਆ ਵਿਭਾਗ ਦੁਆਰਾ ਕਰਵਾਏ ਜਾ ਰਹੇ ਵੱਖ-ਵੱਖ ਮੁਕਾਬਲਿਆਂ ਵਿੱਚ ਜ਼ਿਲ੍ਹੇ ਵਿੱਚ ਪਹਿਲੀ ਕਤਾਰ ਵਿੱਚ ਲਿਆ ਕੇ ਖੜ੍ਹਾ ਕੀਤਾ ਹੈ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਪਟਿਆਲਾ ਦੇ ਐਨਰੋਲਮੈਂਟ ਬੂਸਟਰ ਟੀਮ ਦਾ ਨੋਡਲ ਅਫਸਰ ਵੀ ਨਿਯੁਕਤ ਕੀਤਾ ਗਿਆ ਹੈ । ਉਨ੍ਹਾਂ ਦੁਆਰਾ ਸਕੂਲ ਨੂੰ ਬਿਹਤਰ ਅਧੁਨਿਕ ਸਹੂਲਤਾਂ ਨਾਲ  ਹਰ ਪੱਖੋਂ ਅੱਗੇ ਵਧਾਇਆ ਹੈ।

ਇੰਜੀ. ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਪਟਿਆਲਾ ਵੱਲੋਂ ਪ੍ਰਾਸਪੈਕਟਸ  ਰਿਲੀਜ਼ ਕਰਦੇ ਹੋਏ  ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਹਲਕੇ ਦੇ ਚੁਣੇ ਨਵੇਂ ਵਿਧਾਇਕ ਅਜੀਤ ਪਾਲ ਕੋਹਲੀ ਨੂੰ ਮਿਲ ਕੇ ਬਹੁਤ-ਬਹੁਤ ਮੁਬਾਰਕਬਾਦ ਦਿੱਤੀ। ਓਹਨਾਂ ਨਾਲ਼  ਪਟਿਆਲਾ ਸ਼ਹਿਰੀ ਹਲਕੇ ਵਿੱਚ ਆਉਂਦੇ ਸਿੱਖਿਆ ਬਲਾਕਾਂ  ਦੇ ਸਕੂਲਾਂ ਦੀ ਬਿਹਤਰੀ ਲਈ ਸਾਥ ਦੇਣ ਦਾ ਵਾਅਦਾ ਕੀਤਾ, ਜਿਸ ਵਿਚ ਵਿਧਾਇਕ ਵੱਲੋਂ ਆਸ਼ਵਾਸਨ ਦਿੱਤਾ ਗਿਆ ਕਿ ਓਹਨਾਂ ਦਾ ਪਟਿਆਲਾ ਸ਼ਹਿਰੀ ਹਲਕੇ ਵਿਚ ਆਉਂਦੇ ਸਾਰੇ ਸਕੂਲਾਂ ਦੀ ਨੁਹਾਰ ਬਦਲਣ ਵਿੱਚ ਪੂਰਾ ਯੋਗਦਾਨ ਰਹੇਗਾ ਅਤੇ ਵੱਧ ਤੋਂ ਵੱਧ ਅਧਿਆਪਕਾਂ ਨੂੰ ਪੜ੍ਹਾਈ ਪੱਖੋਂ ਸਾਥ ਦਿੱਤਾ ਜਾਏਗਾ ਤਾਂ ਜੋ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸਰਕਾਰ ਅਤੇ ਵਿਭਾਗ ਵਿੱਚ ਤਾਲਮੇਲ ਬਿਠਾ ਕੇ ਵਧੀਆ ਕੰਮ ਕੀਤੇ ਜਾ ਸਕਣ।  ਓਹਨਾਂ ਦੱਸਿਆ ਕਿ ਸਿੱਖਿਆ ਅਤੇ ਸਿਹਤ ਓਹਨਾਂ ਦੇ ਮੁੱਖ ਅਜੰਡੇ ਹਨ ਅਤੇ ਸਿੱਖਿਆ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਹਿਮ ਅਜੰਡਾ ਹੈ। ਓਹਨਾਂ ਅੱਗੇ ਦੱਸਿਆ ਕਿ  ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਵਿੱਚ ਆਪ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਅਧਿਆਪਕਾਂ ਨੂੰ ਆਉਂਦੀਆਂ ਮੁਸ਼ਕਲਾਂ ਦਾ ਹੱਲ ਉਚੇਚੇ ਤੌਰ ‘ਤੇ ਹੱਲ ਕੀਤਾ ਜਾ ਰਿਹਾ ਹੈ। ਅੱਗੇ ਕਿਹਾ ਕਿ ਪੰਜਾਬ ਵਿੱਚ ਨਵੀਂ ਬਣੀ ਸਰਕਾਰ ਆਮ ਆਦਮੀ ਦੀ ਸਰਕਾਰ ਹੈ ਜੋ ਹਲਕੇ ਦੇ ਵਿਦਿਆਰਥੀਆਂ ਦੀ ਸਿੱਖਿਆ ਪ੍ਰਾਪਤੀ  ਵਿੱਚ ਅਹਿਮ ਰੋਲ ਅਦਾ ਕਰੇਗੀ। ਜਦੋਂ ਵੀ ਹਲਕੇ ਦੇ ਅਧਿਆਪਕ ਓਹਨਾਂ ਕੋਲ਼ ਆਪਣੀ ਸਮੱਸਿਆਵਾਂ ਲੈ ਕੇ ਆਉਂਦੇ ਹਨ ਤਾਂ ਉਨ੍ਹਾਂ ਦੀ ਹਮੇਸ਼ਾ ਕੋਸ਼ਿਸ ਰਹੇਗੀ ਕਿ ਓਹ ਓਹਨਾਂ ਦੀਆਂ ਸਮੱਸਿਆਵਾਂ ਦਾ ਯੋਗ ਹੱਲ ਜਲਦੀ ਹੀ ਕਰਨਗੇ।

ਪ੍ਰਿੰਸੀਪਲ ਖੋਸਲਾ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਰ ਤਰ੍ਹਾਂ ਦੀ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਜਿਵੇਂ ਸਾਇੰਸ ਲੈਬ, ਕੈਮਿਸਟਰੀ ਲੈਬ, ਫਿਜੀਕਸ ਲੈਬ , ਬਾਇਓ ਲੈਬ ਪ੍ਰਾਜੈਕਟ ਆਦਿ। ਦੀਪਕ ਵਰਮਾ ਜ਼ਿਲ੍ਹਾ ਮੈਂਟਰ ਪਟਿਆਲਾ ਨੇ ਦੱਸਿਆ ਕਿ ਫਲਾਇੰਗ ਫੈਦਰ ਬ੍ਰਾਂਚ ਛੋਟੀ ਬਾਰਾਂਦਰੀ ਪਟਿਆਲਾ ਵੱਲੋਂ ਅਸ਼ੀਸ਼ ਸੱਭਰਵਾਲ ਮਾਰਕੀਟਿੰਗ ਮੈਨੇਜਰ ਅਤੇ ਫਲਾਇੰਗ ਫੈਦਰ ਦੇ ਪਟਿਆਲਾ ਦੇ ਇੰਚਾਰਜ  ਪ੍ਰਿਤਪਾਲ ਸਿੰਘ ਸਮੇਂ-ਸਮੇਂ ‘ਤੇ  ਸਰਕਾਰੀ ਸਕੂਲਾਂ ਦੇ ਵਿੱਚ ਆਏ ਨਵੀਨੀਕਰਨ ਕਰਕੇ ਉਹ ਸਕੂਲਾਂ ਨਾਲ ਜੁੜੇ ਹਨ ਅਤੇ ਸਮੇਂ-ਸਮੇਂ ‘ਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ। ਪ੍ਰਿੰਸੀਪਲ ਸੁਖਵਿੰਦਰ ਕੁਮਾਰ ਖੋਸਲਾ ਜੀ ਨੇ ਦੱਸਿਆ ਕਿ ਨਵੇਂ ਤਰੀਕੇ ਨਾਲ ਸਕੂਲ ਦੇ ਪ੍ਰਾਸਪੈਕਟਸ ਬਣਾਏ ਗਏ ਤਾਂ ਜੋ ਸਕੂਲ ਦੀ ਪ੍ਰਾਪਤੀਆਂ ਬਾਰੇ ਸਮਾਜ ਨੂੰ ਦੱਸਿਆ ਜਾਵੇ ਤਾਂ ਜੋ ਵੱਖ-ਵੱਖ ਵਿਦਿਆਰਥੀ ਸਕੂਲ ਵਿਚ ਦਾਖ਼ਲਾ ਲੈ ਕੇ ਸਰਕਾਰੀ ਸਹੂਲਤਾਂ ਦਾ ਫਾਇਦਾ ਲੈ ਸਕਣ । ਇਸ ਮੌਕੇ ਸਤਿੰਦਰ ਸਿੰਘ ਲੈਕਚਰਾਰ ਜੋਗਰਫੀ, ਬਿੰਦੀਆ ਸਿੰਗਲਾ ਲੈਕਚਰਾਰ ਅੰਗਰੇਜ਼ੀ, ਅਮਨੀਤ ਕੌਰ ਪੰਜਾਬੀ ਮਿਸਟਰੈਸ, ਵੈਸ਼ਾਲੀ ਪੰਜਾਬੀ ਮਿਸਟਰੈਸ,ਅਸ਼ੀਸ਼ ਸਭਰਵਾਲ ਪ੍ਰੋਜੈਕਟ ਮੈਨੇਜਰ ਫਲਾਇੰਗ ਫੈਦਰ ਪਟਿਆਲਾ, ਪ੍ਰਿਤਪਾਲ ਸਿੰਘ ਜੀ ਬ੍ਰਾਂਚ ਹੈੱਡ ਫਲਾਇੰਗ ਫੈਦਰ ਪਟਿਆਲਾ, ਦੀਪਕ ਵਰਮਾ ਜ਼ਿਲ੍ਹਾ ਮੈਂਟਰ, ਜ਼ਿਲ੍ਹਾ ਈ.ਬੀ.ਟੀ ਦੇ ਮੈਂਬਰ ਅਨੂਪ ਸ਼ਰਮਾਂ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਮੇਜਰ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਅਤੇ ਹੋਰ ਪਤਵੰਤੇ ਸੱਜਣ ਵੀ ਸ਼ਾਮਲ ਸਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!