ਗ੍ਰਿਫਤਾਰੀ ਜਾਂ ਹਿਰਾਸਤ ਮੈਨੂੰ ਲੋਕਾਂ ਦੇ ਮੁੱਦੇ ਉਠਾਉਣ ਤੋਂ ਨਹੀਂ ਰੋਕ ਸਕਦੇ : ਮਨਜਿੰਦਰ ਸਿੰਘ ਸਿਰਸਾ

Delhi
By Admin

 

ਨਵੀਂ ਦਿੱਲੀ, 16 ਨਵੰਬਰ : ਦਿੱਲੀ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ  ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਮਹਾਤਮਾ ਗਾਂਧੀ ਦੇ ਬੁੱਤ ‘ਤੇ ਮਾਸਕ ਲਾਉਣ ਦੀ ਕਾਰਵਾਈ ਦੇ ਕਾਰਨ ਉਹਨਾਂ ਦੀਗ੍ਰਿਫਤਾਰੀ ਜਾਂ ਉਹਨਾਂ ਨੂੰ ਹਿਰਾਸਤ ਵਿਚ ਲੈਣ ਨਾਲ ਉਹਨਾਂ ਨੂੰ ਜਨਤਕ ਮੁੱਦੇ ਉਠਾਉਣ ਤੋਂ ਨਹੀਂ ਰੋਕਿਆ ਜਾ ਸਕਦਾ ਜੋ ਕਿ ਕੇਜਰੀਵਾਲ ਸਰਕਾਰ ਦੀਆਂ ਬਜਰ ਗਲਤੀਆਂ ਕਾਰਨ ਗੰਭੀਰ ਹੁੰਦੇ ਜਾ ਰਹੇ ਹਨ  ਅਤੇ ਜਿਹਨਾਂ ਮਾਮਲਿਆਂ ‘ਤੇ ਕੇਜਰੀਵਾਲਸਰਕਾਰ ਰੱਜ ਕੇ ਭ੍ਰਿਸ਼ਟਾਚਾਰ ਕਰ ਰਹੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ  ਸਿਰਸਾ ਨੇ ਕਿਹਾ ਕਿ ਉਹਨਾਂ ਦੀ ਗ੍ਰਿਫਤਾਰੀ ਜਾਂ ਹਿਰਾਸਤ ਉਹਨਾਂ ਲਈ ਰੋਕ ਨਹੀਂ ਬਣ ਸਕਦੇ।  ਉਹਨਾਂ ਕਿਹਾ ਕਿ ਉਹ ਜਨਤਕ ਪ੍ਰਤੀਨਿਧ ਹਨ ਅਤੇ ਕਿਸੇ ਵੀ ਢੰਗ ਨਾਲ ਲੋਕਾਂ ਦੇ ਜੀਵਨ ਨੂੰ ਪ੍ਰਭਾਵਤ ਕਰਨਵਾਲੇ ਮੁੱਦੇ ਉਠਾਉਣਾ ਉਹਨਾਂ ਦਾ ਫਰਜ਼ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਵਾਤਾਵਰਣ ਸੈਸ ਦੇ ਨਾਮ ‘ਤੇ ਕੇਜਰੀਵਾਲ ਸਰਕਾਰ ਨੇ 787 ਕਰੋੜ ਰੁਪਏ ਇਕੱਤਰ ਕੀਤੇ ਪਰ ਖਰਚੇ ਸਿਰਫ 93 ਲੱਖ ਰੁਪਏ ਤੇ ਆਦਤਨ ਹੁਣ ਬਾਕੀ ਦੀਰਕਮ ਨਾ ਖਰਚਣ ਦਾ ਦੋਸ਼ ਕੇਂਦਰ ਸਰਕਾਰ ਸਿਰ ਮੜ• ਰਹੀ ਹੈ।
ਉਹਨਾਂ ਕਿਹਾ ਕਿ  ਜੇਕਰ ਉਹ ਪਿਛਲੇ ਇਕ ਸਾਲ ਦੌਰਾਨ ਉਹ ਕੰਮ ਕਰਨ ਲਈ ਸੰਜੀਦਾ ਹੁੰਦੇ ਤਾਂ ਫਿਰ ਇਸ ਰਾਸ਼ੀ ਨਾਲ ਕਈ ਕੰਮ ਕੀਤੇ ਜਾ ਸਕਦੇ ਸਨ।  ਉਹਨਾਂ ਕਿਹਾ ਕਿ ਉਹਨਾਂ ਕੰਮ ਨਾ ਕਰਨ ਨੂੰ ਤਰਜੀਹ ਇਸ ਲਈ ਦਿੱਤੀ ਤਾਂ ਕਿ ਉਹ ਕੇਂਦਰਸਿਰ ਦੋਸ਼ ਲਗਾ ਸਕਣ। ਉਹਨਾਂ ਕਿਹਾ ਕਿ ਇਹੀ ਹਾਲਾਤ ਪਿਛਲੇ ਸਾਲ ਪਾਣੀ ਸੰਕਟ ਮਾਮਲੇ ਵਿਚ ਸੀ ਤੇ ਹੁਣ ਇਸ ਮੁੱਦੇ ‘ਤੇ ਹਨ। ਉਹਨਾਂ ਕਿਹਾ ਕਿ ਇਹ ਪੈਸਾ ਵੱਡੀ ਗਿਣਤੀ ਵਿਚ ਬੱਸਾਂ ਖਰੀਦਣ ‘ਤੇ ਖਰਚ ਹੋ ਸਕਦਾ ਸੀ, ਏਅਰ ਪਿਊਰੀਫਾਇਰਲਾਉਣ ਜਾਂ ਏਅਰ ਕਲੀਨਿੰਗ ਟਾਵਰ ਲਾਉਣ ‘ਤੇ ਖਰਚ ਹੋ ਸਕਦਾ ਸੀ, ਮਕੈਨਿਕਲ ਸਵੀਪਰ ਲਾਉਣ ‘ਤੇ ਵੀ ਪੈਸਾ ਖਰਚਿਆ ਜਾ ਸਕਦਾ ਸੀ ਤੇ ਸੜਕ ਦੇ ਆਲੇ ਦੁਆਲੇ ਦੀ ਗੰਦਗੀ ਜੋ 33 ਫੀਸਦੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ,  ਨਾਲ ਨਜਿੱਠਣ ਲਈਵੀ ਪੈਸਾ ਖਰਚ ਹੋ ਸਕਦਾ ਸੀ।
ਸ੍ਰੀ ਸਿਰਸਾ ਨੇ ਕਿਹਾ ਕਿ ਉਹਨਾਂ ਦਾ ਦਾਅਵਾ ਸਹੀ ਸੀ ਕਿ ਪੈਸੇ ਦੀ ਕਮੀ ਨਹੀਂ ਹੁੰਦੇ ਹਮੇਸ਼ਾ ਹੀ ਨੀਅਤ ਦੀ ਕਮੀ ਹੁੰਦੀ ਹੈ। ਉਹਨਾਂ ਕਿਹਾ ਕਿ ਉਹ ਆਪਣੀ ਨਾਂਹ ਪੱਖੀ ਨੀਅਤ ਤੋਂ ਜਾਣੂ ਸਨ, ਇਸੇ ਲਈ ਇਕ ਸਾਲ ਕੋਈ ਕੰਮ ਨਹੀਂ ਕੀਤਾ।
ਸਿਰਸਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਭ੍ਰਿਸ਼ਟ ਕੰਮ ਤੇ ਕੁਝ ਨਾ ਕਰਨ ਦਾ ਰਵੱਈਆ ਆਪਣੇ ਆਪ ਵਿਚ ਰਿਕਾਰਡ ਬਣਦੇ ਜਾ ਰਹੇ ਹਨ। ਵੁਹਨਾਂ ਕਿਹਾ ਕਿ ਦਿੱਲੀ ਦੇ ਲੋਕ ਜਦੋਂ ਸਾਹਮਣੇ ਲੈਣ ਦੇ ਗੰਭੀਰ ਸੰਕਟ ਵਿਚ ਉਲਝੇ ਹਨ ਤਾਂ ਉਦੋਂਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਡਰਾਮੇਬਾਜ਼ੀ ਵਿਚ ਵਿਅਸਤ ਹਨ ਤੇ ਗੈਰ ਸੰਜੀਦਗੀ ਵਾਲੇ ਰਵੱਈਏ ਦੀ ਬਦੌਲਤ  ਮੁੱਖ ਮੰਤਰੀ ਦੇ ਸਿਰ ਹੁੰਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਨ।
ਪਾਰਟੀ ਦੀ ਦੋਗਲੀ ਨੀਤੀ ਦਾ ਭਾਂਡਾ ਭੰਨਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਲਈ ਹੈਰਾਨੀ ਵਾਲੀ ਗੱਲ ਹੈ ਕਿ ਪਾਰਟੀ ਦੀ  ਪੰਜਾਬ ਇਕਾਈ ਦੀ ਲੀਡਰਸ਼ਿਪ ਖਾਸ ਤੌਰ ‘ਤੇ ਵਿਰੋਧੀ ਧਿਰ ਨੇਤਾ ਸ਼ਰ•ੇਆਮ ਪਰਾਲੀ ਸਾੜ ਰਹੇ ਹਨ ਤੇਕੇਜਰੀਵਾਲ ਦੇ ਦਾਅਵੇ ਝੁਠਲਾ ਰਹੇ ਹਨ ਕਿ ਪੰਜਾਬ ਦੀ ਹਵਾ ਨਾਲ ਦਿੱਲੀ ਵਿਚ ਪ੍ਰਦੂਸ਼ਣ ਹੋ ਰਿਹਾ ਹੈ ਪਰ ਦਿੱਲੀ ਦੇ ਮੁੱਖ ਮੰਤਰੀ ਇਥੇ ਲੋਕਾਂ ਨੂੰ ਮੂਰਖ ਬਣਾਉਣ ਵਿਚ ਵਿਅਸਕਤ ਹਨ। ਉਹਨਾਂ ਕਿਹਾ ਕਿ ਪਾਰਟੀ ਦੀ ਦੋਗਲੀ ਨੀਤੀ ‘ਤੇ ਬੋਲਣ ਦੀ ਥਾਂਕੇਜਰੀਵਾਲ ਨੇ ਹੁਣ ਮੀਡੀਆ ਤੋਂ ਭੱਜਣ ਤੇ ਇਸਦੀ ਅਸਲੀਅਤ ਜਾਹਰ ਕਰਨ ਵਾਲੇ ਹਰ ਮੁੱਦੇ ‘ਤੇ ਚੁੱਪੀ ਧਾਰਨ ਕਰਨ  ਦੀ ਨੀਤੀ ਅਪਣਾ ਲਈ ਹੈ।
ਸਿਰਸਾ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਜਨਤਾ ਦੀ ਭਲਾਈ ਵਾਸਤੇ ਕੰਮ ਕਰਨ ਲਈ ਦ੍ਰਿੜ• ਸੰਕਲਪ ਹੈ ਤੇ ਕੇਜਰੀਵਾਲ ਸਰਕਾਰ ਦੇ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਨ ਵਾਸਤੇ ਜੋ ਕਦਮ ਲੋੜੀਂਦਾ ਹੋਇਆ ਚੁੱਕਿਆ ਜਾਵੇਗਾ।

Leave a Reply