Punjab

ਪਸੂ ਪਾਲਣ ਵਿਭਾਗ ਵੱਲੋਂ 25 ਲੱਖ ਤੋਂ ਜਿਆਦਾ ਪਸੂਆਂ ਨੂੰ ਗੱਲਘੋਟੂ (ਐਚ ਐਸ) ਬੀਮਾਰੀ ਦੇ ਟੀਕੇ ਲਗਾਏ ਗ‌ਏ

ਪਸੂ ਪਾਲਣ ਵਿਭਾਗ ਪੰਜਾਬ ਵੱਲੋਂ ਮਾਣਯੋਗ ਕੈਬਨਿਟ ਮੰਤਰੀ ਪੈਂਡੂ ਵਿਕਾਸ ਤੇ ਪੰਚਾਇਤਾ ਉਚੇਰੀ ਸਿਖਿਆ  ਤੇ ਪਸੂ਼ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਦਾਰ  ਤ੍ਰਿਪਤ ਰਾਜਿੰਦਰ ਸਿੰਘ ਬਾਜਵਾ  ਦੀ ਯੋਗ ਅਤੇ ਸੁਹਿਰਦ ‌ਅਗਵਾਈ ਅਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਆਈ ਏ ਐਸ ਅਤੇ ਡਿਪਟੀ ਸੈਕਟਰੀ ਸੁਰਿੰਦਰ ਕੌਰ ਦੇ ਨਿਰਦੇਸਾਂ ਅਨੁਸਾਰ ਸੂਬੇ ਭਰ ਵਿਚ 55 ਲੱਖ ਪਸੂਆ ਨੂੰ  ਗਲ ਘੋਟੂ ਦੇ ਟੀਕੇ ਲਗਾਏ ਜਾਣੇ ਹਨ ਜਿਹਨਾ ਵਿਚੋਂ ਹੁਣ ਤੱਕ 27 ਲੱਖ ਤੋਂ ਜਿਆਦਾ ਪਸੂਆਂ ਨੂੰ ਗਲਘੋਟੂ ਦੀ ਬੀਮਾਰੀ ਤੋਂ ਬਚਾਅ ਦੇ ਟੀਕੇ ਲਗਾਏ ਜਾ ਚੁੱਕੇ ਹਨ
ਪਸੂ ਪਾਲਣ ਵਿਭਾਗ ਦੇ ਡਾਇਰੈਕਟਰ ਡਾਕਟਰ ਹਰਬਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ  ਪਸੂਆਂ ਨੂੰ ਗਲਘੋਟੂ ਬੀਮਾਰੀ ਦੇ ਟੀਕੇ ਲਾਉਣ ਦਾ 55 ਲੱਖ ਖੁਰਾਕਾਂ ਦਾ ਟੀਚਾ ਮਿਥਿਆ ਗਿਆ  ਹੈ ਡਾਕਟਰ ਕਾਹਲੋਂ ਨੇ ਪਸੂ ਪਾਲਕਾਂ ਨੂੰ ਅਪੀਲ ਕੀਤੀ ਕਿ ਵਿਭਾਗ ਦੀਆਂ ਟੀਮਾਂ ਜੱਦ ਵੀ ਉਹਨਾਂ ਦੇ ਘਰਾਂ ਵਿਚ ਇਹ ਟੀਕੇ ਲਗਾਉਣ ਆਉਣ ਤਾਂ ਉਹਨਾਂ ਨੂੰ ਪੂਰਾ ਸਹਿਯੋਗ ਦੇ ਕੇ ਪਸੂਆਂ ਵਿਚ ਇਹ ਟੀਕੇ ਪਹਿਲ ਦੇ ਆਧਾਰ ਤੇ ਲਵਾਉਣ ਤੇ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਟੀਕੇ ਲਾਉਣ ਦਾ ਇਹ ਮੌਸਮ ਬਹੁਤ ਹੀ ਢੁਕਵਾਂ ਹੈ  ਗਲਘੋਟੂ ਦੇ ਟੀਕੇ ਲੱਗਣ ਤੋਂ ਬਾਅਦ ਪਸੂ ਪਾਲਕਾਂ ਦੇ ਕੀਮਤੀ ਜਾਨ ਮਾਲ ਨੂੰ     ਇਸ ਬੀਮਾਰੀ ਤੋਂ ਰਾਹਤ ਮਿਲੇ ਗੀ ਅਤੇ ਕਿਸੇ ਵੀ ਪਸੂ ਦੇ ਜਾਨੀ ਨੁਕਸਾ਼ਨ ਤੋਂ ਬਚਿਆ ਜਾ ਸਕੇ

Related Articles

Leave a Reply

Your email address will not be published. Required fields are marked *

Back to top button
error: Sorry Content is protected !!