ਹਰਸਿਮਰਤ ਵੱਲੋਂ ਰਾਇਆਗਡਾ ਮੈਗਾ ਫੂਡ ਪਾਰਕ ਦਾ ਉਦਘਾਟਨ

nation
By Admin


ਚੰਡੀਗੜ•/01 ਜੂਨ/ਕੇਂਦਰੀ ਫੂਡ ਅਤੇ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਰਮਤ ਕੌਰ ਬਾਦਲ ਨੇ ਅੱਜ ਉੜੀਸਾ ਵਿਚ ਰਾਇਆਗਡਾ ਵਿਖੇ ਪਹਿਲੇ ਮੈਗਾ ਫੂਡ ਪਾਰਕ ਦਾ ਉਦਘਾਟਨ ਕੀਤਾ। ਇਸ ਫੂਡ ਪਾਰਕ ਵਿਚ ਛੋਟੇ ਅਤੇ ਮੱਧ ਦਰਜੇ ਦੇ ਕਾਰੋਬਾਰ ਸਥਾਪਤ ਕਰਨ ਵਾਸਤੇ ਸਹੂਲਤਾਂ ਤੋਂ ਇਲਾਵਾ ਵਿਭਿੰਨ ਕਿਸਮ ਦੀਆਂ ਪ੍ਰੋਸੈਸਿੰਗ ਸਹੂਲਤਾਂ ਵੀ ਹਨ। ਐਨਡੀਏ ਸਰਕਾਰ ਦੇ ਪਿਛਲੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਚਾਲੂ ਹੋਣ ਵਾਲਾ ਇਹ ਸੱਤਵਾਂ ਫੂਡ ਪਾਰਕ ਹੈ।

ਇਸ ਮੌਕੇ ਉੱਤੇ ਬੋਲਦਿਆਂ ਬੀਬੀ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ‘ਮੇਕ ਇਨ ਇੰਡੀਆ’ ਦੇ ਉਪਰਾਲੇ ਵਾਸਤੇ ਲੋਕਾਂ ਨੂੰ ਪ੍ਰੇਰਣਾ ਦੇਣ ਲਈ ਭਾਰਤ ਵਿਚ ਪ੍ਰੋਸੈਸਿੰਗ ਉਦਯੋਗ ਵੱਡਾ ਹੁਲਾਰਾ ਦਿੱਤਾ ਜਾ ਰਿਹਾ ਹੈ। ਬੀਬੀ ਬਾਦਲ ਨਾਲ ਰਾਜ ਪੈਟਰੋਲ ਮੰਤਰੀ ਸ੍ਰੀ ਧਰਮੇਂਦਰਾ ਪ੍ਰਧਾਨ ਅਤੇ ਰਾਜ ਫੂਡ ਪ੍ਰੋਸੈਸਿੰਗ ਮੰਤਰੀ ਸਾਧਵੀ ਨਿਰੰਜਣ ਜਯੋਤੀ ਵੀ ਸਨ।

ਬੀਬੀ ਬਾਦਲ ਨੇ ਦੱਿਸਆ ਕਿ ਰਾਇਆਗਾਡਾ ਫੂਡ ਪਾਰਕ 80 ਕਰੋੜ ਰੁਪਏ ਦੀ ਲਾਗਤ ਨਾਲ 50 ਏਕੜ ਜ਼ਮੀਨ ਉੱਤੇ ਸਥਾਪਿਤ ਕੀਤਾ ਗਿਆ ਹੈ।  ਉਹਨਾਂ ਕਿਹਾ ਕਿ ਕੇਂਦਰ ਨੇ ਇਸ ਪ੍ਰਾਜੈਕਟ ਲਈ 50 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ। ਇਸ ਫੂਡ ਪਾਰਕ ਵਿਚ ਐਸਐਮਈਜ਼ ਲਈ ਪੂਰੀ ਤਰ•ਾਂ ਕੰਮ ਕਰਦੇ ਉਦਯੋਗਿਕ ਸ਼ੈਡਜ਼, ਫੂਡ ਪ੍ਰੋਸੈਸਿੰਗ  ਯੂਨਿਟਾਂ ਨੂੰ ਲੀਜ਼ ਉੱਤੇ ਦੇਣ ਲਈ ਵਿਕਸਤ ਉਦਯੋਗਿਕ ਪਲਾਟਸ, 12 ਟੀਪੀਐਫ ਦੇ ਰਾਈਸ ਪ੍ਰੋਸੈਸਿੰਗ ਕੰਪਲੈਕਸ, 10,000 ਐਮਟੀ ਦੇ ਡਰਾਈ ਵੇਅਰ ਹਾਊਸ, 2500 ਐਮਟੀ ਦੇ ਕੋਲਡ ਸਟੋਰ ਦੀਆਂ ਸਹੂਲਤਾਂ ਤੋ ਇਲਾਵਾ ਮਲਟੀ-ਫਰੂਟ ਪ੍ਰੋਸੈਸਿੰਗ ਸਹੂਲਤ ਅਤੇ ਹੋਰ ਫੂਡ ਪ੍ਰੋਸੈਸਿੰਗ ਸਹੂਲਤਾਂ ਮੌਜੂਦ ਹਨ।

ਦਫਤਰੀ ਕੰਮਾਂ ਅਤੇ ਕਾਰੋਬਾਰੀਆਂ ਦੇ ਇਸਤੇਮਾਲ ਲਈ ਇਸ ਪਾਰਕ ਵਿਚ ਇੱਕ ਪ੍ਰਬੰਧਕੀ ਇਮਾਰਤ ਹੈ ਅਤੇ ਛੇ ਮੁੱਢਲੇ ਪ੍ਰੋਸੈਸਿੰਗ ਕੇਂਦਰ ਕਾਸ਼ੀਪੁਰ, ਪਦਮਾਪੁਰ, ਉਮੇਰਕੋਟੇ, ਕੋਰਾਪੁਟ, ਡੀਗਾਪਾਹਾਂਡੀ ਅਤੇ ਖਰੋਧਾ ਵਿਖੇ ਹਨ। ਇਹਨਾਂ ਕੇਂਦਰਾਂ ਵਿਚ ਖੇਤਾਂ ਦੇ ਨੇੜੇ ਮੁੱਢਲੀ ਪ੍ਰੋਸੈਸਿੰਗ ਅਤੇ ਭੰਡਾਰ ਦੀਆਂ ਸਹੂਲਤਾਂ ਮੌਜੂਦ ਹਨ।
ਮੰਤਰੀ ਨੇ ਕਿਹਾ ਕਿ ਐਮਆਈਟੀਐਸ ਫੂਡ ਪਾਰਕ ਵਿਖੇ ਫੂਡ ਪ੍ਰੋਸੈਸਿੰਗ ਲਈ ਤਿਆਰ ਕੀਤਾ ਗਿਆ ਆਧੁਨਿਕ ਬੁਨਿਆਦੀ ਢਾਂਚਾ ਨਾ ਸਿਰਫ ਉੜੀਸਾ ਦੇ ਕਿਸਾਨਾਂ, ਉਤਪਾਦਕਾਂ, ਪ੍ਰੋਸੈਸਰਜ਼ ਅਤੇ ਗ੍ਰਾਹਕਾਂ ਲਈ ਲਾਭਕਾਰੀ ਹੋਵੇਗਾ,ਸਗੋਂ ਨਾਲ ਲੱਗਦੇ ਜ਼ਿਲਿ•ਆਂ ਨਾਬਾਰੰਗਪੁਰਾ, ਗੰਜਮ ਅਤੇ ਖਰੋਧਾ ਵਿਚ ਫੂਡ ਪ੍ਰੋਸੈਸਿੰਗ ਸੈਕਟਰ ਨੂੰ ਵੱਡਾ ਹੁਲਾਰਾ ਦੇਵੇਗਾ। ਬੀਬੀ ਬਾਦਲ ਨੇ ਕਿਹਾ ਕਿ ਇਸ ਪਾਰਕ ਨੂੰ 25-30 ਫੂਡ ਪ੍ਰੋਸੈਸਿੰਗ ਯੂਨਿਟਾਂ ਵਾਸਤੇ ਤਕਰੀਬਨ 250 ਕਰੋੜ ਰੁਪਏ ਦੇ ਵਾਧੂ ਨਿਵੇਸ਼ ਦੀ ਜਰੂਰਤ ਪਵੇਗੀ, ਜਿਸ ਮਗਰੋ ਇਸ ਦੀ ਸਾਲਾਨਾ ਟਰਨਓਵਰ 450-500 ਕਰੋੜ ਹੋ ਜਾਵੇਗੀ। ਇਹ ਪਾਰਕ ਸਿੱਧੇ ਅਤੇ ਅਸਿੱਧੇ ਰੂਪ ਵਿਚ 5000 ਵਿਅਕਤੀਆਂ ਨੁੰ ਰੁਜ਼ਗਾਰ ਪ੍ਰਦਾਨ ਕਰੇਗਾ ਅਤੇ ਲਗਭਗ 25000 ਕਿਸਾਨਾਂ ਨੂੰ ਲਾਭ ਪਹੁੰਚਾਏਗਾ।

Leave a Reply