Day: February 8, 2018

ਸਹਿਕਾਰੀ ਖੰਡ ਮਿੱਲਾਂ ਨੂੰ ਮੁੜ੍ਹ ਸੁਰਜੀਤ ਕਰਨ ਲਈ ਯੋਜਨਾਂ ਤਿਆਰੀ ਅਧੀਨ- ਡੀ.ਪੀ. ਰੈਡੀ

(ਕੈਬਨਿਟ ਸਬ-ਕਮੇਟੀ ਕਰੇਗੀ ਅੰਤਿਮ ਫੈਸਲਾ) ਚੰਡੀਗੜ੍ਹ 8 ਫਰਵਰੀ: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਹਿਕਾਰਤਾ ਵਿਭਾਗ ਵੱਲੋਂ ਪੰਜਾਬ ਦੀਆਂ ਘਾਟੇ ਵਿੱਚ ਜਾ ਰਹੀਆਂ ਸਹਿਕਾਰੀ ਖੰਡ ਮਿੱਲਾਂ ਦੀ ਮੁੜ ਸੁਰਜੀਤੀ ਲਈ ਯੋਜਨਾਂ ਤਿਆਰਕੀਤੀ ਜਾ ਰਹੀ ਹੈ ਜਿਸ ਵਿਚ ਖੰਡ ਉਦਯੋਗ ਨਾਲ ਸਬੰਧਤ ਉਘੇ ਮਾਹਿਰਾਂ ਦੀ ਗਠਿਤ ਕਮੇਟੀ ਤੋਂ ਵੀ ਠੋਸ ਸੁਝਾਅ ਹਾਸਲ ਕੀਤੇ ਜਾ ਰਹੇ ਹਨ।                  ਇਹ ਪ੍ਰਗਟਾਵਾਡੀ.ਪੀ.ਰੈਡੀ, ਵਧੀਕ ਮੁੱਖ ਸਕੱਤਰ ਸਹਿਕਾਰਤਾ ਨੇ ਰਾਜ ਦੀਆਂ  ਸਹਿਕਾਰੀ ਖੰਡ ਮਿੱਲਾਂ ਦੀ ਮੁੜ੍ਹ ਸੁਰਜੀਤੀ ਅਤੇ ਆਧੁਨੀਕੀਕਰਨ ਸਬੰਧੀ ਸੁਝਾਅ ਦੇਣ ਲਈ ਗਠਿਤ ਮਾਹਿਰਾਂ ਦੀ ਕਮੇਟੀ ਦੀ ਅੱਜਯੂ.ਟੀ. ਗੈਸਟ ਹਾਊਸ, ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੀਟਿੰਗ ਵਿੱਚ ਖੰਡ ਉਦਯੋਗ ਨਾਲ ਸਬੰਧਤ ਦੇਸ਼ ਪੱਧਰੀ ਮਾਹਿਰਾਂ ਤੋਂ ਇਲਾਵਾ ਰਜਿਸਟਰਾਰ, ਸਹਿਕਾਰੀ ਸਭਾਵਾਂ, ਪੰਜਾਬ, ਪ੍ਰਬੰਧਨਿਰਦੇਸ਼ਕ, ਸ਼ੂਗਰਫੈਡ, ਪੰਜਾਬ, ਪ੍ਰਬੰਧ ਨਿਰਦੇਸ਼ਕ, ਪਨਕੋਫੈਡ ਪੰਜਾਬ ਅਤੇ ਸਹਿਕਾਰੀ ਖੰਡ ਮਿੱਲਾਂ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਵੀ ਭਾਗ ਲਿਆ ਗਿਆ।                          ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦੇਸ਼ ਦੇ ਖੰਡ ਉਦਯੋਗ ਨਾਲ ਸਬੰਧਤ ਉੱਚ ਪੱਧਰੀ ਮਾਹਿਰਾਂ ਦੀ ਮੀਟਿੰਗ ਪਿਛਲੇ ਮਹੀਨੇ ਹੋ ਚੁੱਕੀ ਹੈ ਜਿਸ ਵਿੱਚ ਪੰਜਾਬ ਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਦਰਪੇਸ਼ ਮੁਸਕਿਲਾਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ ਸੀ। ਰੈਡੀ ਨੇ ਦੱਸਿਆ ਕਿ ਅੱਜ ਹੋਈ ਮੀਟਿੰਗ ਵਿੱਚ ਦੇਸ਼ ਵਿੱਚ ਖੰਡ ਸੱਨਅਤ  ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਪੰਜਾਬ ਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਵਿੱਤੀ ਪੱਖੋਂ ਸਵੈਨਿਰਭਰ ਬਨਾਉਣਲਈ ਕੀਤੇ ਜਾਣ ਵਾਲੇ ਉਪਰਾਲਿਆਂ ਸਬੰਧੀ ਵੱਖ-ਵੱਖ ਮਾਹਿਰਾਂ ਨੇ ਆਪਣੇ ਸੁਝਾਅ ਪੇਸ਼ ਕੀਤੇ।                       ਰੈਡੀ ਨੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਗੰਨਾ ਕਾਸ਼ਤਕਾਰਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਰਾਜ ਵਿਚਲੀਆਂ ਘਾਟੇ ਵਿੱਚ ਚੱਲ ਰਹੀਆਂ ਸਹਿਕਾਰੀ ਖੰਡ ਮਿੱਲਾਂ ਦੀ ਵਿੱਤੀ ਹਾਲਤ ਵਿੱਚ ਸੁਧਾਰ ਕਰਨ ਲਈਇਨ੍ਹਾਂ ਦੇ ਅਧੁਨਿਕੀਕਰਨ, ਡਿਸਟਿਲਰੀ ਸਥਾਪਿਤ ਕਰਕੇ ਇਥਾਨੋਲ ਦਾ ਉਤਪਾਦਨ ਅਤੇ ਕੋ-ਜਨਰੇਸ਼ਨ ਪਲਾਂਟ ਲਗਾਉਣ ਆਦਿ ਸਬੰਧੀ ਯੋਜਨਾਂ ਤਿਆਰ ਕੀਤੀ ਜਾ ਰਹੀ ਹੈ। ਅੱਜ ਦੀ ਮੀਟਿੰਗ ਵਿੱਚ ਮਾਹਿਰਾਂ ਵੱਲੋਂ ਪੰਜਾਬ ਵਿੱਚ ਗੰਨੇ ਦੀਖੇਤੀ ਸਬੰਧੀ ਸੁਝਾਅ ਦਿੱਤੇ ਗਏ ਜਿਨ੍ਹਾਂ ਵਿੱਚ ਗੰਨੇ ਦੀਆਂ ਵੱਧ ਝਾੜ ਅਤੇ ਖੰਡ ਦੀ ਮਾਤਰਾ ਵਾਲੀਆਂ ਕਿਸਮਾਂ  ਉਪਲੱਬਧ ਕਰਵਾਉਣ, ਗੰਨਾ ਕਾਸ਼ਤਕਾਰਾਂ ਨੂੰ ਵਧੀਆ ਕਿਸਮ ਦਾ ਬੀਜ਼ ਉਪਲੱਬਧ ਕਰਵਾਉਣ, ਗੰਨੇ ਦੀ ਕਟਾਈ ਅਤੇਮਜਦੂਰਾਂ ਸਬੰਧੀ ਦਰਪੇਸ਼ ਮੁਸਕਲਾਂ ਸ਼ਾਮਲ ਹਨ। ਇਸ ਸਬੰਧੀ ਤਕਨੀਕੀ ਸੁਧਾਰਾਂ ਅਤੇ ਚੀਨੀ, ਇਥਾਨੋਲ ਆਦਿ ਦੇ ਉਤਪਾਦਨ ਸਬੰਧੀ ਵਿਚਾਰ ਚਰਚਾ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਮਾਹਿਰਾਂ ਦੀ ਗਠਿਤ ਕਮੇਟੀ ਵੱਲੋ ਰਿਪੋਰਟਸਰਕਾਰ ਨੂੰ ਜਲਦੀ ਹੀ ਪੇਸ਼ ਕੀਤੀ ਜਾਵੇਗੀ, ਜਿਸ ਨੂੰ ਕੈਬਨਿਟ ਸਬ ਕਮੇਟੀ ਅੱਗੇ ਵਿਚਾਰ ਲਈ ਪੇਸ਼ ਕੀਤਾ ਜਾਵੇਗਾ।
Read More

लोकसभा में अपने पहले भाषण में सुनील जाखड ने केंद्र सरकार के किसान विरोधी चेहरे का पर्दाफाश किया

 -कहा, धान की पराली के धूंए पर सियासत करने वालों तक नहीं पहुंच रहा आत्म हत्या करने वाले किसानों की चिताओं का धूंआ – किसान आज मर रहे
Read More

जगदीश टाइटलर स्टिंग : पंजाब भाजपा ने गृह मंत्री राजनाथ से मिल एफआईआर दर्ज कर गिरफ्तारी की मांग की

चंडीगढ़, 8 फरवरी ( ): भारतीय जनता पार्टी पंजाब प्रदेश का एक प्रतिनिधि मंडल केंद्रीय गृह मंत्री श्री राजनाथ सिंह से मिला। प्रदेश अध्यक्ष विजय सांपला के नेतृत्व
Read More

ਮੁੱਖ ਮੰਤਰੀ ਵੱਲੋਂ ਸੱਜਣ ਤੇ ਸੋਹੀ ਦੇ ਖਾਲਿਸਤਾਨ ਵਿਰੋਧੀ ਬਿਆਨਾਂ ਦਾ ਸੁਆਗਤ

ਚੰਡੀਗੜ•, 8 ਫਰਵਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਵੱਲੋਂ ਖਾਲਿਸਤਾਨੀ ਪੱਖੀ ਪੈਂਤੜੇ ਦੇ ਹੱਕ ਵਿੱਚ ਖੜ•ਨ ਤੋਂ ਕੋਰੀ ਨਾਂਹ
Read More

कैप्टन अमरिंदर सिंह द्वारा शाहपुर कंडी डैम, राजस्थान और सरहिंद फीडर नहरों को प्राथमिकता सूची में रखने की मंाग

पंजाब के शेष 4 जिलों को भी चार-मार्गीय सडक़ से जोडऩे हेतु किया गडकरी से अनुरोध नई दिल्ली, 8 फरवरी: पंजाब के मुख्यमंत्री कैप्टन अमरिंदर सिंह ने शाहपुर
Read More

ਤ੍ਰਿਪਤ ਬਾਜਵਾ ਵਲੋਂ ਪੰਚਾਇਤ ਸੰਮਤੀ ਅਤੇ ਜ਼ਿਲ•ਾ ਪ੍ਰੀਸ਼ਦਾਂ ਦੇ ਮੁਲਾਜ਼ਮਾਂ ਦੀਆਂ ਬਕਾਇਆ ਤਨਖਾਹਾਂ 10 ਦਿਨਾਂ ਅੰਦਰ ਜਾਰੀ ਕਰਨ ਦੇ ਹੁਕਮ

• ਕਰਮਚਾਰੀਆਂ ਦੀਆਂ ਤਨਖਾਹਾਂ ਸਮੇਂ ਸਿਰ ਜਾਰੀ ਕਰਨ ਲਈ ਸਥਾਈ ਹੱਲ ਕੱਢਿਆ ਜਾਵੇਗਾ: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ • ਤਨਖਾਹਾਂ ਵਿਚ ਬੇਲੋੜੀ ਦੇਰੀ ਕਰਨ ਦੇ ਮਾਮਲੇ ਦੀ ਜਾਂਚ
Read More